ਮਹਾਰਾਜਾ ਰਣਜੀਤ ਸਿੰਘ ਦੇ ਸਲਾਹਕਾਰ ਦਾ ਘਰ Lahore Museam | Punjabi Travel Couple | Ripan Khushi

Sdílet
Vložit
  • čas přidán 5. 09. 2024

Komentáře • 1,2K

  • @hsworldview8075
    @hsworldview8075 Před 8 měsíci +42

    ਸ਼ੇਰੇ ਪੰਜਾਬ ਨੂੰ
    ਤੇਰੇ ਦੇਸ਼ ਦੇ ਟੋਟੇ ਹੋ ਗਏ ,
    ਗਿਆ ਲੁਟਿਆ ਤੇਰਾ ਪੰਜਾਬ l
    ਕੀ ਦੋਸ਼ ਹੈ ਦੇਣਾ ਗ਼ੈਰ ਨੂੰ ,
    ਕੰਮ ਆਪਣਿਆਂ ਕੀਤਾ ਖ਼ਰਾਬ l
    ਹੁਣ ਯਾਦਾਂ ਮਿਟਦੀਆਂ ਜਾਂਦੀਆਂ ,
    ਹੋਇਆ ਸਾਥੋਂ ਦੂਰ ਲਾਹੌਰ l
    ਕਿਦਾਂ ਕੀਤਾ ਦੇਸ਼ ਆਜ਼ਾਦ ਸੀ
    ਹੁਣ ਕੋਈ ਨਹੀਂ ਕਰਦਾ ਗ਼ੌਰ l
    ਕੋਈ ਉਠੂ ਸ਼ੇਰ ਪੰਜਾਬ ਦਾ ,
    ਫਿਰ ਹੱਥ ਵਿਚ ਤੇਗ ਉਠਾ ,
    ਕਿਤੇ ਕੱਠਾ ਕਰੂ ਪੰਜਾਬ ਫੇਰ ,
    ਜੋੜੂ ਸਤਲੁਜ ਨਾਲ ਝਨਾਂ l
    Thank you both of you and Fakir Ji!

    • @parmdeepkaur6538
      @parmdeepkaur6538 Před 8 měsíci +1

      ਜ਼ਰੂਰ ਸਾਡਾ ਰਾਜ ਕਾਇਮ ਹੋਵੇਗਾ । ਚੜ੍ਹਦੀ ਕਲਾਂ..🙏🏽

  • @Harpreet_Singh885
    @Harpreet_Singh885 Před 8 měsíci +177

    ਪਾਕਿਸਤਾਨ ਵਾਲਿਆਂ ਨੇ ਅੱਜ ਵੀ ਸਾਡੇ ਮਹਾਰਾਜੇ ਦੀਆਂ ਕੀਮਤੀ ਵਸਤਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਧੰਨਵਾਦ ਪਾਕਿਸਤਾਨ ਵਾਲਿਆਂ ਦਾ।

    • @tahirwaseemchaudhry
      @tahirwaseemchaudhry Před 8 měsíci +6

      All these are precious assets of Maharaja Ranjeet Singh and preserved for next generations
      No doubt It’s great piece of service ❤

    • @Harpreet_Singh885
      @Harpreet_Singh885 Před 8 měsíci +1

      @@tahirwaseemchaudhry ❤️❤️

    • @amberambergris4375
      @amberambergris4375 Před 8 měsíci +2

      @@tahirwaseemchaudhryAbsolutely!! We appreciate

    • @rajeshwarsingh1356
      @rajeshwarsingh1356 Před 8 měsíci

      Salute to all for preserving rich past

    • @PunjabiNomadic1
      @PunjabiNomadic1 Před 8 měsíci

      ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊😊

  • @bhupindersingh9727
    @bhupindersingh9727 Před 8 měsíci +53

    ਬਾਈ ਦੇਖ ਕੇ ਮਨ ਭਰ ਆਇਆ ਸਰਕਾਰ-ਏ-ਖਾਲਸਾ ਦੇ ਮਹਾਰਾਜੇ ਦੀਆਂ ਨਿਸ਼ਾਨੀਆਂ, ਇਹਨਾਂ ਦੀ ਸਾਂਭ-ਸੰਭਾਲ ਕਰਨ ਵਾਲੇ ਸਾਰੇ ਪਾਕਿਸਤਾਨੀ ਭਰਾਵਾਂ ਦਾ ਦਿਲੋਂ ਧੰਨਵਾਦ । ਤੇ ਅਰਦਾਸ ਕੇ ਪ੍ਰਮਾਤਮਾ ਓਹਨਾ ਨੂੰ ਲੰਮੀਆਂ ਉਮਰਾਂ ਤੇ ਸਿਹਤਮੰਦੀ ਬਖਸ਼ੇ ਤਾਂ ਕੇ ਓਹ ਇਸੇ ਤਰਾਂ ਇਹਨਾਂ ਖਜ਼ਾਨਿਆਂ ਨੂੰ ਸੰਭਾਲ ਕੇ ਰੱਖਣ । ਸ਼ਾਲਾ ਕਦੇ ਅੱਖੀਂ ਇਹ ਸਭ ਕੁੱਝ ਵੇਖਣ ਦਾ ਮੌਕਾ ਦਵੇ❤❤

    • @beingavet
      @beingavet Před 8 měsíci

      Ais to bd koi vlog aaya ??

  • @swarnsinghbirdi6991
    @swarnsinghbirdi6991 Před 8 měsíci +6

    ਬਹੁਤ ਬੇਸ ਕੀਮਤੀ ਜਾਣਕਾਰੀ ਦਰਸਾਈ ਤੁਸੀਂ। ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਖਜ਼ਾਨਾ ਸੰਭਾਲਣ ਵਾਲੇ ਪਰਿਵਾਰ ਦਾ ਧੰਨਵਾਦ। ਪੰਜਾਬੀ ਕਪਲ਼ ਟਰੈਵਲ ਦਾ ਧੰਨਵਾਦ,,ਜਿਉਂਦੇ ਰਹੋ ਜੋੜੀ ਸਲਾਮਤ ਰਹੇ।

  • @rohitbajaj15
    @rohitbajaj15 Před 8 měsíci +4

    😮😮😮😮😮 kya BAAT hai personally ❤ nu sakun miliya maharaja Ranjit Singh Diya Anmol chezza Dekh bht vadiya laga g thanku g

  • @dharampal3864
    @dharampal3864 Před 8 měsíci +25

    ਦਿਲੋਂ ਧੰਨਵਾਦ ਰਿਪਨ ਤੇ ਖੁਸ਼ੀ ਦਾ ਉਮੀਦ ਨਹੀਂ ਕਿ ਇਹ ਸਭ ਕੁੱਝ ਇਸ ਜੀਵਨ ਵਿੱਚ ਦੇਖ ਲੈਂਦੇ ਜੋ ਤੁਸਾਂ ਦਿਖਾ ਦਿੱਤਾ,ਰੂਹ ਖੁਸ਼ ਹੋ ਗਈ।ਅਕਾਲ ਪੁਰਖ ਤੰਦਰੁਸਤ ਰੱਖਣ ਇਨ੍ਹਾਂ ਵਿਰਾਸਤ ਨੂੰ ਸੰਭਾਲਣ ਵਾਲਿਆਂ ਨੂੰ।

