1947 Partition Story- Mere Mama Ji Di Zubaani | 1947 ਦੀ ਵੰਡ ਮੇਰੇ ਮਾਮਾ ਜੀ ਦੀ ਜ਼ੁਬਾਨੀ | Harbhajan Mann

Sdílet
Vložit
  • čas přidán 26. 07. 2020
  • The 1947 Partition was a monumental event in world history which affected millions of families, including my own. Here is a first person account of the heart wrenching realities people faced during this period from my Mama Jis (Maternal Uncles).
    1947 ਦੀ ਵੰਡ ਸਮੇਂ ਦੋਵੇਂ ਪਾਸਿਆਂ ਨੇ ਦਰਦ ਹੰਢਾਇਆ। ਸਾਡੇ ਵੱਡੇ ਵਡੇਰਿਆਂ ਦੇ ਦਿਲਾਂ ਵਿੱਚੋਂ ਵੰਡ ਦਾ ਉਹ ਦਰਦ ਹਾਲੇ ਤੱਕ ਨਹੀਂ ਗਿਆ।
    ਮੈਂ ਜਦੋਂ ਵੀ ਆਪਣੇ ਨਾਨਕੇ ਭਗਤਾ ਭਾਈ ਕੇ ਜਾ ਕੇ ਵੱਡੇ ਮਾਮਾ ਜੀ ਸਰਦਾਰ ਦਲੀਪ ਸਿੰਘ ਜੀ ਕੋਲ ਬੈਠਦਾ ਹਾਂ ਤਾਂ ਸ਼ਾਇਦ ਹੀ ਕਦੀ ਇਸ ਤਰ੍ਹਾਂ ਹੋਇਆ ਹੋਵੇ ਕਿ ਉਹ ਵੰਡ ਦੀ ਗੱਲ ਨਾ ਕਰਨ। ਕਈ ਦਹਾਕੇ ਪਹਿਲਾਂ ਲਹਿੰਦੇ ਪੰਜਾਬ ਵਿੱਚ ਉਹ ਆਪਣਾ ਜਿਹੜਾ ਘਰ ਛੱਡ ਆਏ ਸਨ, ਉਸ ਦਾ ਹੇਰਵਾ ਹਾਲੇ ਵੀ ਉਨ੍ਹਾਂ ਨੂੰ ਹੈ।
    ਕੁਝ ਸਮਾਂ ਪਹਿਲਾਂ ਮੈਂ ਮਾਮਾ ਜੀ ਨਾਲ ਇੱਕ ਇੰਟਰਵਿਊ ਰਿਕਾਰਡ ਕੀਤੀ ਸੀ, ਜਿਸ ਵਿੱਚ ਮੈਨੂੰ ਜਿੱਥੇ ਆਪਣੇ ਨਾਨਕੇ ਪਰਿਵਾਰ ਦੇ ਪਿਛੋਕੜ ਬਾਰੇ ਜਾਣਨ ਦਾ ਮੌਕਾ ਮਿਲਿਆ ਉੱਥੇ ਵੰਡ ਸਮੇਂ ਦੇ ਹਾਲਾਤ ਅਤੇ ਘਟਨਾਵਾਂ ਬਾਰੇ ਵੀ ਪਤਾ ਲੱਗਾ।
    سال 1947 دی ونڈ سمیں دوویں پاسیاں نے درد ہنڈھایا۔ ساڈے وّڈے وڈیریاں دے دِلاں وِچوں ونڈ دا اوہ درد حالے تک نہیں گیا۔
    میں جدوں وی آپنے نانکے بھگتا بھائی کے جا کے وّڈے ماما جی سردار دلیپ سنگھ جی کول بیٹھدا ہاں تاں شاید ہی کدی اِس طرحاں ہویا ہووے کہ اوہ ونڈ دی گل نہ کرن۔ کئی دہاکے پہلاں لہندے پنجاب وِچ اوہ آپنا جِہڑا گھر چھڈّ آئے سن، اُس دا ہیروا حالے وی اوہناں نوُں ہے۔
    کجھ سماں پہلاں میں ماما جی نال اِک اِنٹرویو ریکارڈ کیتی سی، جِس وِچ مینوں جِتھے آپنے نانکے پریوار دے پِچھوکڑ بارے جانن دا موقع مِلیا اتھے ونڈ سمیں دے حالات اتے گھٹناواں بارے وی پتہ لگا۔
    Copyright @HM Records
    Enjoy & Stay connected with us!
    Subscribe to HM Records : bit.ly/HMRecords
    Like us on Facebook: / harbhajanmann
    Follow us on Twitter: / harbhajanmann
    Follow us on Instagram: / harbhajanmannofficial
  • Zábava

Komentáře • 1,3K

  • @SukhdevSingh-ue7iv
    @SukhdevSingh-ue7iv Před 3 lety +6

    ਮੇਰੇ ਪਿਤਾ ਜੀ ਸ. ਵਰਿਆਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਚੱਕ ਨੰਬਰ 202 ਗੱਟੀ ਤਲਾਵਾਂ ਦੇ ਵਾਸੀ ਸਨ ਅਤੇ ਉਹ ਵੀ ਬੜੀਆਂ ਮੁਸ਼ਕਲਾਂ ਭਰੀਆਂ ਹਾਲਤਾਂ ਵਿਚ ਗੱਡਿਆਂ 'ਤੇ ਸਮਾਨ ਰੱਖ ਕੇ ਫਿਰੋਜ਼ਪੁਰ, ਲੁਧਿਆਣਾ, ਜਲੰਧਰ ਹੁੰਦੇ ਹੋਏ ਪੂਰੇ 33 ਦਿਨਾਂ ਬਾਦ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਚੌਹਾਨ ਵਿਚ ਪਹੁੰਚੇ ਸਨ।
    ਪਿਤਾ ਜੀ ਨੇ ਆਪਣੀਆਂ ਦੁਖਦਾਈ ਯਾਦਾਂ ਆਪਣੀ ਸਵੈ-ਜੀਵਨੀ 'ਮੇਰੇ ਜੀਵਨ ਦੀਆਂ ਯਾਦਾਂ' ਵਿਚ ਦਰਜ ਕੀਤੀਆਂ ਹਨ।

  • @mannaaman3062
    @mannaaman3062 Před 3 lety +9

    ਬਾਪੂ ਜੀ ਨੇ 47 ਦੀ ਪੂਰੀ ਫਿਲਮ ਦਿਖਾ ਦਿੱਤੀ।ਬਾਕੀ ਗਲਬਾਤ ਬਹੁਤ ਸੁਚੱਜੇ ਢੰਗ ਨਾਲ ਕੀਤੀ।

  • @sukhmanisukh535
    @sukhmanisukh535 Před 3 lety +13

    ਮੈਂਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ,,,,🙂😥😥😥😥😥😔😔 ,,,

  • @usman.record7788
    @usman.record7788 Před 3 lety +16

    ਆ ਸੋਹਣਿਆ ਵੇ ਜੱਗ ਜੀਉ ਦੀਆਂ ਦੇ ਮੇਲੇ ,ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ, ਨਹੀਂ ਰੀਸਾਂ ਤੇਰੀਆਂ ਹਰਭਜਨ ਮਾਨ ਜੀ

