Manjit Indira ਨੇ ਆਪਣੇ ਬੱਚੇ ਨੂੰ ਲੈ ਕੇ ਖੋਲੇ ਗੁੱਝੇ ਭੇਤ...ਖੋਲ ਨੇ ਰੱਖ ਦਿੱਤੀ ਆਪਣੀ ਜ਼ਿੰਦਗੀ ਦੀ ਪੂਰੀ ਕਿਤਾਬ

Sdílet
Vložit

Komentáře • 52

  • @prabjit7425
    @prabjit7425 Před 16 dny +9

    ਬਾਹਰ ਵਾਲੀ ਔਰਤ ਦਾ ਹਾਲ ਬੱਚੇ ਦੇ ਚੋਰੀ ਦੇ ਖਿਡੌਣੇ ਵਰਗੀ ਹੁੰਦੀ ਆ । ਜਿਸ ਚੋਰੀ ਦੇ ਖਿਡੌਣੇ ਨੂੰ ਉਹ ਬੱਚਾ ਨਾਂ ਤੇ ਘਰ ਦੇ ਅੰਦਰ ਲਿਆ ਸਕਦਾ ਹੈ ਅਤੇ ਨਾਂ ਹੀ ਉਸ ਖਿਡੌਣੇ ਨੂੰ ਆਪਣਾ ਕਹਿੰਦਾ ਹੈ । ਉਹ ਘਰ ਦੇ ਬਾਹਰ ਉਸ ਖਿਡੌਣੇ ਨਾਲ ਖੇਡ ਕੇ ਬਾਹਰ ਹੀ ਛੱਡ ਆਉਂਦਾ ਹੈ । ਪਤਨੀ ਦੇ ਹੁੰਦਿਆਂ ਪਤੀ ਵੱਲੋਂ ਬਾਹਰ ਰੱਖੀ ਹੋਈ ਔਰਤ ਵੀ ਚੋਰੀ ਦੇ ਖਿਡੌਣੇ ਵਰਗੀ ਹੀ ਹੁੰਦੀ ਹੈ । ਜਿਸ ਨੂੰ ਕਦੀ ਵੀ ਇੱਜ਼ਤ ਨਾਲ ਘਰ ਨਹੀਂ ਲਿਆਇਆ ਜਾਂਦਾ ।
    ਇਸ ਬਾਰੇ ਔਰਤ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਜਬੀਰ ਵਰਗਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਉਸ ਕੋਲ ਆਉਂਦਾ ਹੈ , ਉਹ ਕਿੰਨਾ ਕੁ ਚੰਗਾ ਹੋਵੇਗਾ ? ਜੋ ਬੰਦਾ ਵਿਆਹ ਕੇ ਲਿਆਂਦੀ ਪਤਨੀ ਨੂੰ ਇੱਜ਼ਤ ਮਾਣ ਦੀ ਜਗਾਹ ਧੋਖਾ ਦੇ ਰਿਹਾ ਹੋਵੇ , ਉਸ ਕੋਲੋਂ ਬਾਹਰ ਵਾਲੀ ਮਨਜੀਤ ਇੰਦਰਾ ਵਰਗੀ ਔਰਤ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀ ਹੈ ?

  • @sanjogtarani2079
    @sanjogtarani2079 Před 21 dnem +19

    ਇਹੋ ਜਿਹੀ ਕਹਾਣੀ ਮੇਰੇ ਨਾਲ ਮਿਲਦੀ ਹੈ। ਤੇ ਪਤੀ ਲਈ ਭਾਵਨਾਵਾਂ ਵੀ ਉਹੀ ਹਨ।ਪਰ ਜਦੋਂ ਦਾ ਮੈਂਨੂੰ ਆਪਣੇ ਪਤੀ ਦਾ ਦੂਜੀ ਔਰਤ ਨਾਲ ਪਤਾ ਲੱਗਾ ਮੈਂਨੂੰ ਉਸ ਨਾਲ ਨਫ਼ਰਤ ਹੋ ਗਈ। ਮੇਰਾ ਇਹੋ ਜਿਹੇ ਬੰਦੇ ਨਾਲ ਰਿਸ਼ਤਾ ਹੋਇਆ ਮੇਰੀ ਬਦਕਿਸਮਤੀ ਸੀ

