45 ਸਾਲਾਂ ਦੀ ਮਿਹਨਤ ਨਾਲ ਤਿਆਰ ਹੋਈ ਸੈਦੋਕੇ ਬਲੱਡ ਲਾਈਨ।

Sdílet
Vložit
  • čas přidán 24. 04. 2024
  • 45 ਸਾਲਾਂ ਦੀ ਮਿਹਨਤ ਨਾਲ ਤਿਆਰ ਹੋਈ ਸੈਦੋਕੇ ਬਲੱਡ ਲਾਈਨ।
    ‪@young__farmer‬ ‪@merepindmerekhet‬
    ਪੰਮਾ ਸੈਦੋਕੇ ,,
    ਪੰਜਾਬ ,ਹਰਿਆਣਾ,ਅਤੇ ਰਾਜਸਥਾਨ ਦੇ ਬੱਕਰੀ ਪਾਲਕਾਂ ਚ ਸਤਿਕਾਰ ਨਾਲ ਲਿਆ ਜਾਣ ਵਾਲਾ ਨਾਮ। ਪੰਮਾ ਸੈਦੋਕੇ ਉਹ ਇਨਸਾਨ ਜਿੰਨਾਂ ਨੇ ਜ਼ਿੰਦਗੀ ਭਰ ਬੱਕਰੀਆਂ ਦੀ ਨਸਲ ਸੁਧਾਰ ਕਰਕੇ ਸੈਦੋਕੇ ਬਲੱਡ ਲਾਈਨ ਤਿਆਰ ਕੀਤੀ ।
    ਪਰਮਜੀਤ ਸਿੰਘ ਧਾਲੀਵਾਲ ਤੋਂ ਬਾਈ ਪੰਮਾ ਸੈਦੋਕੇ ਬਣਨ ਦਾ ਸਫਰ ਕੋਈ ਸੌਖਾ ਨਹੀਂ ਸੀ।
    ਪਰਮਜੀਤ ਸਿੰਘ ਦਾ ਜਨਮ ਸੰਨ 1965 ਨੂੰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ,ਬਾਪੂ ਮੁਖਤਿਆਰ ਸਿੰਘ(ਬਿੱਲੂ ਭੇਡਾਂ ਵਾਲਾ) ਦੇ ਘਰ ਹੋਇਆ। ਦਾਦਾ ਜੀ ਸ.ਸਰਵਣ ਸਿੰਘ ਦਾ ਪਰਿਵਾਰ ਛੋਟੀ ਖੇਤੀਬਾੜੀ ਹੋਣ ਕਰਕੇ ਪਸ਼ੂ ਪਾਲਣ ਅਤੇ ਭੇਡਾਂ ਚਾਰਣ ਵਾਲੇ ਕਿੱਤੇ ਨਾਲ ਜੁੜਿਆ ਹੋਇਆ ਸੀ।
    ਬਾਪੂ ਮੁਖਤਿਆਰ ਸਿੰਘ ਨੇ ਆਪਣੀ ਸਾਰੀ ਉਮਰ ਚ ਚੰਗੀਆਂ ਭੇਡਾਂ ਪਾਲ ਕੇ ਇਲਾਕੇ ਚ ਆਪਣਾ ਨਾਮ ਬਣਾਇਆ,ਸਾਰੇ ਇਲਾਕੇ ਦੇ ਪਾਲੀ ਅਤੇ ਆਮ ਲੋਕ ਉਹਨਾਂ ਨੂੰ ਬਿੱਲੂ ਭੇਡਾਂ ਵਾਲੇ ਦੇ ਨਾਮ ਤੋਂ ਜਾਣਦੇ ਸੀ।