    • @nitinkataria2382
      @nitinkataria2382 Před 3 lety

      ਤੁਹਾਨੂੰ ਗੁਰਮੁਖੀ ਲਿਪੀ ਕਿਵੇਂ ਆਈ, Swiftkey ਕਰਕੇ

  • @rajindersinghdhiman1093
    @rajindersinghdhiman1093 Před 3 lety +3

    ਪੰਜਾਬ ਦੀ ਵੰਡ ਦੇ ਚਸ਼ਮਦੀਦ ਗਵਾਹ ਆਪਣੀਆਂ ਉਮਰਾਂ ਭੋਗ ਕੇ ਬਹੁਤ ਜਲਦੀ ਜਲਦੀ ਇਸ ਨਾਸਵਾਨ ਸੰਸਾਰ ਤੋਂ ਰੁਖਸਤ ਹੋ ਰਹੇ ਹਨ। ਲੋੜ ਹੈ 1947 ਦੌਰਾਨ ਇਨੵਾਂ ਬਜੁਰਗਾਂ ਦੇ ਸਰੀਰਕ ਅਤੇ ਆਤਮਕ ਅਕਹਿ ਅਤੇ ਅਸਹਿ ਦੁਖਾਂ ਨੂੰ ਰਿਕਾਰਡ ਕਰਕੇ ਆਉਣ ਵਾਲੀਆਂ ਨਸਲਾਂ ਲਈ ਸਾਂਭਿਆ ਜਾਵੇ। ਬਹੁਤ ਵਧੀਆ ਉਪਰਾਲਾ ਅਤੇ ਇੰਟਰਵੀਊ ਹੋਸਟ ਹਰਭਜਨ ਸਿਘ ਮਾਨ।
    Dislike ਕਰਨ ਵਾਲੇ 31 ਪਸ਼ੂ ਵਿਰਤੀ ਵਾਲੇ ਹੈਵਾਨਾਂ ਨੂੰ ਇਨਸਾਨੀ ਦਰਦਾਂ ਦਾ ਅਹਿਸਾਸ ਨਹੀ, ਇਸਲਈ ਇਨ੍ਹਾਂ ਬੇਗੈਰਤਾਂ ਨੂੰ ਲੱਖ ਲਾਹਨਤ।

  • @GurvinderSingh-li2nc
    @GurvinderSingh-li2nc Před 3 lety +6

    ਬਾਈ ਹਰਭਜਨ ਥੋਡੀ ਸ਼ਕਲ ਬਿਲਕੁਲ ਥੋਡੇ ਮਾਮਾ ਜੀ ਵਰਗੀ ਆ

  • @Entrepreneur295
    @Entrepreneur295 Před 3 lety +22

    I am in toba tek singh, just only few km away from pind 200, welcome to Pakistan 🇵🇰

  • @luckytanda
    @luckytanda Před 3 lety +9

    ਪੰਜਾਬੀ ਗਾਇਕੀ ਦਾ ਮਾਣ ਹਰਭਜਨ ਮਾਨ 🙏❤🙏❤🙏❤🙏

  • @rajudhanoaraju9608
    @rajudhanoaraju9608 Před 3 lety +5

    ਹਰਭਜਨ ਮਾਨ ਜੀ ਦਾ ਕੋਈ ਗੀਤ ਐਸਾ ਨਹੀਂ ਜੋ ਪਰਿਵਾਰ ਵਿਚ ਬੈਠ ਕੇ ਨਾ ਸੁਣਿਆਂ ਜਾਵੇ

  • @lakhwinderbrar3155
    @lakhwinderbrar3155 Před 4 lety +15

    ਰੋਣ ਨਿਕਲ ਗਿਆ ਜੀ ਸੁਣ ਕੇ ਵਾਹਿਗੁਰੂ ਜੀ

  • @gurvindersalana2405
    @gurvindersalana2405 Před 3 lety +2

    ਪਤਾ ਨੀ ਕਿਊਂ ਲੱਗਦਾ ਕਿ ਪੁਰਾਣੇ ਬਜੁਰਗਾ ਚ ਇਮਾਨਦਾਰੀ ਸਿਆਣਪ ਸਾਡੀ ਪੀੜੀ ਨਾਲੋ ਕਿਤੇ ਜਿਆਦਾ ਸੀ ਬਹੁਤ ਵਧੀਆ ਲੱਗੀ ਤੁਹਾਡੀ ਗੱਲਬਾਤ ਤੇ ਨਾਲੇ ਮਾਨ ਸਾਬ ਦੀ ਅੱਜ ਤੋ ਚਾਲੀਆ ਸਾਲਾ ਬਾਅਦ ਦਿੱਖ ਕਿਹੋ ਜਿਹੀ ਹੋਵੇਗੀ ਇਹ ਵੀ ਵੇਖਲੀ ਮਾਨ ਸਾਹਿਬ ਤੁਸੀ ਆਪਣੇ ਵੱਡੇ ਮਾਮੇ ਦੀ ਹੂ ਬ ਹੂ ਕਾਰਬਨ ਕਾਪੀ ਲੱਗਦੇ ਹੋ ਸਦਾ ਚੜਦੀਆ ਕਲਾ ਵਿੱਚ ਰਹੋ

  • @manjeetkaurwaraich1059

    1947 ਦੀ ਵੰਡ ਤਾਂ ਬਹੁਤ ਦੁਖਾਂਤ ਹੋ ਇਹ ਬੜਾ ਕੁਝ ਵਾਪਰਿਆ ਸੁਣਕੇ ਦਿਲ ਨੂੰ ਬਹੁਤ ਦੁੱਖ ਹੋਇਆ

  • @babasaudiwala
    @babasaudiwala Před 4 lety +17

    ਕਾਸ ਦੋਵੇਂ ਪੰਜਾਬ ਦੁਬਾਰਾ ਇਕੱਠੇ ਹੋ ਜਾਣ

  • @JagmeetSingh-sk9kl
    @JagmeetSingh-sk9kl Před 4 lety +28

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਮਾਨ ਸਾਹਿਬ ਇਹ ਬਜੁਰਗ ਸਾਡੇ ਬਹੁਮੁੱਲੀ ਜਾਇਦਾਦ ਦੇ ਵਾਰਿਸ ਹਨ ਜੋ ਇਹਨਾ ਤੋਂ ਗਿਆਨ ਸੱਭਿਆਚਾਰ ਅਤੇ ਪਿਆਰ ਦੀ ਵਡਮੁੱਲੀ ਦਾਸਤਾਨਾ ਸੁਣਨ ਨੂੰ ਮਿਲਦੀ ਹੈ ਜੀ,ਮੇਰੇ ਵੱਲੋਂ ਬਾਪੂ ਜੀ ਨੂੰ ਪੈਰੀਂ ਪੈਨਾਂ ਜੀ 🙏🏻🙏🏻🙏🏻🙏🏻🙏🏻👏👏👏👏👏🤗🤗❤

  • @davinderkaur8235
    @davinderkaur8235 Před 3 lety +2

    ਕਹਾਣੀ ਸੁਣ ਰਹੀ ਹਾਂ ਬੇਟਾ ਜਿਉਂਦਾ ਰਹਿ usa ny

  • @user-um9qt1pf1s
    @user-um9qt1pf1s Před 3 lety +10

    ਹਰਭਜਨ ਮਾਨ ਵੀਰੇ ਰੋਣਾ ‌ਆ ਗਿਆ ਪ੍ਰੋਗਰਾਮ ਵੇਖ ਕੇ

  • @labhsingh661
    @labhsingh661 Před 3 lety +5

    ਬਹੁਤ ਅੌਖਾ ਹੈ 1947 ਦੀਅਾਂ ਹੱਡਬੀਤੀੇਅਾਂ ਨੂੰ ਸੁਣਨਾ 1 ਧੰਨ ਨੇ ੲਿਹ ਬਜੁਰਗ ਜਿਨਾਂ ਸਾਰੀ ਵਿਥਿਆ ਦੱਸੀ ਤੇ ਚੰਗਾ ਕੀਤਾ ਮਾਨ ਸਾਹਿਬ ਤੁਸੀਂ ਜੋ ਰਿਕਾਰਡ ਕੀਤਾ 1 ਧੰਨਵਾਦ 1

  • @veerpalkaur603
    @veerpalkaur603 Před 4 lety +41

    Mann sab tuc mere pind de nede bthe oooo.... Your my favourite singer oooo...

