Video není dostupné.
Omlouváme se.

ਇਸ ਪਰਿਵਾਰ ਦੀ ਕਹਾਣੀ ਸਿੱਧੂ ਮੂਸੇ ਵਾਲੇ ਨਾਲ ਮੇਲ ਖਾਂਦੀ ਆ,,

Sdílet
Vložit
  • čas přidán 7. 11. 2022
  • #sukhjinder_lopon

Komentáře • 928

  • @jasbirkaur7502
    @jasbirkaur7502 Před rokem +18

    ਵਾਹਿਗੁਰੂ ਜੀ ਸਭ ਦੇ ਬੱਚਿਆਂ ਨੂੰ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣਾ। ਕਦੇ ਵੀ ਕਿਸੇ ਬੰਦੇ ਨੂੰ ਐਹੋ ਜਿਹੇ ਦੁੱਖ ਨਾ ਦਿਉ।

  • @miripirichannel9270
    @miripirichannel9270 Před rokem +118

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

  • @inderjeetpurewall7663
    @inderjeetpurewall7663 Před rokem +71

    ਬਹੁਤ ਅੋਖਾ ਹੋ ਜਾਂਦਾ ਹੈ ਜਦੋਂ ਬੱਚਾ ਚੱਲਿਆ ਜਾਂਦਾ ਹੈ ।ਪਰਮਾਤਮਾ ਤੁਹਾਨੂੰ ਮੁੜ ਤੋਂ ਤੁਹਾਡਾ ਬੱਚਾ ਦੇਵੇ ਰੱਬ ਅੱਗੇ ਦੁਵਾ ਕਰਦੇ ਹਾਂ ।

  • @RanveerSingh-lu5xi
    @RanveerSingh-lu5xi Před rokem +74

    ਪ੍ਰਮਾਤਮਾ ਆਹ ਤਾਂ ਯਰ ਧੱਕਾ ਈ ਕਰ ਜਾਨਾ ਕਦੇ ਕਦੇ ਤਾਂ 😭😭😭

  • @jagsirsingh4420
    @jagsirsingh4420 Před rokem +32

    ਵਾਹਿਗੁਰੂ ਮੇਹਰ ਕਰੀ, ਸਾਡੇ ਗੁਨਾਹਾ ਨੂੰ ਮਾਫ ਕਰੀਂ
    ਇਸ ਪਰਿਵਾਰ ਨੂੰ ਹਿੰਮਤ ਬਖਸ਼ੀ,, ਵਹਿਗੁਰੂ

  • @BaljitKaur-ht1mz
    @BaljitKaur-ht1mz Před rokem +167

    ਵਾਹਿਗੁਰੂ ਜੀ ਮੇਹਰ ਕਰਨੀ ਪਰਿਵਾਰ ਤੇ ਜੀ 🙏🙏 ਵਾਹਿਗੁਰੂ ਦੀ ਲ਼ਿਖੀਆ ਨੂੰ ਕੌਣ ਮੋੜੇ ਇਕਨਾ ਦੇ ਘਰ ਧੀਆਂ , ਧੀਆਂ ਦੇ ਘਰ ਦੋਹਤਰੇ , ਇਕਨਾ ਦੇ ਘਰ ਪੁੱਤਰ , ਪੁੱਤਰਾਂ ਦੇ ਘਰ ਪੋਤਰੇ , ਇਕਨਾ ਦੇ ਘਰ ਇੱਕ , ਇੱਕ ਵੀ ਜਾਵੇ ਮਰ ,ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ! ਵਾਹਿਗੁਰੂ ਜੀ ਇੰਜ ਦਿੱਤੀ ਹੋਈ ਦਾਤ ਨਾ ਖੋਈ ਬੇਸ਼ਕ ਦੇ ਨਾ ਵਾਹਿਗੁਰੂੂ ਜੀ ! ਜਿਸ ਤਨ ਲ਼ੱੱਗੇ ਸੋਈ ਤਨ ਜਾਣੇ ਕੌਣ ਜਾਣੇ ਪੀੜ ਪਰਾਈ 🙏🙏 ਫ਼ਰੀਦਾ ਮੈਂ ਜਾਣਿਆਂ ਦੱਖ ਮੁਝ ਕੋ , ਕੋਠੇ ਚੜ ਕੇ ਦੇੇਖਿਆ ਘਰ ਘਰ ਇਹੋ ਅੱਗ 🙏🙏🙏🙏🙏

    • @mittiputtmajhail2960
      @mittiputtmajhail2960 Před rokem +1

      Wazida kaun aakhe sahib nu inj nahi inj kar. Ih doha Punjabi writer Wazid da likhiya. I do not know why you eliminated his name from it.

    • @Kiratjapsandhu
      @Kiratjapsandhu Před rokem +1

      ਵਾਹਿਗੁਰੂ ਵਾਹਿਗੁਰੂ, ਬਹੁਤ ਵੱਡਾ ਘਾਟਾ ਵੀਰ ਮੇਰਿਆ ਸਮਝ ਨੀ ਆਉਂਦਾ ਕਿ ਕਹਾ ਇੱਥੇ ਆ ਕੇ ਸ਼ਬਦ ਵੀ ਖਤਮ ਹੋ ਜਾਂਦੇ ਨੇ ,😒 ਤੇ ਇੱਕ ਪਿਉ ਹੁੰਦੇ ਹੋਏ ਸਮਝ ਸਕਦਾ ਵੀਰ ਜੀ ਤੁਹਾਡੇ ਦੁੱਖ ਨੂੰ, ਬਾਕੀ ਰੱਬ ਵੀ ਇੰਸਾਫ ਨੀ ਕਰਦਾ ਕਈ ਵਾਰ ਤੇ ਕੀ-ਕੀ ਲਿੱਖ ਦੀਂਦਾ ਕਿਸਮਤ ਚ. , ਬਾਕੀ ਵੀਰੇ ਕਿਸਮਤ ਆ ਦੇਖੋ ਨਾ ਇਕ ਪਾਸੇ ਤੁਹਾਨੂੰ ਸਭ ਦੇਕੇ ਸਭ ਖੋਹ ਲਿਆ ਤੇ ਕਿਸੇ ਕੋਲ ਉਹ ਸਭ ਨਹੀਂ ਸੀ ਤਾਂ ਉਹਨਾ ਦੇ ਆਪਣਿਆ ਆਪਣਿਆ ਨੂੰ ਦੂਰ ਕਰਤਾ,😥😢 ਰੱਬਾ ਕੀ ਇਹ ਹੈ ਤੇਰਾ ਇਨਸਾਫ਼ ?