  • @titumehra5482
    @titumehra5482 Před 8 měsíci +5

    Jis ne Lahore nhi dekhya, kehnde oh jamya hi nhi. But ripan veer te khushi sis ne sanu lahore de darshan kra dite, bhut bhut thanks, shukriya, te dhanwaad 🙏🙏♥️♥️♥️

  • @RamandeepKaur-md9wz
    @RamandeepKaur-md9wz Před 8 měsíci +5

    First vlogger on CZcams jina ne Punjab history and religion nu eni siddat nal series vich dikhaea Pakistan di visit nu most valuable recommendation milni chahidi tuc dono ne proof kr dita ki tuc harpal Singh pannu de student a te Punjabi university de scholar hats off 👍

  • @kakabasra6595
    @kakabasra6595 Před 8 měsíci +9

    ਅੱਜ ਬਹੁਤ ਦਿਲ ਨੂੰ ਸਕੂਨ ਮਿਲਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਚੀਜ਼ਾਂ ਦੇਖ ਕੇ ਨਾਲ ਬਹੁਤ ਹੀ ਮਹਾਨ ਹੋਇਆ ਰਾਜਾ ਪੋਰਸ ਉਹਦੀ ਵੀ ਨਿਸ਼ਾਨੀ ਦੇਖਣ ਨੂੰ ਮਿਲ ਗਈ ਬਹੁਤ ਖੁਸ਼ੀ ਹੋਈ ਦੇਖ ਕੇ ਸਾਰਾ ਕੁਛ ਬਹੁਤ ਵਧੀਆ ਸਾਡਾ ਇਤਿਹਾਸ ਵਿਲੱਖਣ ਹੈ ਦੁਨੀਆਂ ਤੋਂ ਸਾਡੇ ਰਾਜੇ ਵਰਗਾ ਕੋਈ ਰਾਜ ਨਹੀਂ ਹੋਇਆ ਨਾ ਹੋ ਸਕਦਾ ਦਿਲ ਤੋਂ ਪ੍ਰਣਾਮ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਹਾਰਾਜਾ ਪੋਰਸ ਜੀ ਨੂੰ ❤👑🤴👑💖🚩🚩🙏🙏🙏🙏

  • @makhanbhikhi6068
    @makhanbhikhi6068 Před 8 měsíci +22

    ਬਹੁਤ ਬਹੁਤ ਧੰਨਵਾਦ ਪਾਕਿਸਤਾਨੀ ਭਰਾਵਾਂ ਦਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਯਾਦਗਾਰਾਂ ਸੰਭਾਲ ਕੇ ਰੱਖੀਆਂ

  • @malwakhabarnama
    @malwakhabarnama Před 8 měsíci +24

    ਸੱਚਮੁੱਚ ਤੁਸੀਂ ਮਹਾਨ ਹੋ ਵੀਰੇ, ਏਨਾ ਕੁਛ ਦਿਖਾ ਰਹੇ ਹੋ ਜਿਹੜਾ ਕੀ ਅਸੀਂ ਕਿਤਾਬਾਂ ਚ, ਸਿਲੇਬਸ ਚ ਸਿਰਫ ਤੇ ਸਿਰਫ ਸੁਣਿਆ, ਪੜ੍ਹਿਆ ਹੀ ਸੀ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ੇ। ਵਾਹਿਗੁਰੂ ਜੀ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਵੀ ਅਜਿਹਾ ਪੁਰਾਤਨ ਇਤਿਹਾਸ, ਪੁਰਾਣਾ ਪੰਜਾਬ ਦੇਖਣ ਦੀ ਕਿਰਪਾ ਕਰਨ ਜੀ।

  • @mksstar6059
    @mksstar6059 Před 8 měsíci +18

    ਬਹੁਤ ਬਹੁਤ ਦਿਲੋਂ ਧੰਨਵਾਦ ਲਹਿੰਦੇ ਪੰਜਾਬ ਵਾਲਿਆਂ ਦਾ ਜਿਹਨਾਂ ਏਨਾ ਪੁਰਾਣਾ ਤੇ ਕੀਮਤੀ ਖਜਾਨਾ ਸੰਭਾਲ ਕੇ ਰੱਖਿਆ।। ਓਹਨਾ ਦਾ ਧੰਨਵਾਦ ਕਰਨ ਲਈ ਸ਼ਬਦ ਹੀ ਨਹੀਂ ਹਨ।

  • @kirpalsingh9989
    @kirpalsingh9989 Před 8 měsíci +10

    ਰਿਪੱਨ ਵੀਰੇ ਬਾ ਕਮਾਲ ਵਲੋਗ ਰਿਹਾ ਅੱਜ ਦਾ , ਮਾਣ ਹੈ ਮਾਹਾਰਾਜਾ ਸਾਹਿਬ ਜੀ ਤੇ ਆਪ ਦੋਵਾਂ ਤੇ ਵੀ ❤❤❤❤❤ ਸਦਾ ਹੱਸਦੇ ਵੱਸਦੇ ਰਹੋ

  • @darshansingh5543
    @darshansingh5543 Před 8 měsíci +4

    ਬਹੁਤ ਬਹੁਤ ਧਨਵਾਦ ਉਨਾ ਵੀਰਾ ਦਾ ਜਿਨਾ ਨੇ ਸਾਡੀ ਵਿਰਾਸਤ ਨੂੰ ਸੰਭਾਲ ਕੇ ਰਖੀਆ ਹੋਇਆ ਦਿਲੋ ਸਲੁਟ ਹੈ ਜੀ ਤੇ ਵੀਰ ਜੀ ਆਪ ਦਾ ਵੀ ਬਹੁਤ ਬਹੁਤ ਧਨਵਾਦ ਜੋ ਇਨੀ ਮਿਹਨਤ ਕਰਕੇ ਇਹ ਸਭ ਸਾਨੂੰ ਘਰੇ ਬੈਠੀਆਂ ਨੂੰ ਦਿਖਾਇਆ

  • @gurubuttar74
    @gurubuttar74 Před 8 měsíci +3

    ਵੀਰ ਬਹੁਤ ਵਧੀਆ ਲੱਗਿਆ ਅੱਜ ਜੋ ਤੁਸੀ ਮਹਾਰਾਜਾ ਰਣਜੀਤ ਸਿੰਘ ਦਾ ਕੀਮਤੀ ਖਜਾਨਾ ਦਿਖਾਇਆ ਰੂਹ ਖੁੱਸ ਹੋ ਗਈ
    ਤੁਹਾਡਾ ਦਿਲੋ❤ ਧੰਨਵਾਦ