  • @prabjit7425
    @prabjit7425 Před 21 dnem +13

    ਕਿਸੇ ਦੇ ਘਰ ਦੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਆਪਣੇ ਘਰ ਨੂੰ ਕਦੀ ਵੀ ਰੁਸ਼ਨਾਇਆ ਨਹੀਂ ਜਾ ਸਕਦਾ । ਮਨਜੀਤ ਇੰਦਰਾ ਜੀ ਜਿਵੇਂ ਤੁਸੀਂ ਆਪਣੀ ਛੱਤ ਅਤੇ ਆਪਣੇ ਬੱਚੇ ਲਈ ਬਾਪ ਦਾ ਸਾਇਆ ਚਹੁੰਦੇ ਸੀ ਬਿੱਲਕੁੱਲ ਉਸੇ ਤਰਾਂ ਹੀ ਤੁਹਾਡੇ ਪਤੀ ਦੀ ਪਹਿਲੀ ਪਤਨੀ ਵੀ ਆਪਣਾ ਘਰ ਨੂੰ ਬਚਾਉਣ ਅਤੇ ਆਪਦੇ ਬੱਚਿਆਂ ਲਈ ਉਹਨਾਂ ਦੇ ਬਾਪ ਦੇ ਸਾਏ ਨੂੰ ਕਾਇਮ ਰੱਖਣ ਲਈ ਕਿੰਨਾ ਤੜਫੀ ਹੋਵੇਗੀ ਹਾਲਾਂਕਿ ਕਸੂਰਵਾਰ ਉਸ ਦਾ ਆਪਣਾ ਪਤੀ ਵੀ ਸੀ ।

    • @hardeepbhullar2080
      @hardeepbhullar2080 Před 17 dny +1

      ਬਹੁਤ ਵਧੀਆ ਗੱਲਾਂ ਕੁੱਝ ਸਿੱਖਿਆ ਮਿਲੀ ਸਧਾਰਨ ਔਰਤਾਂ ਨਾਲ ਹੁੰਦਾ ਮੈਂ ਸਮਝਿਆ ਭੁਲੇਖਾ ਦੂਰ ਹੁੰਦਾ ਹੈ ਇਤਨੀਆ ਜਾਗਰੂਕ ਔਰਤਾਂ ਵੀ ਦੁੱਖ ਹਢਾਉਂਦੀਆ ਹਨ ਪਰ ਕਈ ਵਾਰ ਘਰਦਿਆ ਮੈਂ ਬਰਾਂ ਵਲੋਂ ਹੀ ਕਿਹਾ ਜਾਂਦਾ ਇਹ ਨਾ ਸੁਣੋ ਔਹ ਨਾਸ ਸੁਣੋ ਨਹੀਂ ਸੁਣ ਕੇ ਵੇਖਣਾ ਚਾਹੀਦਾ ਹੈ ਕੀ ਪਤਾ ਉਸ ਵਿੱਚ ਤੁਹਾਡਾ ਵੀ ਦਰਦ ਛੁਪਿਆ ਹੋਵੇ ਸਿੱਖਿਆ ਮਿਲੀਬਗੁਤ ਧੰਨਵਾਦ❤❤🙏🙏💐💐

    • @prabjit7425
      @prabjit7425 Před 16 dny

      @@hardeepbhullar2080 ਬਾਹਰ ਵਾਲੀ ਔਰਤ ਬੱਚੇ ਦੇ ਚੋਰੀ ਦੇ ਖਿਡੌਣੇ ਵਰਗੀ ਹੁੰਦੀ ਆ । ਜਿਸ ਚੋਰੀ ਦੇ ਖਿਡੌਣੇ ਨੂੰ ਉਹ ਬੱਚਾ ਨਾਂ ਤੇ ਘਰ ਦੇ ਅੰਦਰ ਲਿਆ ਸਕਦਾ ਹੈ ਅਤੇ ਨਾਂ ਹੀ ਉਸ ਖਿਡੌਣੇ ਨੂੰ ਆਪਣਾ ਹੀ ਕਹਿੰਦਾ ਹੈ । ਉਹ ਘਰ ਦੇ ਬਾਹਰ ਉਸ ਖਿਡੌਣੇ ਨਾਲ ਖੇਡ ਕੇ ਬਾਹਰ ਹੀ ਛੱਡ ਆਉਂਦਾ ਹੈ । ਪਤਨੀ ਦੇ ਹੁੰਦਿਆਂ ਪਤੀ ਵੱਲੋਂ ਬਾਹਰ ਰੱਖੀ ਹੋਈ ਔਰਤ ਵੀ ਚੋਰੀ ਦੇ ਖਿਡੌਣੇ ਵਰਗੀ ਹੀ ਹੁੰਦੀ ਹੈ । ਜਿਸ ਨੂੰ ਕਦੀ ਵੀ ਇੱਜ਼ਤ ਨਾਲ ਘਰ ਨਹੀਂ ਲਿਆਇਆ ਜਾਂਦਾ । ਇਸ ਬਾਰੇ ਔਰਤ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਜਬੀਰ ਵਰਗਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਉਸ ਕੋਲ ਆਉਂਦਾ ਹੈ , ਉਹ ਕਿੰਨਾ ਕੁ ਚੰਗਾ ਹੋਵੇਗਾ ? ਜਿਸ ਬੰਦੇ ਨੇ ਵਿਆਹ ਕੇ ਲਿਆਂਦੀ ਪਤਨੀ ਨੂੰ ਇੱਜ਼ਤ ਮਾਣ ਦੀ ਜਗਾਹ ਧੋਖਾ ਦਿੱਤਾ, ਉਸ ਕੋਲੋਂ ਬਾਹਰ ਵਾਲੀ ਮਨਜੀਤ ਇੰਦਰਾ ਵਰਗੀ ਔਰਤ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀ ਹੈ ?

  • @prabjit7425
    @prabjit7425 Před 21 dnem +6

    ਵਿਆਹੇ ਹੋਏ ਬੰਦੇ ਨਾਲ ਬਾਹਰ ਰਹਿਣ ਵਾਲੀ ਔਰਤ ਆਪਣਾ ਸਨਮਾਨ ਆਪਣੇ ਹੱਥੀਂ ਹੀ ਖੋਹ ਲੈਂਦੀ ਹੈ 🤔।

  • @prabjit7425
    @prabjit7425 Před 21 dnem +10

    ਮੈਡਮ ਜੀ ਉਨਾਂ ਔਰਤਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ , ਜਿੰਨਾਂ ਦੇ ਪਤੀ ਉਹਨਾਂ ਦੇ ਹੁੰਦਿਆਂ ਬਾਹਰ ਔਰਤਾਂ ਨਾਲ ਵੀ ਰਹਿ ਰਹੇ ਹੁੰਦੇ ਹਨ ? ਜਿਵੇਂ ਤੁਹਾਡਾ ਪਤੀ ਆਪਦੀ ਪਤਨੀ ਅਤੇ ਆਪਦੇ ਬੱਚਿਆਂ ਦੇ ਹੁੰਦਿਆਂ ਤੁਹਾਡੇ ਨਾਲ ਵੀ ਬਗੈਰ ਵਿਆਹ ਦੇ ਰਹਿੰਦਾ ਰਿਹਾ ਸੀ ।

    • @baldevsidhu7719
      @baldevsidhu7719 Před 10 dny +2

      ਸੋ ਇਹ ਵੀ ਦੂਸਰੀ ਅੋਰਤ ਸਨ ਤੇ ਫਿਰ ਬੰਦੇ ਨੇ ਜਦੋ ਤੀਸਰੀ ਲਿਆਦੀ ਤਾ ਦੂਸਰੀ ਨੁ ਵੀ ਉਸ Pain ਨੂ ਹਡੳਨਾ ਪਿਆ ਕਿੳ ਨਾ ਪਹਿਲੀ ਤੇ ਦੂਸਰੀ ਇਕਠੀਆ ਹੋ ਕੇ ਬੰਦੇ ਦੇ ਛਿਤਰੋਲ ਫੇਰਦੀਆ ! ਪੂਰਾ ਕੁਟਾਪਾ ਸਾਲੇ ੇਰੇ ਦੇ ਗੋਡੇ ਤੋੜਨੇ ਸਨ ਸਾਰੀ ਉਮਰ ਚੂਕਦਾ🙏

  • @rajwinderkaur4497
    @rajwinderkaur4497 Před 21 dnem +3

    ਬਹੁਤ ਵਧੀਆ ਇੰਟਰਵੀਉ,ਬਹੁਤ ਗੱਲਾ ਤੇ ਬਹੁਤ ਸ਼ਬਦ ਸਿੱਖਣ ਨੂੰ ਮਿਲੇ।

  • @prabjit7425
    @prabjit7425 Před 21 dnem +3

    ਤਾਰਿਆਂ ਦਾ ਛੱਜ ਤੁਹਾਡੀ ਲਿਖੀ ਹੋਈ ਕਿਤਾਬ
    ਪੜ੍ਹਕੇ ਬਹੁਤ ਵਧੀਆ ਲੱਗਿਆ ਹੈ ਜੀ 🎉 ।

  • @gurpartapsinghtiwana450

    Salute madam g

  • @prabjit7425
    @prabjit7425 Před 21 dnem +3

    ਮਰਦ ਪ੍ਰਧਾਨ ਸਮਾਜ ਵਿੱਚ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਹਣੇ ਸਿਰਫ ਔਰਤ ਨੂੰ ਹੀ ਸੁਣਨੇ ਪੈੰਦੇ ਹਨ ।ਲੋਕਾਂ ਦੇ ਮੇਹਣਿਆਂ ਤੋਂ ਤਾਂ ਰਾਮ ਵੀ ਸੀਤਾ ਨੂੰ ਬਚਾ ਨਹੀਂ ਸੀ ਸਕਿਆ। ਬੰਦਾ ਬਾਹਰ ਫਿਰ ਤੁਰ ਕੇ ਵੀ ਵਾਪਸ ਆਪਦੇ ਘਰ ਬੜੇ ਅਰਾਮ ਨਾਲ ਚੱਲਿਆ ਜਾਂਦਾ ਹੈ ਕਿਉੰਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਸਦੇ ਘਰ ਦੇ ਦਰਵਾਜ਼ੇ ਉਸ ਲਈ ਹਮੇਸ਼ਾਂ ਖੁੱਲੇ ਰਹਿੰਦੇ ਹਨ। ਔਰਤ ਨਾਲ ਸਭ ਕੁੱਝ ਇਸ ਤੋਂ ਉਲਟ ਹੁੰਦਾ ਹੈ ।

