ਦੇਖੋ 20 ਮੁੰਡੇ ਟੈਂਟ ਚ ਰਹਿ ਰਹੇ ਨੇ malton 🇨🇦। ਕਿਸ ਤਰਾ ਇਹ ਹਾਲਾਤ ਬਣੇ ਸੁਣੋ ।।

Sdílet
Vložit
  • čas přidán 11. 09. 2024

Komentáře • 614

  • @Karmjitkaur-gk1xq
    @Karmjitkaur-gk1xq Před 8 měsíci +50

    ਪੰਜਾਬੀ ਹੀ ਪੰਜਾਬੀ ਨੂੰ ਬਚਾ ਸਕਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🙏

  • @phootphath4851
    @phootphath4851 Před 8 měsíci +228

    ਵੀਰ ਅਸੀਂ ਤੁਹਾਡੀ ਸੇਵਾ ਤੇ ਮਿਹਨਤ ਨੂੰ ਸਲਾਮ ਕਰਦੇ ਹਾਂ, ਪਰ ਇਹਨਾਂ ਦੀ ਹਾਲਤ ਦੇ ਜਿੰਮੇਵਾਰ ਜ਼ਿਆਦਾ ਇਹ ਖ਼ੁਦ ਨੇਂ ਕੈਨੇਡਾ ਏਨਾ ਜਿੰਮੇਵਾਰ ਨੀਂ ਹੈ, ਇਹ ਅਮੀਰ ਘਰਾਂ ਦੇ ਬੱਚੇ ਨੇਂ, ਇੰਡੀਆ ਵਿੱਚ ਵੀ ਇਹਨਾਂ ਨੇਂ ਇਹੀ ਕੁੱਝ ਕਰਨਾਂ ਸੀ, ਇਹ ਇੰਡੀਆ ਵਾਪਿਸ ਆ ਜਾਣ, ਇਹਨਾਂ ਦੇ ਘਰਦਿਆਂ ਨੂੰ ਦੱਸੋ, ਜਿਨ੍ਹਾਂ ਨੇਂ 20/25 ਲੱਖ਼ ਤੋਰਨ ਤੇ ਲਾਇਆ ਸੀ ਉਹ 1ਜਾਂ 2 ਲੱਖ਼ ਟਿਕਟਾਂ ਵਾਸਤੇ ਵੀ ਭੇਜ ਦੇਣ ਗੇ, ਮਾਂ ਬਾਪ ਦੀ ਅਸਲੀ ਜਾਇਦਾਦ ਬੱਚੇ ਹੀ ਹੁੰਦੇ ਨੇਂ,🙏🙏

    • @AmanDeep.8188
      @AmanDeep.8188 Před 8 měsíci +21

      ​@@SatalSodha ਦੂਜੇ ਦਾ ਗੂੰਹ ਸਾਫ ਕਰਕੇ ਸੋਨੇ ਦੀ ਪਲੇਟ ਚ ਰੋਟੀ ਖਾਣ ਨੂੰ ਸਰਦਾਰੀ ਨੂੰ ਸਮਜਿਦਾ ਵੀਰ

    • @phootphath4851
      @phootphath4851 Před 8 měsíci +17

      @@SatalSodha ਵੀਰ ਜੀ ਅਪਣੀ ਅਪਣੀ ਸਮਜ ਤੇ ਸੋਚ ਹੈ, ਮੈਂਨੂੰ ਮੇਰੇ ਦੇਸ਼ ਤੋ ਪਿਆਰਾ ਕੋਈ ਦੇਸ਼ ਨੀਂ 🇮🇳🇮🇳🌹🌹🙏🙏

    • @kainth0056
      @kainth0056 Před 8 měsíci +4

      ​@@SatalSodhasme sme di gal a veer ... Thoda kadla time 5 7 saal ehi Canada maada lagn jana jeedi air saaf dsda tu

    • @simarbahia4566
      @simarbahia4566 Před 8 měsíci +2

      Kihri te kahdi seva nsha koi mooh ch nhi dhakda

    • @kartarsingh7308
      @kartarsingh7308 Před 8 měsíci +4

      ਚਿੱਟਾ ਇਹਨਾਂ ਨੂੰ ਮੁਫਤ. ਮਿਲਦਾ ਹੈ

  • @SukhwinderSingh-wq5ip
    @SukhwinderSingh-wq5ip Před 8 měsíci +87

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਸਰਬੱਤ ਦਾ ਭਲਾ ❤

  • @phootphath4851
    @phootphath4851 Před 8 měsíci +92

    ਗੱਡੀਆਂ ਤੋਂ ਸੜਕਾਂ ਤੇ ਆਗੇ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਨੂੰ ਦੋਸ ਨਾਂ ਦਿਉ, ਨਸਾ ਕਰਨਾ ਜਾਂ ਨਾਂ ਕਰਨਾ ਇਹ ਸਾਡੀ ਮਰਜ਼ੀ ਹੈ, ਅਪਣੇ ਵਾਰੇ ਤੇ ਪਰਿਵਾਰ ਵਾਰੇ ਸੋਚਣ ਵਾਲ਼ੇ ਕਦੇ ਵੀ ਗ਼ਲਤ ਕੰਮ ਨੀਂ ਕਰਦੇ,🙏🙏

