SAROOR (Panjab Intro) Arjan Dhillon | Album Coming Soon | New Punjabi Song 2023

Sdílet
Vložit
  • čas přidán 19. 06. 2023
  • ► Panj-aab Records & Harwinder Sidhu Presents "Saroor" Album By Arjan Dhillon So Must Watch, Like, Share & Leave Your Valuable Comments.
    SAROOR (Panjab Intro) Arjan Dhillon | Album Coming Soon | Latest Punjabi Songs 2023 | New Punjabi Song 2023
    #latestpunjabisongs2023 #trending #arjandhillon #Saroor
    ► Subscribe To Our Channel For Upcoming Songs :-
    youtube link : @panjaabrecords
    ____________________________________________________________
    👉Song Lyrics ✍
    ਚੱਲਦੇ ਆ ਚੱਲ ਜਾਣਾ ਈ ਆ,
    ਸਾਹਾਂ ਤੋਂ ਧੋਖਾ ਖਾਣਾ ਈ ਆ,
    ਜ਼ੁਰਤ ਰੱਖੀ ਹਾੜਾ ਨੀ ਕੀਤਾ,
    ਅਸੀਂ ਕੋਈ ਕੰਮ ਮਾੜਾ ਨੀ ਕੀਤਾ,
    ਨਰਕਾਂ ਵਿੱਚ ਸਾਡੀ ਥਾਂ ਨੀ ਹੋਣੀ,
    ਤੇਰੇ ਕੋਲ ਜਵਾਬ ਨੀ ਹੋਣਾ,
    ਛੱਡ ਪਰੇ ਸਾਡਾ ਜੀਅ ਨੀ ਲੱਗਣਾ
    ਸੁਰਗਾਂ ਵਿੱਚ ਪੰਜਾਬ ਨੀ ਹੋਣਾ।
    ਅੱਸੂ, ਫੱਗਣ, ਚੇਤ ਨੀ ਹੋਣੇ,
    ਮੋਟਰਾਂ, ਵੱਟਾਂ, ਖੇਤ ਨੀ ਹੋਣੇ।
    ਛਿੰਝਾਂ, ਮੇਲੇ, ਅਖਾੜੇ ਕਿੱਥੇ?
    ਬੱਕਰੇ, ਬੜ੍ਹਕ, ਲਲਕਾਰੇ ਕਿੱਥੇ?
    ਮੱਕੀਆਂ, ਸਰੋਂਆਂ, ਕਪਾਹਾਂ, ਚਰੀਆਂ,
    ਆਏ ਟੇਢੀਆਂ ਪੱਗਾਂ ਮੁੱਛਾਂ ਖੜੀਆਂ।
    ਹਾਏ ਬਾਉਲੀਆਂ, ਮੱਖਣੀਆਂ ਨਾਲੇ ਪਿੰਨੀਆਂ,
    ਸੁਰਮਾਂ ਪਾ ਕੇ ਅੱਖਾਂ ਸਿੰਨੀਆਂ।
    ਜਿੰਦਰੇ,ਹਲ, ਸੁਹਾਗੇ, ਕਹੀਆਂ,
    ਉਹ ਘਲਾਹੜੀ ਨਾਲ ਕਮਾਦ ਨੀ ਹੋਣਾ।
    ਛੱਡ ਪਰੇ ਸਾਡਾ ਜੀਅ ਨੀ ਲੱਗਣਾ
    ਸੁਰਗਾਂ ਵਿੱਚ ਪੰਜਾਬ ਨੀ ਹੋਣਾ।
    ਸੰਗਤ, ਪੰਗਤ, ਲੰਗਰ, ਦੇਗਾਂ
    ਮੀਰੀ-ਪੀਰੀ,ਤਵੀਆਂ,ਤੇਗ਼ਾਂ।
    ਫ਼ੌਜ ਲਾਡਲੀ, ਲੱਗੇ ਵਿਸਾਖੀ
    ਹੋਰ ਕਿਤੇ ਜੇ ਹੋਵੇ ਆਖੀਂ।
    ਕੰਘੇ ਕੇਸਾਂ ਦੇ ਵਿੱਚ ਗੁੰਦੇ,
    ਜਿੱਥੇ ਚੌਂਕੀਆਂ, ਝੰਡੇ-ਬੁੰਗੇ।
    ਜੰਗਨਾਮੇ ਕਦੇ ਜ਼ਫ਼ਰਨਾਮੇ ਨੇ,
    ਓ ਕਿਤੇ ਉਦਾਸੀਆਂ ਸਫ਼ਰਨਾਮੇ ਨੇ।
    ਮੋਹ, ਸਾਂਝ ਤੇ ਭਾਈਚਾਰੇ
    ਓਥੇ ਕੋਈ ਲਿਹਾਜ਼ ਨੀ ਹੋਣਾ
    ਛੱਡ ਪਰੇ ਸਾਡਾ ਜੀਅ ਨੀ ਲੱਗਣਾ
    ਸੁਰਗਾਂ ਵਿੱਚ ਪੰਜਾਬ ਨੀ ਹੋਣਾ
    ਹਾਸ਼ਮ,ਪੀਲੂ, ਵਾਰਿਸ, ਬੁੱਲੇ
    ਸ਼ਾਹ ਮੁਹਮੰਦ, ਸ਼ਿਵ ਅਣਮੁੱਲੇ ।
    ਰਾਗੀ-ਕਵੀਸ਼ਰ, ਸੱਦ ਤੇ ਵਾਰਾਂ
    ਢੱਡ-ਸਾਰੰਗੀ, ਤੂੰਬੀ ਦੀਆਂ ਤਾਰਾਂ।
    ਸਿੱਠਣੀਆਂ,ਬੋਲੀਆਂ,ਮਾਹੀਏ,ਟੱਪੇ
    ਓ ਸਭ ਨੂੰ ਮਾਲਕ ਰਾਜ਼ੀ ਰੱਖੇ।
    ਸੁੱਚੇ, ਦੁੱਲ੍ਹੇ, ਜਿਉਣੇ ਤੇ ਜੱਗੇ
    ਹੋਣੀ ਨੂੰ ਲਾ ਲੈਂਦੇ ਅੱਗੇ।
    ਮਾਣ ਹੈ “ਅਰਜਣਾ” ਅਸੀਂ ਪੰਜਾਬੀ,
    ਇਹਤੋਂ ਵੱਡਾ ਖ਼ਿਤਾਬ ਨੀ ਹੋਣਾ।
    ਛੱਡ ਪਰੇ ਸਾਡਾ ਜੀਅ ਨੀ ਲੱਗਣਾ
    ਸੁਰਗਾਂ ਵਿੱਚ ਪੰਜਾਬ ਨੀ ਹੋਣਾ।
    _____________________________________________________________
    🎧 Song Credits :-
    ☞ Title - Panjab Intro
    ☞ Singer/Lyrics/Composer - Arjan Dhillon
    ☞ Music - MXRCI
    ☞ Online Promotions - Coin Digital
    ☞ Digital Partner - Coin Digital
    ( / coin_digital )
    ☞ Label - Panj-aab Records
    ☞ A Film by I can Films
    ______________________________________________
    For Digital enquiries: Coin Digital
    Snapchat - / coindigital
    Facebook - / coindigital73
    Instagram - / coin_digital
    ______________________________________________
    ► Record Label - Panj-aab Records
    ► Enjoy & Stay Connected with us 📲
    ______________________________________________
  • Hudba

