Pash ਜਦ ਬਾਕੀਆਂ ਵਰਗਾ ਸੀ ਫਿਰ ਬਾਕੀਆਂ ਤੋਂ ਵੱਖ ਕਿਉਂ ਸੀ

Sdílet
Vložit
  • čas přidán 13. 09. 2024
  • Pash ਜਦ ਬਾਕੀਆਂ ਵਰਗਾ ਸੀ ਫਿਰ ਬਾਕੀਆਂ ਤੋਂ ਵੱਖ ਕਿਉਂ ਸੀ #kavita kahani #Avtar Singh Pash
    #avtar #punjabipoetry #poetrylovers
    paash kavita in punjabi
    paash
    avtar pash
    avtar pash interview
    avtar pash poetry in punjabi
    avtar pash death
    avtar pash
    song
    avatar
    avtar pash poetry
    avtar pash punjabi
    avtar singh pash biography
    avtar singh pash
    avtar singh pash poetry in
    punjabi
    punjabi kavita
    punjabi kavita in punjabi
    language
    punjabi kavita song
    punjabi kavitava
    punjabi kavita da
    itihas
    your Queries
    Punjabi Poetry by Paash | Oh Rishtey l ਓਹ ਰਿਸ਼ਤੇ l Those Relationships #AVTAR PASH #punjabipoetry #punjabipoetrylovers Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazine named 'Siar' and in 1973 founded 'Punjabi Sahit Te Sabhiachar Manch. His poetic works are: Loh Katha (1971), Uddade Bazan Magar (1974), Saade Samian Vich (1978), Khilre Hoey Varkey (1989, posthumously). ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ । ੧੯੭੨ ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।
    ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ
    ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ
    ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ
    ਗੱਲ ਗੱਲ ਤੇ ਪੱਜ ਲਾਉਂਦਾ ਸਾਂ, ਮੈਂ ਪਰ ਝੂਠਾ ਨਹੀਂ ਸਾਂ
    ਨੰਗਾ ਨਹੀਂ ਸਮਝਿਆ ਜਾਂਦਾ ਸਾਂ, ਭਾਵੇਂ ਨਿੱਤ ਹੀ ਕਪੜੇ ਲੰਗਾਰ ਪਰਤਦਾ।
    ਬੁੜ੍ਹੀ ਪੁੰਨਾ ਦਾ ਵਿੰਗਾ ਚਰਖੇ ਦਾ ਤੱਕਲਾ ਸਦਾ ਈ ਮੇਰੇ ਸਿਰ ਲਗਦਾ
    ਪਰ ਥਾਣੇ ਦੀਆਂ ਕਿਤਾਬਾਂ ਵਿਚ ਮੇਰਾ ਨਾਮ ਨਾ ਚੜ੍ਹਦਾ
    ਘਰ ਦੇ ਚੌਂਕੇ ਦੀ ਨਿੱਕੀ ਜਹੀ ਮੁੰਡੇਰ,
    ਜਾਂ ਵੜੇਵਿਆਂ ਵਾਲੀ ਬੋਰੀ ਜਾਂ ਗਵਾਂਢੀਆਂ ਦੀ ਪੌੜੀ ਥਲੜਾ ਰਖਨਾ
    ਮੇਰੇ ਲੁਕਣ ਲਈ ਕਾਫੀ ਸਨ,
    ਮੈਂ ਤਿਤਲੀਆਂ ਨੂੰ ਸੂਈ ਵਿਚ ਪਰੋ ਕੇ ਨੱਚਦਾ ਸਾਂ
    ਸੋਨ-ਚਿੜੀਆਂ ਨੂੰ ਪਟਾ ਧਾਗੇ ਦਾ ਪਾ ਕੇ ਹਿੱਕਦਾ ਸਾਂ
    ਪਰ ਕਦੀ ਹਿੰਸਾਵਾਦੀ ਨਹੀਂ ਅਖਵਾਇਆ
    ਗੱਲ ਕੀ ਇਨ ਬਿਨ ਤੁਹਾਡੇ ਵਰਗਾ ਸਾਂ
    ਫੇਰ ਇੰਜ ਹੋਇਆ-ਹੌਲੀ ਹੌਲੀ ਮੈਂ ਤੁਹਾਡੇ ਵਰਗਾ ਨਾ ਰਿਹਾ
    ਮੈਨੂੰ ਦੱਸਿਆ ਗਿਆ ਕਿ ਝੂਠ ਬੋਲਣਾ ਪਾਪ ਹੈ
    ਵਿੱਦਿਆ ਮਨੁੱਖ ਦੀ ਤੀਸਰੀ ਅੱਖ ਹੈ
    ਚੋਰੀ ਕਰਨਾ ਬੁਰਾ ਹੈ
    ਪ੍ਰਮਾਤਮਾਂ ਇੱਕ ਹੈ,
    ਸਾਰੇ ਮਨੁੱਖ ਬਰਾਬਰ ਹੁੰਦੇ ਹਨ-
    ਮੈਂ ਇਹਨਾਂ ਸਾਰੇ ਫਿਕਰਿਆਂ ਦੇ,
    ਅਜੀਬੋ ਗ਼ਰੀਬ ਆਪਸੀ ਸੰਬੰਧਾਂ ਅੱਗੇ ਸਹਿਮ ਜਿਹਾ ਗਿਆ
    ਮੈਂਨੂੰ ਲੱਗਿਆ-ਮੇਰੇ ਖ਼ਿਲਾਫ,
    ਕਿਸੇ ਬਹੁਤ ਹੀ ਭਿਆਨਕ ਸਾਜ਼ਿਸ਼ ਦਾ ਸ਼ੁਰੂ ਹੋਣ ਵਾਲਾ ਹੈ
    ਮੈਂ ਘਬਰਾ ਕੇ ਤੁਹਾਡੀ ਕਰੰਘੜੀ 'ਚੋਂ ਹੱਥ ਖਿੱਚ ਲਿਆ
    ਤੇ ਜੀਅ ਭਿਆਣਾ ਦੌੜਦਾ ਹੋਇਆ, ਕਿਤਾਬਾਂ ਦੇ ਮਲ੍ਹਿਆਂ 'ਚ ਫਸ ਗਿਆ
    ਕਾਲੇ ਕਾਲੇ ਅੱਖਰ ਤਿੱਖੀਆਂ ਸੂਲਾਂ ਵਾਂਗ ਮੇਰੇ ਬਦਨ ਅੰਦਰ ਉੱਤਰਦੇ ਗਏ
    ਮੈਂ ਜਿਵੇਂ ਝਾੜੀਆ 'ਚ ਲੁਕਦਾ ਫਿਰਦਾ ਕੋਈ ਖ਼ਰਗੋਸ਼ ਸਾਂ
    ਜਿਦ੍ਹੇ ਮਗਰ ਲੱਗੇ ਹੋਏ ਸੀ ਇਮਤਿਹਾਨਾਂ ਦੇ ਸ਼ਿਕਾਰੀ ਕੁੱਤੇ।
    ਮੈਂ ਕੁਝ ਬੌਂਦਲ ਜਿਹਾ ਗਿਆ, ਜਦੋਂ ਮੈਂਨੂੰ ਪਤਾ ਲੱਗਾ
    ਕਿ ਏਥੇ ਤਾਂ ਪੂਰਬ ਹੈ ਜਾਂ ਪੱਛਮ
    ਕਿਤੇ ਵੀ ਨਾ ਕੁਝ ਚੜ੍ਹਦਾ ਹੈ, ਨਾ ਲਹਿੰਦਾ ਹੈ
