ਸੁਖਜੀਤ- ਬਰਫ਼ Sukhjit -The Snow

Sdílet
Vložit
  • čas přidán 27. 08. 2024
  • 'ਬਰਫ਼' ਕਹਾਣੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੇ ਪੰਜਾਬੀ ਕਹਾਣੀਕਾਰ ਸੁਖਜੀਤ ਦੁਆਰਾ ਲਿਖੀ ਗਈ ਹੈ।ਇਸ ਕਹਾਣੀ ਦੇ ਪਾਤਰ ਬਰਖਾ ਅਤੇ ਮਨੀਸ਼ ਭੈਣ-ਭਰਾ ਹਨ ਜੋ ਸ਼ਿਮਲੇ ਤੋਂ ਕੁਫ਼ਰੀ ਇੱਕ ਵਿਆਹ ’ਤੇ ਜਾ ਰਹੇ ਹਨ।ਅਚਾਨਕ ਪਈ ਬਰਫ਼ ਕਾਰਨ ਉਹਨਾਂ ਦੇ ਗੱਡੀ ਰਾਹ ਵਿੱਚ ਫਸ ਜਾਂਦੀ ਹੈ।ਪੂਰੀ ਰਾਤ ਗੱਡੀ ਵਿੱਚ ਕੱਟਣ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਨਹੀਂ।ਇਹ ਕਹਾਣੀ ਸਮਾਜਿਕ ਰਿਸ਼ਤਿਆਂ ਤੋਂ ਪਾਰ ਜਾ ਕੇ ਔਰਤ ਅਤੇ ਮਰਦ ਦੇ ਮੂਲ਼ ਦੀ ਬਾਤ ਪਾਉਂਦੀ ਹੈ।ਬਰਫ਼ ਕਹਾਣੀ ਪੰਜਾਬੀ ਸਾਹਿਤ ਵਿੱਚ ਇੱਕ ਵੱਖਰੀ ਅਤੇ ਨਿਵੇਕਲੀ ਕਹਾਣੀ ਹੈ ਜਿਸ ਵਿੱਚ ਗੋਤਰ-ਸੰਭੋਗ (Incest) ਜਿਹੇ ਵਿਸ਼ੇ ਨੂੰ ਕਹਾਣੀਕਾਰ ਦੁਆਰਾ ਬੜੇ ਸੁਹਜ, ਸਮਝ ਅਤੇ ਸੂਖਮਤਾ ਨਾਲ ਨਿਭਾਇਆ ਹੈ।ਇਹ ਕਹਾਣੀ ਮਨੁੱਖੀ ਮਨ ਦੇ ਚੇਤਨ ਅਤੇ ਅਵਚੇਤਨ ਦੇ ਆਪਸੀ ਟਕਰਾਅ ਨੂੰ ਪ੍ਰਸਤੁਤ ਕਰਦੀ ਹੈ।ਬਰਫ਼ ਕਹਾਣੀ ਦਾ ਵਿਸ਼ਾ ਸਾਨੂੰ ਅੰਗਰੇਜ਼ੀ ਦੇ ਪ੍ਰਸਿੱਧ ਨਾਵਲਕਾਰ ਡੀ. ਐੱਚ. ਲੋਰੈਂਸ ਦੁਆਰਾ ਲਿਖੇ ਹੋਏ ਨਾਵਲ Sons and Lovers ਦੀ ਯਾਦ ਦਵਾਉਂਦਾ ਹੈ ਜਿਸ ਵਿੱਚ ਮਾਂ ਅਤੇ ਪੁੱਤਰ ਦੇ ਸਮਾਜਿਕ ਰਿਸ਼ਤੇ ਤੋਂ ਪਾਰ ਜਾ ਕੇ ਲੇਖਕ ਔਰਤ ਅਤੇ ਮਰਦ ਦੇ ਮਨ ਦੀਆਂ ਬਰੀਕ ਤੈਹਾਂ ਫਰੋਲਦਾ ਹੈ।
    ਆਓ ਇਸ ਪੋਡਕਾਸਟ ’ਤੇ ਇਸ ਖੂਬਸੂਰਤ ਕਹਾਣੀ ਨੂੰ ਸੁਣੀਏ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

Komentáře • 3

  • @iqbalsinghbali18
    @iqbalsinghbali18 Před 4 měsíci

    ਸੁਖਜੀਤ ਬਾਈ ਦੀ ਇਕ ਵਧੀਆ ਸਟੋਰੀ,
    ਜੋ ਨ ਦੇ ਵਲਵਲਿਆਂ ਨੂੱ ਉਧਾਲਦੀ ਹੈ ।

  • @harpreetsidhu1802
    @harpreetsidhu1802 Před 5 měsíci

    ਵਾਹ ਓ ਬਾਈ ਬਹੁਤ ਸੋਹਣੀ ਪੇਸ਼ਕਾਰੀ