    • @hardeepkaur-gm6nl
      @hardeepkaur-gm6nl Před 8 měsíci +1

      Bilkul shi gl aa ehna nu india bhej dao, begane muluk ja k v apne mulak d ijat vadaun dhe aa

    • @bullgrand
      @bullgrand Před 8 měsíci +1

      Bhai don't preach, they have fallen from there path

    • @arashdeepsingh516
      @arashdeepsingh516 Před 8 měsíci

      ⁠@@hardeepkaur-gm6nlਭੈਣ ਏਦਾ ਨਾ ਕਹੋ ਇਹਨਾ ਦਾ ਜੀ ਨੀ ਕਰਦਾ ਨਸ਼ਾ ਕਰਨ ਦਾ ਭੈਣੇ ਮੇਰੇ ਕੰਟੈਕਟ ਦੇ ਵਿਚ ਵੀ ਇਕ ਮੁੰਡਾ ਹੈਗਾ ਉਹ ਪੰਜਾਬ ਤੋ ਬਹੁਤ ਗਰੀਬ ਘਰ ਤੋਂ ਸੀ ਉਹਨੇ ਇਥੇ ਆਕੇ ਸਟਰੱਗਲ ਕਰਕੇ ਵਿਚਾਰੇ ਨੇ ਆਪਣੀ ਸਟੱਡੀ ਪੂਰੀ ਕਰਕੇ ਟਰੱਕ ਦਾ ਲਾਇਸੈਂਸ ਲਿਆ। ਤੁਸੀਂ ਮੰਨੋਗੇ ਭੈਣੇ ਉਹਨੂੰ ਮੁੰਡੇ ਨੂੰ ਦੋ ਸਾਲ ਕਿੱਤੋ ਤਨਖ਼ਾਹ ਨੀ ਮਿਲੀ ਵਿਚਾਰੇ ਨੂੰ ਹਰ ਇਕ ਐਮਪਲੋਏਰ ਮਹੀਨਾਂ ਕੰਮ ਕਰਾ ਕੇ ਬਾਅਦ ਵਿਚ ਫ਼ੋਨ ਨੀ ਚੱਕਦੇ ਓਸ ਵੀਰ ਨੇ ਆਪਣੇ ਯਾਰਾ ਦੋਸਤਾਂ ਤੋ ਫੜ੍ਹ ਕੇ ਪੈਸਾਆਪਣਾ ਕੰਮ ਚਲਾਇਆ ਫਿਰ ਓਸ ਵੀਰ ਦੇ ਘਰ ਦੇ ਵੀ ਉਹਨੂੰ ਪੈਸਿਆ ਦਾ ਕਹਿੰਦੇ ਸੀ ਉਹਦੀ ਮਾਤਾ ਜੀ ਨੂੰ ਦਿਲ ਦੀ ਬਿਮਾਰੀ ਸੀ ਨਾ ਵਿਚਾਰਾ ਡਰਦਾ ਘਰੇ ਦਸ ਸਕਦਾ ਵੀ ਮੇਰੇ ਨਾਲ ਅਹ ਕੁੱਛ ਹੋ ਗਿਆ । ਜਦੋ ਹੁਣ ਉਹਦੇ ਦੋਸਤ ਸੀ ਜਿਹੜੇ ਓਹਨਾ ਕੋਲ ਵੀ ਇੰਨੇ ਪੈਸਾ ਨਾ ਰਹੇ ਵ ਉਹਦੀ ਹੈਲਪ ਕਰ ਸਕਣ ਉਹ ਵਿਚਾਰਾ ਘਰੋ ਗਿਆ ਬਾਹਰ ਉਹਨੂੰ ਇਕ ਮੁੰਡਾ ਮਿਲਿਆ ਉਹ ਕਹਿੰਦਾ ਬਈ ਅਹ ਕਰਕੇ ਦੇਖੋ ਫ਼ਿਕਰ ਬੰਦਾ ਸਬ ਭੁੱਲ ਜਾਂਦਾ ਉਹ ਐਸਾ ਨਸ਼ਾ ਤੇ ਲੱਗਿਆ ਭੈਣੇ ਅਸੀ ਤਿੰਨ ਵਾਰ ਨਸ਼ਾ ਛਡਾ ਤਾ ਫਿਰ ਲੱਗ ਜਾਂਦਾ ਆ