    • @harpreetkaur5022
      @harpreetkaur5022 Před rokem

      @@mittiputtmajhail2960 🙏🙏🙏🙏🙏 wazid ji nu bhut padhea hai

    • @ParmjitSingh-mz5ci
      @ParmjitSingh-mz5ci Před rokem

      Waheguru ji waheguru ji waheguru ji

    • @nbtvstar4459
      @nbtvstar4459 Před rokem

      ਤੁਸੀ ਇੰਜ ਕਿੳੁ ਲਿਖਿਅਾ,,ਕੀ ਹੋਇਅਾ ਸੀ ਤੁਹਾਡੇ ਨਾਲ

  • @jaswantsingh-kv8ep
    @jaswantsingh-kv8ep Před rokem +55

    ਵਾਹਿਗੁਰੂ ਜੀ ਵੀਰ ਜੀ ਨੂੰ ਅਤੇ ਭੈਣ ਜੀ ਨੂੰ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ

    • @jaswantsingh-kv8ep
      @jaswantsingh-kv8ep Před rokem +1

      ਵੀਰੋ ਬੲਈਏ ਦੇ ਅਠ ਅਠ ਨਿਆਣੇ ਨੇ ਵੀਰੋ ਆਪਣੇ ਵਾਲੇ ਕਿਸੇ ਸਾਜਸ ਤਹਿਤ ਆਵਾਦੀ ਘਟ ਕਰਨ ਸਿੱਖ ਆਪਾ ਇਨਾਂ ਨੂੰ ਰੋਟੀ ਪਾਓ ਆਪਣੀ ਆਵਦੀ ਘਟ ਕਰਤੀ

  • @rajubishnoi4124
    @rajubishnoi4124 Před rokem +29

    भाई साहब ये विडियो देखकर मैं बहुत रोया हूं क्योंकि कि ये घटना मेरे साथ भी घटी है मेरे भी एक बेटा था वह एक जून 2020 को लोकडाउन में सड़क दुघर्टना में चल बसा मुझे ही पता है कि ये मां बाप कैसे जी रहे हैं बाकी लोग नहीं जानते अब ये लोग और हम जिंदा लाश ही है । अब तो जीने की भी तमन्ना नहीं है परन्तु मरा भी नहीं जा सकता है। भाई मेरा बेटा सिधु मुसेवाले का बहुत बड़ा फैन था सारा दिन मुसेवाले वाले के ही गाणे सुनता था ।

  • @baldevdhanota392
    @baldevdhanota392 Před rokem +43

    ਬਾਬਾ ਬੁੱਢਾ ਜੀ ਮੇਹਰਬਾਨ ਹੋਵੌ ਜੀ

  • @sehajsidhu3918
    @sehajsidhu3918 Před rokem +229

    ਜਿਸ ਤਨ ਲੱਗੇ ਸੋਈ ਤਨ ਜਾਣੇ.. ਵਾਹਿਗੁਰੂ ਜੀ

  • @sukhjindersingh1675
    @sukhjindersingh1675 Před rokem +21

    ਰੱਬ ਇਸ ਮਾਂ ਬਾਪ ਨੂੰ ਹਿੰਮਤ ਦੇਵੇ ਤੇ ਸਦਾ ਸੁਖੀ ਰੱਖੇ

  • @bsingh7247
    @bsingh7247 Před rokem +10

    ਬਾਈ ਜੀ ਇਹ ਸਾਡੇ ਵਿੱਚ ਪਿਰਤ ਗਲਤ ਪੈ ਗਈ ਅਸੀ ਬੱਚੇ ਘੱਟ ਲੈਣ ਲੱਗ ਪਏ ਇਹ ਘਟਨਾ ਪਹਿਲਾ ਵੀ ਹੁੰਦੀਆ ਸੀ ਪਰਿਵਾਰ ਵੱਡੇ ਹੁੰਦੇ ਸੀ ਚਾਰ ਪੰਜ ਹੁੰਦੇ ਸੀ ਇੱਕ ਦੇ ਜਾਣ ਤੇ ਘਾਟਾ ਝੱਲਣਾ ਸੋਖਾ ਹੁੰਦਾ ਸੀ ਬਾਈ ਦਾ ਇਹ ਦੁੱਖ ਬਹੁਤ ਵੱਡਾ ਹੈ ਕਿਓ ਕਿ ਅੱਗੇ ਰਾਹ ਨਹੀ ਦਿਸਦਾ ਵਾਹਿਗੁਰੂ ਭਾਣਾ ਮੰਨਣ ਦਾ ਬਲ ਬੱਕਝੇ

    • @punjabigaane7533
      @punjabigaane7533 Před rokem +1

      shii gll ae bai pr eh dukh bht vdda🥺💔

    • @jaspreetkaur2533
      @jaspreetkaur2533 Před rokem

      Veere pehla jarurta ghat c family cho sirf ik adhe nu hi education mildi c sara kujh apne ghr da hunda c khrche ght c ajkl ik bche da khrcha chukna bhot aukha baki middle class lok fr v do bchea da soch lainde aa jehre upper class aa oh ik bche nu hi standard samjhde aa baki maa baap nu dukh unna hi hunda bche de jaan da

  • @tajgill5198
    @tajgill5198 Před rokem +77

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਿਵਾਰ ਨੂੰ ਚੜ੍ਹਦੀਕਲਾ ਵਿਚ ਰੱਖੇ 🙏🏼

    • @nirmaljitkaur8811
      @nirmaljitkaur8811 Před rokem +1

      Waheguru ji waheguru ji

    • @pindervirk9494
      @pindervirk9494 Před rokem

      ਸਾਡੇ ਨਾਲ ਵੀ ਇਸ ਨਾਲ ਮਿਲਦੀ ਕਹਾਣੀਆਂ

  • @kirandeep2037
    @kirandeep2037 Před rokem +10

    ਬੱਚੇ ਦਾ ਦੁੱਖ ਸਹਿਣ ਕਰਨਾ ਸੱਭ ਤੋਂ ਔਖਾ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਵਾਹਿਗੁਰੂ ਜੀ ਨੇ ਬੱਲ ਬਖਸ਼ਿਆ ਦੁੱਖ ਸਹਿਣ ਦਾ ਤਾਂ ਹੀ ਪਰਿਵਾਰਕ ਮੈਂਬਰ ਉਸਦੀਆਂ ਯਾਦਾਂ ਨੂੰ ਸੰਭਾਲੀ ਬੈਠੇ ਹਨ। ਵਾਹਿਗੁਰੂ ਜੀ ਇਹ ਦੁੱਖ ਕਿਸੇ ਨੂੰ ਵੀ ਨਾ ਦੇਵੇ। ਬਹੁਤ ਹੀ ਦੁੱਖ ਵਾਲੀ ਗੱਲ ਹੈ।
    ,, ਬੱਲੂ ਰਟੈਂਡਾ,,

  • @jjakmsksks2585
    @jjakmsksks2585 Před rokem +55

    ਸੁਖਜਿੰਦਰ ਬਾਈ ਹੋਰ ਇੰਟਰਵਿਉ ਦਿਉ ਇਹਨਾ ਦੀ ਜਿੰਦਗੀ ਜਿਉਣ ਦਾ ਹੌਸਲਾ ਮਿਲੂ ਕੲਈ ਹੋਰ ਦੁਖੀਆ ਨੂੰ ਵਾਹਿਗੁਰੂ 🙏

  • @jatinderbains4207
    @jatinderbains4207 Před rokem +39

    ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣ ਪੀੜ ਪਰਾਈ 😢😢😢 🙏

    • @sukhvirkaur4198
      @sukhvirkaur4198 Před rokem +1

      Shi a😭🙏

    • @ravdeepchahal7896
      @ravdeepchahal7896 Před rokem

      ਵਾਹਿਗੁਰੂ ਇਹ ਦੁੱਖ ਕਿਸੇ ਨੂੰ ਨਾ ਦੇਵੇ 🙏🙏😭😭

  • @gurpreetrandhawa2230
    @gurpreetrandhawa2230 Před rokem +34

    ਇਹ ਦੁੱਖ ਸਹਿਣਾ ਔਖਾ ਪਰ ਡਾਢੇ ਅੱਗੇ ਜ਼ੋਰ ਨਹੀਂ, ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
    ਰੱਬ ਨੇ ਬਹੁਤ ਧੱਕਾ ਕੀਤਾ ਵੀਰ, ਹੌਸਲਾ ਰੱਖੋਂ