Komentáře • 3K

  • @arshsekhon_21
    @arshsekhon_21 Před 11 měsíci +803

    ਚਲਦੀ ਸਾਰਾ ਸਾਰਾ ਦਿਨ ਮਧਾਣੀ,
    ਸ਼ਰਬਤ ਨਾਲੋਂ ਜਿੱਥੇ ਮਿੱਠਾ ਪਾਣੀ,
    ਸਵੇਰ ਸ਼ਾਮ ਕੰਨੀ ਪੈਂਦੀ ਬਾਣੀ,
    ਪੰਜਾਬ ਸਵਰਗ ਤੋਂ ਵਧਕੇ ਜਾਣੀ।
    🔥🔥🔥❤❤

  • @vijaybrar2437
    @vijaybrar2437 Před 11 měsíci +240

    ਆ ਗਿਆ ਚੋਬਰ ❤
    ਅੰਬਰੋਂ ਪਾਰ ਰੱਖਦਾ ਆਪਣੀ ਗਰਜਨਾਂ ਤੂੰ,,
    ਵੱਖਰੀ ਸੋਚ ਦਾ ਮਾਲਿਕ ਵੀਰ ਅਰਜਨਾਂ ਤੂੰ,,❤️✍️

  • @AbhishekTiwari-jm3dl
    @AbhishekTiwari-jm3dl Před 8 měsíci +33

    I'm Not a punjabi but I luv Punjab and I admire dashemsh pita luv from ayodhya ❤ Punjab is a feeling for whole nation♥️ 🇮🇳

  • @mandeepsinghbaath6892
    @mandeepsinghbaath6892 Před 10 měsíci +2

    90 born like here , jisne last time purane Punjab di jhlak dekhi jo ki new generation nh dekh skdi, bina mobile bina internet bina color tv, mela vich jana , bzurga nal khedna , 😓😓😥i really my those day when I was just 6 year old

  • @Harmandhillonyt
    @Harmandhillonyt Před 11 měsíci +1425

    ਪੰਜਾਬ , ਪੰਜਾਬੀ ,ਪੰਜਾਬੀਅਤ ❤️❤️

  • @AJworld55
    @AJworld55 Před 11 měsíci +90

    ਜਿਓੰਦੀ ਰਹੇ ਪੰਜਾਬ ਦੀ ਮਿੱਟੀ
    ਜਿੱਥੇ ਹੱਸੇ ਖੇਡੇ ਮੈੰ ਤੇ ਹਾਣੀ
    ਧਰਤੀ ਜਿਹੜੀ ਨੇ ਜੰਮੇ ਸੂਰਮੇ
    ਪੰਜਾਬ ਸਵਰਗ ਤੌੰ ਘੱਟ ਨਾ ਜਾਣੀ।
    ਪੰਜਾਬ ਪੰਜਾਬੀ ❤️

  • @jogeshkumar4563
    @jogeshkumar4563 Před 10 měsíci +17

    ਅੱਖਾਂ ਭਰ ਆਉਂਦੀਆ ਦਿੱਲਾ ਇਹ ਗੀਤ ਸੁਣਕੇ ਕਿੰਨੀ ਵਾਰ repeat ਸੁਣ ਲਿਆ ਮਨ ਨਹੀਂ ਭਰਦਾ ਜੀਣ ਦੀ ਹਿਮਤ ਵਧ ਜਾਂਦੀ ਆ love you arjan paji proud to be Punjabi ❤