  • @simarpawar1997
    @simarpawar1997 Před 8 měsíci +6

    Rona aa. Janda Apne Purkheya nu Yaad Karkey sada virsa kinna whada si ❤❤❤🎉🎉🎉🎉🎉

  • @rajinderkumar-wi5qu
    @rajinderkumar-wi5qu Před 8 měsíci +6

    ਰਿਪਨ ਤੇ ਖੁਸ਼ੀ ਜੀ ਤੇ ਵਿਕਾਸ ਜੀ ਅੱਜ ਦੇ ਬੇਸ਼ਕੀਮਤੀ ਵਲੋਗ ਲਈ ਤੁਹਾਡਾ ਦਿੱਲੋ ਧੰਨਵਾਦ , ਵੈਸੇ ਤੇ ਤੁਹਾਡੇ ਸਾਰੇ ਵਲੋਗ ਬਹੁਤ ਹੀ ਜਾਣਕਾਰੀ ਵਾਲੇ ਸੀ ਪਰ ਇਸ ਵਲੋਗ ਰਾਹੀਂ ਜੋ ਤੁਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਉਹਨਾਂ ਦੇ ਹਥਿਆਰ ਮਹਾਰਾਣੀ ਜੀ ਦਾ ਸ਼ਾਲ ਤੇ ਜ਼ਹਿਰ ਕਰਕੇ ਰੰਗ ਬਦਲਣ ਵਾਲੀ ਪਲੇਟ ਵੇਖ ਕੇ ਮੰਨ ਬਹੁਤ ਹੀ ਪ੍ਰਸੰਨ ਹੋਇਆ, ਅਸੀ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਹਨਾ ਨੇ ਇਹ ਸਾਰਾ ਪੁਰਾਣਾ ਇਤਹਾਸ ਸੰਭਾਲ ਕੇ ਰੱਖਿਆ .. ਵਾਹੇਗੁਰੂ ਤੁਹਾਡੇ ਦੋਨਾ ਤੇ ਮੇਹਰ ਕਰੇ ਜੋ ਤੁਸੀ ਇਸੇ ਤਰਾਂ ਸਾਨੂੰ ਇਤਿਹਾਸਿਕ ਜਾਣਕਾਰੀ ਦਿੰਦੇ ਰਹੋ 🙏🙏

  • @gavybajwa5468
    @gavybajwa5468 Před 8 měsíci +5

    ਬਾਈ ਦਿਲ ਚੋਂ ਭੁੱਬ ਜਹੀ ਨਿਕਲੀ ਏ ਅੱਜ ਦੀ ਵੀਡੀਓ ਵੇਖ ਕੇ ਤੁਹਾਡਾ ਦਿਲੋਂ ਧੰਨਵਾਦ

  • @shawindersingh6931
    @shawindersingh6931 Před 8 měsíci +1

    ਬਹੁਤ ਵਧੀਆ ਵਲੌਗ ਅੱਜ ਦਾ ਮਹਾਰਾਜਾ ਦੀਆਂ ਪੁਰਾਣੀਆਂ ਨਿਸ਼ਾਨੀਆਂ ਦੇਖ ਕੇ ਦਿਲ ਖੁਸ਼ ਹੋ ਗਿਆ l ਬਹੁਤ ਬਹੁਤ ਧੰਨਵਾਦ ਫਿਪਨ ਖੁਸ਼ੀ ਜੀ l

  • @AM_Pak
    @AM_Pak Před 8 měsíci +80

    Lehnda Punjab is not complete without our Sikh brothers and sisters - Love from Lahore !!

  • @ravindersingh9531
    @ravindersingh9531 Před 8 měsíci +2

    ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਇਮਾਨਦਾਰ ਵਜ਼ੀਰੇਆਜ਼ਮ ਸਨ ਫ਼ਕੀਰ ਅਜ਼ੀਜ਼ਉਦਦੀਨ ਜੀ
    ਅੱਜ ਫ਼ਕੀਰ ਸੈਫੂਦੀਨ ਜੀ ਵਿੱਚੋਂ ਫ਼ਕੀਰ ਅਜ਼ੀਜ਼ਉਦਦੀਨ ਦੇ ਦਰਸ਼ਨ ਵੀ ਹੋ ਗਏ ਆਪ ਜੀ ਵਜ੍ਹਾ ਕਰਕੇ 🙏🏼🙏🏼🙏🏼🙏🏼🙏🏼

  • @tirathsingh6539
    @tirathsingh6539 Před 8 měsíci +32

    ਵਿਰਾਸਤਾਂ ਯਾਦਾਂ ਸਾਡੇ ਪੁਰਾਣੇ ਪੰਜਾਬ ਦੇ ਸੱਭਿਆਚਾਰ ਦੀਆਂ ਵੇਖਕੇ ਸੱਚੀ ❤❤❤❤❤

  • @avtarcheema3253
    @avtarcheema3253 Před 8 měsíci +44

    ਬਹੁਤ ਵਧੀਆ ਲੱਗਿਆ ਅੱਜ ਦਾ ਵਲੌਗ 👌👌
    ਲਹਿੰਦੇ ਪੰਜਾਬ ਨੇ ਸਿੱਖ ਰਾਜ ਦੀਆਂ ਬਹੁਤ ਕੀਮਤੀ ਚੀਜ਼ਾਂ ਸੰਭਾਲ ਕੇ ਰੱਖੀਆ ਹੋਈਆ ਹਨ ।ਧੰਨਵਾਦ ਲਹਿੰਦੇ ਪੰਜਾਬ ਦੇ ਲੋਕਾਂ ਦਾ 🙏

  • @GS-zw3pp
    @GS-zw3pp Před 8 měsíci +3

    ਸਿੱਖ ਰਾਜ ਦਾ ਪਿਛੋਕੜ ਵਖਾਉਂਣ ਲਈ ਬਹੁਤ ਬਹੁਤ ਧੰਨਵਾਦ ਰਿਪਨ ਅਤੇ ਵਿਕਾਸ ਜੀ Gurbhej Singh from Calgary Canada

  • @gurymalhansgurymalhans7360
    @gurymalhansgurymalhans7360 Před 8 měsíci +6

    ਪੁਰਾਣਾ ਇਤਿਹਾਸ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਮਹਾਰਾਜਾ ਰਣਜੀਤ ਸਿੰਘ ਬਹੁਤ ਵਧੀਆ ਰਾਜਾ ਸੀ .ਧੰਨਵਾਦ ਵੀਰ ਰਿੰਪਨ ਏ ਸਭ ਲਈ

  • @baljeetkaur5371
    @baljeetkaur5371 Před 8 měsíci +10

    ਧੰਨਵਾਦ ਜੀ ਤੁਹਾਡਾ। ਅਸੀਂ ਘਰ ਬੈਠੇ ਪੁਰਾਣਾ ਇਤਿਹਾਸ ਵੇਖ ਲੈਂਦੇ ਹਾਂ।ਲਹਿੰਦੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਂੰਨਾਂ ਨੇ ਪੁਰਾਣਾ ਸਿੱਖ ਇਤਿਹਾਸ ਅਤੇ ਪੁਰਾਣੀਆਂ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਹੈ। ਵਾਹਿਗੁਰੂ ਜੀ ਤਹਾਨੂੰ ਚਡ਼ਦੀ ਕਲਾ ਵਿੱਚ ਰੱਖਣ।🙏🙏🙏🙏🙏🌹🌹🌹🌹🌹🌺🌺🌺🌺🌺🥀🥀