  • @gurcharndhaliwal1493
    @gurcharndhaliwal1493 Před 15 dny +10

    ਮਨਜੀਤ ਜੀ, ਤੁਸੀਂ ਆਪਣੀ ਕਹਾਣੀ ਪੁੱਠੇ ਪਾਸਿਓਂ ਸ਼ੁਰੂ ਕੀਤੀ ਹੈ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਪਹਿਲਾਂ ਹੀ ਦੱਸਦੇ ਕਿ ਤੁਹਾਡਾ ਪਤੀ ਵਿਆਹਿਆ ਹੋਇਆ ਸੀ ਅਤੇ ਉਸਦੇ ਪਹਿਲੇ ਵਿਆਹ ਵਿੱਚੋਂ ਬੱਚੇ ਵੀ ਸਨ, ਉਸ ਪਾਸੇ ਤੋਂ ਅੱਗੇ ਆਪਣੀ ਕਹਾਣੀ ਸ਼ੁਰੂ ਕਰਦੇ ਤਾਂ ਕਿ ਲੋਕਾਂ ਨੂੰ ਸਾਰੀ ਗੱਲ ਸਮਝ ਆ ਜਾਂਦੀ, ਕਿ ਤੁਹਾਡੀ ਜਗਹਾ ਕੀ ਸੀ, ਤੇ ਉਸਦੀ ਪਹਿਲੀ ਪਤਨੀ ਤੇ ਉਸਦੇ ਬੱਚਿਆਂ ਦੀ ਜਗ੍ਹਾ ਕੀ ਸੀ,
    ਸਮਾਜ ਸਿਰਫ ਕਹਾਣੀਆਂ ਸੁਣਨ ਤੇ ਸੁਣਾੳਨ ਵਾਸਤੇ ਨਹੀਂ ਬਣਿਆ ਬਲਕਿ ਰਿਸ਼ਤਿਆਂ ਨੂੰ ਸਮਝਣ, ਨਿਭਾਉਣ ਵਾਸਤੇ ਤੇ ਉਹਨਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਰੱਖਣ ਅਤੇ ਸੰਭਾਲਣ ਵਾਸਤੇ ਵੀ ਬਣਿਆ ਹੈ, ਇਹ ਤੁਹਾਡੇ ਤੇ ਵੀ ਲਾਗੂ ਹੈ ਤੇ ਸਾਰਿਆਂ ਤੇ ਹੀ ਲਾਗੂ ਹੈ,
    ਮੈਂ ਖੁਦ ਇੱਕ ਲੇਖਕ ਹਾਂ, ਅਤੇ ਸਮਝਦਾ ਹਾਂ ਕਿ ਅਕਸਰ ਸਮਾਜ ਵਿੱਚ ਲੋਕਾਂ ਨਾਲ ਵੀ ਬਹੁਤ ਦਰਦ ਭਰੀਆਂ ਕਹਾਣੀਆਂ ਵਾਪਰਦੀਆਂ ਹਨ, ਪ੍ਰੰਤੂ ਲੇਖਕ ਲੋਕ ਆਪਣੀ ਕਹਾਣੀ, ਲੇਖਕਾਂ ਦੀ ਭਾਸ਼ਾ, ਲੇਖਕਾਂ ਦੀ ਰੰਗਤ ਦੇ ਕੇ ਆਪਣੇ ਮੁਤਾਬਕ ਦੱਸਣ ਦੀ ਮੁਹਾਰਤ,ਤੇ ਉਸ ਤੋਂ ਆਪਣੇ ਲਈ ਕੋਈ ਖਾਸ ਜਗ੍ਹਾ ਲੱਭਦੇ ਰਹਿੰਦੇ ਹਨ, ਜੋ ਅਸਲੀਅਤ ਵਿੱਚ ਬਹੁਤੀ ਅੱਛੀ ਸੋਚ ਨਹੀਂ ਹੁੰਦੀ,
    ਤੁਸੀਂ ਆਪ ਹੀ ਕਹਿੰਦੇ ਹੋ ਕਿ ਮੇਰੀ ਵੀ ਦੋਸਤੀ ਬਹੁਤ ਸਾਰੇ ਮਰਦਾਂ ਨਾਲ ਰਹੀ ਹੈ ਤੇ ਤੁਸੀਂ ਆਪ ਹੀ ਨਿੰੰਦਦੇ ਹੋ ਕੇ ਤੁਹਾਡੇ ਘਰ ਵਾਲੇ ਦੀ ਸੁਰਤ ਕਿਸੇ ਹੋਰ ਜਗਾ ਭਟਕਦੀ ਸੀ, ਕੀ ਇਹ ਠੀਕ ਨਹੀਂ ਕਿ ਉਸਦੀ ਸੁਰਤ ਨੂੰ ਤੁਸੀਂ ਵੀ ਭਟਕਾਇਆ ਸੀ, ਕਿਉਂਕਿ ਉਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਆਦਮੀ ਸੀ ਅਤੇ ਬਾਲ ਬੱਚੇਦਾਰ ਸੀ,
    ਲੇਖਕ ਹੋ ਕੇ ਅਤੇ ਲੇਖਕਾਂ ਵਿੱਚ ਵਿਚਰਦਿਆਂ ਹੋਇਆਂ, ਮੈਂ ਮਹਿਸੂਸ ਕੀਤਾ ਹੈ ਕਿ ਬਹੁਤ ਸਾਰੇ ਲੇਖਕਾਂ ਨੂੰ ਇਹੀ ਲੱਗਦਾ ਹੈ ਕਿ ਸਾਰੀ ਦੁਨੀਆ ਵਿੱਚ ਉਹਨਾਂ ਦੇ ਹੀ ਦੁੱਖ ਵੱਡੇ ਹਨ, ਜਦ ਕਿ ਇਹ ਅਸਲੀਅਤ ਨਹੀਂ, ਸਧਾਰਨ ਲੋਕਾਂ ਦੇ ਦੁੱਖ ਲੇਖਕਾਂ ਦੇ ਦੁੱਖਾਂ ਨਾਲੋਂ ਕਿਤੇ ਵੱਡੇ ਅਤੇ ਕਿਤੇ ਗੰਭੀਰ ਹਨ, ਇਹ ਸੱਚ ਹੈ , ਫਰਕ ਸਿਰਫ ਇਹੀ ਹੈ ਕਿ ਲੇਖਕ ਲੋਕ ਆਪਣਾ ਰੋਣਾਂ ਧੋਣਾਂ ਆਪਣੀ ਭਾਸ਼ਾ ਅਤੇ ਆਪਣੇ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲਿਖਦੇ ਤੇ ਪਰੋਸਦੇ ਰਹਿੰਦੇ ਹਨ, ਇਸੇ ਚੋਂ ਹੀ ਉਹ ਆਪਣੇ ਲੇਖਕ ਹੋਣ ਦਾ ਮਾਣ ਮਹਿਸੂਸ ਕਰਦੇ ਰਹਿੰਦੇ ਹਨ, ਇਹੀ ਲੇਖਕਾਂ ਦੀ ਖੁਰਾਕ ਹੈ ਜੋ ਪਾਠਕ ਵਰਗ ਤੱਕ ਵੀ ਉਹ ਆਪਣੀਆਂ ਕਿਤਾਬਾਂ ਰਾਹੀਂ ਪਰੋਸਦੇ ਰਹਿੰਦੇ ਹਨ ।