  • @satinderkaur7317
    @satinderkaur7317 Před rokem +8

    ਕਿਡਾ ਸੋਹਣਾ ਆ ਪੁੱਤ 🙏ਵਾਹਿਗੁਰੂ ਜੀ

  • @pdhindsa5946
    @pdhindsa5946 Před rokem +21

    Bhai je salute a tuhanu mera ve beta 23/10/2018 ( 19 year 27 days ) da c jado mainu kalla shad gea c per mai himmat nahi shadi vere ajj wahe guru je de kirpa nal mere kol 2 year 10 month da beta a wahe guru je ne mainu 14 month bad he vapis bhej ditta a

  • @sandeepsharmasandeepsharma1920

    ਬਾਈ ਜੀ ਪ੍ਰਮਾਤਮਾ ਮੇਹਰ ਕਰੇ। ਸੋਨੂੰ ਬਲ ਬਖ਼ਸ਼ੇ ਪਰ ਸਾਡੇ ਬਰਨਾਲੇ ਕੋਲ਼ ਪਿੰਡ ਸੰਘੇੜਾ ਇੱਕ ਨਾਇਆ ਪਰੀਵਾਰ ਹੈ ਮੀਆਂ ਬਿਬਿ ਦੀ ਉਮਰ 52 50 ਉਹਨਾਂ ਦੇ ਘਰ ਵੀ ਕੱਲਾ ਮੁੰਡਾ ਸੀ ਵੀਹ ਕ ਸਾਲ ਦਾ ਉਸ ਦੀ ਡੈਥ ਹੋ ਗਈ ਸੀ ਉਹਨਾਂ ਘਰ ਅੱਜ ਦੋ ਜੁੜਵੇਂ ਮੁੰਡੇ ਹਨ ਪ੍ਰਮਾਤਮਾ ਮੇਹਰ ਕਰੇ ਬਾਈ ਜੀ ਸੋਡੇ ਵੀ ਖੁਸ਼ੀਆਂ ਬਖ਼ਸ਼ੇ 🙏🙏🙏

  • @bhajanlal7027
    @bhajanlal7027 Před rokem +23

    ਬਾਈ ਸਾਡੇ ਨਾਲ ਵੀ ਇਹ ਕੁੱਝ ਹੋਇਆ ਬਾਈ ਮੇਰੇ ਵੀ ਇਕੋ ਬੇਟਾ ਸੀ ਬਾਈ 12 ਮਾਰਚ ਨੂੰ ਕਨੇਡਾ ਸੜਕ ਹਾਦਸੇ ਵਿੱਚ ਚਲਾ ਗਿਆ ਬਾਈ ਬਹੁਤ ਔਖੇ ਦਿਨ ਲੱਗਦੇ ਦਿਨ ਲੱਗਦੇ ਰਾਤ ਨੀ ਲੱਗਦੀ ਬਾਈ ਜਿਸ ਤਨ ਲਾਗੇ ਸੋ ਤਨ ਜਾਣੇ ਬਾਈ ਵੇਖੋ ਵੇਖੀ ਸੱਬਰ ਕਰਨਾ ਪੈਣਾ ਪਰ ਹੈ ਬਹੁਤ ਅੌਖਾ ਬਾਈ ਰੱਬ ਅੱਗੇ ਜ਼ੋਰ ਨੀ ਕੋਈ

  • @rajwinderkaurrajji6102
    @rajwinderkaurrajji6102 Před rokem +46

    ਬਹੁਤ ਦੁਖ ਹੋਇਆ ਖਬਰ ਦੇਖ ਕੇ ਵੀਰੇ ਮੇਰੀ ਵੀ ਜਵਾਨ ਧੀ ਮਰ ਗੲਈ ਸੀ ਕਰੋਨਾ ਵਿਚ ਮੈਂ ਵੀ ਇਹੀ ਸੋਚ ਸੋਚ ਕੇ ਰੋਂਦੀ ਆ ਕੇ ਜੇ ਮੈਂ ਕੁੜੀ ਨੂੰ ਜਲਦੀ ਹਸਪਤਾਲ ਵਿਚ ਲੇ ਜਾਂਦੀ ਪਰ ਇਹ ਜੇ ਕਦੇ ਨਹੀਂ ਆਉਂਦੀ ਮੈਨੂੰ ਤਾਂ ਬਹੁਤ ਯਾਦ ਆਉਂਦੀ ਆ ਲੋਕ ਕਹਿੰਦੇ ਸਬਰ ਆ ਜਾਣਾ ਪਰ ਮਾਂ ਨੂੰ ਪੁੱਛ ਕੇ ਦੇਖੋ ਕਿ ਹਾਲ ਹੁੰਦਾ ਮੇਰਾ ਤਾਂ ਘਰ ੳਉਜੜੜ ਗਿਆ

  • @mangasingh8
    @mangasingh8 Před rokem +30

    ਵਾਹਿਗੁਰੂ ਮਿਹਰ ਕਰੇ ਭਾਣਾ ਮੰਨਣ ਦਾ ਬਲ ਬਖਸ਼ੇ

  • @gopysingh5835
    @gopysingh5835 Před rokem +5

    ਜਿਹੜੇ ਤੁਰ ਜਾਂਦੇ ਦੁਨੀਆਂ ਤੋਂ ਪਿਆਰਿਉ ਮੁੜ ਕੇ ਨਜ਼ਰ ਨਹੀਂ ਆਉਂਦੇ

  • @gsdhillon-ff1ii
    @gsdhillon-ff1ii Před rokem +8

    ਸਤਿਨਾਮ ਵਾਹਿਗੁਰੂ ਬਾੲੀ ਜੀ ਗੁਰਬਾਣੀ ਪੜਿਅਾ ਕਰੋ ਗੁਰਬਾਣੀ ਨੇ ਹੀ ਹੀ ਦੁੱਖਾ ਨੂੰ ਦੂਰ ਕਰਨਾ ਹੈ

  • @singhsidhu7861
    @singhsidhu7861 Před rokem +8

    ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਤੁਹਾਡਾ ਜੱਗ ਵਿੱਚ ਸੀਰ ਪਾਵੇ

  • @manindermadahar24
    @manindermadahar24 Před rokem +22

    Waheguru ਚੜਦੀ ਕਲਾ ਵਿਚ ਰੱਖੀ ਇਸ ਪਰਿਵਾਰ ਨੂੰ

  • @gurvindersinghbawasran3336

    ਵਾਹਿਗੁਰੂ ਜੀ ਇਹ ਦੁੱਖ ਦੇ ਤਾ ਦਿੰਦਾ ਬਾਈ,,,, ਅਸੀ ਰੱਬ ਨੂੰ ਮੇਹਣਾ ਵੀ ਦੇ ਦਿੰਦੇ ਆ,, ਰੱਬਾ ਤੂੰ ਇਹ ਕੀ ਕੀਤਾ,,,, ਫਿਰ ਸਤਿਗੁਰ ਆਖਦਾ ਮੈ ਤਾਂ ਆਪ ਤੇਰੇ ਵਰਗਾ,,,, ਮੈ ਤਾਂ ਖੁਦ ਚਾਰ ਸੀ ਚਾਰੇ ਵਾਰ ਦਿੱਤੇ,,।😭😭😭😭 ਸਤਿਗੁਰ ਜੀ ਅਸੀ ਤੇਰੇ ਵਰਗੇ ਨਹੀ। ਏਡਾ ਵੀ ਦੁੱਖ ਨਾ ਲਿਖ ਦਿਆਂ ਕਰੋ,,,, ਸਤਿਗੁਰੂ ਜੀ ਤੁਸੀ ਝੱਲ ਗਏ। ਅਸੀ ਨਹੀ ਝੱਲ ਸਕਦੇ 😭😭