    • @arashdeepsingh516
      @arashdeepsingh516 Před 8 měsíci

      @@hardeepkaur-gm6nlਮੈਂ ਭੈਣੇ ਇਹ ਨੀ ਕਹਿੰਦਾ ਵੀ ਜੋ ਇਹਨਾ ਨੇ ਕੀਤਾ ਉਹਦੇ ਚ ਇਹਨਾ ਦੀ ਕੋਈ ਗਲਤੀ ਨੀ ਮੈਂ ਤੁਹਾਨੂੰ ਇਹ ਦੱਸਦਾ ਵੀ ਭੈਣੇ ਕਈ ਵਾਰ ਸਿਚੁਏਸ਼ਨ ਏਦਾਂ ਦੀ ਬਣ ਜਾਂਦੀ ਬੰਦੇ ਦੀ ਬੰਦੇ ਨੂੰ ਕੁਝ ਹੋਰ ਨੀ ਸੁਝਦਾ । ਹੁਣ ਇਹ ਵੀਰ ਇਹਨਾ ਹਾਲਾਤਾਂ ਤੇ ਤਾਂ ਆਏ ਨੇ ਕਿਉ ਕਿ ਇਹਨਾ ਨੇ ਨਸ਼ਾ ਕਰਨਾ ਸ਼ੁਰੂ ਕਰਤਾ ਕਾਰ ਦੀ ਪੇਮੈਂਟ ਨੀ ਦਿੱਤੀ ਕੰਮ ਤੇ ਨੀ ਗਏ ਘਰੇ ਬੈਠੇ ਨਸ਼ਾ ਕਾਰੀ ਗਏ ਸਿਰਫ ਇਹ ਆਪਣੇ ਦੇ ਇਹ ਦਿਨ ਆਪ ਲੈਕੇ ਆਏ ਆ। ਮੈਂ ਇਹੋ ਨਸ਼ਾ ਪਿਛਲੇ ਬਾਰਾਂ ਸਾਲਾਂ ਤੋ ਕਰ ਰਿਹਾ ਮੇਰੇ ਤੇ ਕਦੇ ਇਦਾ ਦੇ ਹਾਲਾਤ ਨੀ ਆਏ ਕਿਉ ਕਿ ਮੈਂ ਨਸ਼ਾ ਆਪਣੇ ਦਿਮਾਗ਼ ਤੇ ਭਾਰੂ ਨੀ ਹੋਣ ਦਿੱਤਾ । ਮੈਂ ਨਸ਼ਾ ਕੀਤਾ ਪਰ ਮੈਨੂੰ ਇਹ ਵੀ ਪਤਾ ਸੀ ਵੀ ਨਸ਼ਾ ਬਾਹਲਾ ਟਾਈਮ ਨੀ ਹੋਣਾ ਜੇ ਕੰਮ ਨਾ ਕੀਤਾ। ਹੁਣ ਵੀਰ ਨੇ ਵੀਡੀਓ ਵਿਚ ਕਿਹਾ ਤੁਹਾਨੂੰ ਪਤਾ ਭਾਜੀ ਜੇ ਗੱਡੀ ਹੈ ਨੀ ਤੇ ਕੰਮ ਨੀ ਹੁੰਦਾ ਬੰਦੇ ਕੋਲੋ ਦੱਸੋ ਕਿਉ ਨੀ ਹੋ ਸਕਦਾ ਜਦੋ ਨਵੇ ਆਉਣੇ ਆ ਓਦੋ ਆਉਂਦੇ ਸਾਰ ਤੇ ਗੱਡੀ ਨੀ ਲੈਂਦੇ ਬੱਸ ਤੇ ਕੰਮ ਜਾਈਦਾ ਬਸ ਇਹ ਵੀਰ ਤਾ ਇਹਨਾ ਹਲਾਤਾ ਤਹਿ ਆਗੇ ਕਿਉ ਕਿ ਇਹਨਾ ਸੋਚਿਆ ਨੀ ਸੀ ਵੀ ਬਿਨਾ ਕੰਮ ਕੀਤਾ ਇਸ ਕੰਟਰੀ ਵਿਚ ਬੰਦਾ ਵੀਕ ਸਰਵਾਈਵ ਨੀ ਕਰ ਸਕਦਾ ।

  • @JagdishSingh-mv7og
    @JagdishSingh-mv7og Před 8 měsíci +8

    ਇਹ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲਾ ਵੀਡੀਓ ਹੈ। ਪੰਜਾਬੀ ਨੇ ਆਪਣੀ ਸਾਰੀ ਬੱਚਤ ਇਨ੍ਹਾਂ ਬੱਚਿਆਂ 'ਤੇ ਖਰਚ ਕਰ ਦਿੱਤੀ ਤਾਂ ਜੋ ਉਹ ਬਿਹਤਰ ਸਿੱਖਿਆ ਪ੍ਰਾਪਤ ਕਰ ਸਕਣ, ਪਰ ਇੱਥੇ ਨਤੀਜੇ ਹਨ. ਕੀਰਤ ਕਰੋ ਆਪਣੇ ਦੇਸ਼ ਵਿੱਚ ਰਹੋ।

