ਸੁਰਜੀਤ ਪਾਤਰ।। ਮੁੱਖ ਭਾਸ਼ਣ।। ਦਸਵਾਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਤੇ ਸਾਹਿਤ ਉਤਸਵ।। SUARJIT PATAR

Sdílet
Vložit
  • čas přidán 31. 03. 2024
  • ਸੁਰਜੀਤ ਪਾਤਰ।। ਮੁੱਖ ਭਾਸ਼ਣ।। ਦਸਵਾਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਤੇ ਸਾਹਿਤ ਉਤਸਵ।। ਪੰਜਾਬੀ ਵਿਭਾਗ।। SUARJIT PATAR
    ਪੰਜਾਬੀ ਯੂਨੀਵਰਸਿਟੀ ਵੱਲੋਂ ਦਸਵਾਂ ਪੁਸਤਕ ਮੇਲਾ ਤੇ ਸਾਹਿਤ ਉਤਸਵ 30 ਜਨਵਰੀ ਤੋਂ 3 ਫ਼ਰਵਰੀ ਤਕ ਕਰਵਾਇਆ ਗਿਆ। ਇਸ ਸਮੇਂ ਕਰਵਾਏ ਗਏ ਸਾਹਿਤ ਉਤਸਵ ਦਾ ਉਦਘਾਟਨ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਉਨ੍ਹਾਂ ਆਪਣੇ ਮੁੱਖ ਭਾਸ਼ਣ ਵਿੱਚ ਸਾਹਿਤ ਅਤੇ ਕਲਾ ਦੇ ਮੇਲਿਆਂ ਦੇ ਮਹੱਤਵ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਇੰਟਰਨੈੱਟ ਉੱਤੇੇ ਆਭਾਸੀ ਸੰਸਾਰ (ਵਰਚੂਅਲ ਸੰਸਾਰ) ਵਿੱਚ ਮਿਲਣ ਦੇ ਨਾਲ ਨਾਲ ਸੱਚਮੁੱਚ ਦੇ ਸਮਾਂ ਤੇ ਸਥਨਾ ਉੱਤੇਹਕੀਕੀ ਸੰਸਾਰ ਵਿੱਚ ਮਿਲਦ ਗਿਲਦੇ ਅਤੇ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਭਾਸ਼ਣ ਨੂੰ ਸੁਣੋਂ-ਦੇਖੋ ਅਤੇ ਆਪਣੇ ਮਿੱਤਰ ਮੰਡਲ ਵਿੱਚ ਸਾਂਝਾ ਕਰੋ। ਇਸ ਤਰ੍ਹਾਂ ਦੀ ਮੁੱਲਵਾਨ ਸਮੱਗਰੀ ਨਾਲ ਰਾਬਤਾ ਬਣਾ ਕੇ ਰੱਖਣ ਲਈ ਪੰਜਾਬੀ ਵਿਭਾਗ ਦੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।
    Join this channel to get access to perks:
    / @punjabidepartmentpup
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official CZcams ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

Komentáře •