    • @ranjeetkaur5564
      @ranjeetkaur5564 Před rokem +2

      Sch keha waheguru ji tuc....bhana manaa boht okha h sade duniyavi jeevaan lyi

    • @jasbirbassi1386
      @jasbirbassi1386 Před rokem +3

      Veer g tuce right kiha tuhade soch da shabad bht touching hn
      2. Aj tk kisa na comments vich Guru g and sahibjadian da jikar nhi kita 🙏🙏🙏🙏🙏🙏

    • @navjotkaur5197
      @navjotkaur5197 Před rokem +2

      🙏🙏😭😭😭😭😭😭😭😭😭😭😭😭waheguru ji

    • @reetdhillon6974
      @reetdhillon6974 Před rokem +1

      ਵੀਰ ਜੀ ਰੱਬ ਅੱਗੇ ਜੋਰ ਨਹੀ ਆਪਣਾ ਮਾਂ ਬਾਪ ਦੇ ਜਿਉਂਦੇ ਜੀਅ ਪੁੱਤ ਦਾ ਇਹ ਦੁਨੀਆਂ ਤੋ ਚਲੇ ਜਾਣਾ ਮਾਂ ਬਾਪ ਦੇ ਜਿਉਂਦੇ ਜੀਅ ਮਰ ਜਾਦੇ ਐ ਤੁਹਾਡੇ ਵਾਂਗੂ ਸਾਡਾ ਪੁੱਤ ਵੀ 19 ਸਾਲ 4ਮਹੀਨੇ ਦੀ ਉਮਰ ਵਿਚ ਸਾਡੇ ਤੋ ਹਮੇਸ਼ਾ ਲਈ ਦੂਰ ਚਲਾ ਗਿਆ ਰਬ ਪਤਾ ਨਹੀ ਕਿਉਂ ਇਸਦਾ ਕਰਦਾ 😢😭😭😭

  • @canadianfarming2685
    @canadianfarming2685 Před rokem +6

    ਜਿਸ ਤਨ ਲੱਗੀਆਂ ਸੋ ਤਨ ਜਾਣੇ.... ਭਰ ਜਵਾਨੀ ਤੁਰ ਜਾਣ ਵਾਲੇ ਅਜਿਹਾ ਦਰਦ ਦੇ ਜਾਂਦੇ ਨੇ ਸਹਿਣਾ ਵੀ ਪੈਂਦਾ ਅਤੇ ਸਹਿ ਵੀ ਨਹੀਂ ਹੁੰਦਾ 😭😭

  • @ravinderravi1849
    @ravinderravi1849 Před rokem +2

    ਵਾਹਿਗੁਰੂ ਜੀ,ਬੇਹਦ ਉਦਾਸੀ ਭਰਪੂਰ ਵੀਡੀਉ ਹੈ.ਮਾਂ ਦੀ ਸਥਿਤੀ ਨੂੰ ਸਮਝਣਾ ਅਤਿ ਮੁਸ਼ਕਲ ਭਰਪੂਰ ਹੈ.ਸ਼ਕਤੀ ਨੂੰ ਅੰਦਰੂਨੀ ਸਥਿਤੀ ਚੋ ਪੈਦਾ ਕਰਨ ਨਾਲ ਹੀ ਇਹ ਘੁੰਮਦੇ ਫਿਰਦੇ ਹਨ ਇਹੀ ਉਹ ਸ਼ਕਤੀ ਹੈ ਜਿਸਨੂੰ ਹਰ ਕੋਈ ਸਮਝ ਨਹੀਂ ਸਕਦਾ ਹੈ

  • @sarapannu2792
    @sarapannu2792 Před rokem +2

    ਬਹੁਤ ਦੁੱਖ ਹੁੰਦਾ ਜਦੋਂ ਇਸ ਤਰਾਂ ਦੀ ਵੀਡਿਉ ਦੇਖਦੇ ਹਾ ਧੀਆਂ ਪੁੱਤ ਨਾ ਕਿਸੇ ਦਾ ਵੀ ਮਰੇ ਇੱਥੇ ਆਣ ਕਿ ਕਿਸੇ ਦਾ ਜ਼ੋਰ ਨਹੀਂ ਚੱਲਦਾ

  • @nindersingh3203
    @nindersingh3203 Před rokem +27

    ਵਾਹਿਗੁਰੂ ਜੀ ਸਭ ਦੇ ਪਰਵਾਰਾਂ ਤੇ ਮਿਹਰ ਭਰੀਆਂ ਹੱਥ ਰੱਖਣ ਜੀ 🙏🙏🙏🙏🙏😢😢😢😢

  • @sidhusaab588
    @sidhusaab588 Před rokem +3

    ਵੀਰ ਜੀ ਤੁਹਾਡਾ ਬਹੁਤ ਵੱਡਾ ਦੁੱਖ ਹੈ ਵੀਰ ਦੂਜਿਆਂ ਵੱਲ ਦੇਖ ਕੇ ਟਾਈਮ ਪਾਸ ਕਰਨਾ ਪੈਂਦਾ ਪੁੱਤ ਨੀ ਕਿਤੇ ਨੀ ਲੱਭਣਾ ਭੈਣ ਤਹਾਨੂੰ ਹਿੰਮਤ ਦੇਵੇ ਵਹਿਗੁਰੂ

  • @jarmalsingh7768
    @jarmalsingh7768 Před rokem +167

    ਮੇਰੇ ਵੀਰ ਵਿਛੜ ਜਾਣ ਵਾਲਿਆ ਨਾਲ ਮਰਿਆ ਨਹੀ ਜਾਂਦਾਂ,,,ਸਾਡਾ ਵੀ ਇਕਲੌਤਾ ਬੱਚਾ ਨਿਊਜ਼ੀਲੈਂਡ ਵਿੱਚ ਐਕਸੀਡੈਂਟ ਨਾਲ ਸਾਥੋਂ ਵਿਛੜ ਗਿਆ,,,ਇੱਕ ਦੂਜੇ ਨੂੰ ਵੇਖ ਕਿ( ਦੁਖੀਆ ਨੂੰ ਦੇਖ ਕਿ) ਦਿਨ ਕੱਟੀ ਕਰਨੀ ਪੈਂਦੀ ,,,,,ਵਾਹਿਗੁਰੂ ਮਿਹਰ ਰੱਖੀ ,,,ਦੁਸ਼ਮਣ ਨਾਲ ਵੀ ਇਸ ਤਰਾਂ ਨਾ ਕਰੀ

  • @harjeetcheema6384
    @harjeetcheema6384 Před rokem +1

    ਇਸ ਪਰਿਵਾਰ ਨੂੰ ਬਹੁਤ ਵੱਡਾ ਧੱਕਾ ਲੱਗਾ । ਪ੍ਰਮਾਤਮਾ ਭਾਣਾ ਮੰਨਣ ਦਾ ਬੱਲ ਬਖਸ਼ੇ ।

  • @sunilGujjar-yf9mk
    @sunilGujjar-yf9mk Před rokem +23

    ਵਾਹਿਗੁਰੂ ਮੇਹਰ ਕਰੀ ਹਰੇਕ ਵਿਅਕਤੀ ਦੇ ਪਰਿਵਾਰ ਤੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਪਰ ਇਸ ਤਰ੍ਹਾਂ ਦੇ ਦੁੱਖ ਕਦੇ ਨਾ ਦੇਈ ਰੱਬਾ