  • @pcheekupadda
    @pcheekupadda Před 8 měsíci +128

    ਪਾਇਆ ਕਰੋ ਵੀਰੇ ਵੀਡੀਓ ਕਨੇਡਾ ਆਉਣ ਤੋਂ ਪੰਜਾਬੀ ਹੱਟਣ ਆਪਣੀ ਜਿੰਦਗੀ ਖਰਾਬ ਨਾਂ ਕਰਨ

  • @gurmukhsingh9717
    @gurmukhsingh9717 Před 13 dny +1

    ਜਿਹੜੇ ਵੀਰ ਸੇਵਾ ਕਰਦੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇੰਦਾ ਹੀ ਸੇਵਾ ਕਰਦੇ ਰਹਿਣ ਜਿਹੜੇ ਵੀਰ ਬਹਾਰ ਲੇ ਦੈਸਾ ਵਿਚ ਜਾਂ ਕੇ ਨਸ਼ਿਆਂ ਤੇ ਲੱਗ ਗਏ ਇੰਨਾਂ ਵੀਰਾਂ ਦਾਂ ਇਲਾਜ ਕਰਵਾ ਕੇ ਫਿਰ ਇਹ ਆਪਣਾਂ ਕੰਮ ਕਰਨ ਵੀਰ ਜੀ ਤੁਸੀਂ ਆਪਣੇ ਕੰਮ ਛੱਡ ਕੇ ਸੇਵਾ ਕਰਦੇ ਧੰਨਵਾਦ ਕਰਦੇ ਹਾਂ ਤੁਹਾਡਾ

  • @basantkaur3196
    @basantkaur3196 Před 8 měsíci +12

    ਵੀਰ ਜ਼ੋ। ਤੁਸੀਂ ਵਿਖਾ ਰਹੇ ਹੋ ਇਹ ਸੱਚ ਹੈ ਜਿਨ੍ਹਾਂ ਬੱਚਿਆਂ ੍ਰਨੇ ਇਧਰ ਕੰਮ ਨੂੰ ਹੱਥ ਨਹੀਂ ਲਾਇਆ ਉਹਨਾਂ ਨੇ ਆਪਣੀ ਜ਼ਿੰਦਗੀ ਤਾਂ ਬਰਬਾਦ ਕਰਨੀ ਹੈ ਨਾਲ ਹੋਰਾਂ ਨੂੰ ਵੀ ਲੈ ਡੁੱਬਦੇ ਨੇ ਪੁਤਰ ਇਨ੍ਹਾਂ ਦੀ ਮਦਦ ਕਰੋ ਤੇ ਸਿੱਧੇ ਰਾਹ ਤੇ ਆ ਸਕਣ ਬੋਲਣ ਵਾਲਿਆਂ ਦੀ ਪ੍ਰਵਾਹ ਨਾ ਕਰੋ

  • @apnapunjab2023
    @apnapunjab2023 Před 8 měsíci +43

    ਨਸ਼ਾ ਤੁਹਾਡੇ ਮੂੰਹ ਤੇ ਕੋਈ ਜਬਰਦਸਤੀ ਇਹ ਨਹੀਂ ਤੁਨ ਦਾ❤ ਆਪਣੇ ਮਜ਼ੇ ਵਾਸਤੇ ਕਰ ਦਿਓ

    • @wayon7272
      @wayon7272 Před 8 měsíci +1

      👍👍

    • @BalwinderSingh-qx4lj
      @BalwinderSingh-qx4lj Před 8 měsíci +3

      ਤੁਸੀਂ ਬਿਲਕੁਲ ਠੀਕ ਕਿਹਾ,ਇਹ ਇੰਡੀਆ ਵਿੱਚ ਨਸ਼ੇ ਵੀ ਕਰਦੇ ਵੇਚਦੇ ਵੀ, ਦੂਜੇ ਚੰਗੇ ਮੁੰਡਿਆਂ ਨੂੰ ਵੀ ਨਸ਼ੇ ਤੇ ਲਗਾਉਂਦੇ ਹਨ। ਇਹ ਕੈਨੇਡਾ ਹੀ ਚੰਗੇ ਹਨ। ਟਰੂਡੋ ਦਾ ਧਨਵਾਦ ਜੋਂ ਇਨਾਂ ਨੂੰ ਇੰਡੀਆ ਤੋਂ ਇੰਪੋਰਟ ਕਰ ਰਿਹਾ ਹੈ।

    • @wayon7272
      @wayon7272 Před 8 měsíci +2

      @@BalwinderSingh-qx4lj hlo ... Jede tuc duje change mundya di gall kiti hai una bare hi @apnapunjab2023 kenda pya aa .. k mundya nu koi jor jabardsti krk nahi nashe lgvauda ... Una nu app sojhi honi chahidi hai ....

    • @positivethoughts8461
      @positivethoughts8461 Před 8 měsíci

      ਸਹੀ ਗੱਲ ਕੋਈ ਮੂੰਹ ਵਿੱਚ ਤੁੰਨ ਦਾ ਨਸ਼ੇ। ਜ਼ਹਿਰ ਕਿਉਂ ਨੀ ਕੋਈ ਖਾ ਲੈਂਦਾ ਪਤਾ ਕਿ ਮੌਤ ਹੀ ਆਉਗੀ । ਇਵੇਂ ਹੀ ਨਸ਼ਿਆਂ ਬਾਰੇ ਸੱਭ ਨੂੰ ਪਤਾ ਹੈ ਕਿ ਨਸ਼ਾ ਲੈਣ ਦਾ ਮਤਲਬ ਹਰ ਤਰ੍ਹਾਂ ਦੀ ਬੁਰਾਈ ਨੂੰ ਗਲੇ ਲਗਾਉਣਾ।