  • @altafhussein7419
    @altafhussein7419 Před 3 lety +1

    ਚੜ੍ਹਦੀ ਕਲਾ ਚ ਰਹੋ ਬਾਪੂ ਜੀ... ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ

  • @honeysingh-ou7rw
    @honeysingh-ou7rw Před 3 lety +2

    ਮਾਨ ਵੀਰ ਜੀ ਸਤਿ ਅਕਾਲ ਜੀ ਵੱਡੇ ਮਾਮਾ ਜੀ ਬਹੁਤ ਸੂਝਵਾਨ ਨੇ

  • @gurcharnsingh6806
    @gurcharnsingh6806 Před 4 lety +9

    Napinder brar ਬੁੱਲ੍ਹਾ ਲੈਣਾ ਸੀ । ਮਾਨ ਸ਼ਾਬ ਅੱਜ anchor ਦੇ ਤੋਰ ਤੇ interviw ਲੇਣੇ ਵਿਚ ਮੁਸ਼ਕਿਲ ਹੋੲੀ ਤੁਹਾਨੂੰ। ਵੇਸੇ ਬਹੁਤ ਵਦੀਆਂ ਲੱਗਾ ਬੁਜ਼ੁਰਗਾ ਦਿਆਂ ਗੱਲਾਂ ਸੁਣਕੇ ਬਹੁਤ ਦਰਦ ਭਰੀ ਦਾਸਤਾਨ ਹੈ ਬਾਪੂ ਜੀ

  • @kamaljeetkaurgill3066
    @kamaljeetkaurgill3066 Před 4 lety +40

    ਮੈਂਨੂੰ ਅੱਜ ਪਤਾ ਲੱਗਾ ਕਿ 1947 ਦਾ ਟਾਈਮ ਕਿੰਨਾ ਦਰਦਨਾਕ ਸੀ ਬਹੁਤ ਦਰਦ ਹੰਢਾਇਆ ਇਹਨਾਂ ਨੇ ਤੇ ਦੂਜਿਆਂ ਦਾ ਵੀ ਦੇਖਿਆ। ਮਾਨ ਜੀ ਤੁਹਾਨੂੰ ਵੀ ਗੱਲ ਕਰਦਿਆਂ ਦੇਖ ਕੇ ਬਹੁਤ ਅੱਛਾ ਲੱਗਿਆ। 😊

  • @sehajbajwa2761
    @sehajbajwa2761 Před 3 lety +2

    ਭਾਅਜੀ ਜ਼ਰੂਰ ਲੇ ਕਿ ਜਾਉ ਬਾਪੂ ਜੀ ਨੂੰ ਉਹਨਾਂ ਦੀ ਜਨਮਭੂਮੀ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਾ

  • @vickysran1384
    @vickysran1384 Před 3 lety +2

    ਲੂਅ ਕੰਢੇ ਖੜਨ ਵਾਲੀਆਂ ਕਹਾਣੀਆਂ ਨੇ ਜੀ ਅਸੀਂ ਵੀ ਅਪਣੇ ਬਜੁਰਗਾਂ ਤੋਂ ਬਹੁਤ ਸੁਣੀਆਂ ਨੇ। ਅਫਸੋਸ ਪੰਜਾਬ ਨੇ ਕਿੰਨੇ ਸੰਤਾਪ ਹੰਢਾਏ ਨੇ ਤੇ ਪਤਾ ਨਹੀਂ ਕਦੋਂ ਹਾਲਾਤ ਠੀਕ ਹੋਣਗੇ।

  • @usamaumar118
    @usamaumar118 Před 3 lety +62

    Pta e ni lga kido 50 mint lang gye...
    Love from Pakistan 🇵🇰

    • @gajltv6774
      @gajltv6774 Před 3 lety +1

      love you & respect you mere veer. alla wahehguru khush rakhe sb nu. love you pakkistan & pakistani

  • @CompleteStudioToronto
    @CompleteStudioToronto Před 4 lety +3

    ਸਾਡਾ ਪਰਿਵਾਰ ਵੀ ਬਾਰ ਦੇ ਇਲਾਕੇ ਤੋਂ ਆਇਆਂ ਸੀ। ਤੁਹਾਡੇ ਮਾਮੇ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਬਹੁਤ ਵਾਰ ਨਮ ਹੋਈਆ। ਮੇਰੇ ਤਾਇਆ ਜੀ ਨੇ ਵੀ ਬਹੁਤ ਸਾਰੀਆਂ ਇਹੀ ਗੱਲਾਂ ਦੱਸਦੇ। ਬਹੁਤ ਬਹੁਤ ਧੰਨਵਾਦ, ਸਾਂਝੀਆਂ ਕਰਨ ਲਈ। ਜੁੱਗ ਜੁੱਗ ਜੀਵੋ। ਬਹੁਤ ਪਿਆਰ ਤੇ ਸਤਿਕਾਰ, Love from Toronto

  • @gagan5933
    @gagan5933 Před 3 lety +2

    ਮਾਨ ਸਾਬ ਰਾਜਨੀਤਿਕ ਲੋਕਾਂ ਸਾਨੂੰ ਵਿਛੋਝਤਾ ।

  • @johal.lakhwinder
    @johal.lakhwinder Před rokem +1

    ਮੈਂ ਅੱਜ ਹੀ ਇਸ ਚੱਕ ਦੇ ਪੁਰਾਣੇ ਬਜ਼ੁਰਗ ਨੂੰ ਪਿੰਡ ਰਣੀਏ ਵਿੱਚ ਮਿਲਿਆ ਮਾਨ ਸਾਬ੍ਹ ਇਹਨਾਂ ਬਜ਼ੁਰਗਾਂ ਦੇ ਨਾਲ ਉਹ ਬਜ਼ੁਰਗ ਦਾ ਰਾਬਤਾ ਕਰਾ ਦਿਓ

  • @gagandeepbadwal9169
    @gagandeepbadwal9169 Před 4 lety +31

    ਲੋਕ ਰੱਬ ਨੂੰ ਮੰਦਿਰ ਚ’ ਭਾਲਦੇ ਨੇ ਜਾਂ ਗੁਰਦੁਆਰੇ ਚ’ , ਮੈਂ ਰੱਬ ਨੂੰ ਆਪਣੇ ਖੇਤ ਚ’ ਭਾਲਦਾ ਹਾਂ ..... ਬਹੁਤ ਪ੍ਰਭਾਵਿਤ ਕਰਨ ਵਾਲੇ ਲਫਜ਼ ਗੱਲਬਾਤ ਦੇ ਅੰਤਿਮ ਪਲਾਂ ਚ’ ਕਹੇ ਗਏ। ਬਹੁਤ ਸਤਿਕਾਰ ਬਾਬਾ ਜੀ ਲਈ 🙏🏻🙏🏻🙏🏻🙏🏻