  • @gurjindersingh4462
    @gurjindersingh4462 Před rokem +21

    ਵਾਹਿਗੁਰੂ ਜੀ ਸਰਬੱਤ ਦਾ ਭੱਲ੍ਹਾ ਕਰੀ🙏

  • @balivinderkaur8883
    @balivinderkaur8883 Před rokem +3

    ਵੀਰ ਜੀ ਤੇ ਭੈਣ ਜੀ ਵੱਲ ਦੇਖ ਕੇ ਮੰਨ ਭਰ ਆਈਆਂ ਬਹੁਤ ਦੁੱਖ ਲੱਗਿਆ ਗੱਲਾਂ ਸੁਣ ਕੇ ਵਹਿਗੁਰੂ ਮੇਹਰ ਕਰੇ ਵੀਰ ਜੀ ਤੇ ਭੈਣ ਜੀ ਤੇ 🙏🙏

  • @rajuarora3163
    @rajuarora3163 Před rokem +1

    ਸੁਖਜਿੰਦਰ veer ਇਕ ਇੰਟਰਵਿਊ ਹੋਰ ਕਰੋ ਪੂਰੇ ਪਰਿਵਾਰ ਨੂੰ ਮਿਲਾਓ ਤੇ ਉਸ ਬੱਚੇ ਦੀ ਜਿੰਦਗੀ ਤੇ ਹੋਰ ਚਾਨਣਾ ਪਾਓ ਤੇ ਪੂਰਾ garh ਵਾਰ ਦਿਖਾਓ

  • @shivdevsingh8458
    @shivdevsingh8458 Před rokem +7

    ਸਾਡੇ ਹੁਣ ਘਰ ਵੱਡੇ ਹਨ ਪਰ ਘਰ ਅਤੇ ਦਿਲ ਖ਼ਾਲੀ ਉਜੜੇ ਹੋਏ ਹਨ।

  • @balwindersingh7561
    @balwindersingh7561 Před rokem +4

    ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ।ਛੋਟੇ ਵੀਰ ਨੂੰ ਵਾਹਿਗੁਰੂ ਜੀ ਛੋਟੇ ਪੈਰੀਂ ਵਾਪਸ ਭੇਜਣਗੇ🤲। ਬਾਈ ਜੀ ਹੌਸਲਾ ਰੱਖਿਆ ਕਰੋ।🙏🙏🙏🙏🙏

  • @harpreetdhaliwal5568
    @harpreetdhaliwal5568 Před rokem +13

    ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪਰ ਬਾਈ ਜੀ ਦੁੱਖ ਬਹੁਤ ਵੱਡਾ ਆ, ਵੀਰ ਜੀ ਰੋਣਾ ਆ ਗਿਆ ਵੀਡੀਓ ਵੇਖ ਕੇ

  • @madhosingh9158
    @madhosingh9158 Před rokem +6

    ਵਾਹਿਗੁਰੂ ਇਸ ਤਰਾਂ ਦਾ ਦੁੱਖ ਕਿਸੇ ਵੀ ਪਰਿਵਾਰ ਨੂੰ ਨਾ ਦੇਵੇ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ

  • @balrajkumar2897
    @balrajkumar2897 Před rokem +3

    ਸਹੀ ਗੱਲ ਆ ਸੁਖਜਿੰਦਰ ਬਾਈ ਰੱਬ ਧੱਕਾ ਕਰ ਜਾਦਾ ਕਈ ਵਾਰ

  • @sarbjeetsinghkotkapuracity7206

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ

  • @jagdeepnatt9425
    @jagdeepnatt9425 Před rokem +3

    ਵਾਹਿਗੁਰੂ ਇਸ ਪਰਿਵਾਰ ਨੂੰ ਫਿਰ ਖੁਸ਼ੀਆਂ ਬਖ਼ਸ਼ੇ ਪੁੱਤਰ ਦੇਕੇ

  • @ranjodhsingh7687
    @ranjodhsingh7687 Před rokem +3

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸੇ

  • @JarnailSingh-vu4nt
    @JarnailSingh-vu4nt Před rokem +7

    ਬਾਈ ਜੀ ਦੁਸ਼ਮਣ ਨਾਲ ਵੀ ਨਾ ਏਦਾਂ ਹੋਵੇ ਕਦੀ ਕਿਸੇ ਦਾ ਭਾਵੇਂ ਮਾੜਾ ਹੀ ਆ ਪਰ ਦੁਨੀਆਂ ਤੇ ਕਿਸੇ ਮਾਂ ਪਿਓ ਨੂੰ ਆਪਣੇ ਧੀ ਪੁੱਤ ਦੀ ਚੀਤਾ ਨੂੰ ਅੱਗ ਨਾ ਦੇਣੀ ਪਵਵੇ
    2018+19 ਵਿੱਚ ਮਾਂ ਛੱਡ ਗਾਈਂ ਤੇ ਚਾਰ ਮਹਿਨੇ ਪਹਿਲਾਂ ਕੱਲਾ ਕੱਲਾ ਸਾਡੇ ਗਿਆਰਾਂ ਸਾਲ ਦਾ ਪੁੱਤ ਚੱਲ ਗਿਆ ਜ਼ਮੀਨ ਜਾਇਦਾਦ ਸਭ ਵਿਕ ਗਿਆ ਡੇਢ ਸਾਲ ਵਿੱਚ ਪੁੱਤ ਦੀ ਬਿਮਾਰੀ ਉਜਾੜ ਗਾਈਂ ਰਿਸ਼ਤੇਦਾਰ ਵੀ ਫੋਨ ਚੱਕਣੋ ਵੀ ਹੱਟ ਗਾਏ ਇੰਜੀਨੀਅਰਾਂ ਵਰਗਾ ਪਿਆਰ ਹੁਸੀਆਰ ਪੂਰਾ ਪਿਆਰ ਹਰੇਕ ਅਨਜਾਣ ਨਾਲ ਵੀ ਪੰਜ ਮਿੰਟ ਮਾਰਦਾ ਸੀ ਪਿਆਰ ਕਰਨ ਨੂੰ ਮਿੱਠਾ ਮਿੱਠਾ ਗੁੱਸਾ ਪਿਆਰ ਵਾਲਾ ਖੁਆਸਾ ਬਹੁਤ ਛੋਟੀਆਂ ਛੋਟੀਆਂ ਜਿਵੇਂ ਫੁੱਲ ਪੌਦਿਆਂ ਲਾਉਣੇ ਫੁੱਲ ਬਾੜੀ ਅੱਗੇ ਛੋਟੇ ਛੋਟੇ ਪੱਥਰ ਇੱਕਠੇ ਕਰਨੇ ਚੀੜੀਆ ਤੋਤੀਆ ਨਾਲ ਪੰਛੀਆਂ ਨੂੰ ਪਿਆਰ ਕਰਨਾ ਲਿਆਉਣ ਦੀ ਜਿਦ ਕਰਨੀ ਗੱਡੀ ਬਹੁਤ ਪਰ ਪੈਸਾ ਨਾ ਹੋਣ ਕਾਰਨ ਕੁਝ ਨਹੀਂ ਪੂਰਾ ਕਰ ਸਕੀਆਂ ਗੱਲਾਂ ਬਾਤਾਂ ਕਰਦਾ ਬੱਸ ਅੱਧੇ ਮਿੰਟ ਵਿੱਚ ਹੀ ਚੱਲਾ ਗਿਆ ਨਾ ਹਾਏ ਦੁਹਾਈ ਨਾ ਹੱਥ ਪੈਰ ਚਲਾਈਆਂ ਨਾ ਵਿਚ ਬਥਰੂਮ ਟੋਈਲੇਟ ਸਾਫ ਸੁਥਰਾ ਬਿਲਕੁਲ ਕੋਈ ਖੁਆਸ ਨਹੀਂ ਪੂਰੀ ਹੋਈ ਪੁੱਤ ਦੀ ਪੈਸਾ ਨਾ ਹੋਣ ਕਾਰਨ ਸਿਧੂ ਮੂਸੇ ਵਾਲੇ ਤੋਂ ਥੋੜਾ ਟਾਈਮ ਪਿੱਛੋਂ ਮੇਰੇ ਨਾਲ ਵੀ ਏਹੋ ਕੁਝ ਪਰਮਾਤਮਾ ਨੇ ਖੇਡ ਖੇਡੀ ਬਾਈ ਰੋ ਕੇ ਸੌਂਦੇ ਆ ਰਾਤ ਨੂੰ ਨੀਂਦ ਤਾਂ ਆਉਂਦੀ ਨਹੀਂ ਉਠਕੇ ਫਿਰ ਰੋ ਲਾਈ ਦਾ ਬੱਸ ਏਦਾਂ ਦੇ ਹੋਰ ਭਰਾ ਮੇਰੇ ਨਾਲ ਦੇ ਵੇਖ ਵੇਖ ਕੇ ਟਾਈਮ ਕੱਡ ਰਹਿਆ 🙏🙏🙏🙏