  • @turbanatorsPb02
    @turbanatorsPb02 Před 10 měsíci +43

    ਸਾਰੀ ਦੁਨੀਆਂ ਇੱਕ ਪਾਸੇ, ਪੰਜਾਬ ਇਕ ਪਾਸੇ।
    ਸਾਰੇ ਸੰਸਾਰ ਨਾਲੋ ਸੋਹਣਾ ਪੰਜਾਬ ❤
    ਬਹੁਤ ਮਾਣ ਆ ਸਾਨੂੰ ਕੇ ਅਸੀਂ ਪੰਜਾਬ ਦੇ ਜੰਮੇ ਆ😊।
    ਬਾਹਰ ਆ ਕੇ ਹੁਣ ਪੰਜਾਬ ਬਹੁਤ ਯਾਦ ਆਉਂਦਾ ਜਦੋਂ ਕਿਸੇ ਕੋਲੋਂ ਤਾਰੀਫ਼ ਸੁਣੀਦੀ ਆ ਪੰਜਾਬ ਦੀ।

  • @marjanapandit6913
    @marjanapandit6913 Před 11 měsíci +95

    ਗੀਤ ਸੁਣਕੇ ਢਿਲੋ ਦੇ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਕੀ ਲਿਖਿਆ ਤੇ ਗਾਇਆ ਦਿਲ ਪਾੜਕੇ ਰਖਤਾ🙏🥺❤️🌱

  • @ravkhaira9
    @ravkhaira9 Před 11 měsíci +218

    ਤੇਰੀ ਕਲਮ ਜੇਹੀ ਕਲਮ ਨੀ ਹੋਣੀ , ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ , ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣਾ , ਓਥੇ ਪੰਜਾਬ ਨੀ ਹੋਣਾ ❤

  • @karanbanga4200
    @karanbanga4200 Před 11 měsíci +2

    ਪੰਜਾਬ 👳❤️

  • @nishans1ngh534
    @nishans1ngh534 Před 11 měsíci +12

    ਨਾ ਮਾਝਾ ਨਾ ਮਾਲਵਾ ਨਾ ਦੋਆਬਾ ਗੱਲ ਪੰਜਾਬ ਦੀ ਪੰਜਾਬੀਆਂ ਦੀ ਪੰਜਾਬੀਅਤ ਦੀ ❤️ PRINCE ❤️ ARJAN DHILLON ♥️

  • @harkamalrai7798
    @harkamalrai7798 Před 11 měsíci +37

    ਪੰਜਾਬ ਆਲੇੳ, ਅਰਜਣ ਹੀਰਾ 💎 ਨਾ ਗਵਾ ਲਿੳ ਕਿਤੇ ਹੁਣ.... ਪੰਜਾਬ ਵਸਦਾ ਅਰਜਣ ਦੀ ਕਲਮ ਚ... ❤

  • @parvinder_singh_babbar
    @parvinder_singh_babbar Před 11 měsíci +57

    ਕਲਾਕਾਰ ਬਹੁਤ ਨੇ ਰੱਬ ਕਿਸੇ ਕਿਸੇ ਨੂੰ ਹੀ ਲਿਖਣ ਦਾ ਵਲ ਵਖ਼ਸਦਾ ਹੈਂ ਅਰਜਣ ਦੀ ਕਲਮ ਮੂੰਹੋਂ ਨਿਕਲੇ ਬੋਲ ਜੋ ਸਦਾ ਲਈ ਗੀਤ ਬਣਗੇ! ਬਣੇ ਨਹਿਰਾਂ ਤੇ ਮੁਕਾਬਲੇ ਕਿ ਪੁੱਲਾ ਨੂੰ ਪਤਾ, ਸੂਰਮੇ ਆਉਣ ਤਰੀਕਾ ਤੇ ਮਹਾਰਾਣੀ ਜਿੰਦਾ , ਹੁਣ ਪੰਜਾਬ ਇੰਨਟਰੋ ਵਾਹ ਕਮਾਲ ਜਿਊਂਦਾ ਰਹਿ ਵੀਰਿਆਂ ਬਹੁਤ ਸਾਰਾ ਪਿਆਰ ਸਤਿਕਾਰ ❤

  • @FearlessSoul295
    @FearlessSoul295 Před 3 měsíci +1

    💝💖💗💓💞💕💟❣️ ਸਾਡਾ ਪੰਜਾਬ ❤️🩷🧡💛💚💙🩵💜🤎🖤🩶🤍

  • @GouravSharma-us3nd
    @GouravSharma-us3nd Před 10 měsíci +2

    Badha he time baad Koi Gannnaa Dil nu jachyaaa Hai Nai te Aapaan sidhu te ilawa Kisi nu sunde he nai hegaaaa❤❤❤Kaainntt hai Bhai gannnaa

  • @gur2003
    @gur2003 Před 11 měsíci +606

    ਇਕ ਸਾਲ ਹੋਗਿਆ ਬਾਹਰ ਆਇਆ ਨੂੰ , ਪੰਜਾਬ ਨੂੰ ਉੱਠ ਦੇ ਬਹਿੰਦੇ ਚੇਤੇ ਕਰਦੇ ਆ , ਇਕ ਗੀਤ ਮਿਲਿਆ ਹੁਣ ਦਿਲ ਨੂੰ ਸਕੂਨ ਦੇਣ ਵਾਲਾ । ਬਹੁਤ ਧੰਨਵਾਦ ਵੀਰ ਜੀ 💝

  • @Anu_Likhari
    @Anu_Likhari Před 11 měsíci +187

    ਵੀਰੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਏਸੇ ਗਾਇਕ ਸਾਡੇ ਪੰਜਾਬ ਦੇ ਹਿੱਸੇ ਆਏ ..... ❤️☑️