  • @satnamsinghsatta3464
    @satnamsinghsatta3464 Před 8 měsíci +50

    ਵੀਰੋ ਮੈ 18 ਸਾਲ ਅਫੀਮ ਖਾਦੀ ਹੈ ਜਦੋ ਮੈ ਆਪਣਾ ਟਰੱਕ ਵੇਚਿਆ ਮੈ ਉਸੇ ਟਾਈਮ ਛੱਡ ਦਿਤੀ ਵੀਰੋ ਭੈਣੋ ਤੁਸੀ ਐਨੇ ਸੋਹਣੇ ਦੇਸ਼ ਵਿੱਚ ਰਿਹ ਕੇ ਆਪਣੀ ਜਿੰਦਗੀ ਸੋਹਣੀ ਬਣੋਉ ਗੁਰੂ ਸਾਹਿਬ ਜੀ ਨੇ ਸਾਹਿਬਜਾਦੇਆ ਨੇ ਸਿੰਘ ਸਿੰਘਣੀਆਂ ਛੋਟੇ ਛੋਟੇ ਬੱਚੇਆ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਦਾ ਨਾਮ ਤੇ ਇਜਤ ਬਣਾਈ ਹੈ ਆਪਾ ਕਿਧਰ ਨੂੰ ਤੁਰ ਪਏ ਹਾ 😢❤

    • @satnamsinghsatta3464
      @satnamsinghsatta3464 Před 8 měsíci +6

      @@princebhullar5660 ਤੂੰ ਹੈ ਮੇਰਾ ਸਿੱਖ ਭਰਾ ਹੈ ਨਹੀ ਤੇਰੀ ਐਸੀ ਸੀਪ ਲਾਉਣੀ ਸੀ ਹੱਥ ਲਾ ਲਾ ਕੇ ਦੇਖਣਾ ਸੀ

    • @satwantsingh2632
      @satwantsingh2632 Před 8 měsíci +4

      ਗੱਲਾਂ ਨਾਲ ਤਾਂ ਮੈਂ ਵੀ ਕਿੰਨੇ ਵਾਰ ਛੱਡੀ ਆ

    • @GurdeepDhillon1984
      @GurdeepDhillon1984 Před 8 měsíci +4

      ਵੀਰੋਂ ਬੈਹਸ ਕਿਓ ਕਰਦੇ ਹੋ ਆਪਾਂ ਇੱਕ ਦੁੱਜੇ ਤੋਂ ਕਿੰਨੀਂ ਦੂਰੀ ਤੇ ਹੈ ਕੋਈ ਪਤਾ ਬਾਕੀ ਛੱਡਣ ਵਾਲੇ ਛੱਡ ਦੇਂਦੇ ਨੇ ਝੁਰੜਖੇੜੇ ਜਾ ਕੇ ਪਤਾ ਕਰ ਲਵੋ ਕਦੇ ਤੋਲਿਆ ਵਿੱਚ ਨਹੀਂ ਸੀ ਲਿਆਓਦਾ ਇੱਕ ਦਿਨ ਸਮਾਣ ਦੀ ਛੋਟ ਆਗੀ ੧੨੦੦੦ ਰੁਪਏ ਕਾਰ ਵਿੱਚ ਲੈਣ ਤੁਰ ਪਿਆ ਸੰਗਰੀਆ ਹਨੂੰਮਾਨਗੜ੍ਹ ਸੂਰਤਗੜ੍ਹ ਗ੍ਹੰਗਾ ਨਗਰ ਵਾਪਸ ਅਬੋਹਰ ਆਗੇ ਕੈਂਹਦਾ ਨਾ ਮਿਲਿਆ ਸ਼ਾਮ ਨੂੰ ਦੋ ਚੱਮਚੇ ਖਾ ਲਏ ਤਾਂ ਉਲਟੀ ਆਗੀ ਬੰਦਾਂ ਜਹਾਨੋ ਰੁਖ਼ਸਤ ਹੋ ਗਿਆ ਉਸ ਜੀਭ ਤੇ ਨਹੀਂ ਰਖੀ ਕੋਈ ਚੀਜ਼ ਪਰ ਹੈ ਬਹੁਤ ਔਖੀ ਕੁਮੈਂਟ ਵਿੱਚ ਮਾੜਾਂ ਨਾ ਲਿਖਿਆ ਕਰੋ ਆਪਾਂ ਸਾਰੇ ਭਰਾ ਹਾਂ ਗੁਰੂ ਸਾਹਿਬ ਨੇ ਵੀ ਭਾਈ ਦਾ ਦਰਜਾ ਦਿੱਤਾ ਹੈ