  • @karamjeetsingh2352
    @karamjeetsingh2352 Před 8 měsíci +9

    ਅਜੁਜੂਦੀਨ ਸਾਹਿਬ ਦੇ ਵਾਰਿਸਾਂ ਨੂੰ ਸੌ ਸਲਾਮ

  • @JagtarSingh-wg1wy
    @JagtarSingh-wg1wy Před 8 měsíci +10

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਕੀਮਤੀ ਸਮੱਗਰੀ ਵਿਖਾਈ ਜੀ ਵਿਕਾਸ ਭਾਈ ਦਾ ਵੀ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @sukhdebgill4016
    @sukhdebgill4016 Před 8 měsíci +10

    ਸਤਿ ਸ੍ਰੀ ਆਕਾਲ ਰਿਪਨ ਵੀਰ ਤੇਰੇ ਧੰਨਵਾਦ ਤੂੰ ਤੂੰ ਸਿੱਖ ਰਾਜ ਦੀਆਂ ਨਿਸ਼ਾਨੀਆਂ ਦਿਖਾਉਂਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ

  • @kanwarjeetsingh3495
    @kanwarjeetsingh3495 Před 8 měsíci +12

    ਸਤਿ ਸ੍ਰੀ ਅਕਾਲ ਅਤੇ ਧੰਨਵਾਦ ਘਰ ਬੈਠਿਆਂ ਨੂੰ ਪੁਰਾਣੇ ਪੰਜਾਬ ਦਾ ਬਹੁਮੁੱਲਾ ਖਜਾਨਾ ਦਿਖਾ ਰਹੇ ਹੋ । ਲਹਿੰਦਾ ਪੰਜਾਬ ਪੁਰਾਣੇ ਪੰਜਾਬ ਅਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਨਾਲ ਭਰਿਆ ਪਿਆ ਹੈ । ਅੱਜ ਦਾ ਬਲੋਕ ਬਹੁਤ ਹੀ ਵਧੀਆ ਰਿਹਾ ।

    • @tirathsingh6539
      @tirathsingh6539 Před 8 měsíci

      ਅੰਕਲ ਆਪਣਾ ਫੋਨ ਨੰਬਰ ਕਰਦੋ ਜੀ ❤❤❤

  • @Glowgamingg
    @Glowgamingg Před 8 měsíci +2

    Bht bht vdia vlog ajj da thanks veer ji tuhada vi Vila’s veer da v mann bht bhavuk hoya 😢 MAHARAJ JI DIA SHO PRAPAT VSTA DEKH K

  • @rajwindersingh-gf8xb
    @rajwindersingh-gf8xb Před 8 měsíci +3

    ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਅਤੇ ਮਹਾਰਾਜਾ ਪੋਰਸ ਦੀ ਅਗੁੰਠੀ ਦੇਖੋਣ ਲਈ ਲਹਿੰਦੇ ਪੰਜਾਬੀ ਭਰਾਵਾਂ ਧੰਨਵਾਦ❤

  • @bhindajand3960
    @bhindajand3960 Před 8 měsíci +1

    ਬਹੁਤ ਸ਼ਾਨਦਾਰ ਸਫਰ ਸਿੱਖ ਰਾਜ ਤੇ ਇਤਤਾਸ ਦੀਆ ਯਾਦਾ ਅਤੇ ਨਿਸ਼ਾਨੀਆ ਦੇ ਦਰਸ਼ਨਾ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜਿੰਦਗੀ ਜਿੰਦਾਵਾਦ

  • @user-wg4nh6bx1j
    @user-wg4nh6bx1j Před 8 měsíci +3

    ਸ਼ਾਬਾਸ਼ ਪੁੱਤਰੋ ..ਮਹਾਰਾਜਾ ਰਣਜੀਤ ਸਿੰਘ ਦਾ ਕੀਮਤੀ ਖਜ਼ਾਨਾ ਦਿਖਾਕੇ..ਸਿੱਖ ਰਾਜ ਦੀ ਯਾਦ ਤਾਜਾ ਕਰ ਦਿੱਤੀ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ ..ਡਾਕਟਰ ਨਾਰੰਗਵਾਲ..

    • @ayazahmed5685
      @ayazahmed5685 Před 8 měsíci

      Not State It was Empire..Sikh kingdom

  • @Eastwestpunjabicooking
    @Eastwestpunjabicooking Před 8 měsíci +2

    ਦਿਲ ਤੋ ਧੰਨਵਾਦ ਏ ਤੁਹਾਡਾ ਬਚਿਓ। ਇਸ ਨੰ ਕਹਿੰਦੇ ਵੀਡੀਓ Sikh Historical all places nd others related with Sikh Empirer Maharaja Ranjit Singh ji with related . Beta ਜੋ ਤੁਸੀ ਵਿਖਾਇਆ ,ਓਹ ਕਿਸੇ ਨੀ ਵਿਖਾਇਆ।

  • @balwinderdhima6946
    @balwinderdhima6946 Před 8 měsíci +10

    ਧੰਨਭਾਗ ਸਾਡੇ ਜੋ ਅਸੀਂ ਘਰ ਬੈਠੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪੁਰਾਣੀਆਂ ਨਿਸ਼ਾਨੀਆਂ ਵੇਖ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਰਿੱਪਨ ਵੀਰ ਖੁਸ਼ੀ ਭੈਣ ਤੇ ਸਾਡੇ ਭਰਾ ਵਿਕਾਸ ਬਾਈ ਜੀ ਦਾ ਤੇ ਬਹੁਤ ਬਹੁਤ ਧੰਨਵਾਦ ਫ਼ਕੀਰ ਸਾਬ ਜੀ ਦਾ ਜਿੰਨਾ ਨੇ ਬਹੁਤ ਕੀਮਤੀ ਖ਼ਜ਼ਾਨਾ ਸਾਂਭ ਕੇ ਰੱਖਿਆ ਹੋਇਆ ਹੈ

  • @user-ew4yk3ox4v
    @user-ew4yk3ox4v Před 8 měsíci +1

    Maharaja dilip Singh te maharaja Ranjit Singh de hathi ਚੋਈਆਂ cheeja dkh k mnn bhut khush hoya veer g te Khushi bhen bhut bhut dhanvad

  • @mksstar6059
    @mksstar6059 Před 8 měsíci +10

    ਬਹੁਤ ਬਹੁਤ ਧੰਨਵਾਦ ਥੋਡਾ ਵੀਰ ਜੀ।।
    ਵਾਹਿਗੁਰੂ ਮਿਹਰ ਕਰਨਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਫਿਰ ਆਵੇਗਾ।।
    ਤੁਹਾਡਾ ਲੱਖ ਲੱਖ ਸ਼ੁਕਰ ਗੁਜ਼ਾਰ ਤੁਸੀਂ ਇਹ ਸਭ ਵਿਖਾਇਆ।। ਰੂਹ ਨੂੰ ਸਕੂਨ ਮਿਲਿਆ।।

    • @AhmadHassan-wu4dr
      @AhmadHassan-wu4dr Před 8 měsíci +1

      Oooh Brother,keep ur direction towards Delhi.,if someone thinks about lahore, Isi bohat maarday honday haan.

