Video není dostupné.
Omlouváme se.

ਗੀਤ : ਬਗਲੇ ਵਾਲੀ ਬਿਰਤੀ ਲਿਆ ਹੈ ਚੰਡੀਗੜ੍ਹ ਸੰਭਾਲ (ਗੀਤਕਾਰ:ਪ੍ਰੋ.ਨਰਿੰਦਰਜੀਤ ਸਿੰਘ ਬਰਾੜ, ਗਾਇਕ: ਨਿਰਵੈਰ ਤੇ ਸਾਥੀ)

Sdílet
Vložit
  • čas přidán 1. 04. 2022
  • Nirvair Singh, Joban Deep Singh, Lakha Singh, Avinash, Anmol Deep, Simarjeet Singh, Shimpy, Sahil
    ਸੰਗੀਤ ਵਿਭਾਗ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ
    ਮਸਲਾ
    ਸਦਾ ਹੀ ਦਿੱਲੀਏ ਧੋਖਾ ਦਿੱਤਾ
    ਚੱਲੀ ਟੇਢੀ ਚਾਲ
    ਬਗਲੇ ਵਾਲੀ ਬਿਰਤੀ ਲਿਆ ਹੈ
    ਚੰਡੀਗੜ੍ਹ ਸੰਭਾਲ
    ਪਹਿਲਾ ਤੂੰ ਸੰਤਾਲ਼ੀ ਲੁੱਟਿਆ
    ਹਰਿਆਣਾ ਤੇ ਹਿਮਾਚਲ ਟੁੱਟਿਆ
    ਅਨੰਦਪੁਰ ਦਾ ਮਤਾ ਵੀ ਘੁੱਟਿਆ
    ਪਾਣੀ ਦਾ ਪਾਇਆ ਕਾਲ
    ਬਗਲੇ ਵਾਲੀ ਬਿਰਤੀ.....
    ਹਰੀ ਕ੍ਰਾਂਤੀ ਪੰਜਾਬ 'ਚ ਆਈ
    ਭੁੱਖਾ ਇਕ ਨਾ ਸੌਂਦਾ ਬਾਈ
    ਕਿਰਤ ਕਮਾਈ ਖੇਤ ਵਧਾਈ
    ਸਦਾ ਹੌਸਲੇ ਨਾਲ
    ਬਗਲੇ ਵਾਲੀ ਬਿਰਤੀ.....
    ਪੁੱਤ ਪੰਜਾਬ ਦਾ ਰਾਖੀ ਕਰਦਾ
    ਕਿਸੇ ਦੀ ਆਈ ਆਪ ਹੈ ਮਰਦਾ
    ਚੀਨ ਪਾਕਿ ਹੈ ਇਸ ਤੋਂ ਡਰਦਾ
    ਸਰਹੱਦ ਤੇ ਕਰੇ ਕਮਾਲ
    ਬਗਲੇ ਵਾਲੀ ਬਿਰਤੀ.....
    ਨਕਸਲ ਖਾੜਕੂ ਦੌਰ ਸੀ ਆਇਆ
    ਘਰ ਘਰ ਤੂੰ ਨਸ਼ਾ ਪਹੁੰਚਾਇਆ
    ਚੁਰਾਸੀ ਸਾਨੂੰ ਬਹੁਤ ਸਤਾਇਆ
    ਇਨਸਾਫ਼ ਦੀ ਅੱਜ ਵੀ ਭਾਲ
    ਬਗਲੇ ਵਾਲੀ ਬਿਰਤੀ.....
    ਲੂੰਬੜ ਛਲ ਤੂੰ ਕਰਦੀ ਜਾਵੇਂ
    ਹੱਥ ਚੋਂ ਟੁੱਕ ਤੂੰ ਖੋਹ ਕੇ ਖਾਵੇਂ
    ਪੁੱਤ ਤੇਰੇ ਨੇ ਮਗਰਮੱਛ ਤੇ
    ਜਾਂ ਨੇ ਉਹ ਘੜਿਆਲ
    ਬਗਲੇ ਵਾਲੀ ਬਿਰਤੀ.....
    ਕਾਲੇ ਤੂੰ ਕਾਨੂੰਨ ਬਣਾਏ
    ਪੰਜਾਬ ਨੇ ਆ ਕੇ ਧਰਨੇ ਲਾਏ
    ਹਰਿਆਣਾ ਯੂ ਪੀ ਤੇਰੇ ਬੂਥ ਲਵਾਏ
    ਤੀਆਂ ਵਾਂਗ ਨਿਕਲਿਆ ਸਾਲ
    ਬਗਲੇ ਵਾਲੀ ਬਿਰਤੀ.....
    ਧਰਮ ਦਾ ਅੱਖੀਂ ਪਾ ਕੇ ਪਰਦਾ
    ਮੋਦੀ ਅਮਤਾ ਕਪਟ ਹੈ ਕਰਦਾ
    ਪੰਜ ਆਬ ਧੱਕਾ ਨਾ ਜਰਦਾ
    ਇਕ ਦਿਨ ਆਉਣਾ ਭੂਚਾਲ
    ਬਗਲੇ ਵਾਲੀ ਬਿਰਤੀ.....
    ਨਰਿੰਦਰਜੀਤ ਸਿੰਘ ਬਰਾੜ
    9815656601

Komentáře • 37