    ਆਪਣੇ ਵੱਡੇ ਭਰਾ ਸ.ਟਹਿਲ ਸਿੰਘ ਤੋਂ ਉਮਰ ਚ 2 ਸਾਲ ਛੋਟਾ ਪਰਮਜੀਤ ਪਿੰਡ ਸਰਕਾਰੀ ਸਕੂਲ ਤੋਂ ਪੜ੍ਹਾਈ ਵੀ ਕਰਦਾ ਰਿਹਾ ਅਤੇ ਨਾਲ ਨਾਲ ਬਾਪੂ ਹੋਰਾਂ ਅਤੇ ਉਹਨਾਂ ਦੇ ਸਾਥੀਆਂ ਤੋਂ ਭੇਡਾਂ ਬਾਰੇ ਸਿੱਖਦਾ ਰਿਹਾ। ਸੰਨ 1981 ਚ ਦਸਵੀਂ ਪਾਸ ਕਰਨ ਤੋਂ ਬਾਅਦ ਇਸ ਕੰਮ ਚ ਪੂਰਾ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ।
    ਉਸ ਸਮੇਂ ਪਰਿਵਾਰ ਕੋਲ ਇਹ ਮੁੱਖ ਕਿੱਤਾ ਸੀ ਇਸ ਕਰਕੇ ਬਾਪੂ ਮੁਖਤਿਆਰ ਸਿੰਘ ਨੇ ਪਰਮਜੀਤ ਸਿੰਘ ਨੂੰ ਭੇਡਾਂ ਚਾਰਣ ਵਾਲੇ ਕੰਮ ਤੇ ਹੀ ਜੋੜ ਦਿੱਤਾ ।
    ਹੁਣ ਦੋਨੋਂ ਭਾਈ ਆਪਣੇ ਸਾਥੀ ਪਾਲੀਆਂ ਨਾਲ ਅਲੱਗ ਅਲੱਗ ਟੋਲੀਆਂ ਬਣਾ ਕੇ ਪੂਰੀ ਰੀਝ ਨਾਲ ਜਾਨਵਰ ਚਾਰਦੇ ਸੀ ।
    ਪਰਮਜੀਤ ਸਿੰਘ ਬੜੇ ਮਾਣ ਦੱਸਦਾ ਹੈ ਕਿ ਸਾਡੇ ਪਿੰਡ ਸੈਦੋਕੇ ਨੇ ਜਿੰਨਾ ਸਾਡਾ ਸਾਥ ਦਿੱਤਾ ਅਸੀਂ ਕਦੇ ਦੇਣ ਹੀ ਨੀ ਦੇ ਸਕਦੇ । ਖੇਤਾਂ ਆਲੇ ਭਰਾਵਾਂ ਨੇ ਕਦੇ ਸਾਨੂੰ ਦੇਖ ਮੱਥੇ ਵੱਟ ਨੀ ਪਾਇਆ ਸੀ। ਦੇ ਸਾਡਾ ਕੋਈ ਨੁਕਸਾਨ ਹੋਣਾ ਪਿੰਡ ਨੇ ਪੂਰਾ ਅਫਸੋਸ ਕਰਨਾ।
    ਪਿੰਡ ਚੋਂ ਸ. ਭਾਗ ਸਿੰਘ ਦਾ ਪਰਿਵਾਰ ਚੌਧਰੀ ਬਚਿੱਤਰ ਸਿੰਘ ਹੋਰੀਂ ਬਾਪੂ ਹੋਰਾਂ ਦਾ ਬਹੁਤ ਸਾਥ ਦਿੰਦੇ ਰਹੇ । ਇਹ ਸਾਂਝ ਅੱਜ ਵੀ ਬਾਈ ਜਗਦੇਵ ਸਰਪੰਚ ਹੋਰਾਂ ਨਾਲ ਓਵੇਂ ਹੀ ਨਿਭਦੀ ਆ ਰਹੀ ਆ।
    ਪਰਮਜੀਤ ਸਿੰਘ ਦੇ ਬਾਪੂ 2010 ਚ ਅਕਾਲ ਚਲਾਣਾ ਕਰ ਗਏ । ਉਸ ਤੋਂ ਬਾਅਦ ਭੇਡਾਂ ਬੱਕਰੀਆਂ ਦੀ ਪੂਰੀ ਜ਼ਿੰਮੇਵਾਰੀ ਬਾਈ ਹੋਰਾਂ ਨੇ ਸਾਂਭ ਲਈ ਅਤੇ ਖੇਤੀ ਦਾ ਕੰਮ ਵੱਡੇ ਭਾਈ ਟਹਿਲ ਸਿੰਘ ਸਾਂਭਦੇ ਰਹੇ।