    • @punjabson5991
      @punjabson5991 Před 14 dny

      ਕਿਰਪਾਲ ਸਿੰਘ ਦਾ ਮੁੰਡਾ ਤੇਜਬੀਰ ਸਿੰਘ ਚੰਗੇ ਸੁਪਨਿਆਂ ਚ ਰੰਗੀਨ ਜੀਵਨ ਜਿਉਂਦਾ ਸੀ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਸੀ ਕਿ ਓਹ ਖ਼ਾਲ ਵਿੱਚ ਪਰਾਲੀ ਦੀ ਸੇਜ ਤੇ ਸੁੱਤਾ ਸੁਪਨੇ ਲੈ ਰਿਹਾ ਕਿ ਆਪਣੇ ਘਰ। 1975 ਦੀ ਐਮਰਜੈਂਸੀ ਤੋਂ ਬਾਅਦ ਮੈਂ ਉਸਨੂੰ ਦੋ ਕੁ ਸਾਲ 77 ਤੱਕ ਨੇੜਿਓਂ ਦੇਖਿਆ ਪਰ ਇਹ ਉਸਨੂੰ ਕੋਈ ਜਿ਼ਆਦਾ ਹੀ ਚੱਲਿਆ ਹੋਇਆ ਦੱਸ ਰਹੇ ਨੇ