  • @kuldeepsinghkamboj5199
    @kuldeepsinghkamboj5199 Před 11 měsíci +3

    Love you panjab ♥️♥️

  • @scholarshipgalaxy6181
    @scholarshipgalaxy6181 Před 10 měsíci +1

    Sadqy, love from punjab pakistan. wasdy rao us side valo. eda sohna music dendy hao k suroor aa janda hy

  • @HarpreetSingh-bi6vb
    @HarpreetSingh-bi6vb Před 11 měsíci +86

    Arjan ਆ ਤੇਰੀ ਲਿਖਤ ਨੂੰ ਮਾਲਕ ਹੋਰ ਤੱਰਕੀਆ ਬਖਸ਼ੇ
    🙌🏻 ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙌🏻⛳️

  • @Realrich4life
    @Realrich4life Před 11 měsíci +135

    Arjan ਬਾਈ ਮੈਂ ਅੱਜ ਦਿਹਾੜੀ ਤੇ ਗਿਆ ਆ
    ਤੇ ਬੋਰ ਹੋ ਰਿਹਾ ਸੀ ਤੇਰਾ ਗਾਣਾ ਸੁਣਕੇ ਸਰੀਰ ਚ ਐਨਰਜੀ ਜਹੀ ਆਗੀ ❣️❤️
    ਜਿਉਂਦਾ ਰਹਿ ਬਾਈ ਤੂੰ ਵੀ ਮੂਸੇ ਵਾਲੇ ਬਾਈ ਵਾਂਗੂੰ ਦਿਲਾਂ ਚ ਵੱਸ ਗਿਆ, ਜੱਟਾ ਲਵ ਯੂ ਤੇਰੇ ਨਾਲ ਯਰ। ਵੱਡੇ ਬਾਈ ਦਿਲ ਖੁਸ਼ ਕਰਤਾ
    No words for you brother 🙏♥️💎❣️😘

  • @FearlessSoul295
    @FearlessSoul295 Před měsícem +1

    SADA Rangla Punjab.. ❤❤

  • @harkaranbhullar3863
    @harkaranbhullar3863 Před 11 měsíci +1

    Long live Panjab zeonda vssda rahe des panjab

  • @samrawazideke55
    @samrawazideke55 Před 11 měsíci +36

    ਜ਼ਿਲਾ ਬਰਨਾਲਾ, ਮੁੰਡਾ ਭਦੌੜ ਪਿੰਡ ਦਾ , ਲਵ ਜੂ ਭਰਾਂ ਇੱਕ ਹੋਰ ਸੋਹਣਾ ਗੀਤ ਦੇਣ ਲਈ , ਜਿਉਂ ❤❤❤❤❤❤

  • @surajmahey5857
    @surajmahey5857 Před 11 měsíci +45

    ਯਾਰ ਇਹ ਵੀ ਕਿਸੇ ਪੀਰ ਨਾਲੋਂ ਘੱਟ ਨਹੀਂ ਦਿਲ ਖੁਸ਼ ਕਰ ਦਿੱਤਾ ਚੜ੍ਹਦੀ ਕਲਾ ਰਵੇ ਹਮੇਸ਼ਾ ਵਾਹਿਗੁਰੂ ਮਿਹਰ ਕਰਨ ਧੰਨਵਾਦ

  • @jyotimehra1466
    @jyotimehra1466 Před 11 měsíci

    Punjab hun punjab bnuga jekar eve ji kalam sb singer veera nu deve malak.....thq we love punj aab

  • @luckylucky-lh8cg
    @luckylucky-lh8cg Před 11 měsíci

    Waaahhhhh👑
    Aahi maan aa k asi punjabi
    Ihton vdda khitaab ni hona ✅✅
    Chdd prre sadda jee ni lgna
    Surgaa vich punjab ni hona💯💯💯💘💘💘💘

  • @gurbejrathour8603
    @gurbejrathour8603 Před 11 měsíci +5

    ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗੲਏ ਪੰਜਾਬ ਗੁਰੂ ਦੀ ਕਿਰਪਾ ਦੇ ਨਾਲ ਵੱਸਦਾ ਏ 🙏🙏

  • @gagansidhu6890
    @gagansidhu6890 Před 11 měsíci +28

    ਅਰਜਨਾ ♥ਦਿਲ ਖੁਸ਼ ਕਰਤਾ ਬਾਈ ਉਏ ਜਿਉਂਦਾ ਰਹਿ ਵੀਰਾ ....ਕਲਮ ਸਲਾਮਤ ਰਹੇ ਬਾਈ✍🙏🙏🙏🙏

  • @Razadhariwal
    @Razadhariwal Před 10 měsíci +1

    Punjab Punjabi Punjabiyat ❤
    Love u sare veeran nu lande Punjab waloon ❤❤❤❤

  • @manjinderbinning9254
    @manjinderbinning9254 Před 10 měsíci +1

    11 year hoge Canada ayea nu par dil punjab he rehnda supne punjab de aunde, Hun hor ni reh huna punjab bger next year pkke chle jana Love Punjab

  • @loveysran223
    @loveysran223 Před 11 měsíci +6

    ਸੋਹਣੇ ਪੰਜਾਬ ਨੂੰ ਕਿਹੜਾ ਕਿਹੜਾ ਪਿਆਰ ਕਰਦਾ! ਲਾਇਕ ਕਰੋ!