  • @dharmindersinghsinghdhatmi8377

    ਸੂੱਧ ਦਿਮਾਗ ਦੀ ਸ਼ੁੱਧ ਸੋਚ..ਸਲਾਮ ਅਾ ਮਾਨ ਸਾਬ ਜੀ..ਬਾਬਾ ਨਾਨਕ ਤੁਹਾਨੂੰ ਤੰਦਰੁਸਤੀ ਬਖਸ਼ੇ

  • @msaadtanveer
    @msaadtanveer Před 3 lety +17

    I am from mandi tandla near samundari faisalabad. love you from this side of punjab. Eh panjab ve mera hai oh punjab ve meray hai

    • @AdityaYadav-lw2qf
      @AdityaYadav-lw2qf Před 3 lety +1

      Mohammad Saad Tanveer Bhai ye politician apne fayde k liye lakho logo ko marwa diya apne Ghar se beghar kar diya logo me dharm ke nam pe nafrat paisa kardi aaj dono mulk sath hote to superpower hote💯🙌🙌

    • @user-he1dd6ee4b
      @user-he1dd6ee4b Před 3 lety +2

      @@AdityaYadav-lw2qf sahi batt hai bhai sb rajniti hi thi rehti ksr 84 me nikal di srkar ne.

  • @gurvindersinghbawasran3336

    ਬਾਪੁ ਜੀ ਨੇ ਸੱਚ ਹੀ ਕਿਹਾ ਵੀਰ ਹਰਭਜਨ ਮਾਨ ਕੇ ਓਹ ਸਮੇਂ ਵਾਪਸ ਨਹੀਂ ਆਉਣਾ 😭😭😭 ਇਹ ਬਜ਼ੁਰਗ ਸਾਨੂੰ ਅੱਜ ਹਨ ਕੱਲ ਨਹੀਂ ਹੋਣੇ ਵੀਰ 🙏🙏 ਇਹਨਾ ਨੂੰ ਇਕ ਵਾਰ ਓਥੇ ਜਰੂਰ ਲੈਕੇ ਜਾਓ ਇਹ ਸਭ ਤੋਂ ਵੱਡਾ ਪੁੰਨ ਹੋਵੇ ਗਾ 🙏🙏 ਇਹ ਸਾਡੇ ਅਨਮੋਲ ਹੀਰੇ ਅਸੀਂ ਇਹਨਾ ਨੂੰ ਯਾਦ ਕਰ ਕਰ ਰੋਇਆ ਕਰਾਗੇ 🙏 ਵਾਹਿਗੁਰੂ ਜੀ ਇਹਨਾ ਨੂੰ ਲੰਬੀ ਉਮਰ ਬਖਸ਼ਣ ਇਹਨਾ ਦੀਆ ਗਲਾ ਸੁਣ ਸਕੀਏ 🙏🙏❤️❤️

  • @jagjeetdhillon7201
    @jagjeetdhillon7201 Před 4 lety +21

    ਬਹੁਤ ਹੀ ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੀ ਦਾਸਤਾਨ ਬਾਈ ਜੀ ਮਾਮਾ ਜੀ ਨੇ ਤਾਂ ਅੱਖਾਂ ਮੂਹਰੇ ਸਾਰੇ ਸੀਨ ਲਿਆ ਦਿੱਤੇ । ਕਿਤਾਬ ਵਾਲਾ ਕੰਮ ਜਰੂਰ ਪੂਰਾ ਕਰਵਾਓ ਜੀ ।

  • @AbdullahNoor92
    @AbdullahNoor92 Před 3 lety +10

    Baba jithy parhey ney. chak no 192 GB ojhla . Me os pind tu aan. Baba jee ko visit krwain lazmi

  • @sargunsinghbajwa2314
    @sargunsinghbajwa2314 Před 3 lety +1

    ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਼ਜਨਮ ਭੋਂ ਬੰਦੇ ਨੂੰ ਕਦੇ ਵੀ ਭੁੱਲਦੀ ਨਹੀਂ ਤੇ ਨਾਂ ਹੀ ਭੁੱਲਣੀ ਚਾਹੀਦੀ ਤੁਸੀਂ ਮਿੱਟੀ ਨਾਲ ਜੁੜੇ ਓ ਤੇ ਹੋਰਾਂ ਨੂੰ ਵੀ ਜੋੜਿਆ ਬਹੁਤ ਵਧੀਆ ਉਪਰਾਲਾ ਮਾਨ ਸਾਬ ਸਾਡੇ ਬਜ਼ੁਰਗ ਵੀ 117ਚੱਕ ਤਹਿਸੀਲ ਜੜ੍ਹਾਂਵਾਲਾ ਜ਼ਿਲਾ ਲਾਇਲਪੁਰ ਤੋਂ ਆਏ ਨੇਂ

  • @harwinderbhangu3553
    @harwinderbhangu3553 Před 3 lety +1

    ਸੱਤ ਸ਼੍ਰੀ ਅਕਾਲ ਜੀ
    ਇੰਨਾ ਦੁੱਖ ਕੋਈ ਫਿਲਮ ਦੇਖ ਕੇ ਨਹੀਂ ਹੋਇਆ ਜਿੰਨਾ ਬਜੁਰਗਾਂ ਦੀ ਹੱਡ ਬੀਤੀ ਸੁਣ ਕੇ ਹੋਇਆ ਜੀ
    ਪਰਮਾਤਮਾ ਚੜਦੀ ਕਲਾ ਵਿੱਚ ਰੱਖਣ

  • @Bhulli1
    @Bhulli1 Před 4 lety +27

    What a beautiful n true story. Chak no 200 GB kartarpur is near our village Mamu kanjan. Baba g welcome to Pakistan