  • @BalwinderSingh-yu4tq
    @BalwinderSingh-yu4tq Před rokem +8

    ਬਹੁਤ ਦੁੱਖ ਲਗਾ ਜੀ ।ਮਾਂ ਬਾਪ ਦਾ ਹੀਰਾ ਖੋ ਗਿਆ

  • @cuteboy4504
    @cuteboy4504 Před rokem +2

    ਬਾਈ ਦਿਲ ਛੋਟਾ ਨਹੀ ਕਰੀ ਦਾ ,ਵਾਹਿਗੁਰੂ ਕੋਈ ਵਸੀਲਾ ਬਨਾਉਦਾ🙏🙏

  • @rickygill4706
    @rickygill4706 Před rokem +11

    Very emotional... Sun K bhut 😔 sad lga.... Waheguru ji kirpa kreyo paivaar uttey 🙏

  • @rajwantkaur2937
    @rajwantkaur2937 Před rokem +4

    Bahut rona aya ena de aap beeti sun k, waheguru meher kare, waheguru je dheya putt dite ne ta umar v dae.

  • @balkaransingh3041
    @balkaransingh3041 Před rokem +30

    😭ਦਿਲਜੋਸ ਬਹੁਤ ਪਿਆਰਾ ਬੱਚਾ ਸੀ
    ਅਸੀਂ ਇਸ ਨੂੰ ਜਵਾਨ ਹੁੰਦਾ ਦੇਖਿਆ ਆਪਣੇ ਹੱਥਾਂ ਵਿੱਚ ਵਾਹਿਗੁਰੂ ਜੀ ਭੈਣ ਨੂੰ ਤੇ ਬਾਈ ਨੂੰ ਤੰਦਰੁਸਤੀ ਵਖਸ਼ੇ 🙏

    • @fatehdhillon338
      @fatehdhillon338 Před rokem

      Bai hoeaa ki c Nike veer nu 🥲

    • @BalwinderSingh-yu4tq
      @BalwinderSingh-yu4tq Před rokem

      ਕੀ ਕਾਰਨ ਬਣਿਆ ਇਹਨਾਂ ਦੇ ਬੇਟੇ ਨਾਲ

    • @reshamsingh2550
      @reshamsingh2550 Před rokem

      Accident ho gya c chandigarh

    • @BalwinderSingh-yu4tq
      @BalwinderSingh-yu4tq Před rokem +1

      @@reshamsingh2550 ਬਹੁਤ ਹੀ ਮਾੜਾ ਹੋਇਆ ਰੱਬਾ

    • @kkaur3118
      @kkaur3118 Před rokem +1

      ਵੀਰ ਜੀ ਤੁਸੀਂ ਤਾਂ family nu ਜਾਣਦੇ ਹੋਵੋਗੇ, ਮੈਡੀਕਲ help ਨਾਲ IVF baby ho ਸਕਦਾ, ਸਾਡਾ ਸਮਾਜ ਤੇ ਪਰਿਵਾਰਾਂ ਨੂੰ ਇਹੋ ਜਿਹੇ ਮਾਪਿਆਂ ਦੀ ਮੱਦਦ ਕਰਨੀ ਚਾਹੀਦੀ। ਜਿਵੇਂ ਸਿੱਧੂ ਦੇ ਮਾਂ ਬਾਪ ਵੀ ਨੇ। ਇਕ ਤਾਂ ਸਾਨੂੰ ਇੱਕ ਦੋ ਬੱਚਿਆਂ ਵਾਲੀ ਸੋਚ ਬਦਲਣੀ ਪੈਣੀ, ਇਕ ਜਦੋਂ ਚਲਿਆ ਜਾਂਦਾ ਸਾਰਾ ਕੁਝ ਖਤਮ ਹੀ ਹੋ ਜਾਂਦਾ।

  • @fatehpunjab6427
    @fatehpunjab6427 Před rokem +2

    ਬਹੁਤ ਔਖਾ ਵੱਡੇ ਭਾਈ ਮੇਰਾ ਵੀਰ ਵੀ ਵੀਹ ਸਾਲ ਸੀ ਜਦੋਂ ਸਾਨੂੰ ਛੱਡ ਕੇ ਗਿਆ ਅੱਜ 15 ਸਾਲ ਹੋਗਏ ਘਾਟਾ ਨੀ ਪੂਰਾ ਹੋਇਆ ਬਾਈ

  • @pindersingh9807
    @pindersingh9807 Před rokem +6

    ਬਾਈ ਪਰਮਾਤਮਾ ਤੁਹਾਨੂੰ ਗੁਰੂ ਦਾ ਭਾਣਾ ਮੰਨਣਾ ਪੈਣਾ ਪਰਮਾਤਮਾ ਤਹਾਡੀ ਲੰਮੀ ਉਮਰ ਹੋਵੇ ਅਤੇ ਸਚ

  • @user-ij4dg8dp5q
    @user-ij4dg8dp5q Před rokem +45

    ਹਲੇ ਉਮਰ ਠੀਕ ਸੀ ਹੋਰ ਬੱਚਾ ਲੈ ਲੈਦੇ😢

  • @extremelyfantastic6265
    @extremelyfantastic6265 Před rokem +14

    Waheguru waheguru.....rab eh family nu ek bari phr khushiyan dewe ..