    • @GurpreetSingh-ui7vq
      @GurpreetSingh-ui7vq Před 8 měsíci +1

      ਵਾਹਿਗੁਰੂ ਜੀ ਨੇ ਤੇਰੇ ਉਪਰ ਕਿਰਪਾ ਕੀਤੀ ਹੈ ਸ਼ੁਕਰਾਨਾ ਕਰੋਂ ਵੀਰ

    • @GurpreetSingh-ui7vq
      @GurpreetSingh-ui7vq Před 8 měsíci +1

      ​@@princebhullar5660ਇਸ ਤਰ੍ਹਾਂ ਨਹੀਂ ਕਹੀਂ ਦਾ ਤੈਨੂੰ ਕੀ ਪ੍ਰਮਾਤਮਾ ਦੀ ਕਿੰਨੀ ਕਿਰਪਾ ਹੋਈ ਹੋਵੇਗੀ ਉਸ ਵੀਰ ਤੇ

  • @apnapunjab2023
    @apnapunjab2023 Před 8 měsíci +31

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚਾਵਲਾਂ ਭੋਗਦੀਆਂ ਰਹਿੰਦੀਆਂ ਨੇ

  • @shivdevsingh3626
    @shivdevsingh3626 Před 8 měsíci +11

    ਜਿੰਨਾ ਮਰਜੀ ਜੋੜ ਲਗਾ ਲਵੋ, ਜਿੰਨਾ ਚਿਰ ਇਹ ਆਪਣਾ ਮੰਨ ਪੱਕਾ ਨਹੀਂ ਕਰਦੇ, ਨਸ਼ਾ ਨਹੀਂ ਛੱਡ ਸਕਦੇ |

  • @hermindersingh7008
    @hermindersingh7008 Před 8 měsíci +52

    ਹੋ ਸਕੇ ਤਾ ਇਨਾਂ ਨੂੰ ਪੰਜਾਬ ਭੇਜ ਦਿਉ ਘੱਟੋ ਘੱਟ ਆਪਣੇ ਮਾਪਿਆ ਕੋਲ ਤਾ ਰਹਿਣਗੇ ਜਿੰਦਗੀ ਵਧੀਆਂ ਜੀਣਗੇ

    • @SanataniSIKH14
      @SanataniSIKH14 Před 8 měsíci +5

      Nahi veer ess tara nahi j iss halat ch bhej tey ehna nu loka ney tanny mehne maar maar k maar Dena ehna da ilaj honna chahida pehla

    • @hermindersingh7008
      @hermindersingh7008 Před 8 měsíci +5

      @@SanataniSIKH14 ਵੀਰ ਜੀ ਆਪਣੇ ਮਾਪਿਆ ਤੋ ਬਿਨਾ ਕੋਈ ਦੇਖਭਾਲ ਨਹੀ ਕਰਦਾ ਬਾਕੀ ਜੋ ਤੁਸੀ ਲੋਕਾ ਦੇ ਤਾਹਨਿਆ ਬਾਰੇ ਕਿਹਾ ਵੀਰ ਜੀ ਲੋਕਾ ਦਾ ਕੰਮ ਹੀ ਇਹੋ ਆ ਜੇ ਹੁਣ ਇਨਾ ਬੱਚਿਆ ਨੂੰ ਮੱਦਦ ਦੀ ਲੋੜ ਹੈ ਮਾਪੇ ਹੀ ਚੰਗੀ ਤਰਾ ਉਨਾ ਨੂੰ ਸੰਭਾਲ ਸਕਦੇ ਹਨ

    • @arshdeepkaur-li4xo
      @arshdeepkaur-li4xo Před 8 měsíci

      Hmm

  • @HarjitSingh-by5gr
    @HarjitSingh-by5gr Před 8 měsíci +2

    ਬਹੁਤ ਹੀ ਵਧੀਆ ਉਪਰਾਲਾ ਬਾਈ। ਇਹ ਬੱਚੇ ਆਪਣੀ ਗਲਤੀ ਮੰਨ ਕੇ। ਦੁਬਾਰਾ। ਆਪਣੀ ਵਧੀਆ ਜਿੰਦਗੀ। ਜੀ ਸਕਣ।

  • @karamjitkaur7398
    @karamjitkaur7398 Před 8 měsíci +22

    ਵਾਹਿਗੁਰੂ ਜੀ ਸਾਰਿਆਂ ਨੂੰ ਸਦਬੁੱਧੀ ਬਖਸ਼ਣ
    ਇਹਨਾ ਦੇ ਮਾਪੇ ਕਿੰਨੇ ਦੁਖੀ ਹੋਣਗੇ ਕੋਈ ਅੰਦਾਜਾ ਵੀ ਨੀ ਲਗਾ ਸਕਦਾ

    • @Rajdeep-gw4gz
      @Rajdeep-gw4gz Před 8 měsíci

      यार आ वी ता गोरियां दे चितड़ चटण गए सी ओथे

    • @happybnl1722
      @happybnl1722 Před 8 měsíci +1

      fer v nhi hatde bhaine bhejno canada ethe v bahut kam ne je bande ne karna howe

  • @sukhwinderasi473
    @sukhwinderasi473 Před 8 měsíci +30

    ਜਿਹੜੇ ਵੀ student ਵੀਜ਼ੇ ਤੇ ਆਉਂਦੇ ਹਨ ਆਉਣ ਤੋ ਪਹਿਲਾਂ ਉਹਨਾ ਨੂੰ ਇਥੋ ਦੇ ਹਾਲਾਤ ਵਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ।ਸਭ ਤੋਂ ਵੱਡੀ problem ਇਹਨਾਂ ਦੀ ਇਹ ਹੈ ਕਿ ਮਿਹਨਤ ਨਹੀ ਕਰਨੀ ਚਾਹੁੰਦੇ । ਨਸ਼ੇ ਲਈ ਪੈਸੇ ਕਿਥੋ ਆਉਦੇ ਹਨ, ਆਪਣੇ ਪੰਜਾਬੀਆਂ ਦੀ ਬਣੀ ਬਣਾਈ ਸ਼ਾਨ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ ਇਹਨਾਂ ਨੇ।