    ਜਾਨਵਰਾਂ ਆਲੇ ਕੰਮ ਚ ਪਰਿਵਾਰ ਨੇ ਕਦੇ ਮੱਥੇ ਵੱਟ ਨੀ ਪਾਇਆ, ਦੋਨੋਂ ਭਰਾਵਾਂ ਦੇ ਵਿਆਹ ਇੱਕੋ ਘਰ ਹੋਏ। ਬਾਈ ਹੋਰੀਂ ਦੱਸਦੇ ਨੇ ਸਕੀਆਂ ਭੈਣਾਂ ਨੇ ਆ ਕੇ ਸਾਡਾ ਬਹੁਤ ਸਾਥ ਦਿੱਤਾ । ਬਾਲ ਬੱਚਿਆਂ ਨੂੰ ਸਾਂਭਿਆ, ਪਸ਼ੂਆਂ ਤੋਂ ਵੀ ਕਦੇ ਮੂੰਹ ਨੀ ਮੋੜਿਆ।
    ਇਸ ਤੋਂ ਬਾਅਦ ਸਫ਼ਰ ਸ਼ੁਰੂ ਹੁੰਦਾ ਪਰਮਜੀਤ ਦਾ ਬੱਕਰੀਆਂ ਦੀ ਨਸਲ ਸੁਧਾਰ ਦਾ।ਇੱਜੜ ਵਿੱਚ ਪਹਿਲਾਂ ਭੇਡਾਂ ਨਾਲ ਦਰਮਿਆਨੀਆਂ ਬੱਕਰੀਆਂ ਈ ਹੁੰਦੀਆਂ ਸੀ । ਪਰ ਆਪਣੇ ਜਾਨਵਰਾਂ ਤੇ ਵਿਸ਼ਵਾਸ ਕਰਕੇ ਪਰਮਜੀਤ ਸਿੰਘ ਨੇ ਇਹਨਾਂ ਬੱਕਰੀਆਂ ਤੇ ਆਪਣੇ ਚੰਗੇ ਬੱਕਰੇ ਛੱਡ ਕੇ ਨਸਲ ਤਿਆਰ ਕੀਤੀ । ਆਪਣੇ ਇਲਾਕੇ ਦੇ ਬੱਕਰੀਆਂ ਆਲੇ ਸਾਥੀਆਂ ਨਾਲ ਰਲ ਮਿਲ ਕੇ ਪਰਮਜੀਤ ਸਿੰਘ ਬਹੁਤ ਚੰਗੀਆਂ ਬੱਕਰੀਆਂ ਤਿਆਰ ਕਰ ਰਿਹਾ ਸੀ। ਚੰਗੀਆਂ ਬੱਕਰੀਆਂ ਤੇ ਰਿਜਲਟ ਦੇਖ ਦੇਖ ਕੇ ਬੱਕਰੇ ਰੱਖਣੇ ਸ਼ੁਰੂ ਕੀਤੇ। ਹੌਲੀ ਹੌਲੀ ਨਸਲ ਸੁਧਾਰ ਹੁੰਦਾ ਗਿਆ ।ਬਾਈ ਦੇ ਦੱਸਣ ਅਨੁਸਾਰ ਇਹ ਸਮੇਂ ਚ ਬਹੁਤ ਸਬਰ ਨਾਲ ਕੰਮ ਕੀਤਾ ,ਬਹੁਤ ਮਿਹਨਤ ਕੀਤੀ। ਚੰਗੇ ਜਾਨਵਰਾਂ ਕਰਕੇ ਪੰਜਾਬ ਚ ਬੱਕਰੀ ਪਾਲਕ ਪੰਮਾ ਸੈਦੋਕੇ ਨੂੰ ਜਾਣਨ ਲੱਗੇ।
    ਪੰਮਾ ਸੈਦੋਕੇ ਨੇ 2016 ਚ ਭੇਡਾਂ ਵੇਚ ਕੇ ,ਸਿਰਫ ਬੱਕਰੀਆਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਖ਼ਤ ਮਿਹਨਤ ਨਾਲ ਚੰਗੇ ਜਾਨਵਰ ਤਿਆਰ ਕਰਕੇ ਪੰਜਾਬ ,ਹਰਿਆਣਾ ਰਾਜਸਥਾਨ ਦੇ ਬੱਕਰੀ ਪਾਲਕਾਂ ਨੂੰ ਵੇਚੇ ਵੀ। ਜਿੰਨਾਂ ਨੇ ਸੈਦੋਕੇ ਬਲੱਡ ਲਾਈਨ ਦੀ ਪਛਾਣ ਦੁਨੀਆਂ ਨਾਲ ਕਰਵਾਈ ।