  • @GurpreetSingh-wn8hx
    @GurpreetSingh-wn8hx Před rokem +2

    ਵਾਹਿਗੁਰੂ ਚੜਦੀ ਕੱਲਾ ਚ ਰੱਖੇ ਤਾਹਨੂੰ ਵੀਰ

  • @ekjotsingh5369
    @ekjotsingh5369 Před rokem +1

    ਜੇਕਰ ਕੋਈ ਛੋਟੀ ਉਮਰ ਦਾ ਬੱਚਾ ਘੋੜੀਆਂ ਰੱਖਦਾ ਤਾ ਉਹਦਾ ਮਾ ਜਾ ਪਿਉ ਨਹੀਂ ਹੈ ਗਾ ਇਸ ਦੁਨੀਆਂ ਵਿੱਚ ਤਾ ਉਹਨੂੰ ਘੋੜੇ ਦੀ ਸਰਵਿਸ ਘੱਟ ਫੀਸ ਤੇ ਦੇ ਦਿਉ ਜੀ ਵੀਰ ਦੀ ਵੀ ਆਤਮਾ ਨੂੰ ਸ਼ਾਂਤੀ ਮਿਲੂ ਜੀ

  • @Tibeyandeputt
    @Tibeyandeputt Před rokem +3

    ਹਾਏ ਓਏ ਰੱਬਾ ਏ ਕੀ ਕਰ ਦਿਨਾਂ. ਏਨਾ ਦੁੱਖ ਨਾ ਦਿਆ ਕਰ. ਤੇਰੀਆਂ ਬਸ ਏ ਹੀ ਗੱਲ ਮਾੜੀ ਏ. ਤੇਰਾ ਭਾਣਾ ਮਾਲਕਾ. ਮੰਨਣਾ ਹੀ ਪੈਣਾ. ਵਾਹਿਗੁਰੂ ਮੇਹਰ ਕਰੀ

  • @JaswinderSingh-io7uo
    @JaswinderSingh-io7uo Před rokem +2

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਤੇ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਕਿਰਪਾ ਕਰੇਕ

  • @kg2889
    @kg2889 Před rokem +7

    Duniya ch bhaut dukh ne, waheguru pariwar nu bal bakshe, honsla bakshan 🙏🙏

  • @Satinder523
    @Satinder523 Před rokem +10

    ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਤੇ 🙏🏻

  • @gurjeetsran4613
    @gurjeetsran4613 Před rokem

    ਵਾਹਿਗੁਰੂ ਜੀ , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਬਾਈ ਦਿਲਾਵਰ ਤੇ ਮੇਹਰ ਭਰਿਆ ਹੱਥ ਰੱਖੀ ਭਾਣਾ ਮੰਨਣ ਦਾ ਬਲ ਬਖਸ਼ੀ 🙏

  • @rupsingh8153
    @rupsingh8153 Před rokem

    ਬਹੁਤ ਸੁਝਵਾਨ ਤਰੀਕੇ ਨਾਲ ਗੱਲਬਾਤ ਕੀਤੀ ਪਤਰਕਾਰ ਨੇਂ ਅਤੇ ਪਰਿਵਾਰ ਦਾ ਹੋਂਸਲਾ ਵੀ ਵਧਾਇਆ ਪਰ ਵਾਹਿਗੁਰੂ ਦਾ ਫ਼ੈਸਲਾ ਕੋਈ ਬਦਲ ਨਹੀਂ ਸਕਦਾ

  • @tarankang298
    @tarankang298 Před rokem +3

    ਜਿਸ ਤਨ ਲਾਗੇ ਸੋਈ ਜਾਣੈ ਸਾਡਾ ਵੀ ਜਵਾਨ ਪੁੱਤਰ ਚਲਾ ਗਿਆ ਇਹੀ ਹਾਲ ਸਾਡਾ ਹੈ

  • @fatehbawa7131
    @fatehbawa7131 Před rokem +11

    ਸਾਡੇ ਵੀ ਇਕ ਬੇਟਾ ਉਸ ਦੀ ਡੈਥ ਹੋ ਗਈ 23 ਸਾਲ ਦਾ ਸੀ 😭😭😭

  • @gurnoorkaur4068
    @gurnoorkaur4068 Před rokem +2

    ਮੇਰੇ ਵੀਰ ਪੁੱਤਾਂ ਦੇ ਦੁਖ ਬਹੁਤ ਡਾਢੇ ਮੇਰਾ ਬੇਟਾ ਦਸ ਸਾਲ ਜੋ ਸਾਥੋਂ ਸਦਾ ਲਈ ਦੂਰ ਚਲਾ ਗਿਆ ਬਾਰਾਂ ਅਕਤੂਬਰ ਉਨੀਂ ਚੋਂ

  • @mr.mrs.khaira7240
    @mr.mrs.khaira7240 Před rokem +7

    jitha Paisa wartan wala koi nahi.......jitha wartan Wale aa otha Paisa nahi....Saab Raab g da rang aaa.......🙏

  • @lavjeetdhaliwal9392
    @lavjeetdhaliwal9392 Před rokem +4

    😢 ਵੀਰੇ ਇਹ ਦੁੱਖ ਸਹਿਣਾ ਬਹੁਤ ਔਖਾ ਸਾਡੇ ਨਾਲ ਵੀ ਰੱਬ ਨੇ ਇੱਦਾਂ ਕੀਤਾ 😢

  • @user-tj1bw6in1k
    @user-tj1bw6in1k Před rokem +1

    ਵਾਹਿਗੁਰੂ ਜੀ ਕਦੇ ਕਦੇ ਬੁਹਤ ਧੱਕਾ ਕਰ ਜਾਨਾ ਬੁਹਤ ਮਾੜਾ ਹੋਇਆ ਬਾਈ ਵਾਹਿਗੁਰੂ ਜੀ ਭਾਣਾ। ਮੱਨਣਾ ਚੱਲ ਜਿਵੇ ਵਾਹਿਗੁਰੂ ਨੂੰ ਮਨਜੂਰ ਆ

  • @thenanima2121
    @thenanima2121 Před rokem +7

    Veer listening to most tragic incident specially losing a son handsome boy is extreme pain to the parents wonder where you belong our sympathy with you appreciate your courage thanks coming on tv raising voice for humans who are also hurting like you waheguru be with you every step you take in this life gone too soon love you miss you beta waheguru Malkeet warring usa Virginia🙏🏼🙏🏼🙏🏼waheguru ji ka Khalsa waheguru ji kee father sat Siri akal jee

  • @goravirkgoravirk5668
    @goravirkgoravirk5668 Před rokem +13

    Waheguru kirpa krn privar te honsla baksan privar nu 🙏

  • @harmandeepbrar505
    @harmandeepbrar505 Před rokem +2

    ਛੋਟੇ ਬਾਈ ਦਾ ਸੁਣ k ਬੜਾ ਦੁੱਖ ਲੱਗਾ
    ਪਰਮਾਤਮਾ uncle aunty nu ਤੰਦਰੁਸਤੀ ਬਕਸ਼ੇ
    ਜਦੋਂ ਟੱਬਰ ਦਾ ਸਾਥ ਹੋਵੇ ਤਨ ਔਖਾ ਸਮਾਂ ਥੋੜਾ ਸੌਖਾ ਲੰਘ ਜਾਂਦਾ

  • @gimmygill5170
    @gimmygill5170 Před rokem +5

    ਪਰਮਾਤਮਾ ਵੀ ਧੱਕਾ ਕਰ ਜਾਂਦਾ 😭😭😭😭😭

  • @ShantiDevi-bp8tu
    @ShantiDevi-bp8tu Před rokem +3

    ਵਾਹਿਗੁਰੂ ਜੀ ਮੇਹਰ ਕਰੋ ਜੀ ਪਰਿਵਾਰ ਤੇ

  • @Khanowall
    @Khanowall Před rokem

    ਨਾਨਕ ਦੁੱਖੀਆ ਸੱਭ ਸੰਸਾਰ ਹੈ ਏਨੇ ਡਾਕਟਰ ਵੀਰ ਫਿੱਰ ਟਰਾਈ ਕਰੋ ਕੀ ਪਤਾ ਰੱਬ ਬੱਚਾ ਦੇ ਦੇਵੇ ਕੋਈ ਘਾਟਾ ਨਹੀ