  • @ajaibsingh6044
    @ajaibsingh6044 Před 8 měsíci +30

    ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੇ ਤਾਂ ਭੌਕੀ ਜਾਣਾ ਇੰਨਾ ਦੀ ਪ੍ਰਵਾਹ ਨਾ ਕਰੋ ਇੰਨਾ ਦੀ ਮਦਦ ਕਰੋ

    • @pushwindersingh4009
      @pushwindersingh4009 Před 8 měsíci

      ਕਰ ਲਵੋ ਮਦਦ ਇਹਨਾ ਨਸ਼ੇਇਆ ਦੀ ਨੇ ਚਿੱਟਾ ਹੀ ਪੀਣਾ ਪੰਜਾਬੀ ਬਦਨਾਮ ਕਰ ਦਿੱਤੇ ਇਹਨਾ ਚਿੱਟਾ ਪੀਣ ਵਾਲਿਆਂ ਨੇ

  • @GurdeepDhillon1984
    @GurdeepDhillon1984 Před 8 měsíci +26

    ਵੀਰੋ ਏਥੇ ਪੰਜਾਬ ਆ ਕੇ ਮੇਲੇਆ ਤੇ ਟਰੈਕਟਰਾ ਦੀਆ ਖੇਡਾਂ ਤੇ ਪੈਸਾ ਉਜਾੜਨ ਦੀ ਥਾ ਏਨਾ ਬੱਚੇਆ ਦੀ ਮੱਦਦ ਕਰੋ ਇਲਾਜ ਕਰਾਂ ਦਿਓ ਮਾਪੇ ਰੁਲ ਰਹੇ ਨੇ ਸਾਡੇ ਪਿੰਡ ਦਾ ਬੱਚਾ ਵੀ ਏਸ ਰਾਹੇ ਪੈ ਗਿਆ ਮਾਪੇ ਦਿਨ ਰਾਤ ਰੋਂਦੇ ਵੀਰੋ ਬਚਾ ਲਵੋ ਬੱਚਿਆਂ ਨੂੰ ਵੀ ਦਿਲ ਤਕੜਾ ਕਰੋਂਗੇ ਤਾ ਹੀ ਨਸ਼ਾ ਛੁੱਟਨਾ ਏ

    • @BalwinderSingh-qx4lj
      @BalwinderSingh-qx4lj Před 8 měsíci

      ਇਨ੍ਹਾਂ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਪਹਿਲਾਂ ਆਪਣਾ ਨਸ਼ਾ ਸਮੱਗਲਿੰਗ ਦਾ ਪੈਸਾ ਇੰਡੀਆ ਵਿੱਚ ਖੇਡ ਮੇਲਿਆਂ ਵਿੱਚ ਮੁੰਡਿਆਂ ਨੂੰ ਨਸ਼ੇ ਤੇ ਲਾਕੇ ਟੂਰਨਾਮੈਂਟ ਖਿਡਾਏ, ਕਈਅਮਲੀਆਂ ਨੂੰ ਪੈਸੇ ਵੀ ਵੰਡਦੇ ਰਹੇ। ਅੱਜ ਇਨ੍ਹਾਂ ਅਤੇ ਇਥੋਂ ਦੇ ਅਫਸਰਾਂ ਮਨਿਸਟਰਾਂ ਦੀ ਬਦੌਲਤ ਸਾਰਾ ਪੰਜਾਬ ਨਸ਼ਈ ਬਣਿਆ ਪਿਆ। ਹੁਣ ਤਾਂ ਰੱਬ ਹੀ ਰਾਖਾ ਹੈ। ਸਾਨੂੰ ਤਾਂ ਇਥੇ ਆਪਣੀ ਔਲਾਦ ਬਚਾਉਣੀ ਔਖੀ ਹੈ।

  • @GurdeepDhillon1984
    @GurdeepDhillon1984 Před 8 měsíci +14

    ਵੀਰ ਤੇਰੀ ਮੇਹਨਤ ਨੂੰ ਸਲੂਟ ਏ ਜੋ ਏਨਾਂ ਬੱਚਿਆਂ ਦੀ ਮਦਦ ਕਰੋ ਏਨਾਂ ਦੇ ਕੇਸ ਲਵਾਓ ਕੋਟ ਵਿੱਚ ਤੇ ਕੰਮ ਦਵਾ ਦਿਓ