  • @riprecords1372
    @riprecords1372 Před 11 měsíci +138

    ਵਾਹ ਜੀ ਵਾਹ ਬਹੁਤ ਸੋਹਣਾ ਅਰਜਨ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਜੈ ਹੋ ਪੰਜਾਬ ਦੀ ਜੈ ਹੋ ਸਾਰੀਆਂ ਸਟੇਟਾਂ ਦੀ ਜੈ ਸਾਰਿਆਂ ਦੇਸ਼ਾਂ ਪ੍ਰਦੇਸ਼ਾਂ ਦੀ ❤❤❤

  • @sauravkharoudsaurav3024
    @sauravkharoudsaurav3024 Před 11 měsíci +1

    Punjab Mera rahe vasda love you my country Punjab ❤❤

  • @sukhwindersingh2983
    @sukhwindersingh2983 Před 11 měsíci +1

    ਕੁਝ ਗਾਇਕ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਨੇ ਥੌੜੇ ਜਿਹੇ ਸਮੇਂ ਵਿੱਚ ਹੀ ਜਿਸ ਦੀ ਉਦਾਹਰਨ ਬਾਈ ਅਰਜਨ ਢਿੱਲੋਂ ਹੈ ਜਿਸ ਦੇ ਗਾਣਿਆਂ ਦੇ ਮਤਲਬ ਬੜੇ ਡੂੰਘੇ ਤੇ ਹੌਂਸਲਾ ਦੇਣ ਵਾਲੇ ਹੁੰਦੇ ਨੇ।।
    ਹੁਣ ਤਾਂ ਬਾਈ ਨੇ ਕਮਾਲ ਹੀ ਕਰ ਦਿੱਤੀ ਸਵਰਗ ਨੂੰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਾਹਮਣੇ ਕੁਝ ਨਹੀਂ ਗਿਣਿਆ ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ।।
    ਮੈਨੂੰ ਮਾਣ ਹੈ ਪੰਜਾਬੀ ਹੋਣ ਦਾ।।💪🙏
    ਸੁਖਵਿੰਦਰ ਸਿੰਘ ਸੌਨੂੰ ਸਰਪੰਚ ਸਰਬਸੰਮਤੀ ਖੇੜੀ ਗੁੱਜਰਾ ਪਟਿਆਲਾ।।

  • @JatinderSingh-fv1hi
    @JatinderSingh-fv1hi Před 11 měsíci +16

    ਦੇਰ ਆਈ ਪਰ ਦਰੂਸਤ ਆਈ🥰😍😊

  • @amanmanku9560
    @amanmanku9560 Před 11 měsíci +179

    ਉਹ ਭੋਲੇ ਜਿਹੇ ਲੋਕ ਨੀ ਹੋਣੇ,
    ਉਹ ਗੀਤ ਪੁਰਾਣੇ folk ਨੀ ਹੋਣੇ,
    ਦਾਦੀ ਦੀਆਂ ਬਾਤਾਂ,ਅਖਾੜੇ ਕਿੱਥੇ,
    ਜੋ ਵੀ ਹੋਊ ਪਰ੍ਹੇ , ਸਾਥੋਂ ਸਹਿਣ ਨੀ ਹੋਣਾ।
    Love Punjab❤️❤️

  • @jasvantsingh88
    @jasvantsingh88 Před 10 měsíci +1

    ਜਦੋ ਦਾ ਮੂਸਾ ਗਿਆ ਕਿਸੇ ਦਾ ਗਣਾ ਨੀ ਸੁਣਿਆ ਪਰ ਇਹ ਸੁਣਨ ਨੂੰ ਦਿਲ ਕਿਤਾ

  • @shabnam979
    @shabnam979 Před 10 měsíci

    Sachio akhan ch paani aa gea... 3 saal hoge bahar ayea nu pr punjab nu kde bhull ni skde ❤

  • @thegentleman7212
    @thegentleman7212 Před 11 měsíci +8

    ਮੇਰਾ ਸੌਹਣਾ ਦੇਸ਼ ਪੰਜਾਬ…. ਸਲਾਮ ਏ ਅਰਜਨਾ ਤੇਰੀ ਕਲਮ ਨੂੰ ਬਾਈ

  • @mr.shader1372
    @mr.shader1372 Před 11 měsíci +13

    ਬਾਈ ਤੇਰੇ ਨਾਲੋਂ ਜ਼ਿਆਦਾ ਚਾਅ ਆ ਤੇਰੀ Album ਦਾ ❤
    Love you always ਜਾਨ ਆ ਸਾਡੀ ਤੂੰ

  • @Jeet-rc2qj
    @Jeet-rc2qj Před 3 měsíci +3

    Siraa🌾🙏

  • @jottcheema6012
    @jottcheema6012 Před 11 měsíci +1

    ਪੰਜਾਬ ❤️

  • @Wahegurustatus13
    @Wahegurustatus13 Před 11 měsíci +22

    Punjaab records and Arjan Dhillon 🔥🔥

  • @Baljitriar84
    @Baljitriar84 Před 11 měsíci +13

    ਅਰਜਨ ਬਾਈ ਦੇ ਸ਼ਬਦਾਂ ਨੇ ਤੇ ਰਵਨ ਬਾਈ ਦੀ ਪੇਸ਼ਕਾਰੀ ਨੇ ਰੂਹ ਖੁਸ਼ ਕਰ ਦਿੱਤੀ❤

  • @armanrai1901
    @armanrai1901 Před 10 měsíci

    Love uhh y , iss waqt main canada reh rehha ,, sachi punjab di bhut yaad andi aa,, te ikk fikar vi rehnda ki jdo vapis mudna ki sanu kachia sadka aa sabb aoni viraasat vapis milu ke nahi,, lakh pakia te turpe,, kachia sadkan chete andia ne ,, y hor ni kuj bss enna y aa ikk video bnaa ke ikk jiondi yaad bnati jinnu dekh ke kaleza thar skde aa ,, aae mera punjab,, becase punjabi apna sabb chd ke westren val bhj chlia ,, jdo nu mudna ee sabb door hojaana,, y ehjia hor memories bna yaar ,, bahrr walia layi veer amrit aa ehhe ,❤️ mnu sabton vdia ganna likhari lagda c thoda ,, aaj punjab ho chukia ,, breaking records…