  • @HarvinderSingh-ff5kt
    @HarvinderSingh-ff5kt Před 8 měsíci +3

    ਉਹਨਾ ਦਾ ਬੋਹਤ ਧੰਨਵਾਦ ਜਿੰਨਾ ਨੇ ਇਹ ਖਜ਼ਾਨਾ ਸਾਂਭਿਆ ਹੋਇਆ ਹੈ ਅਤੇ ਉਹਨਾ ਦਾ ਵੀ ਬੋਹਤ ਜਿੰਨਾ ਇਹ ਦਿਖਾਇਆ

  • @majorsingh7474
    @majorsingh7474 Před 8 měsíci +2

    ਰਿਪਾਂਨ ਖੁਸੀ ਅਤੇ ਵਿਕਾਸ ਵੀਰ ਜੀ ਤੁਹਾਨੂੰ ਮੇਰਾ ਸਲੂਟ ਹੈ ਤੁਸੀਂ ਮਹਾਰਜਾ ਰਣਜੀਤ ਸਿੰਘ ਦੇ ਰਾਜ ਵਾਰੇ ਪਰਾਣੀਆ ਇਤਹਾਸਕਜਾਦਾ ਵਾਰੇ ਬਹੁਤ ਕੁਝ ਜਾਣੂ ਕਰਵੀਏ ਰਹੇ ਹੋ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏❤️❤️❤️❤️👍👍👍👍

  • @SukhjinderSingh-ti8vn
    @SukhjinderSingh-ti8vn Před 8 měsíci +7

    ਇਹੋ ਜਿਹੀਆਂ ਵਿਰਾਸਤੀ ਚੀਜਾਂ ਅਸੀਂ ਕਿਥੋਂ ਦੇਖਣੀਆਂ ਸਨ। ਐਨਾ ਸਮਾਂ ਵੀ ਕਿਸੇ ਕੋਲ ਨਹੀਂ ਹੈ। ਅਸੀਂ ਧੰਨਵਾਦੀ ਹਾਂ ਜਿਸ ਭਾਈ ਸਾਹਿਬ ਨੇ ਵਿਰਾਸਤ ਸੰਭਾਲ ਕੇ ਰੱਖੀ ਹੋਈ ਹੈ। ਉਸ ਤੋ ਜਿਆਦਾ ਧੰਨਵਾਦ ਉਸ ਵੀਰ ਦਾ ਜੇ ਆਪ ਜੀ ਦਾ ਸਾਥ ਦੇ ਰਿਹਾ ਹੈ। ਧੰਨਵਾਦ ਜੀ ਆਪ ਸਭ ਜੀ ਦਾ।
    ਸੁਖਜਿੰਦਰ ਸਿੰਘ ਇੰਗਲੈਂਡ

  • @sanjuwkf1415
    @sanjuwkf1415 Před 8 měsíci +2

    Khush raho jindgi me bahut taraki Karo lehnda Punjab dekhon da I love you Mera younger bro god bless you always

  • @satindersingh2427
    @satindersingh2427 Před 8 měsíci +4

    ਰਿਪਨ ਖ਼ੁਸ਼ੀ ਸਿੱਖ ਇਤਿਹਾਸ ਦਾ ਪੁਰਾਣਾ ਖ਼ਜ਼ਾਨਾ ਜੋ ਪਾਕਿਸਤਾਨੀ ਵੀਰਾਂ ਨੇ ਬਾਖੂਬੀ ਸਾਂਭ ਕੇ ਰੱਖਿਆ ਹੋਇਆ ਹੈ,ਇਸ ਬਾਰੇ ਕੱਦੇ ਵੀ ਕਿਸੇ ਨੇ ਇੰਨੀ ਵਿਸਤਾਰ ਨਾਲ ਰਿਪੋਰਟ ਨਹੀਂ ਕੀਤੀ।ਸਾਡਾ ਪੁਰਾਤਨ ਇਤਿਹਾਸ ਹੀ ਸਾਡਾ ਖ਼ਜ਼ਾਨਾ ਹੈ ਜਿਸ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਊਂਦੇ ਵਸਦੇ ਰਹੋ।

  • @ssv5589
    @ssv5589 Před 8 měsíci +1

    Paaji jinna tussi lehnda Panjab cover kitta hai na.. oh hor koyi nahi kar sakda.
    Aap da bohot bohot dhanwad, sanu saddi purani virasat de didar hoye ne❤❤❤

  • @avtarsinghsandhu9338
    @avtarsinghsandhu9338 Před 8 měsíci +22

    ਧੰਨ ਧੰਨ ਪਰਿਵਾਰ ਹੈ ਜੋ ਮਹਾਰਾਜ ਰਣਜੀਤ ਸਿੰਘ ਦੀਆ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹਨ, ਜੋ ਸਿੱਖ ਕੌਮ ਥਿੜਕ ਗਈ ਏ ਆਪਣੇ ਮਹਾਰਾਜ ਜੀ ਦੀਆ ਨਿਸ਼ਾਨੀਆਂ ਪੰਜਾਬ ਵਿੱਚ ਵੀ ਸੰਭਾਲ ਨਹੀ ਸਕੇ ਹਨ, ਚੰਦਰੀ ਸਿਆਸਤ ਕਸੂਰਵਾਰ ਹੈ ਜੀ ।।

    • @parmdeepkaur6538
      @parmdeepkaur6538 Před 8 měsíci +1

      ਰਾਜ ਬਿਨਾ ਤੁਸੀਂ ਕੁਝ ਨਹੀਂ ਸਾਂਭ ਸਕਦੇ ... ਜਿਸ ਦਾ ਰਾਜ ਉਸੀ ਦਾ ਡੰਡਾ

    • @rajinderbhogal9280
      @rajinderbhogal9280 Před 8 měsíci

      Badals wouldve sold it ambanis for highest bid.

  • @varunkaundal2360
    @varunkaundal2360 Před 8 měsíci +1

    Pakistani veeran nu thanks tussi Saanu anmol khazana dikhaeya Ripan veer and Khushi de valog Rahi ❤❤❤❤

  • @Gupreet_Singh
    @Gupreet_Singh Před 8 měsíci +6

    Respect veero all of yous kept all these things nicely, our punjab in india lost most of our sikhs empire signs or been erased so Noone ever know history salute to Pakistan Brothers.

  • @avtargrewal3723
    @avtargrewal3723 Před 8 měsíci +1

    ਲੇਹਦੇ ਪੰਜਾਬ ਵਾਲੇ ਵੀਰਾ ਦਾ ਧੰਨਵਾਦ ਤੁਸੀ ਮਾਹਾਰਾਜ ਰਣਜੀਤ ਸਿੰਘ ਦੀਅਆ ਨਿਸਾਨੀਅਆ ਅੱਜ ਤੱਕ ਸਭਾਲ ਕੇ ਰਖਿਆ ਗਿਆ ਅਸੀ ਉਨਾ ਵੀਰਾ ਦਾ ਧੰਨਵਾਦ

  • @deepsro7861
    @deepsro7861 Před 8 měsíci +5

    ਪੁਰਾਣੀਆਂ ਯਾਦਾਂ ਨਾਲ ਜੋੜਨ ਨਾਲ ਅਤੇ ਓਹਨਾ ਨੂ ਦਿਖੋਣ ਲੀ ਦਿਲੋ ਬਹੁਤ ਬਹੁਤ ਧੰਨਵਾਦ ਜੀ

  • @parmjitrai4319
    @parmjitrai4319 Před 8 měsíci +1

    ਰਿਪਨ ਵੀਰ ਜੀ ਬਹੁਤ ਧੰਨਵਾਦ ਜੀ ਮਹਾਰਾਜ ਰਣਜੀਤ ਸਿੰਘ ਜੀ ਦੀਆਂ ਕੀਮਤੀ ਨਿਸਾਨੀਆ ਦੇ ਦਰਸ਼ਨ ਕਰਾਏ ❤❤

