Video není dostupné.
Omlouváme se.

Aarti | Guru Gobing Singh Ji | Shiv Kumar Batalvi | ਆਰਤੀ | ਗੁਰੂ ਗੋਬਿੰਦ ਸਿੰਘ ਜੀ | ਸ਼ਿਵ ਕੁਮਾਰ ਬਟਾਲਵੀ

Sdílet
Vložit
  • čas přidán 14. 05. 2024
  • ਆਰਤੀ
    ਲਿਖਤ - ਸ਼ਿਵ ਕੁਮਾਰ ਬਟਾਲਵੀ
    ਸਮਰਪਿਤ - ਗੁਰੂ ਗੋਬਿੰਦ ਸਿੰਘ ਜੀ
    ਅਵਾਜ਼‌ - ਸਤਨਾਮ ਸਾਦਿਕ
    Aarti
    Poet - Shiv Kumar Batalvi
    Dedicated to Guru Gobind Singh Ji
    Voice - Satnam Sadiq
    आरती
    कवी - शिव कुमार बटालवी
    समरपित गुरू गोबिंद सिंह जी
    आवाज - सतनाम सादिक
    ਆਰਤੀ
    ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
    ਤੇਰੀ ਆਰਤੀ ਗਾਵਾਂ
    ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
    ਮੰਗਣ ਗੀਤ ਅੱਜ ਜਾਵਾਂ
    ਜੋ ਤੈਨੂੰ ਕਰਨ ਲਈ ਭੇਟਾ
    ਮੈਂ ਤੇਰੇ ਦੁਆਰੇ 'ਤੇ ਆਵਾਂ
    ਮੇਰਾ ਕੋਈ ਗੀਤ ਨਹੀਂ ਐਸਾ
    ਜੋ ਤੇਰੇ ਮੇਚ ਆ ਜਾਵੇ
    ਭਰੇ ਬਾਜ਼ਾਰ ਵਿਚ ਜਾ ਕੇ
    ਜੋ ਆਪਣਾ ਸਿਰ ਕਟਾ ਆਵੇ
    ਜੋ ਆਪਣੇ ਸੋਹਲ ਛਿੰਦੇ ਬੋਲ
    ਨੀਂਹਾਂ ਵਿਚ ਚਿਣਾ ਆਵੇ
    ਤਿਹਾਏ ਸ਼ਬਦ ਨੂੰ ਤਲਵਾਰ ਦਾ
    ਪਾਣੀ ਪਿਆ ਆਵੇ
    ਜੋ ਲੁੱਟ ਜਾਵੇ ਤੇ ਮੁੜ ਵੀ
    ਯਾਰੜੇ ਦੇ ਸੱਥਰੀਂ ਗਾਵੇ
    ਚਿੜੀ ਦੇ ਖੰਭ ਦੀ ਲਲਕਾਰ
    ਸੌ ਬਾਜਾਂ ਨੂੰ ਖਾ ਜਾਵੇ
    ਮੈਂ ਕਿੰਜ ਤਲਵਾਰ ਦੀ ਗਾਨੀ
    ਅੱਜ ਆਪਣੇ ਗੀਤ ਗਲ ਪਾਵਾਂ
    ਮੇਰਾ ਹਰ ਗੀਤ ਬੁਜ਼ਦਿਲ ਹੈ
    ਮੈਂ ਕਿਹੜਾ ਗੀਤ ਅੱਜ ਗਾਵਾਂ
    ਮੈ ਕਿਹੜੇ ਬੋਲ ਦੀ ਭੇਟਾ
    ਲੈ ਤੇਰੇ ਦੁਆਰ 'ਤੇ ਆਵਾਂ
    ਮੇਰੇ ਗੀਤਾਂ ਦੀ ਮਹਿਫ਼ਲ 'ਚੋਂ
    ਕੋਈ ਉਹ ਗੀਤ ਨਹੀਂ ਲੱਭਦਾ
    ਜੋ ਤੇਰੇ ਸੀਸ ਮੰਗਣ 'ਤੇ
    ਤੇਰੇ ਸਾਹਵੇਂ ਖੜਾ ਹੋਵੇ
    ਜੋ ਮੈਲੇ ਹੋ ਚੁੱਕੇ ਲੋਹੇ ਨੂੰ
    ਆਪਣੇ ਖੂਨ ਵਿਚ ਧੋਵੇ
    ਕਿ ਜਿਸਦੀ ਮੌਤ ਪਿੱਛੋਂ
    ਓਸ ਨੂੰ ਕੋਈ ਸ਼ਬਦ ਨਾ ਰੋਵੇ
    ਕਿ ਜਿਸ ਨੂੰ ਪੀੜ ਤਾਂ ਕੀਹ
    ਪੀੜ ਦਾ ਅਹਿਸਾਸ ਨਾ ਛੋਹਵੇ
    ਜੋ ਲੋਹਾ ਪੀ ਸਕੇ ਉਹ ਗੀਤ
    ਕਿਥੋਂ ਲੈ ਕੇ ਮੈਂ ਆਵਾਂ
    ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ
    ਦੂਰ ਕਿੰਜ ਜਾਵਾਂ ।
    ਮੈਂ ਤੇਰੀ ਉਸਤਤੀ ਦਾ ਗੀਤ
    ਚਾਹੁੰਦਾ ਹਾਂ ਕਿ ਉਹ ਹੋਵੇ
    ਜਿਦ੍ਹੇ ਹੱਥ ਸੱਚ ਦੀ ਤਲਵਾਰ
    ਤੇ ਨੈਣਾਂ 'ਚ ਰੋਹ ਹੋਵੇ
    ਜਿਦ੍ਹੇ ਵਿਚ ਵਤਨ ਦੀ ਮਿੱਟੀ ਲਈ
    ਅੰਤਾਂ ਦਾ ਮੋਹ ਹੋਵੇ
    ਜਿਦ੍ਹੇ ਵਿਚ ਲਹੂ ਤੇਰੇ ਦੀ
    ਰਲੀ ਲਾਲੀ ਤੇ ਲੋਅ ਹੋਵੇ
    ਮੈਂ ਆਪਣੇ ਲਹੂ ਦਾ
    ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
    ਮੈਂ ਬੁਜ਼ਦਿਲ ਗੀਤ ਲੈ ਕੇ
    ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ ।
    ਮੈਂ ਚਾਹੁੰਦਾ ਏਸ ਤੋਂ ਪਹਿਲਾਂ
    ਕਿ ਤੇਰੀ ਆਰਤੀ ਗਾਵਾਂ
    ਮੈਂ ਮੈਲੇ ਸ਼ਬਦ ਧੋ ਕੇ
    ਜੀਭ ਦੀ ਕਿੱਲੀ 'ਤੇ ਪਾ ਆਵਾਂ
    ਤੇ ਮੈਲੇ ਸ਼ਬਦ ਸੁੱਕਣ ਤੀਕ
    ਤੇਰੀ ਹਰ ਪੈੜ ਚੁੰਮ ਆਵਾਂ
    ਤੇਰੀ ਹਰ ਪੈੜ 'ਤੇ
    ਹੰਝੂ ਦਾ ਇਕ ਸੂਰਜ ਜਗਾ ਆਵਾਂ
    ਮੈਂ ਲੋਹਾ ਪੀਣ ਦੀ ਆਦਤ
    ਜ਼ਰਾ ਗੀਤਾਂ ਨੂੰ ਪਾ ਆਵਾਂ
    ਮੈਂ ਸ਼ਾਇਦ ਫੇਰ ਕੁਝ
    ਭੇਟਾ ਕਰਨ ਯੋਗ ਹੋ ਜਾਵਾਂ
    ਮੈਂ ਬੁਜ਼ਦਿਲ ਗੀਤ ਲੈ ਕੇ
    ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ
    ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
    ਮੰਗਣ ਗੀਤ ਅੱਜ ਜਾਵਾਂ
    ਮੇਰਾ ਹਰ ਗੀਤ ਬੁਜ਼ਦਿਲ ਹੈ
    ਮੈਂ ਕਿਹੜਾ ਗੀਤ ਅੱਜ ਗਾਵਾਂ ।
    ~ ਸ਼ਿਵ ਕੁਮਾਰ ਬਟਾਲਵੀ
    aarti by Shiv kumar batalvi
    shiv kumar batalvi di aarti
    dedicated to guru gobind singh ji
    aarti
    aarti shiv kumar batalvi
    great poetry ever
    guru gobind singh ji
    shiv
    shiv kumar
    ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ
    ਸ਼ਿਵ ਕੁਮਾਰ ਬਟਾਲਵੀ ਦੀ ਆਰਤੀ
    ਆਰਤੀ ਸ਼ਿਵ ਕੁਮਾਰ ਬਟਾਲਵੀ
    ਆਰਤੀ
    ਆਰਤੀ ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ
    ਸਤਿਨਾਮੁ ਵਾਹਿਗੁਰੂ
    #aarti #shiv #poetry #gurugobindsingh #guru #gobind #singh #ji. #shivkumarbatalvi #satmamsadiq

Komentáře • 12