    ਜਦੋਂ ਮੈਨੂੰ ਪਤਾ ਲੱਗਾ ਰੱਬ ਰਾਤ-ਬਰਾਤੇ
    ਸਾਡੇ ਖ਼ਰਬੂਜਿਆਂ 'ਚ ਖੰਡ ਪਾਉਣ ਨਹੀਂ ਆਉਂਦਾ
    ਨਾ ਸਾਡੇ ਨਰਮੇ ਦੇ ਟੀਂਡਿਆਂ ਨੂੰ
    ਚੋਗ ਮੰਗਦੇ ਬੋਟਾਂ ਦੀਆਂ ਚੁੰਝਾਂ ਵਾਂਗ ਖੋਲ੍ਹਣ,
    ਜਦੋਂ ਮੈਂਨੂੰ ਪਤਾ ਲੱਗਾ, ਕਿ ਧਰਤੀ ਰੋਟੀ ਦੇ ਵਰਗੀ ਨਹੀਂ ਹੈ, ਗੇਂਦ ਵਰਗੀ ਹੈ
    ਅੰਬਰਾਂ 'ਚ ਨੀਲ਼ੀ ਜਹੀ ਦੀਂਹਦੀ ਖਿਲਾਅ ਹੈ, ਰੱਬ ਨਹੀਂ
    ਜਦੋਂ ਮੈਂਨੂੰ ਪਤਾ ਲੱਗਾ, ਵਿੱਦਿਆ ਮਨੁੱਖ ਦੀ ਤੀਸਰੀ ਅੱਖ ਨਹੀਂ
    ਸਗੋਂ ਦੋ ਹੀ ਅੱਖਾਂ ਦਾ ਟੀਰ ਹੈ-
    ਤੇ ਇੰਜ ਦੀਆਂ ਬੇਸ਼ੁਮਾਰ ਗੱਲਾਂ ਦਾ ਪਤਾ ਲੱਗਾ
    ਮੇਰੇ ਅੰਦਰ ਕਿਤੇ ਕੁਝ ਡਿੱਗ ਪਿਆ ਸੀ।
    ਅਤੇ ਇਕ ਤੜੱਅਕ ਜਹੀ ਆਵਾਜ਼, ਤੇ ਮੈਂ ਤੱਕਿਆ
    ਮੇਰੀਆਂ ਆਂਦਰਾਂ ਵਿਚ ਖੁੱਭੇ ਹੋਏ ਸਨ
    ਰੰਗਾਂ ਤੇ ਭੇਤਾਂ ਦੀ ਲੋਅ ਵਾਲੀ ਅਲੋਕਾਰ ਕਵਿਤਾ ਦੇ ਕਿੱਚਰ
    ਫੇਰ ਮੁੰਡਿਓ, ਤੁਸੀਂ ਕੌਣ ਤੇ ਮੈਂ ਕੌਣ ਸਾਂ
    ਫੇਰ ਮੈਂ ਖੂਬਸੂਰਤ ਕੋਠੀਆਂ ਤੇ ਬਾਜ਼ਾਰਾਂ ਨੂੰ
    ਹਸਰਤ ਜਹੀ ਦੀਆਂ ਨਜ਼ਰਾਂ ਨਾਲ ਵੇਂਹਦਾ ਹੋਇਆ ਵੀ ਚੋਰ ਸਮਝਿਆ ਗਿਆ
    ਪਿੰਜੇ ਜਾਣ ਦੇ ਦਰਦ ਵਿਚ ਕਰਾਹੁੰਦੇ ਹੋਏ ਨੂੰ ਵੀ ਮਕਰ ਹੀ ਆਖਿਆ ਗਿਆ
    ਬਣਦੇ ਜੁੜਦੇ ਬਸਤਰਾਂ ਉਤੇ ਵੀ ਨਜ਼ਰਾਂ ਇਸ ਤਰਾਂ ਉੱਠੀਆਂ,
    ਕਿ ਜਿਵੇਂ ਅਲਫ ਨੰਗਾ ਹਾਂ
    ਜ਼ਰਾ ਵੀ ਆਪਣੇ ਬਾਰੇ ਬੋਲਣ ਉਤੇ ਤੋਹਮਤਾਂ ਨਾਲ ਵਿੰਨ੍ਹਿਆ ਗਿਆ
    ਜਦ ਮੈਂ ਝੂਠ, ਚੋਰੀ, ਮਿਹਰਬਾਨ ਪ੍ਰਮਾਤਮਾਂ
    ਤੇ ਸਭ ਮਨੁੱਖਾਂ ਦੇ ਬਰਾਬਰ ਹੋਣ ਦੀਆਂ ਧਾਰਨਾਵਾਂ ਤੇ
    ਦੁਬਾਰਾ ਸੋਚਣਾ ਚਾਹਿਆ ਤਾਂ ਮੇਰੇ ਇੰਜ ਸੋਚਣ ਨੂੰ, ਹਿੰਸਾ ਗਰਦਾਨਿਆ ਗਿਆ-
    ਯਾਰਾਂ ਦੇ ਤਹਿਖ਼ਾਨਿਆਂ ਵਰਗੇ ਚੁਬਾਰੇ,
    ਸੰਘਣੀ ਧੁੰਦ ਜਿਹਾ ਮੇਰੀ ਮਹਿਬੂਬ ਦਾ ਹਿਰਦਾ
    ਅਤੇ ਘਟਾ-ਟੋਪ ਕਮਾਦੀਆਂ ਵੀ ਮੈਂਨੂੰ ਲੁਕਾ ਨਾ ਸਕੀਆਂ
    ਮੈਂ ਜੋ ਲੁਕ ਜਾਂਦਾ ਸਾਂ ਘਰ ਦੇ ਚੌਂਕੇ ਦੀ ਨਿੱਕੀ ਜਹੀ ਮੁੰਡੇਰ
    ਜਾਂ ਵੜੇਵਿਆਂ ਵਾਲੀ ਬੋਰੀ ਜਾਂ ਗਵਾਂਢੀਆਂ ਦੀ ਪੌੜੀ ਥਲੜੇ ਰਖਨੇ ਦੇ ਓਹਲੇ..