    ਪੰਮਾ ਸੈਦੋਕੇ ਦੇ ਘਰ ਦਾ ਮੋਟੂ ਬੱਕਰਾ ਬਹੁਤ ਮਸ਼ਹੂਰ ਹੋਇਆ । ਜਿਸ ਦਾ ਬੱਚਾ 49 ਇੰਚ ਪੰਛੀ ਨਾਮ ਦਾ ਬੱਕਰਾ ਹੋਇਆ । ਏਸੇ ਤਰਾਂ ਇੱਕ ਬੱਕਰਾ ਯੋਧਾ ਤੇ ਹੁਣ ਪੰਜਾਬ ਨਾਮ ਦਾ ਬੱਕਰਾ ਸੈਦੋਕੇ ਬਲੱਡ ਲਾਈਨ ਦੀ ਸ਼ਾਨ ਹੈ। ਇਸ ਸਮੇਂ ਬਾਈ ਪੰਮੇ ਦੇ ਘਰ 4 ਬਰੀਡਰ ਬੱਕਰੇ ਖੜੇ ਨੇ ਅੱਗੇ ਹੋਰ ਬੱਚੇ ਤਿਆਰ ਹੋ ਰਹੇ ਨੇ।
    ਅੱਜ ਇਸ ਬਲੱਡ ਲਾਈਨ ਦੇ ਦਰਜਨ ਦੇ ਕਰੀਬ ਤਕੜੇ ਨਾਮੀ ਬਰੀਡਰ ਬੱਕਰੇ ਫਾਰਮਾਂ ਚ ਖੜੇ ਨੇ । ਸੈਦੋਕੇ ਬਲੱਡ ਲਾਈਨ ਪੰਜਾਬ ਦਾ ਬੀਟਲ ਨਸਲ ਚ ਸਿਰ ਉੱਚਾ ਕਰਨ ਵਾਲੀ ਲਾਈਨ ਆ।
    ਬਾਈ ਪੰਮਾ ਸੈਦੋਕੇ ਨੂੰ ਹੁਣ ਤੱਕ ਬਹੁਤ ਮੇਲਿਆਂ ਚ ਜੱਜਮੈਂਟ ਲਈ ਬੁਲਾਇਆ ਗਿਆ ,ਬਹੁਤ ਵੱਡੇ ਮੇਲਿਆਂ ਚ ਸਨਮਾਨ ਵੀ ਹੋਇਆ ।ਜਿਸ ਵਿੱਚ ਫੂਲੇਵਾਲਾ ਬੱਕਰਾ ਕਮੇਟੀ , ਤੁੰਗਵਾਲੀ ਬੱਕਰਾ ਮੰਡੀ ,ਮਾਲਵਾ ਗੌਟ ਫਾਰਮ ਅਤੇ ਭਲਾਈਆਣਾ ਬੱਕਰਾ ਮੰਡੀ ਵੱਲੋਂ ਮੇਲਿਆਂ ਤੇ ਸਨਮਾਨਿਤ ਕੀਤਾ ਗਿਆ ਹੈ।
    ਅੱਜ ਬੱਕਰੀ ਪਾਲਕਾਂ ਚ ਪੰਮਾ ਸੈਦੋਕੇ ਦਾ ਨਾਮ ਸਿਖਰਾਂ ਤੇ ਆ । ਇਸ ਲਾਈਨ ਦੇ ਜਾਨਵਰ ਚੰਗੇ ਰੇਟਾਂ ਤੇ ਵਿਕ ਰਹੇ ਨੇ । ਵੱਡੀ ਗਿਣਤੀ ਚ ਨਵੇਂ ਬੱਕਰੀ ਪਾਲਕ ਸੈਦੋਕੇ ਬਲੱਡ ਲਾਈਨ ਤੇ ਕੰਮ ਕਰ ਰਹੇ ਨੇ । ਹਰ ਬੰਦੇ ਦੀ ਇਹ ਇੱਛਾ ਹੁੰਦੀ ਕਿ ਮੇਰੇ ਕੋਲ ਵੀ ਸੈਦੋਕੇ ਬਲੱਡ ਲਾਈਨ ਦਾ ਕੋਈ ਜਾਨਵਰ ਹੋਵੇ। ਬਾਈ ਪੰਮੇ ਅਨੁਸਾਰ ਜਿਹੜੇ ਵੀ ਫਾਰਮ ਵਾਲੇ ਭਰਾ ਸਾਡੇ ਨਾਲ ਮਿਲ ਕੇ ਚੱਲੇ ਸੀ ਅੱਜ ਪੂਰੇ ਕਾਮਯਾਬ ਤੇ ਨਾਮਵਾਰ ਬੱਕਰੀ ਪਾਲਕ ਨੇ।