    • @jaspalsinghsandhu9170
      @jaspalsinghsandhu9170 Před 12 dny +1

      ਨਿਰੋਲ ਸੱਚ। You are right and mentioned the facts. Thanks

    • @baldevsidhu7719
      @baldevsidhu7719 Před 10 dny

      ਤੁਸੀ ਕਹਿਆ ਕਿ ਇਨਾ ਨੇ ਉਸ ਦੀ ਸੁਰਤ ਭੜਕਾਈ ? ਕਿੳ ਉਹ ਬਦਾ ਜਵਾਕ ਸੀ ਡਲੇ ਨੂ ਪਤਾ ਨਹੀ ਸੀ ਘਰਵਾਲੀ ਤੇ ਜਵਾਕ ਹਨ ਘਰੇ? ਸਿਖ ਸਮਾਜ Patriarchal society ਰਾਜਿਆ ਦੇ time ਬਨਿਆ ! ਉਸ ਦ ਪਹਿਲਾ ਅੋਰਤ ਬਹੁਤ strong ਸੀ ਜਿਸ ਨੂ ਘੋੜ ਸਵਾਰੀ ਤੇ ਸਸਤਰ ਸਿਖਿਆ ਦਿਤੀਜਾਦੀ ਸੀ I read The Punjab Chiefs book , story of Raja Ala Singh . Marriage arrangements at that time a!

    • @prabjit7425
      @prabjit7425 Před 10 hodinami

      @@gurcharndhaliwal1493 ਮਨਜੀਤ ਹਰ ਇੰਟਰਵਿਊ ਵਿੱਚ ਆਪਦੇ ਪਤੀ ਤੇਜਵੀਰ ਦੇ ਪਹਿਲੇ ਵਿਆਹ ਬਾਰੇ ਗੱਲ ਦੱਬਵੀਂ ਜਿਹੀ ਅਵਾਜ਼ ਵਿੱਚ ਹੌਲੀ ਜਿਹੀ ਇੱਕ ਵਾਰੀ ਕਰ ਦਿੰਦੀ ਹੈ ਪਰ ਇਸ ਇੰਟਰਵਿਊ ਦੌਰਾਨ ਪਹਿਲੀ ਵਾਰ ਬੱਚਿਆਂ ਦਾ ਜ਼ਿਕਰ ਕੀਤਾ ਹੈ । ਇਸੇ ਕਰਕੇ ਬਹੁਤੇ ਲੋਕਾਂ ਨੂੰ ਤੇ ਸਮਝ ਹੀ ਨਹੀਂ ਲੱਗੀ ਕਿ ਮੈਡਮ ਵਿਆਹੇ ਵਰੇ ਬੱਚਿਆਂ ਦੇ ਪਿਉ ਨਾਲ ਕਈ ਸਾਲ ਬਿਨਾਂ ਵਿਆਹ ਤੋਂ ਵੀ ਰਹਿੰਦੀ ਰਹੀ ਸੀ ਜੋ ਕਿ ਉਸ ਸਮੇਂ ਇਹ ਬਹੁਤ ਵੱਡੀ ਗੱਲ ਸੀ । ਤੁਸੀਂ ਬਿੱਲਕੁੱਲ ਸਹੀ ਕਿਹਾ ਹੈ ਕਿ ਮੈਡਮ ਨੂੰ ਆਪਣੀ ਕਹਾਣੀ ਸੁਣਾਉਣ ਤੋਂ ਪਹਿਲਾਂ ਆਪਣੇ ਪਤੀ ਦੇ ਪਹਿਲਾਂ ਹੀ ਵਿਆਹੇ ਹੋਣ ਅਤੇ ਉਸ ਦੇ ਬੱਚਿਆਂ ਬਾਰੇ ਦੱਸ ਦੇਣਾ ਚਾਹੀਦਾ ਹੈ ਅਤੇ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਉਹ ਤੇਜਵੀਰ ਨਾਲ ਬਿਨਾਂ ਵਿਆਹ ਤੋਂ ਕਿੰਨੇ ਸਾਲ ਰਹੀ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਡਮ ਮਨਜੀਤ ਇੰਦਰਾ ਨਾਲ ਅਣਜਾਣ ਪੁਣੇ ਵਿੱਚ ਧੋਖਾ ਹੋਇਆ ਹੈ । ਮਨਜੀਤ ਆਪ ਦੱਸਦੀ ਹੈ ਕਿ ਬਿਨਾਂ ਵਿਆਹ ਤੋਂ ਉਸਦਾ ਤੇਜਵੀਰ ਨਾਲ ਰਹਿਣਾ ਉਸਦੇ ਬਾਪ ਨੂੰ ਬਿੱਲਕੁਲ ਪਸੰਦ ਨਹੀਂ ਸੀ ।

  • @user-qu5ze3un6q
    @user-qu5ze3un6q Před 21 dnem +1

    ਹਰ ਔਰਤ ਤੇ ਸਵਾਲ ਚੁੱਕਣੇ ਦੁਨੀਆਂ ਦੀ ਫਿਤਰਤ ਹੈ

  • @user-mv1ni4gw1m
    @user-mv1ni4gw1m Před 21 dnem +2

    Very nice interview, hor v kro interview Manjit ji naal🙏🙏🙌🙌

  • @jasvirgill3622
    @jasvirgill3622 Před 9 dny

    Jugo jug jivo my dear sister.ik ik word beshkeemti v v thanks.