  • @aarysaab5927
    @aarysaab5927 Před 4 lety +13

    ਵਾਹ ਜੀ ਬਹੁਤ ਕੁਝ ਗਲਾ ਦਾ ਪਤਾ ਲਗਾ,ਜੀਉ ਮਾਨ ਸਾਬ👍🙌🙏

  • @kulwantsingh6315
    @kulwantsingh6315 Před 3 lety +1

    Kulwant singh sidhu ਮਾਨ ਸਾਹਿਬ ਇਸ ਨੂੰ ਦੇਖਿਆ ਅਤੇ ਸੁਣਿਆ ਬੜੀ ਦਰਦ ਭਰੀ ਕਹਾਣੀ ਧੰਨਵਾਦ

  • @jasssingh5029
    @jasssingh5029 Před 3 lety +1

    ਘਰ ਛੱਡਣੇ ਸੌਖੇ ਨਹੀਂ ਹੁੰਦੇ ਇਸ ਦਾ ਦਰਦ ਉਹ ਹੀ ਬਿਆਨ ਕਰ ਸਕਦਾ ਜਿਸ ਦੇ ਜੀਅ ਉਜਾੜੇ ਦੇ ਪੀੜਤ ਹੋਣ ਪਿੱਛੇ ਜਿਹੇ ਕਰਤਾਰਪੁਰ ਰਾਂਹੀ ਉਸ ਧਰਤੀ ਦੇ ਦਰਸ਼ਨ ਕੀਤੇ ਬਹੁਤ ਰੋਏ ਮਾਨ ਸਾਹਿਬ ਮੈਂ ਆਪਣੇ ਪਿਤਾ ਦੀ ਤਮੰਨਾ ਨਹੀਂ ਪੁਰੀ ਕਰ ਸਕਿਆ ਪਰ ਮੈਨੂੰ ਪੂਰੀ ਉਮੀਦ ਆ ਤੁਸੀਂ ਆਪਣੇ ਮਾਮੇ ਨੂੰ ਨਾਲ ਲੈ ਕੇ ਆਪਣੀ ਮਾਂ ਦੀ ਜਨਮ ਭੂਮੀ ਦੀ ਮਿੱਟੀ ਨੂੰ ਜਰੂਰ ਸੱਜਦਾ ਕਰੋ ਗਏ।last but not least ਕਹਿੰਦੇ ਆ ਪੰਜਾਬੀ ਦੁਨੀਆ ਦੀ ਕਿਸੇ ਧਰਤੀ ਤੇ ਜਾ ਆਉਣ ਪਰ ਜੋ ਪਿਆਰ ਓਹਨਾ ਨੂ ਪਾਕਿਸਤਾਨ ਜਾਂ ਕੇ ਮਿਲਦਾ ਉਹ ਕਿਤੇ ਨਹੀਂ।

  • @sehrchh407
    @sehrchh407 Před 3 lety +10

    Sawaad a gea harbhajan sb Mera nanka v 200 chak dae ae meri grandmother zinda ae kaddi ao tusi 200 chay mainu bara shouq ae tawano millan da pa ji tusi great o

  • @user-kk8kp9nb2h
    @user-kk8kp9nb2h Před 3 lety +22

    ਬਹੁਤ ਵਧੀਆ ਮਾਨ ਸਾਹਿਬ
    ਮਲਕੀਤ ਮਾਮਾ ਜੀ ਕੱਬੇ ਆ ਥੋਡੇ ਕੁ😄😄

    • @harmanjeetsingh601
      @harmanjeetsingh601 Před 3 lety

      ਘੈਂਟ ਬੰਦਾ ਮਲਕੀਤ ਮਾਮਾ

    • @manjitkahlo5828
      @manjitkahlo5828 Před 3 lety

      ਆਹੋ ਆਹੋ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @WekhoPunjab
    @WekhoPunjab Před 3 lety +4

    Sub ton pehlan te Mann sahab asi sara priwar tohade fan aan, tohadian filman bahut sohniyan ne te jinha nu sara khandan katha beth ke wekh sakda a, thanks ji 😍

  • @DhamiRanjit
    @DhamiRanjit Před 3 lety +3

    ਨਾ ਇਹਨਾ ਦਾ ਨਾ ਉਹਨਾਂ ਦਾ
    ਕਸੂਰ ਨਹੀਂ ਸੀ ਦੋਨ੍ਹਾਂ ਦਾ,
    ਕਿਸ ਵੱਲ ਕਰਾਂ ਉਂਗਲ ਮੈਂ
    ਉਹ ਵਖ਼ਤ ਹੀ ਕੋਈ ਮਾੜਾ ਸੀ,
    ਹੋਵੇਗੀ ਅਜ਼ਾਦੀ ਹੋਰਾਂ ਦੀ
    ਸਾਡਾ ਤਾਂ ਪੁੱਤ ਉਜਾੜਾ ਸੀ।
    ਮਾਤੜਾਂ ਦੇ ਵੱਸੋਂ ਬਾਹਰੀ ਗੱਲ
    ਘੋਲ ਵਿੱਚ ਹਵਾ ਕੌਣ ਜ਼ਹਿਰ ਗਿਆ,
    ਨਾਲ ਫਿਰੰਗੀਆਂ ਕਰ ਸੌਦਾ
    ਜਿਵੇਂ ਨਫ਼ਰਤ ਦੀ ਕੱਢ ਨਹਿਰ ਗਿਆ,
    ਕਿਉਂ ਨੁੰਹ ਮਾਸ ਤੋਂ ਅੱਡ ਹੋਏ
    ਰਾਤੋ ਰਾਤ ਹੀ ਪੈ ਗਿਆ ਪਾੜਾ ਸੀ,
    ਹੋਵੇਗੀ ਅਜ਼ਾਦੀ ਹੋਰਾਂ ਦੀ
    ਸਾਡਾ ਤਾਂ ਪੁੱਤ ਉਜਾੜਾ ਸੀ।
    ਜਿਹੜੇ ਕਦੇ ਵਸਾ ਨਾ ਖਾਂਦੇ ਸੀ
    ਘਰ ਬਾਰ ਸੁੰਨੇ ਛੱਡ ਦਿੱਤੇ,
    ਜਿਹੜੇ ਬੱਚਿਆਂ ਵਾਂਗਰ ਪਾਲੇ ਸੀ
    ਡੰਗਰਾਂ ਦੇ ਰੱਸੇ ਵੱਢ ਦਿੱਤੇ ,
    ਸਰਦਾਰ ਮੁਰੱਬਿਆਂ ਵਾਲਿਆਂ ਦਾ
    ਤੁਰਲਾ ਨੀਵਾਂ ਉਲਝ ਗਿਆ ਦਾੜ੍ਹਾ ਸੀ,
    ਹੋਵੇਗੀ ਅਜ਼ਾਦੀ ਹੋਰਾਂ ਦੀ
    ਸਾਡਾ ਤਾਂ ਪੁੱਤ ਉਜਾੜਾ ਸੀ।
    ਜਿੱਥੇ ਜੰਮੇ ਖੇਡੇ ਜਵਾਨ ਹੋਏ
    ਮੁੜ ਓਥੋਂ ਦਾ ਸਫ਼ਰ ਨਾ ਤਹਿ ਹੋਇਆ,
    ਜਿਨ੍ਹਾਂ ਨਾਲ ਸਾਂਝੇ ਦੁੱਖ- ਸੁੱਖ ਰਹੇ
    ਦੁਆ ਸਲਾਮ ਨਾ ਕਹਿ ਹੋਇਆ,
    ਦਿਲ ਸੁਫਨਿਆਂ ਵਿੱਚ ਫੇਰਾ ਪਾ ਆਉਂਦਾ
    ਸਾਡੇ ਨਾਲ ਤਾਏ ਨੂਰ੍ਹੇ ਦਾ ਵਾੜਾ ਸੀ,
    ਹੋਵੇਗੀ ਅਜ਼ਾਦੀ ਹੋਰਾਂ ਦੀ
    ਸਾਡਾ ਤਾਂ ਪੁੱਤ ਉਜਾੜਾ ਸੀ।
    ਦਿਨ ਮਹੀਨੇ ਵਰ੍ਹੇ ਦਹਾਕੇ
    ਲੋਕੀਂ ਕਹਿਣ ਪੁਰਾਣੀ ਗੱਲ ਹੋਈ,
    ਸਾਡੀ ਰੂਹ ਤੋਂ ਧਾਮੀ ਪੁੱਛ ਕੇਰਾਂ
    ਸਾਡੇ ਨਾਲ ਲੱਗੇ ਜਿਵੇਂ ਕੱਲ੍ਹ ਹੋਈ,
    ਜਿਹੜੇ ਆਖਣ ਭੁੱਲੋ ਪਿਛਲੀਆਂ ਨੂੰ
    ਉਹਨਾਂ ਲਈ ਇਹ ਸ਼ੁਗ਼ਲ ਅਖਾੜਾ ਸੀ,
    ਹੋਵੇਗੀ ਅਜ਼ਾਦੀ ਹੋਰਾਂ ਦੀ
    ਸਾਡਾ ਤਾਂ ਪੁੱਤ ਉਜਾੜਾ ਸੀ।
    ਧਾਮੀ
    +1 431 337 1484

  • @miansarwar7833
    @miansarwar7833 Před 3 lety +11

    Mann ji partition was very painful for Punjabis as we were forcefully separated with tears.Unbelivable stories makes one cry.