    ਬਾਈ ਹੋਰੀਂ ਦੱਸਦੇ ਆ ਅਸੀਂ ਬਹੁਤ ਨੁਕਸਾਨ ਵੀ ਝੱਲੇ ਆ ,ਚੰਗੇ ਮਾੜੇ ਸਮੇਂ ਵੀ ਦੇਖੇ ਆ ਪਰ ਮਿਹਨਤ ਕੀਤੀ ਤੇ ਆਪਣੇ ਜਾਨਵਰਾਂ ਤੇ ਵਿਸ਼ਵਾਸ ਰੱਖਿਆ। ਉਸ ਮਿਹਨਤ ਤੇ ਵਿਸ਼ਵਾਸ ਕਰਕੇ ਹੀ ਅੱਜ ਬਾਈ - ਬਾਈ ਹੁੰਦੀ ਆ ।
    ਘੋੜਿਆਂ ਵਿੱਚ ਜਿਸ ਤਰਾਂ ਬਾਪੂ ਜੋਰਾ ਸਿੰਘ ਮੱਝੂਕੇ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ,ਮੱਝੂਕੇ ਲਾਇਨ ਦੇ ਘੋੜਿਆਂ ਦੇ ਲੋਕ ਦੀਵਾਨੇ ਨੇ ।
    ਉਸ ਤਰਾਂ ਆਉਣ ਆਲੇ ਸਮੇਂ ਚ ਬੱਕਰੀ ਪਾਲਣ ਚ ਪੰਮਾ ਸੈਦੋਕੇ ਦਾ ਨਾਮ ਬੱਕਰੀ ਪਾਲਣ ਚ ਸੂਰਜ ਵਾਂਗ ਚਮਕੇਗਾ ।
    ਸਾਡਾ ਚੈਨਲ Young Farmer ਬੜੇ ਮਾਣ ਨਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਬਾਈ ਪੰਮਾ ਸੈਦੋਕੇ ਦੀ ਪਹਿਲੀ ਇੰਟਰਵਿਊ ਲੈ ਕੇ ਆ ਰਿਹਾ ਹੈ। ਅੱਜ ਸਵੇਰੇ 10 ਵਜੇ
    ਸਾਰੇ ਭਰਾ ਜ਼ਰੂਰ ਦੇਖਿਓ ,ਬਾਈ ਦੀ ਮਿਹਨਤ ਨੂੰ ਜ਼ਰੂਰ ਹੌਂਸਲਾ ਅਫਜ਼ਾਈ ਕਰਿਓ ,,,,ਧੰਨਵਾਦ 🙏🙏🙏🙏
    ਜਗਮੀਤ ਸਿੰਘ ਭਲਾਈਆਣਾ
    YOUNG Farmer ...
    .contact only whatsap 86995.55651
    Everyone #saidoke #pammasaidoke #saidokebloodline
    #bakramandi #saidoke #pammasaidoke #goatfarm

Komentáře • 104