  • @user-mq4mg9lw3i
    @user-mq4mg9lw3i Před 21 dnem +1

    You are very great woman thanks

  • @1699TC
    @1699TC Před 14 dny

    ਨਾਮ ਵੱਡੇ, ਦਰਸ਼ਨ ਛੋਟੇ, ਜੋ ,
    ਲੱਭ ਲੱਭ ਅੱਖਰ,ਬੱਸ ਕਰ ਦਿਲਾਂ ਦੇ ਮੇਚ ਗਏ,
    ਵਿਓਪਾਰੀ ਸ਼ਬਦਾਂ ਦੇ,ਇਹਸਾਸ ਹੋਰਾਂ ਦੇ ਬੇਚ ਗਏ,
    ਉਂਜ ਲਿਖਾਰੀ ਬਹੁਤ, ਬਾਜ਼ਾ,
    ਬੀਬਾ ਇੰਦਰਾ ਓਂ ਬੰਨੇ,ਜੋ ਲੀਕ ਖੇਂਚ ਗਏ,
    ਉਂਜ ਲਿਖਾਰੀ ਬਹੁਤ...
    ਬਾਜ਼

  • @jeetinderkaur5896
    @jeetinderkaur5896 Před 19 dny +1

    Wahguru ji Maher karna sub upper

  • @SukhdevSingh-gr9vo
    @SukhdevSingh-gr9vo Před 21 dnem +12

    ਮਨਜੀਤ ਇੰਦਰਾ ਮਹਾਨ ਸ਼ਾਇਰਾ, ਇਸਤਰੀ ਅਤੇ ਇਨਸਾਨ ਵੀ! ਹੌਸਲੇ ਨਾਲ ਰਹੋ।

  • @sukhjinderkaur1066
    @sukhjinderkaur1066 Před 21 dnem +2

    Bhut mhan lady

  • @user-mq4mg9lw3i
    @user-mq4mg9lw3i Před 21 dnem

    Tusi mhan ho sat Sri akal ji

  • @BaljeetSingh-oq2vg
    @BaljeetSingh-oq2vg Před 21 dnem +1

    ਬੀਬੀ ਜੀ ਆਪ ਜੀ ਦੀ ਹੜ ਬੀਤੀ ਸੁਣੀ ਆਪ ਬਹੁਤ ਮਹਾਨ ਹੋ

  • @vijaysansarlakshmi2839
    @vijaysansarlakshmi2839 Před 21 dnem +1

    Very psychological conversation.human beings are in the hands of nature.

  • @rabjidhillon9413
    @rabjidhillon9413 Před 6 dny

    Salute, someone like me

  • @ParamjeetKaur-ss9qv
    @ParamjeetKaur-ss9qv Před 19 dny +5

    ਪ੍ਰੋਫੈਸਰ ਤੇਜਵੀਰ ਨਾਲ ਰਹਿਣ ਤੋਂ ਪਹਿਲਾਂ ਕੀ ਤੁਸੀਂ ਓਸ ਬੰਦੇ ਦੀ ਪਤਨੀ ਦੀ ਥਾਂ ਤੇ ਖੜ੍ਹ ਕੇ ਸੋਚਿਆ ਕਿ ਜੇ ਮੈਂ ਉਸ ਔਰਤ ਦੀ ਥਾਂ ਤੇ ਹੁੰਦੀ ਤਾਂ ਮੇਰੇ ਮਨ ਉੱਤੇ ਕੀ ਬੀਤਦੀ ਜੇਕਰ ਮੇਰੇ (ਤੁਹਾਡੇ) ਹੁੰਦਿਆਂ-ਸੁੰਦਿਆਂ ਮੇਰਾ ਬੰਦਾ ਕਿਸੇ ਹੋਰ ਔਰਤ ਨਾਲ ਰਾਤਾਂ ਗੁਜ਼ਾਰਦਾ? ਕੀ ਤੁਸੀਂ ਉਸ ਔਰਤ ਨੂੰ ਮੁਆਫ਼ ਕਰ ਦਿੰਦੇ ਜਿਹੜੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਹੱਕ ਹੜੱਪਣ ਤੁਰੀਂ ਸੀ?