    ਤੇ ਹੁਣ ਮੈਂ ਐਨ ਉਨ੍ਹਾਂ ਦੇ ਸਾਹਮਣੇ ਸਾਂ
    ਅਣ-ਉਦਘਾਟਣੇ ਪੁਲਾਂ ਵਾਂਗ,
    ਅਣਪੀਤੀ ਸ਼ਰਾਬ, ਜਾਂ ਅਣਟੋਹੀਆਂ ਛਾਤੀਆਂ ਵਾਂਗ
    ਫਿਰ ਉਹ ਆਏ-ਸਚਾਈਆਂ ਦੇ ਅਲਮਬਰਦਾਰ
    ਉਨ੍ਹਾਂ ਦੇ ਹੱਥਾਂ ਵਿਚ ਵਿਵਸਥਾ ਦਾ ਟੋਕਾ ਸੀ- ਬੱਸ ਓਦੋਂ ਹੀ ਮੈਂਨੂੰ ਤੱਥਾਂ ਦੇ ਤੱਥ ਦਾ ਇਲਮ ਹੋਇਆ
    ਕਿ ਟੋਕੇ ਦੀ ਸ਼ਕਲ ਝੰਡੇ ਵਰਗੀ ਹੁੰਦੀ ਹੈ।
    ਮੁੰਡਿਓ, ਮੇਰਾ ਸੱਚ ਨਾ ਮੰਨਣਾ-ਜੇ ਆਖਾਂ ਸਿਰਫ ਕਪੜੇ ਦਾ ਟੋਕਾ ਛਾਂਗ ਸਕਦਾ ਹੈ ਮਨੁੱਖੀ ਹਿੱਕ ਅੰਦਰਲੀ ਗੂੰਜ ਨੂੰ
    ਜੇ ਆਖਾਂ-ਹਰ ਸੱਚਾਈ ਕੇਵਲ ਛਾਂਗੀ ਹੋਈ ਡਾਡ ਹੁੰਦੀ ਹੈ ਜੇ ਆਖਾਂ- ਪੰਦਰਵੇਂ ਤੋਂ ਬਾਦ ਹਰ ਵਰ੍ਹਾ ਸਿਵਿਆਂ 'ਚੋਂ ਉਠਦੀ ਭਾਫ ਦਾ ਗ਼ੁਬਾਰ ਹੁੰਦਾ ਹੈ
    ਮੈਂ ਮੁੰਡਿਓ, ਹੁਣ ਤੁਹਾਡੇ 'ਚੋਂ ਨਹੀਂ ਹਾਂ
    ਮੈਂ ਇੱਲ ਦੇ ਪੰਜਿਆਂ 'ਚ ਉਡ ਰਿਹਾ ਆਜ਼ਾਦ ਚੂਹਾ ਹਾਂ
    ਘੁਸਮੁਸੇ ਦੀ ਚੁੰਭਲੀ ਹੋਈ ਅੱਖ ਹਾਂ
    ਇਤਿਹਾਸ ਦੇ ਤਾਲਾ ਲੱਗੇ ਹੋਏ ਬੂਹੇ ਤੇ ਬੈਠਾ ਪ੍ਰਾਹੁਣਾ ਹਾਂ
    ਬਾਰਾਂ ਮਾਹ ਚੋਂ ਵਰਜਤ ਕੋਈ ਮਸਾਂਦ ਹਾਂ ਜਿਸ ਤੇ ਕੁਝ ਵੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ-
    ਕਵਿਤਾ ਨਹੀਂ, ਮੇਰੀ ਆਵਾਜ਼ ਕੇਵਲ ਗੰਦ ਤੇ ਵਰ੍ਹਦਾ ਮੀਂਹ ਹੈ
    ਤੁਹਾਡੇ ਲਈ ਅਸੀਸ ਨਾ ਨਸੀਹਤ
    .........................................
    ਤੇ ਸਾਰੀਆਂ ਆਲਮੀ ਸੱਚਾਈਆਂ ਉੱਤੇ,
    ਨਵੇਂ ਸਿਰਿਓਂ ਯਕੀਨ ਕਰਨਾ ਸ਼ੁਰੂ ਕਰਾਂ
    ਜਿਵੇਂ ਉਹ ਇਨ ਬਿਨ ਸੱਚੀਆਂ ਹੀ

Komentáře • 2