  • @JasvinderSingh-ww1sv
    @JasvinderSingh-ww1sv Před 8 měsíci +8

    ਸੇ਼ਰੇ ਪੰਜਾਬ ਮਹਾਰਾਜ ਰਣਜੀਤ ਸਿੰਘ

  • @rajdeepkaur9869
    @rajdeepkaur9869 Před 8 měsíci +2

    Tahi kahde aa rba dil punjab da Pakistan ch rah geya a kde na pura hona aesa ghata pe geya a😮😮😮😢😢😢

  • @jagtaarsingh8640
    @jagtaarsingh8640 Před 8 měsíci +4

    ਬਹੁਤ ਕੀਮਤੀ ਇਤਿਹਾਸ ਇਤਿਹਾਸ ਸਾਂਭਿਆ ਲਹਿਜੇ ਪੰਜਾਬ ਵਾਲਿਆਂ ਨੇ ਧੰਨਵਾਦ ਇਹਨਾਂ ਦਾ।

  • @samrathbirsingh3130
    @samrathbirsingh3130 Před 8 měsíci +2

    ਬਹੁਤ ਹੀ ਵਧੀਆ ਵੀਰ
    ਇਹ ਜੋ ਕੁਝ ਤੁਸੀ ਸਾਨੂੰ ਦਿਖਾ ਰਿਹੇ ਹੋ ਅਸੀ ਤੁਹਾਡਾ ਦਿਲੋ ਧੰਨਵਾਦ ਕਰਦੇ ਹਾਂ ਵੀਰ ਰੱਬ ਤੁਹਾਡੀ ਲੰਬੀ ਉਮਰ ਕਰੇ

  • @harbhajansingh8872
    @harbhajansingh8872 Před 8 měsíci +12

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @ravinderrameana5138
    @ravinderrameana5138 Před 8 měsíci +1

    ਸ਼ੇਰੇ ਪੰਜਾਬ ਦੀਆ ਵਿਰਾਸਤੀ ਚੀਜਾਂ ਦੇਖ ਕੇ ਬਹੁਤ ਵਧੀਆ ਲੱਗਿਆ, ਧੰਨਵਾਦ ਵੀਰ

  • @narbir_singh
    @narbir_singh Před 8 měsíci +6

    ਬਾਈ ਜੀ ਤੁਹਾਡੀਆਂ ਵੀਡੀਉ ਦੇਖ ਕੇ ਰੂਹ ਬੋਲਦੀ ਇਕ ਵਾਰ ਮੋਤ ਤੋਂ ਪਹਿਲਾਂ ਲਾਹੌਰ ਦੇਖ ਲਈਏ❤❤

    • @tirathsingh6539
      @tirathsingh6539 Před 8 měsíci +1

      ਬਿਲਕੁਲ ਸਹੀ ਵੀਰ ਸੱਚੀ ਦਿਲ ਕਰਦਾ ਲਹਿੰਦੇ ਪੰਜਾਬ ਭੱਜ ਜਾਈਏ ਇਹ ਸਭ ਵੇਖਕੇ

  • @sardulsingh2637
    @sardulsingh2637 Před 8 měsíci +1

    ਬਹੁਤ ਵਧੀਆ ਖਜਾਨਾ ਸਾਂਭ ਕੇ ਰੱਖਿਆ ਆਪ ਦਾ ਬਹੁਤ ਧੰਨਵਾਦ।

  • @shahidawan9035
    @shahidawan9035 Před 8 měsíci +12

    The bond between Sikhs and Punjabi Muslims is unbreakable we can see Maharaja trust level on punjabi Muslims even against Pathans

  • @avtargrewal3723
    @avtargrewal3723 Před 8 měsíci

    ,ਮਾਹਾਰਾਜ ਰਣਜੀਤ ਸਿੰਘ ਜੀ ਦਾ ਪੁਰਾਣਾ ਰਿਕਾਰਡ ਰਖਿਆ ਹੋਇਆ ਹੈ ਬਹੁਤ ਵਧੀਆ ਲਗਿਆ ਰਿਪਨ ਖੁਸੀ ਜੀ ਧੰਨਵਾਦ ਕਰਦੇ ਹਾ

  • @malwakhabarnama
    @malwakhabarnama Před 8 měsíci +6

    ਜਦੋਂ ਤੁਹਾਡੇ ਖ਼ਾਸ ਤੌਰ ਤੇ ਲਹਿੰਦੇ ਪੰਜਾਬ ਦੇ ਬਲੌਗ ਮਨ ਬਹੁਤ ਕਾਹਲਾ ਪੈ ਰਿਹਾ ਹੈ। ਇਹ ਪਾਰਟ ਤਾਂ ਕੁਛ ਜਿਆਦਾ ਵੀ ਕਾਬਲੇ ਤਾਰੀਫ ਹੈ ਜੀ।

  • @vakeelsingh2728
    @vakeelsingh2728 Před 8 měsíci +1

    ਰਿਪਨ ਵੀਰ ਤੇ ਖੁਸ਼ੀ ਭੈਣ ਜੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆ ਨਿਸ਼ਾਨੀ ਤੇ ਇਤਿਹਾਸ ਦਿਖਾ ਰਹੇ ਹੋ ਸਿੱਖ ਕੌਮ ਦੇ ਵਾਸਤੇ ਮਾਨ ਵਾਲੀ ਗੱਲ ਸਿੱਖ ਕੌਮ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦੀਆ ਨਿਸ਼ਾਨੀਆਂ ਤੇ ਸਾਡੇ ਆਪਣੇ ਲੈਂਦੇ ਪੰਜਾਬ ਵਾਲੇ ਭਰਾਵਾਂ ਨੇ ਸਾਂਭ ਕੇ ਰੱਖਿਆ ਹੋਇਆ ਗੁਰੂ ਸਾਹਿਬ ਜੀ ਮੇਹਰ ਕਰਨ ਹੱਦਾਂ ਸਰਹੱਦਾਂ ਤੇ ਲਾਈਆਂ ਤਾਰਾਂ ਲਹਿ ਜਾਣ ਆਉਣ ਜਾਣ ਦਾ ਪੱਕਾ ਰਸਤਾ ਬਣਜੇ ਜਿੰਨਾ ਪਿਆਰ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਵਿੱਚ ਆ ਐਸੇ ਤਰਾ ਬਣਿਆ ਰਵੇ

  • @kitty_gomez_1996
    @kitty_gomez_1996 Před 8 měsíci +3

    Fakhir ji ne maharani jindan dee bohot mdad kiti c ❤

  • @JasveerSingh-ul5cs
    @JasveerSingh-ul5cs Před 8 měsíci +2

    ਬੇਟਾ ਤੁਸੀ ਮਹਾਨ ਹੋ ਏਨਾ ਕੁਛ ਦਿਖਾ ਹੋ ਮਨ ਖੁਸ ਹੋ ਜਾਦਾ ਤਹਾਡੇ ਵਲੋਗ ਦੇਖ ਧੰਨ ਧੰਨ ਮਹਾਰਾਜ ਰਣਜੀਤ ਜੀ ❤❤❤❤🙏🙏🙏