  • @balkaransingh3041
    @balkaransingh3041 Před rokem +2

    ਵਾਹਿਗੁਰੂ ਜੀ ਕਿਰਪਾ ਰੱਖਣੀ ਪਰਿਵਾਰ ਤੇ 🙏

  • @punjabvillagemajha
    @punjabvillagemajha Před rokem +6

    ਦੁੱਖ ਬਹੁਤ ਦੁਨੀਆਂ ਦੇ ਵਡਿਉ ਵੇਖ ਕੇ ਦਿਲ ਭਰ ਆਈਆਂ🙏🙏🙏🙏

  • @jagpreetkang
    @jagpreetkang Před rokem +3

    Main eh video svere uth k dekh rha 6vje ronaa nikal ayaa akhaa cho apne app he . Parivar nu chrdikla rkhn waheguru ji 🙏🙏🙏🙏🙏🙏🙏🙏🙏

  • @harjinderkaurdhillon7789

    ਏਹੋ ਜਿਹੀ ਗਲਾਂ ਸੁਣਨੀਆਂ ਬਹੁਤ ਮੁਸ਼ਕਲ ਹੈ ਪੁੱਤ ਦੀ ਫੋਟੋ ਦੇਖ ਕੇ ਨਹੀਂ ਝਲ ਹੁੰਦਾ ਹਾਏ ਰੱਬਾ ਜਨਮ ਦੇਣ ਵਾਲੇ ਕੀ ਕਰਦੇ ਹੋਣਗੇ ਮੇਰਾ ਤਾਂ ਗਲਾ ਘੁੱਟ ਹੋਣ ਪਿਆ ਏਹੋ ਜਿਹੀਆਂ ਪਿਹਲਾ ਸਿੱਧੂ ਨੂੰ ਸੀ ਫਿਰ ਏਸ ਪੁੱਤ ਦੀ ਅਚਾਨਕ ਤਸਵੀਰ ਆ ਗਈ ਬੱਸ ਸਭ ਕੁਝ ਭੁੱਲ ਜਾਂਦਾ ਕਿ ਕਰਨਾ ਬੰਗਲਿਆਂ ਨੂੰ ਦਿਲ ਬਹੁਤ ਦੁੱਖੀ ਹੋ ਜਾਂਦਾ

  • @ekamdeep5373
    @ekamdeep5373 Před rokem

    ਵਾਹਿਗੁਰੂ ਜੀ ਬਹੁਤ ਅੋਖਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਹਿਂਮਤ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

  • @reetdhillon6974
    @reetdhillon6974 Před rokem +3

    ਇਕ ਮੌਤ ਨੀ ਆਉਦੀ ਬਸ ਦਿਨ ਕੱਟਦੇ ਐ ਮਾਂ ਬਾਪ ਦੇ ਜਿਉਂਦੇ ਜੀਅ ਪੁੱਤ ਦਾ ਇਹ ਦੁਨੀਆਂ ਤੋ ਚਲੇ ਜਾਣਾ ਸੋਖੇ ਨੀ ਜਿਉਣਾ ਸਾਡੇ ਵੀ ਇਕਲੌਤਾ ਪੁੱਤ 19 ਸਾਲ ਦੀ ਉਮਰ ਵਿਚ ਸਾਡੇ ਤੋ ਹਮੇਸ਼ਾ ਲਈ ਦੂਰ ਚਲਾ ਗਿਆ 😢😭😭😭😭

    • @tirathsingh6539
      @tirathsingh6539 Před rokem

      ਓ ਰੱਬਾ ਮੇਰਿਆ 😭😭

    • @user-po5nx1vw2n
      @user-po5nx1vw2n Před rokem

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @swarnkaur9087
    @swarnkaur9087 Před rokem +5

    ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏

  • @fresh5442
    @fresh5442 Před rokem

    Very emotional interview
    parmatma ehna de bete nu apany charna vich niwas bakhshan te family nu bhana manan da bal bakhshan

  • @luckymaan9928
    @luckymaan9928 Před rokem

    ਵਿੱਛੜੀ ਰੂਹ ਨੂੰ ਆਂਵਦੇ ਚਰਨਾਂ ਚ ਨਿਵਾਸ ਬਖਸ਼ਣਾ ਵਾਹਿਗੁਰੂ ਜੀ

  • @bellicosezbrar
    @bellicosezbrar Před rokem +3

    Waheguru Mehar kre Nd diljosh bhateeje sade di rooh nu shanti mile

  • @dhaliwalyoutube5025
    @dhaliwalyoutube5025 Před rokem +6

    Waheguru ji mehr kreo family te ❤

  • @sethiramgarhia388
    @sethiramgarhia388 Před rokem

    ਸਾਰੇ ਪੰਜਾਬੀਆਂ ਨੂੰ ਦੋ ਤਿੰਨ ਬੱਚੇ ਕਰਨੇ ਚਾਹੀਦੇ ਨੇ ਨਾਲੇ ਪੰਜਾਬੀਆਂ ਦੀ ਸੰਖਿਆ ਵਧੂ

  • @harpreetSingh-og6dd
    @harpreetSingh-og6dd Před rokem

    Bahut hi emotional video ... Waheguru ji Bai ji te ona de saare privaar nu housla den

  • @gurtejsingh7811
    @gurtejsingh7811 Před rokem +5

    ਵਾਹਿਗੁਰੂ ਜੀ

  • @HarinderSingh-rd1xh
    @HarinderSingh-rd1xh Před rokem

    ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @KaranSingh-hu6jx
    @KaranSingh-hu6jx Před rokem +1

    😭😭waheguru ji🙏🙏😭😭god bless all🙏🙏

  • @JashanSingh-vk2kx
    @JashanSingh-vk2kx Před rokem +3

    Waheguru g pariwar nu hosla deo bhaana manan da 🙏🙏🙏

  • @sbal3463
    @sbal3463 Před rokem +7

    Very heartbreaking. No one can ease their pain. Please God give them strength to live their life with their son's memories until they meet him again.

  • @SukhBeer-hc8vf
    @SukhBeer-hc8vf Před 3 měsíci

    ਵਾਹਿਗੁਰੂ ਜੀ ਬਹੁਤ ਦੁੱਖ ਦੀ ਗੱਲ

  • @jagdevsinghsran1113
    @jagdevsinghsran1113 Před rokem +1

    ਵੀਰ ਦੁਖ ਬਹੁਤ ਵੱਡਾ ਰੱਬ ਹੌਸਲਾ ਦੇਵੇ

  • @kirandeeppurba5365
    @kirandeeppurba5365 Před rokem +3

    Waheguru ji mehar krio sbb di femliy te 🙏🙏❤️❤️

  • @rupinderbal1114
    @rupinderbal1114 Před rokem +3

    Waheguru ji mehar kero apne bachia te bouth parivaar jeonde mare py ne

  • @psingh3851
    @psingh3851 Před rokem +1

    ਸਭ ਕੁੱਝ ਵਾਹਿਗੁਰੂ ਦੇ ਹੱਥ ਆ 🙏ਜੋ ਕੁੱਝ ਕਰਦਾ ਵਾਹਿਗੁਰੂ ਕਰਦਾ । ਬੰਦੇ ਦੇ ਹੱਥ ਵਿੱਚ ਕੁੱਝ ਨਹੀ ।