    • @prabjit7425
      @prabjit7425 Před 11 hodinami

      @@ParamjeetKaur-ss9qv ਤੇਜਵੀਰ ਦੀ ਪਤਨੀ ਨੇ ਵੀ ਤਾਂ ਉਸ ਵੇਲੇ ਮਨਜੀਤ ਇੰਦਰਾ ਨੂੰ ਬਦਸੀਸਾਂ ਜਰੂਰ ਦਿੱਤੀਆਂ ਹੋਣਗੀਆਂ ਅਤੇ ਇਸ ਦੇ ਕੋਲ ਜਾਣ ਤੋਂ ਰੋਕਣ ਲਈ ਉਸ ਨੇ ਕਿਵੇਂ ਵਿਲਕ ਵਿਲਕ ਕੇ ਬੱਚਿਆਂ ਦੇ ਵਾਸਤੇ ਪਾਏ ਹੋਣਗੇ । ਉਸ ਕੀਤੇ ਦੀ ਹੀ ਅੱਜ ਸਜ਼ਾ ਪਾ ਰਹੇ ਹਨ ਅਤੇ ਖੁੱਦ ਕਲਪ ਰਹੇ ਹਨ ਜਿਵੇਂ ਕਦੀ ਇਸ ਦੇ ਪਤੀ ਦੀ ਪਹਿਲੀ ਪਤਨੀ ਇਸ ਦੀ ਵਜਾਹ ਕਰਕੇ ਕਲਪੀ ਹੋਵੇਗੀ । ਕਰਮਾਂ ਦੀ ਸਜ਼ਾ ਜਰੂਰ ਮਿਲਦੀ ਹੈ ।

  • @krishnagarg3356
    @krishnagarg3356 Před 21 dnem

    Sat Shri akal ji

  • @angrejparmar6637
    @angrejparmar6637 Před 20 dny

    Thanks

  • @user-qu5ze3un6q
    @user-qu5ze3un6q Před 21 dnem +1

    ਅਜਿਹਾ ਬਹੁਤ ਔਰਤਾਂ ਨਾਲ ਵਾਪਰਦਾ ਹੈ ਪਰ ਚੁੱਪ ਚਾਪ ਸਹਿ ਜਾਂਦੀਆਂ ਹਨ ਤੁਸੀਂ ਮਹਾਨ ਹੋ ਜੋ ਕਹਿ ਸਕੇ

  • @harinderkaur4990
    @harinderkaur4990 Před 21 dnem

    Manjit maam nal gl krni ji m

  • @BalvinderKaur-mu1bf
    @BalvinderKaur-mu1bf Před 21 dnem +2

    How to order to book

  • @user-qu5ze3un6q
    @user-qu5ze3un6q Před 21 dnem +3

    ਮਹਾਨ ਹੋ ਤੁਸੀਂ

  • @COMBATHACKERSREPORT
    @COMBATHACKERSREPORT Před 21 dnem

    Manjit Ji very brave women.
    Was Tejbir married before marry with you?

    • @prabjit7425
      @prabjit7425 Před 21 dnem

      @@COMBATHACKERSREPORT Yes and he has children also .

    • @singhkang1314
      @singhkang1314 Před 18 dny

      Ohh writer kon jehda brother singer aa ?

  • @AmarjeetSingh-vi8sq
    @AmarjeetSingh-vi8sq Před 10 hodinami

    Bachpan vich beriyani de ber Khan piche machal jandi see

  • @jaswantlohat571
    @jaswantlohat571 Před 21 dnem +1

    Had Tejbir married before marriage with you ?

    • @prabjit7425
      @prabjit7425 Před 21 dnem

      @@jaswantlohat571 Yes and he has children as well .

  • @ranjitkaur8388
    @ranjitkaur8388 Před 19 dny

    Mem j, Muaaf Krna, Me Dekhna Chaundi a Tejvver, J Di Fotto, Nale Eh v Interweve, Vich Dsna Uhna Di, Death, Kida Hui, Bahut, Dukh Huia Menu, Inteterw, Sun k, 😢😢

  • @pritpalsingh1076
    @pritpalsingh1076 Před 19 dny

    Heere dee pehchaan johree nu hundee hai Madam Heera hai Heera

  • @ujjaldhillon5579
    @ujjaldhillon5579 Před 11 dny

    ਇਹ ਲਿਖਾਰੀ ਲੋਕ ਜਨ ਲੇਖਿਕਾਵਾਂ ਜਾਂ ਬੜੇ ਗਜ਼ਲ ਗੋ ਇਹਨਾਂ ਚੋਣ 10% ਛੱਡ ਕੇ ਬਾਕੀ ਸਾਰੇ ਹੀ ਇਖਲਾਕ ਤੋਂ ਗਏ ਆਉਂਦੇ ਨੇ ਮੈਂ ਬਹੁਤ ਇਰਾਦੇ ਹੋਰ ਕੁਝ ਹੁੰਦੇ ਨੇ ਤੇ ਇਹਨਾਂ ਦੇ ਚਾਰਜ ਕਰਨ ਨੂੰ ਕੁਝ ਹੋਰ ਕੁਝ ਹੁੰਦੇ

  • @davinderkaur8261
    @davinderkaur8261 Před 6 dny

    She is telling nonsense. It’s all lies. She is making fake story.

  • @harinderkaur4990
    @harinderkaur4990 Před 21 dnem +3

    Maam apna number send kro ji m tuhade nal gl krni h ji