  • @hardasdhillon
    @hardasdhillon Před 8 měsíci +3

    ਅਜਿਜੂਦੀਨ ਜੀ ਜਿਨ੍ਹਾਂ ਇਮਾਨਦਾਰ ਜੇਕਰ ਕੋਈ ਇਕ ਵੀ ਹੋਰ ਹੁੰਦਾ ਸ਼ਾਇਦ ਸਿੱਖ ਰਾਜ ਥੋੜ੍ਹਾ ਸਮਾਂ ਹੋਰ ਰਹਿ ਜਾਂਦਾ ❤❤❤❤❤

  • @krishkumar5641
    @krishkumar5641 Před 8 měsíci +1

    Dil to dhanyvad Ghar baithe hue hi aapane itni badhiya chij dikhai dil khush ho gaya apna Sikh

  • @iqbalsingh6505
    @iqbalsingh6505 Před 8 měsíci +10

    Very histirical & amazing video , thankyou Rippen beta for sharing this ....khush raho 😊❤👍

  • @gurdeetsingh5494
    @gurdeetsingh5494 Před 8 měsíci +1

    ਧੰਨਵਾਦ ਰਿਪਨ ਅਤੇ ਖੁਸ਼ੀ ਜੀ ਮਹਾਰਾਜਾ ਰਣਜੀਤ ਸਿੰਘ ਦਾ ਉਸ ਟਾਈਮ ਦਾ ਸਮਾਨ ਦਿਖਾਉਣ ਦੇ ਲਈ

  • @surinderpalsingh485
    @surinderpalsingh485 Před 8 měsíci +3

    Great Efforts bai g,,Faqir Azizuddin te ohna de Parivar da Shukriya Eh kimati Nishanian sambhalan da❤❤

  • @ajaibsingh6044
    @ajaibsingh6044 Před 8 měsíci +1

    ❤ ਬਹੁਤ ਵਧੀਆ ਜਾਣਕਾਰੀ ਧੰਨਵਾਦ ❤
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @tirathsingh6539
    @tirathsingh6539 Před 8 měsíci +4

    ਹੁਣ ਤੱਕ ਦੀਆਂ ਖ਼ੂਬਸੂਰਤ ਵੀਡੀਓ ਇਹ ਲਹਿੰਦੇ ਪੰਜਾਬ ਦੀਆਂ ❤❤❤

  • @londondreams512
    @londondreams512 Před 8 měsíci +2

    पंजाबी टूर कपल का शुक्रिया पंजाबियो को एपीएस माई जॉर्नी के लिया भारतीय विशेष रूप से सिख भाइयों के लिए प्यार

  • @Searchboy77
    @Searchboy77 Před 8 měsíci +11

    Waheguru ji 🙏 tuhanu hamesha khush rakhe ❤😊👩‍❤️‍👨🥰

  • @gurpalsingh4075
    @gurpalsingh4075 Před 8 měsíci +1

    ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਾਨੂੰ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਏ

  • @arshbirsinghbedi1316
    @arshbirsinghbedi1316 Před 8 měsíci +3

    ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਣਾਮ

  • @gurwinderkaur8059
    @gurwinderkaur8059 Před 8 měsíci +1

    Bahut jada sohna vlog c bahut dilo khushi hoi maharaja g dia cheeja vekh k sachii thanku thoda bahut bahut sanu vkhaun lai

  • @jaspaldeepjigoodjob7381
    @jaspaldeepjigoodjob7381 Před 8 měsíci +3

    महाराजा रणजीत सिंह की निशानीया दिखाने का धन्यवाद vary good

  • @bipusidhu4432
    @bipusidhu4432 Před 8 měsíci +2

    ਪੁੱਤ ਜਿਉਂਦੇ ਵਸਦੇ ਰਹੋ ਇਨ੍ਹਾਂ ਕੁਝ ਵਿਖਾਉਣ ਲਈ ❤❤❤❤❤❤❤

  • @titumehra5482
    @titumehra5482 Před 8 měsíci +3

    Maharaja Ranjit Singh ji jindabad 🙏🙏🙏🙏🙏

  • @jagwindersingh3964
    @jagwindersingh3964 Před 8 měsíci +1

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹਨਾਂ ਕੀਮਤੀ ਖਜਾਨਾ ਦਿਖਾਉਣ ਲਈ ਵ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ🙏🙏🙏

  • @iyi4322
    @iyi4322 Před 8 měsíci +3

    Dua karyo sub Pakistani Punjab vitch Punjabi phir tu lagu hojave urdu de nal nal. 😊❤

    • @dkmk6826
      @dkmk6826 Před 8 měsíci +1

      Haji bilkul😊

  • @SukhwinderToor-qu9em
    @SukhwinderToor-qu9em Před 8 měsíci +2

    ਰੀਪਣ ਪਾਜੀ ਬੋਤ ਵਧਿਆ ਕੰਮ ਕਰਦੇ ਪਏ ਜ ਧੰਨਵਾਦ ਪਾਜੀ 🙏🙏🙏❤❤❤👌👌👍👍

  • @sushilgarggarg1478
    @sushilgarggarg1478 Před 8 měsíci +11

    Best of luck journey of Pakistan 🇵🇰 ❤❤❤❤

  • @ckaur9075
    @ckaur9075 Před 8 měsíci

    Rippon n khusi nu meri satsriakal. Rippon ji ki tushi Rawalpindi jaoge taan Manu apne nanaji di kafi thha dekh ke khusi howegi.

    • @ahmadaabbas1338
      @ahmadaabbas1338 Před 8 měsíci

      Most welcome to Rawalpindi, I am also from Rawalpindi

  • @surekhathakur134
    @surekhathakur134 Před 8 měsíci +7

    It is a great feeling that we are witnessing so old history . The way they have preserved it is so impressive. The personality of the gentleman shows his dignity and grace. Thanks for showing this. 👏👏👏👏👏

  • @gajjansingh4876
    @gajjansingh4876 Před 8 měsíci

    ਬਹੁਤ ਹੀ ਬੇਸ਼ਕੀਮਤੀ ਜਾਣਕਾਰੀ, ਧੰਨਵਾਦ ਰਿਪਨ ਖੁਸ਼ੀ ਤੇ ਵਿਕਾਸ

  • @jugrajsingh8815
    @jugrajsingh8815 Před 8 měsíci +3

    Wa g wa ❤❤❤❤ ਦਿਲ ਖ਼ੁਸ਼ ਹੋ ਗਿਆ

  • @partapchairman2425
    @partapchairman2425 Před 8 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ

  • @lakhwinderSingh-bg5uz
    @lakhwinderSingh-bg5uz Před 8 měsíci +4

    ਸਤਿ ਸ੍ਰੀ ਆਕਾਲ ਰਿਪੰਨ ਖੁਸ਼ੀ ਅਤੇ ਵਿਕਾਸ ਵੀਰ ਢਿੱਲੋਂ ਸਾਹਿਬ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਲਹਿਦੇ ਪੰਜਾਬ ਦੀਆਂ ਚੜਦੇ ਪੰਜਾਬ ਨਾਲ ਜੁੜੀਆਂ ਇਤਿਹਾਸ ਨਾਲ ਜੁੜੀਆਂ ਯਾਦਾਂ ❤ ਸਾਨੂੰ ਘਰ ਬੈਠੇ ਦਿਖਾਈਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ❤🇫🇷🙏