  • @vishalakavish3026
    @vishalakavish3026 Před 11 měsíci +1

    Wahhhhhhhhhh❤❤❤❤❤

  • @jasnoorpreet_kaur
    @jasnoorpreet_kaur Před 11 měsíci +22

    ਗਾਣਾ ਤਾ ਦਿਲ ਤੇ ਲੱਗ ਗਿਆ ਪੂਰੀ ਐਲਬਮ ਕਦੋ ਆਉ ਵੀਰ ਜੀ 👍❤️

  • @harwindersingh-ln7fh
    @harwindersingh-ln7fh Před 11 měsíci +19

    ਰੂਹ ਕੰਬਾਊ ਗੀਤ
    ਦੇਸ ਪੰਜਾਬ ❤

  • @gumnaamjihaaddiwal5075
    @gumnaamjihaaddiwal5075 Před 11 měsíci

    ਅਰਜਨ ਢਿੱਲੋੰ ਦੇ ਗੀਤਾਂ ਦਾ ਕੋਈ ਤੋੜ ਨਹੀਂ
    ਪੰਜਾਬ ਬੈਠੇ ਨੂੰ ਰੋਣਾ ਆ ਗਿਆ ਸਾਂਨੂੰ ਬਾਹਰ ਜਾਣ ਦੀ ਲੋੜ ਨਹੀਂ
    ਦੁਨੀਆਂ ਤੇ ਭਾਵੇ ਦੇਸ਼ ਬਥੇਰੇ ਪਰ ਪੰਜਾਬ ਜਿਹਾ ਰੁਤਬਾ ਤੇ ਜ਼ੋਰ ਨਹੀਂ
    ਇਸੇ ਤਰਾ ਲਿਖਦਾ ਰਹਿ ਅਰਜਨਾ ਤੇਰੇ ਵਰਗਾ ਕੋਈ ਹੋਰ ਨਹੀਂ 💞

  • @satnamsahota2783
    @satnamsahota2783 Před 11 měsíci +1

    Arjan ta far arjan aa ,, love arjan bahi ji

  • @lavinarmana5683
    @lavinarmana5683 Před 11 měsíci +11

    ਲੱਭਣੀ ਨੀ ਮੌਜ ਪੰਜਾਬ ਵਰਗੀ❤❤

  • @Preet_duhra
    @Preet_duhra Před 11 měsíci +4

    ਅਰਜਨ ਅਰਜਨ ਹੀ ਆ ਕੋਈ ਤੌੜ ਨਹੀ ਅਰਜਨ ਦਾ❤❤❤

  • @satnam_bhangu.9625
    @satnam_bhangu.9625 Před 10 měsíci

    ਬਹੁਤ ਤਕੜੀ ਕਲਮ ਆ ਬਾਈ ਅਰਜਨ ਢਿੱਲੋਂ ਦੀ ਸਿਰਾ ਗੀਤ ਆ 👌👌👍

  • @bmahi5224
    @bmahi5224 Před 10 měsíci +1

    ਧਰਮ ਵੱਖ ਹੋ ਗਏ
    ਜਾਤ ਵੱਖ ਹੋ ਗਈ
    ਪਰ ਇਕ ਗੱਲ ਨਹੀ ਬਦਲ ਸਕਦੀ
    ਪੰਜਾਬੀ ਸੀ ਪੰਜਾਬੀ ਹਾ ਪੰਜਾਬੀ ਮਰਾਗੇ।।।

  • @VickyDhaliwal
    @VickyDhaliwal Před 11 měsíci +8

    ਪੰਜਆਬ ਪੰਜਬਿਅਤ ਅਰਜਣ ❤

  • @gagansaini1991
    @gagansaini1991 Před 11 měsíci +15

    dil te lag gyea ganna real story arjan bai ❤

  • @avtargill2663
    @avtargill2663 Před 10 měsíci +1

    ਸਟਾਰ ਆ ਢਿੱਲੋ ਤੂੰ ਸਟਾਰ ਢਿੱਲੋ ਲਵ ਜੂ ਆ ਰੱਜ ਕੇ ਰੋਇਆ ਟਰੱਕ ਸ਼ਾਇਡ ਤੇ ਲਾ ਕੇ ਬਾਰਡਰ ਬਫਲੋ ਟੱਪ ਕੇ🙏

