ਪੰਜਾਬੀ ਕਵਿਤਾ ਨੂੰ ਸਮਝਦਿਆਂ I ਕਵੀ ਗੁਰਪ੍ਰੀਤ, ਤਨਵੀਰ, ਕਿਰਤ, ਮਨਦੀਪ ਔਲਖ, ਕਰਮਜੀਤ ਕੋਮਲ, ਵਾਹਿਦ । ਬਲਵਿੰਦਰ ਸੰਧੂ

Sdílet
Vložit
  • čas přidán 29. 05. 2024
  • Join this channel to get access to perks:
    / @punjabidepartmentpup
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official CZcams ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

Komentáře •