  • @shabegdhillon63
    @shabegdhillon63 Před 8 měsíci +1

    Thanks for valuable video and information of Maharaja Ranjit singh .Lahore de vich Budho da Awea Jithe Maharaja Sherr singh da sandhawlia ne kattall kit se ve jarror dikheo

  • @amanbatthverka62
    @amanbatthverka62 Před 8 měsíci +116

    ਵੱਲੋਗ ਤਾਂ ਬਹੁਤ ਸੌਹਣਾ ਪਰ ਦੇਖ ਕੇ ਦੁੱਖ ਲੱਗਾ. ਸਾਡਾ ਸਾਰਾ ਕੁੱਝ ਤਾਂ ਲੁਟਿਆ ਗਿਆ. ਕੁਝ ਬ੍ਰਿਟਿਸ਼ ਲੁੱਟ ਕੇ ਲੈ ਗਏ. ਕੁਝ ਇਹਨਾਂ ਕੋਲ ਏ. ਸਾਡੇ ਕੋਲ ਕੀ ਏ 🤔

    • @simrandangheris7583
      @simrandangheris7583 Před 8 měsíci +13

      Sade palle vlog haige tn hai

    • @simranpreetsingh4516
      @simranpreetsingh4516 Před 8 měsíci +14

      Veer ehi boht ae v ehna ne eh chija sambh k rakhia te ehna nu maharaja ranjeet ji nal hi relate kr rahe ne , na k mugal badshahan nal !

    • @Bhindranwaledefan1984
      @Bhindranwaledefan1984 Před 8 měsíci +7

      Eh lok v ta apne e ne veer

    • @Kuldeepsingh-wx9ps
      @Kuldeepsingh-wx9ps Před 8 měsíci +6

      Veer eh lok v apne ne lehnda chrda punjab zindabad❤🙏

    • @user-dw3jp6rj4c
      @user-dw3jp6rj4c Před 8 měsíci

      ਵੀਰ ਜੀਓ ਸਾਡੇ ਕੋਲ ਹੈ ਉਹ ਵੀ ਲੋਕਾਂ ਦਿਤਾ ਕਾਰਸੇਵਾ ਦੇ ਨਾਂ ਤੇ ੳਹਨਾ ਤਾਂ ਸਾਂਭ ਸੰਭਾਲ ਲਿਆ

  • @ramchand5878
    @ramchand5878 Před 8 měsíci +2

    ਪਾਕਿਸਤਾਨ ਵਾਲਿਆਂ ਨੇ ਅੱਜ ਵੀ ਸਾਡੇ ਮਹਾਰਾਜੇ ਦੀਆਂ ਕੀਮਤੀ ਵਸਤਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।ਦਿਲੋਂ ਧੰਨਵਾਦ ਰਿਪਨ ਤੇ ਖੁਸ਼ੀ ਦਾ ਉਮੀਦ ਨਹੀਂ ਕਿ ਇਹ ਸਭ ਕੁੱਝ ਇਸ ਜੀਵਨ ਵਿੱਚ ਦੇਖ ਲੈਂਦੇ ਜੋ ਤੁਸਾਂ ਦਿਖਾ ਦਿੱਤਾ,ਰੂਹ ਖੁਸ਼ ਹੋ ਗਈ।ਅਕਾਲ ਪੁਰਖ ਤੰਦਰੁਸਤ ਰੱਖਣ ਇਨ੍ਹਾਂ ਵਿਰਾਸਤ ਨੂੰ ਸੰਭਾਲਣ ਵਾਲਿਆਂ ਨੂੰ।

  • @zorasingh7338
    @zorasingh7338 Před 8 měsíci +5

    Waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji waheguru ji

  • @AliAhmed-ku3wz
    @AliAhmed-ku3wz Před 8 měsíci +2

    ♥ 😘 from Pakistan 🇵🇰 ♥ 😘 to our beloved sikh brothers and sisters ♥ 😘

  • @bsbeantsharma
    @bsbeantsharma Před 8 měsíci +12

    ਸ਼ਬਦ ਹੀ ਨਹੀਂ ਕਿਸ ਤਰ੍ਹਾਂ ਬਿਆਨ ਕਰੀਏ, ਜਿਉਂਦੇ ਵਸਦੇ ਰਹੋਂ, ਤੰਦਰੁਸਤ ਰਹੋਂ ਅਤੇ ਇਸੇ ਤਰ੍ਹਾਂ ਵਿਲੱਖਣ ਚੀਜ਼ਾਂ, ਹਸਤੀਆਂ, ਜਗ੍ਹਾਵਾਂ ਦੇ ਦਰਸ਼ਨ ਕਹਾਉਂਦੇ ਰਹੋਂ। ਵਿਕਾਸ ਜੀ ਦਾ ਵੀ ਦਿਲ ਦੀਆਂ ਗਹਿਰਾਈਆਂ ਚੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ❤❤❤❤

  • @varunbhagrath3012
    @varunbhagrath3012 Před 8 měsíci +1

    Bahut vdya lga lga aa apna purana touch dekh k thx ver g

  • @SatinderKaur-vp1zk
    @SatinderKaur-vp1zk Před 8 měsíci +4

    Waheguru ji mehar krsn ji

  • @rajudaudpur7482
    @rajudaudpur7482 Před 8 měsíci +2

    ਵੀਰ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਕੰਮ ਰਹੇ ਓ। ਘਰ ਬੈਠਿਆਂ ਨੂੰ ਸਾਰਾ ਕੁਝ ਦਿਖਾ ਰਹੇ ਓ।

  • @MannatandAshmeet0911
    @MannatandAshmeet0911 Před 8 měsíci +3

    ਪੁੱਤਰ ਵੇਖ ਰੋੌਨਾ ਵੀ ਆਉਦਾ ਹੈ ਅਤੇ ਖੁਸ਼ੀ ਵੀ ਹੁੰਦੀ ਹੈ ਅਤੇ ਖੁਸ਼ੀ ਖੁਸ਼ੀ ਭੈਣ ਜਿਵੇਂ ਕਹਿ ਦੀ ਹੈ ਕਾਸ਼ ਮੈ ਉਸ ਟਾਈਮ ਹੁੰਦੀ ਮੇਰਾ ਮਨ ਏਹੀ ਕਹਿਦਾ ਹੈ ਕਾਸ਼ 🙏🙏

  • @SukhpalSinghDhaliwal-xt2rt
    @SukhpalSinghDhaliwal-xt2rt Před 8 měsíci +2

    ❤❤ ਬਾਈ ਜੀ ਬਹੁਤ ਵੱਡਾ ਖਜ਼ਾਨਾ ਹੈ ਬਾਈ ਜੀ ਬਹੁਤ ਵਧੀਆ ਗੱਲ ਹੈ ਬਹੁਤ ਖੁਸ਼ੀ ਹੋਈ ਹੈ ਵਾਹਿਗੁਰੂ ਵਾਹਿਗੁਰੂ ❤❤