    • @AdityaYadav-lw2qf
      @AdityaYadav-lw2qf Před 3 lety +3

      Mian Sarwar Bhai ye politician apne fayde k liye lakho logo ko marwa diya apne Ghar se beghar kar diya logo me dharm ke nam pe nafrat paisa kardi aaj dono mulk sath hote to superpower hote💯🙌🙌

    • @miansarwar7833
      @miansarwar7833 Před 3 lety +1

      @@AdityaYadav-lw2qf ji totally agree with you

  • @tahirmuhammad6919
    @tahirmuhammad6919 Před 3 lety +6

    Baba G love from Pakistan 🇵🇰❤️ we welcome to Pakistan your born place your country 💐❤️

    • @nandlaldang8966
      @nandlaldang8966 Před 3 lety

      Bhai jaan mainey pubby jagah dhundni or dekhni hai kya aap pta kr ke bta saktey ho badi meharbaani hogi aap ki pubby peshawar ke baarey mein bta kr

  • @prithadhillon4906
    @prithadhillon4906 Před 3 lety +1

    ਜਿਓ ਮਾਨ ਸਾਬ
    ਸਤਸਰੀਅਕਾਲ
    ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਆਪਣੇ ਸਿਆਣੇ ਬਜ਼ੁਰਗ ਮਾਮਾ ਜੀ ਹੁਰਾਂ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਨੂੰ ਉਜਾਗਰ ਕਰਕੇ।।। ਨਹੀਂ ਤਾਂ ਇਹ ਸਭ ਗੱਲਾਂ ਦੱਬੀਆਂ ਹੀ ਰਹਿ ਜਾਣੀਆਂ ਸਨ।।
    ਮਾਮਾ ਜੀ ਹੁਰਾਂ ਵਿੱਚ ਬੜਾ ਠਰਮਾਂ ਤੇ ਗਲ ਕਰਨ ਦਾ ਤਰੀਕਾ ਬੜਾ ਵਧੀਆ ਲੱਗਾ।। ਤੇ ਮਾਮਾ ਮਲਕੀਤ ਸਿਓਂ ਦਾ ਸੁਭਾਅ ਨਿਰੋਲ ਠੇਠ ਪਿੰਡਾਂ ਵਾਲਾ ਈ ਆ। ।
    ਤੇ ਬਾਕੀ ਜਿਥੇ ਬੰਦੇ ਦਾ ਬਚਪਨ ਬੀਤਿਆ ਹੋਵੇ,ਉਹ ਥਾਂ ਪਿੰਡ ਕਦੇ ਨਹੀਂ ਭੁੱਲਦਾ। ।।
    From Italy 🇮🇹🇮🇹🇮🇹

  • @balveersidhu4768
    @balveersidhu4768 Před 3 lety +1

    ਬਾਈ ਬਚਪਨ ਕਿਸੇ ਨੂੰ ਵੀ ਭੁੱਲਦਾ ਨਹੀਂ ।ਬਾਪੂ ਨੂੰ ਕੰਡੇ ਦਾ ਦਰਦ ਤਾਂ ਅੱਜ ਵੀ ਭੁੱਲਦਾ ਨਹੀਂ।ਬਾਪੂ ਆਪਣਾ ਇਲਾਕਾ ਤਾਂ ਕਾਫੀ ਦੇਰ ਤੱਕ ਮਾਰੂ ਰਿਹਾ ਕਾਫੀ ਸਮੇਂ ਬਾਅਦ ਜਾ ਕੇ ਤਰੱਕੀ ਹੋਈ ਆ।ਮਾਨ ਸਾਹਿਬ ਬਾਪੂ ਦੀ ਕਿਤਾਬ ਜਰੂਰ ਛਪਵਾਓ ਜੀ।ਧੰਨਵਾਦ

  • @gulraizmuhammad3802
    @gulraizmuhammad3802 Před 3 lety +5

    love from 🇵🇰❤🌹
    willcom in Pakistan

  • @BalwinderSingh-wt7tf
    @BalwinderSingh-wt7tf Před 3 lety +7

    ਬਹੁਤ ਖੂਬ ਮਾਨ ਸਾਹਿਬ, ਮੁਹੱਬਤਾਂ ਜ਼ਿੰਦਾਬਾਦ 🙏

  • @deepagill8393
    @deepagill8393 Před 3 lety +2

    ਸਤਿ ਸ੍ਰੀ ਆਕਾਲ ਮਾਨ ਸਾਬ੍ਹ.... ਕਹਾਣੀ ਤੁਹਾਡੇ ਘਰ ਵਿਚ ਹੀ ਪਾਈ ਹੈ... ਵੀਰ ਜੀ 🙏 ਤੁਸੀਂ ਇੱਕ ਵਧੀਆ ਫਿਲਮ ਜ਼ਰੂਰ ਬਣਾਓ ... ਇਸ ਵਿਸੇ ਤੇ

  • @TajamalGhumman
    @TajamalGhumman Před 3 lety +53

    India Azaad hoya. Pakistan abaad hoya. Mera Sohna Punjab barbaad hoya 😭😭😭
    Lahnday Punjab, Gujranwala tun baba g tey maan sb nu parnaam.

    • @findingPerdition
      @findingPerdition Před 3 lety +3

      Sahi gal veer- ji ruhnda aa

    • @loin650
      @loin650 Před 3 lety +2

      Sada v pind gujrawala c

    • @TajamalGhumman
      @TajamalGhumman Před 3 lety +1

      @@loin650
      Gujranwala.wich kera pind c tuhada veer g?

    • @loin650
      @loin650 Před 3 lety +2

      @@TajamalGhumman dogranwala

    • @imaanalizay916
      @imaanalizay916 Před 3 lety +1

      jm j m pass hai hamaray dogranwala gondlanwala

  • @kuldeeprahal584
    @kuldeeprahal584 Před 4 lety +28

    ਮਾਨ ਵੀਰ ਬਹੁਤ ਜਾਦਾ ਵਧੀਆ ਉਪਰਾਲਾ, ਪਿਛੋਕੜ ਨਾਲ ਜੁੜਨਾ ਅਪਣਿਆ ਜੜਾ ਨਾਲ ਜੁੜਨਾ..
    ਜਦੋਂ ਲਹਿੰਦਾ ਪੰਜਾਬ ਗਏ , ਵੀਡੀਉ ਜਰੂਰ upload ਕਰਿਓ, ਸਾਨੂੰ ਵੀ ਮੌਕਾ ਜੂਰੂਰ ਦਿਓ ਥੋਡੇ ਮਾਮਾ ਜੀ ਦਾ ਉਹ ਪਿੰਡ ਦੇਖਣ ਦਾ.
    Thanks veer , respect from heart

  • @DesiInfotainer
    @DesiInfotainer Před 3 lety +21

    *Harbhajan ji please record more episodes*

  • @phakeehamunir4371
    @phakeehamunir4371 Před 3 lety +2

    I m from chak # 200 g.b kartarpur tehsil sumandri district faisalabad.... boht acha lg rya sun k k taddy mamy huna pind Chun belong krdy... jera sada v pind a...