  • @jagdeephundal1078
    @jagdeephundal1078 Před 11 měsíci +1

    ਲਵ ਯੂ ਪੰਜਾਬ

  • @pardeepkainth4551
    @pardeepkainth4551 Před 11 měsíci +5

    ਮੇਰੇ ਕੋਲ ਕੋਈ ਲਫਜ਼ ਹੈ ਨਹੀਂ… ਪਰ ਅਰਜਣ ਬਾਈ ਕੋਲ ਸ਼ਬਦਾਂ ਦੀ ਕੋਈ ਘਾਟ ਨਹੀਂ … ਜੀਓ 🙏🏻♥️

  • @SHERAUK14
    @SHERAUK14 Před 11 měsíci +9

    Loo kande khade krn vali Feel , Jeeyo Arjan Punjab ❤

  • @AkashArora-bu8sx
    @AkashArora-bu8sx Před 10 měsíci

    Panjab panjab e aa ❤❤ Ethe varga njara ni kite rehnde Pawe bhar aa pr dil ch panjab e aa ❤❤

  • @pawanpreetsandhu4632
    @pawanpreetsandhu4632 Před 11 měsíci

    ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ,ਕਿਆ ਬਾਤ ਐ,,,🙏🙏🕊️🕊️

  • @ibalkar
    @ibalkar Před 11 měsíci +7

    ਜਿਉਂਦਾ ਰਹਿ ❤

  • @vipanbhagat8477
    @vipanbhagat8477 Před 11 měsíci +4

    Kya kalam hai Arjana.....Nai reesan 👌🏻❤

  • @yadwindergill914
    @yadwindergill914 Před 11 měsíci +4

    ਅੱਜ ਦੇ ਟਾਈਮ ਦਾ ਬੈਸਟ ਗੀਤਕਾਰ ਤੇ ਸਿੰਗਰ ਅਰਜਨ ਢਿੱਲੋਂ... ❤️❤️

  • @mrking15536
    @mrking15536 Před 11 měsíci +2

    ਰੱਬਾ ਜੇਕਰ ਅਗਲਾ ਜਨਮ ਦੇਣਾ ਤਾਂ ਮੈਨੂੰ ਪੰਜਾਬ ਚ ਹੀ ਦੇਵੀ ਨਹੀਂ ਤਾਂ ਰਹਿਣ ਦੇਵੀ i love my punjab❤️❤️😘😘

  • @MandeepSingh-ix8cr
    @MandeepSingh-ix8cr Před 11 měsíci +6

    ਮੇਰਾ ਜਦ ਵੀ ਕੋਈ ਖੁਆਬ ਹੋਵੇ
    ਮੇਰੇ ਖੁਆਬ ਦੇ ਵਿੱਚ ਪੰਜਾਬ ਹੋਵੇ.
    ❤❤

  • @jaideep4826
    @jaideep4826 Před 11 měsíci +76

    Most talented artists in Punjabi industry

  • @Bachansanghanoffical
    @Bachansanghanoffical Před 3 dny

    ਕਿਆ ਬਾਤ ❤❤❤❤

  • @sanambuttarbuttar8297
    @sanambuttarbuttar8297 Před 11 měsíci +4

    Punjab di rees ni aa ❤. No more words to explain Punjab 🌸

  • @lovi7558
    @lovi7558 Před 11 měsíci +15

    ਸਾਡੇ ਦਿਲਾਂ ਵਿਚ ਪੰਜਾਬ ਵੱਸਦਾ ❣️

  • @user-rv9cy6wu2l
    @user-rv9cy6wu2l Před 11 měsíci +13

    panjab zindabad.. punjabi zindabad .. eda di likhat nu dilo salut a🙏🏻.. hmesha panjab hassda vasda rahe.. asi panjab krke hi a te panjab tu uper kuj v n .. jo panjab nazare, khet , mele , viah kdi es jagah kdi os.. waheguru meher krn panjab te🙏🏻😊

  • @singh0174
    @singh0174 Před 10 měsíci +3

    ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਣ ਅਰਜਨਾ ਤੂੰ! ਜਿਊਂਦਾ ਵਸਦਾ ਰਹਿ ਕਲਮ ਦਾ ਧਨੀ,ਕਲਾਕਾਰ ਤਾਂ ਹੋਰ ਵੀ ਬੜੇ ਨੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਦੀ ਝਲਕ ਮਿਲਦੀ ਹੈ ਤੇਰੇ ਗੀਤਾਂ ਵਿੱਚੋਂ ❤ ਖੁਸ਼ ਹੋ ਗਿਆ ਗੀਤ ਸੁਣ ਕੇ

  • @ravidhuriawriting6
    @ravidhuriawriting6 Před 9 měsíci +2

    Muddta bad koi geet haddo vadh psnd aaya... ❤❤❤
    Mai haryane da rehn wala.. Par panjab haddo vadh pyara hai.. Je kismat hoyi agli war punjab ch jammange... Bot sohna geet Arjana🙌🙌❤❤🙂🙂💕

  • @lakhwindersinghbains9317
    @lakhwindersinghbains9317 Před 11 měsíci +7

    ਜਿਉਂਦਾ ਰਹਿ ਅਰਜਨਾ ❤️❤️❤️ ਬਹੁਤ ਬਹੁਤ ਪਿਆਰ ਵੀਰਾ ਬਹੁਤ ਬਹੁਤ ਅਦਬ

  • @harjaspreetsingh8416
    @harjaspreetsingh8416 Před 11 měsíci +17

    M Panjan vich ta nahi rehnda but eh song sunke ronaa aa gaya❤ Kamaaaal aa Arjan Baii