  • @h.s.gill.4341
    @h.s.gill.4341 Před 3 lety +6

    ਮਾਨ ਸਾਬ ਅਗਲਾ ਪਾਰਟ ਵੀ ਬਣਾਉ ਬਹੁਤ ਞਧੀਆ ਜਾਣਕਾਰੀ ਮਿਲੀ 47 ਵੇਲੇ ਦੀ।
    ਧੰਨਞਾਦ ਜੀ।

  • @jatalyarain7961
    @jatalyarain7961 Před 3 lety +7

    kamaal sady sumandri dy buzurag ny Allah pak salamat rakhy

  • @fakharabbasfakhar330
    @fakharabbasfakhar330 Před 3 lety +5

    Love you veeray from Nanakana sahib punjab Pakistan 🇵🇰♥️

  • @miansayyam1632
    @miansayyam1632 Před 3 lety

    True blkul sachi batain mri dadi b same yhi btati thi k hm logo me sway religion k or kuch b ni different tha.. Sb mil k rhte the bht pyar muhabbat or izat se

  • @lawishshergill1331
    @lawishshergill1331 Před 3 lety +1

    ਕਿੰਨਾ ਕੁੱਝ ਹੋਈਆ ਪੰਜਾਬੀਆ ਨਾਲ।
    ਕਿੰਨਾ ਕੁੱਝ ਸਹਿਣ ਕੀਤਾ ਪੰਜਾਬ ਨੇ।

  • @sajidhanif77
    @sajidhanif77 Před 3 lety +12

    Harbhajan Maan is such a great person, he has done a lot for the punjabi culture. Thanks for sharing this video.

  • @PremSingh-vz9fy
    @PremSingh-vz9fy Před 3 lety +44

    ਜਿਉਂਦਾ ਰਹੁ ਮਾਨਾਂ
    ਮਿੱਟੀ ਨਾਲ ਜੁੜਿਆ ਹੋਇਆ ਕਲਾਕਾਰ

  • @paramjitsinghsran9960
    @paramjitsinghsran9960 Před 3 lety

    ਮਾਨ ਸਾਬ੍ਹ ਬਹੁਤ ਅਨੁਭਵ ਤੇ ਅਫਸੋਸ ਹੋਇਆ ਜੀ । ਮਾਨ ਸਾਬ੍ਹ ਬਹੁਤ ਜੀ ਕਰਦਾ ਲਹਿਦੇ ਪੰਜਾਬ ਦੀ ਧਰਤੀ ਦੇਖਣ ਨੂੰ

  • @deepkharoud2640
    @deepkharoud2640 Před 3 lety +8

    3 ਨੰਬਰ ਵਾਲੇ ਬਾਬੂ ਜੀ ਬਹੁਤ ਗ਼ਰਮ ਹੈ

  • @SubDaPunjab
    @SubDaPunjab Před 4 lety +10

    Bohat vadiya interview mama ji da sir

  • @adeelraiz8172
    @adeelraiz8172 Před 4 lety +21

    God bless you and your family.I am Adeel Riaz from Karachi

  • @abdulhanan5635
    @abdulhanan5635 Před 3 lety +2

    Maan Sab , I am your Fan since 20 years . You are a great person, actor ,singer ....

  • @gaggusky
    @gaggusky Před 2 lety +1

    Bhut vdiya ga👌👌

  • @rickysmith101
    @rickysmith101 Před 3 lety +8

    Mann jee ao faisalabad tusi most welcome .give you respect more than that

  • @indersidhu4985
    @indersidhu4985 Před 4 lety +70

    ਬਾਪੂ ਜੀ ਦਾ ਸੁਪਨਾ ਪੂਰਾ ਕਰ ਦਿਓ ਜੀ ਜਲਦੀ
    ਲੈ ਜਾਓ ਉਹਨਾਂ ਨੂੰ ਉਹਨਾਂ ਦੇ ਲਹਿੰਦੇ ਪੰਜਾਬ ਵਾਲੇ ਪਿੰਡ
    ਚੱਕ ਨੰਬਰ - 202 , ਕਰਤਾਰਪੁਰ
    ਤਹਿਸੀਲ - ਸਮੁੰਦਰੀ
    ਜ਼ਿਲਾ - ਲਾਇਲਪੁਰ
    🙏🙏🙏🙏🙏

  • @user755b
    @user755b Před 3 lety +2

    The division of Punjab had given deep wounds of separation to Sikhs and Muslims. Muslims and Sikhs were living like real brothers and sisters or one family. But because of the politicians from both sides Punjabis suffered the most by some irresponsible and gunddas.
    General public still miss each other.
    When baba jee was sharing his memories of his village there was a special shine of happiness on his face. Which shows his love and attachment with his native village where he spent his childhood.
    Where ever Punjabis (Muslims and Sikhs) live, in middle east, Europe, Britain, USA, Canada etc they live like brothers.
    We Punjabis share punjabi wisdom, language, history, living styles, thoughts, Babas/holy men of Punjab, punjabi poetry, jokes etc.
    May God bless baba jee with long life.
    Love from UK

  • @JaspreetSingh-ns6hk
    @JaspreetSingh-ns6hk Před 3 lety +2

    ਜਿਊਂਦੇ ਵਾਸਦੇ ਰਹੋ ਮਾਨ ਸਾਹਿਬ ਜੀ 47 ਦਾ ਦੂਜਾ ਪਾਰਟ ਵੀ ਜਲਦ
    ਲੈਕੇ ਹਾਜਿਰ ਹੋਵੋ ਜੀ

  • @vickaler2983
    @vickaler2983 Před 4 lety +8

    Sat shri akal Chacha ji...🙏🏻 lots of love 💕 🇦🇺

  • @IKPindPunjabDa
    @IKPindPunjabDa Před 4 lety +34

    Buhat vadia gal baat Maan sb, Buhat khusi hoi k tusi as topic te b Bazurgaan naal gal bat kerna shuru kitta,
    Ik waar tusi apni wall te meri bnai hoi video v laai c,

  • @gajltv6774
    @gajltv6774 Před 3 lety

    ਵੰਡ ਤਾ ਮੇਰਾ ਪੰਜਾਬ ਇੰਨਾ ਗੰਦੀਆਂ ਸਰਕਾਰਾਂ ਨੇ,ਇਕੱਠੇ ਹੌਣਾ ਸੀ ਅੱਜ ਸਿੱਖ ਤੇ ਮੁਸਲਮ ਸਰਦਾਰਾਂ ਨੇ। miss u paksitni veero

  • @AliAlvi99
    @AliAlvi99 Před 3 lety +2

    HarbhajanMann G love from Pakistan🇵🇰🇵🇰

  • @asafdadrah3694
    @asafdadrah3694 Před 4 lety +33

    Salam Mann sab,
    Ma tuvada bahut wada fan Han ty Mera pind laylpur Faisal abad vich mamoo kanjan dy nerray ha. Video bahut pasand ayi ty sady walo most welcome tusi ao sady wal ty Sanu Seva da mouqah dyo

  • @musawarshahzadali6659
    @musawarshahzadali6659 Před 3 lety +3

    Great programme Harpajan maan sab great

  • @madanbishnoi2592
    @madanbishnoi2592 Před 3 lety +1

    Very good maan saheb g tuhadi gala Changi lagi we also live in Pakistan be four 1947 I love very much lehnda and chad da Punjab

  • @muhammadakram-ie1jw
    @muhammadakram-ie1jw Před 3 lety

    boht wadya .....moje partition ki der naak story son k dil dokhi hota hy . .. apny bozorg yaad aate he .. .. boht mza ata hy .i love old story

  • @SantaliNama
    @SantaliNama Před 4 lety +5

    Bohat khoob Maan Sahib!!!!!

    • @kamaljit9439
      @kamaljit9439 Před 4 lety +1

      Dhami sir is interview da Sara shehra tahanu janda e. Kyo k sir takriban 3 saal to tuhadia interview dekhda aa. Jo ik PUNJAB da Ena vadda fankar v Tuhadi is line ch aa k sade ru bru hoye. Baki tuhadia interviews dekh k bahut kuj sikhan nu Milda e. Waheguru aap nu sda Chad di kla ch rakhe. Kuwait Hoshiarpur. Sat sri akal ji

  • @drusmanafzal8483
    @drusmanafzal8483 Před 3 lety +4

    I am from Faisalabad. Visited mamu kaanjan many times

  • @rajwinderhundal8271
    @rajwinderhundal8271 Před 3 lety

    ਮਾਨ ਵੀਰੇ ਬਹੁਤ ਹੀ ਵਧੀਆ ਇੰਟਰਵਿਊ ਲੱਗੀ

  • @manpreetbrar8524
    @manpreetbrar8524 Před 3 lety +1

    ਬਹੁਤ ਵਧੀਆ ਮਾਨ ਸਾਹਿਬ

  • @surinderpal5994
    @surinderpal5994 Před 3 lety +6

    ਪੁਰਾਣੀਆਂ ਸਾਂਝਾਂ ਨੂੰ ਜਿਉਂਦੇ ਰੱਖਣ ਦਾ ਇੱਕ ਵਧੀਆ ਉਪਰਾਲਾ ਤੁਹਾਡੀ ਇਹ ਵੀਡੀਓ

  • @ifthikarifthikar6737
    @ifthikarifthikar6737 Před 3 lety +3

    Love you Punjabi culture and very very very very nice talks there is video in you tube about Chak 200 gb

  • @gurdassingh8469
    @gurdassingh8469 Před 3 lety +1

    ਹੇ ਵਾਹਿਗੁਰੂ ਇਹਨਾਂ ਹੀਰਿਆਂ ਨੂੰ ਲੰਮੀ ਉਮਰ ਬਖਸ਼ੀ 🙏🙏🙏

  • @5ipreet-rq7tl
    @5ipreet-rq7tl Před 3 lety +1

    Very good maan Saab Wahegur ji mehar kre... Mere Bebe ji v 1947 wele de ne ajj oh hge ne

  • @2023UrduStories
    @2023UrduStories Před 3 lety +8

    मेरा पिंड बिल्कुल चक नं। 200 तहसील समुंदरी जिला लायलपुर के साथ वर्तमान फैसलाबाद। अगर किसी सिख भाई को काम करना पड़ता है, तो उसे मुझे सेवा करने का मौका देना चाहिए। पंजाबी जिंदाबाद

    • @AdityaYadav-lw2qf
      @AdityaYadav-lw2qf Před 3 lety +2

      Saif Mailing Bhai ye politician apne fayde k liye lakho logo ko marwa diya apne Ghar se beghar kar diya logo me dharm ke nam pe nafrat paisa kardi aaj dono mulk sath hote to superpower hote💯🙌🙌

    • @2023UrduStories
      @2023UrduStories Před 3 lety +1

      @@AdityaYadav-lw2qf app ki baat me koi shaak nhe agar dharam k naam pr taqseem na kia jata to engraij k weapons na bikte . Or wo he paisa jnta pe lagta or jnta aaj khush hoti. Agar b ik dusre se jang ki bjae janta ka sochen to dono desh boht agay nikal jaen.

    • @dharmindersingh2633
      @dharmindersingh2633 Před 3 lety

      Love u 22 g 🙏🏼🙏🏼

  • @kulwindertiwana3162
    @kulwindertiwana3162 Před 3 lety +4

    I respect them eh bjurg ne labne kade

  • @javedjhelum108
    @javedjhelum108 Před 3 lety +2

    WE LOVE ❤️ BABA GEEEEE GURU NANAK SAHAB DEV G BECAUSE BABA G OUR PEER . AND I PROUD THAT BABA GEE GURU NANAK SAHAB VISITED MY CITY JHELUM PAKISTAN . TILLA JOGIAN AND GURDWARA CHOA SAHAB NOW

  • @bajsinghsarpanch6347
    @bajsinghsarpanch6347 Před 3 lety

    ਬਹੁਤ ਵਧੀਆ ਮਾਨ ਸਾਬ

  • @rajbeerkaurbrar5747
    @rajbeerkaurbrar5747 Před 4 lety +6

    ਸੁਣ ਕੇ ਲੱਗਦਾ ਕਿ ਦਰਦ ਆਪ ਹੰਡਾਇਆ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਵੇਖੀਆ। ਬਹੁਤ ਤਕਲੀਫ ਹੁੰਦੀ ਸੁਣ ਕੇ।

  • @RaviSharma-xo3ws
    @RaviSharma-xo3ws Před 3 lety +18

    The memory of the main story (history) teller is excellent. His recalling of certain events and incidents of those days is remarkable. Harbhajan Mann as interviewer is also looks like a established and professional anchor. Direct information from horse's mouth is first hand credible

  • @WekhoPunjab
    @WekhoPunjab Před 3 lety +1

    Bahut sohniyan gallan baatan 😍, bazurgan dian gallan sun'nan da bahut swaad aonda

  • @TheGurjit86
    @TheGurjit86 Před 3 lety +1

    ਬਹੁਤ ਵਧੀਆ ਕੋਸ਼ਿਸ ਆ

  • @user-um9qt1pf1s
    @user-um9qt1pf1s Před 3 lety +7

    ਹਰਭਜਨ ਮਾਨ ਵੀਰੇ ਮਾਮਾ ਜੀ ਨੂੰ ਲੈ ਜਾਉ ਪਾਕਿਸਤਾਨ ਵਾਲੇ ਪਿੰਡ

  • @chambakalan
    @chambakalan Před 4 lety +8

    Harbhajan Maan look like his Mama ji god bless you all

    • @fawadrafique8464
      @fawadrafique8464 Před 3 lety

      Not really, Mama ji dher sohnay nay... The most common factor is " Both seems truthful "

  • @sukhdhaliwalsangrur9749

    Y ji ਦਰਵਾਜ਼ੇ ਕੋਲ ਘਰ ਸੀ ਸਾਡਾ ਚੱਕ ਦੋ ਸੌ ਪੂਰਾ ਤਹਿਸੀਲ ਸਮੁੰਦਰੀ ਲਾਇਲਪੁਰ

  • @sandeep06283
    @sandeep06283 Před 3 lety +1

    ਬਾਬੇ ਜਿਉਦੇ ਵਸਦੇ ਰਹਿਣ।