  • @electrical6138
    @electrical6138 Před 11 měsíci +1

    1.52 ਮਿੰਟ ਦੇ ਇੰਟਰੋ ਵਿੱਚ ਸਾਰਾ ਪੰਜਾਬ ਪਰੋ ਦਿੱਤਾ।
    ਧੰਨਵਾਦ ਵੀਰੇ ❤❤❤❤❤❤❤❤

  • @Navrooopsingh
    @Navrooopsingh Před 11 měsíci

    ਬਹੁਤ ਸੋਹਣਾ‌ ਗਾਣਾ ਬਾਈ।
    ਪੰਜਾਬ ਵਰਗਾ‌ ਕੋਈ ਥਾਂ ਨਹੀਂ ਹੋਣਾ।

  • @Deoldiaries231
    @Deoldiaries231 Před 11 měsíci +9

    ਦਿਲ ਲੁੱਟ ਲਿਆ ਬਾਈ ਸਿਆਂ ❤

  • @HarpreetSingh-rl4iu
    @HarpreetSingh-rl4iu Před 11 měsíci +7

    ਬਹੁਤ ਸੋਹਣਾ ਗੀਤ ਅਰਜਨ ਵੀਰ, ਤੇ ਵੀਡੀਓ ਵੀ ਬਹੁਤ ਸੋਹਣੀ ਬਣਾਈ ਆ,,,,,ਪੰਜਾਬ ਪੰਜਾਬੀਅਤ ਜਿੰਦਾਬਾਦ

  • @cretivebajwa16
    @cretivebajwa16 Před 11 měsíci +1

    Panjab sada Dil Jaan🥰🌹🌹🌹🌹🌹

  • @markasgill3875
    @markasgill3875 Před 11 měsíci +1

    ਅਨੰਦ ਆ ਗਿਆ

  • @singhprem
    @singhprem Před 11 měsíci +3

    ਛੱਡ ਪਰ੍ਹੇ ਸਾਡਾ ਜੀਅ ਨੀ ਲੱਗਣਾ, ਸੁਰਗਾਂ ਵਿੱਚ ਪੰਜਾਬ ਨੀ ਹੋਣਾ❤❤

  • @BePanjabi
    @BePanjabi Před 11 měsíci +99

    This man never disappoints us ❤

  • @navneetthaiya9834
    @navneetthaiya9834 Před 11 měsíci

    ਵਾਹ ਕੀ ਲਿੱਖਤ ਹੈ ਅਰਜਨ 22
    Love you ❣️

  • @singhdavinder1300
    @singhdavinder1300 Před 10 měsíci +1

    ਸੋਹਣਾ ਪੰਜਾਬ ❤

  • @sharangill8778
    @sharangill8778 Před 11 měsíci +6

    ਪੰਜਾਬ ਰੂਹ ਸਾਡੀ
    ❤❤❤
    ਗੀਤ ਸੁਣਕੇ ਰੂਹ ਖੁਸ਼ ਹੋ ਗਈ

  • @KaranKumar-dy6yk
    @KaranKumar-dy6yk Před 11 měsíci +9

    Rabb di bakhs aa bai di kalam nu ❤️‍🔥

  • @lavisra2112
    @lavisra2112 Před 11 měsíci +1

    Sirra laa diti dhillon
    Punjab diya sab yaadan tajiya ho gyiya 🥰🥰😍

  • @sukhpreetgill9041
    @sukhpreetgill9041 Před 10 měsíci +1

    ਮਾਣ ਹੈ ਪੰਜਾਬੀ ਹੋਣ ਤੇ 🌾

  • @balrajdhillon584
    @balrajdhillon584 Před 11 měsíci +8

    ਵਾਹ ! ਕਿਆ ਬਾਤ ਏ, ਐਲਬਮ ਦਾ ਇੰਤਜ਼ਾਰ ਰਹੇਗਾ ❤️

  • @diamondpictures4939
    @diamondpictures4939 Před 11 měsíci +12

    ਪੰਜਾਬ ਜ਼ਿੰਦਾਬਾਦ
    ਪੰਜਾਬੀ ਜ਼ਿੰਦਾਬਾਦ
    ਪੰਜਾਬੀਅਤ ਜ਼ਿੰਦਾਬਾਦ
    ❤❤

  • @AjayKumar-hi8fk
    @AjayKumar-hi8fk Před 11 měsíci +1

    Amazing song ❣️

  • @user-lz5mh2lk1e
    @user-lz5mh2lk1e Před 11 měsíci

    Sakoon ❤❤ Dil kehnda v gana mukke e na eh . Arjan 22 di kalam 🔥🔥

  • @asandhuu
    @asandhuu Před 11 měsíci +3

    ਸਰੂਰ ਪੰਜਾਬ ਦਾ ♥️🌷

  • @ranasaab1711
    @ranasaab1711 Před 11 měsíci +32

    ਦਿਲ ਨੂੰ ਛੋਹ ਗਿਆ ❤❤❤
    ਰੱਬ ਤਰੱਕੀਆਂ ਬਖਸ਼ੇ ਮੇਰੇ ਪੰਜਾਬ ਨੂੰ❤❤

  • @user-cj5uq1oj1w
    @user-cj5uq1oj1w Před 11 měsíci

    Sb Veera nu benti hath jod k🙏 apne virse nal hmesha jud k rho teh apni aun wali peedi nu jod k rkeyo 🙏🙏🙏

  • @kuldeepsinghbhinder9386
    @kuldeepsinghbhinder9386 Před 10 měsíci +3

    ਗਾਣਾ ਸੁਣ ਕੇ ਅਨੰਦ ਆ ਗਿਆ ਗਾਣਾ ਸੁਣ ਕੇ ਬਹੁਤ ਵਧੀਆ ਲੱਗਾ ਵੈਰੀ ਗੁੱਡ bro❤😊