  • @amarjotsinghgrewal5123
    @amarjotsinghgrewal5123 Před 8 měsíci +19

    ਜਿਹੜੇ ਵੀ ਵੀਰ ਰਲ ਮਿਲਕੇ ਫੰਡ ਇੱਕਠਾ ਕਰਕੇ ਕੋਈ ਜ੍ਹਗਾ ਦਾ ਹੱਲ ਕਰਕੇ ਇੰਨਾਂ ਦਾ ਇਲਾਜ ਕਰਵਾਓ ਇਹ ਬਹੁਤ ਵੱਡਾ ਪੁੰਨ ਦਾ ਕੰਮ ਆ ਕਿਸੇ ਦੀ ਜਿੰਦਗੀ ਨੂੰ ਬਚਾਉਣੀ ਆ

    • @bablasekhon1044
      @bablasekhon1044 Před 8 měsíci +1

      ਬਿਲਕੁੱਲ ਿੲਹਨਾ ਦਾ ਿੲਲਾਜ ਹੋਨਾ ਚਹਿਦਾ

  • @Ambarsaria--Jatt
    @Ambarsaria--Jatt Před 8 měsíci +15

    ਨਸ਼ਾ ਹਰ ਜਗ੍ਹਾ ਹੈ ਇੱਥੇ ਲੋਕ ਭਗਵੰਤ ਮਾਨ ਨੂੰ ਰੋ ਰੋਈ ਜਾਂਦੇ
    ਨਾ ਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਕਰ ਸਕਦਾ ਨਾ ਤੇ ਪੰਜਾਬ ਦਾ ਮੁੱਖ ਮੰਤਰੀ

  • @user-wy8gd7dh6z
    @user-wy8gd7dh6z Před 8 měsíci +12

    ਵੀਰ ਜੀ ਸੱਚ ਇੰਨੇ ਮਾੜੇ ਹਲਾਤ ਆ ਵਾਹਿਗੁਰੂ ਇਹਨਾ ਨੂੰ ਸਮਾਤ ਬਾਕਸ਼ੈ ਬਾਈ ਸਲੂਟ ਆ ਤੁਹਾਨੂੰ ਇਹਨਾ ਦਾ ਹਾਲ ਚਾਲ ਦੱਸਣ ਦਾ ਧੰਨਵਾਦਾਂ ਵਾਹਿਗੁਰੂ ਚੱੜਦੀ ਕਲਾ ਰੱਖੇ

  • @dilveersingh2547
    @dilveersingh2547 Před 8 měsíci +27

    ਵੀਰ ਜੀ ਮੈਂ ਤੁਹਾਡੀ ਹਰੇਕ ਵੀਡੀਓ ਦੇਖਦੀ ਹਾਂ ਬਹੁਤ ਨੇਕੀ ਦਾ ਕੰਮ ਕਰ ਰਹੇ ਹੋ ਤੁਸੀਂ 👌👌👌

  • @user-gurdeepsingh
    @user-gurdeepsingh Před 8 měsíci +9

    ਉਹ ਰੱਬਾ ਕਿਸੇ ਵੀ ਮਾਂ ਦੇ ਪੁੱਤ ਨੂੰ ਇਹ ਕੋਹੜ ਨਸ਼ੇ ਦਾ ਨਾ ਲਗੇ ਹੀਰੇਆ ਵਰਗੇ ਆ ਇਹ ਘਰ ਦੇ ਵੱਖਰੇ ਰੋਣ ਦੇ ਹੋਣੇ ਵੀਰ ਜੀ ਤੁਹਾਡਾ ਧੰਨਵਾਦ ਆ 🙏🙏

  • @jeetkaur5558
    @jeetkaur5558 Před 8 měsíci +3

    ਨਸ਼ਾ ਛੁਡਵਾਉਣ ਵਾਲੇ ਹਸਪਤਾਲ ਕੈਨੇਡਾ ਵਿੱਚ ਵੀ ਹਨ ਇਹਨਾ ਨੂੰ ਹਸਪਤਾਲ ਲਿਜਾਇਆ ਜਾਵੇ ਜਿੰਨਾ ਜਲਦੀ ਹੋ ਸਕੇ
    ਵਾਹਿਗੁਰੂ ਸਮੱਤ ਬਖਸ਼ੇ ਬੱਚਿਆ ਨੂੰ

  • @ManjeetSingh-ye1km
    @ManjeetSingh-ye1km Před 8 měsíci +2

    Virji ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਜੋਗਿੰਦਰ ਬਸੀ ਬਦਨਾਮ ਕਰਦਾ ਹੈ। ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ ਕਿ ਤੁਸੀਂ ਆਪਣੇ ਪੰਜਾਬ ਦੇ ਯੂਥ ਦਾ ਭਲਾ ਕਰ ਰਹੇ ਹੋ। ਜੇ ਇਹ ਸਾਰੇ ਯੂਥ ਇਸ ਦਲਦਲ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਤਾਂ ਉਨ੍ਹਾਂ ਦੀ ਜਿੰਦਗੀ ਬਚ ਸਕਦਾ ਹੈ

  • @mandeepsinghbrar734
    @mandeepsinghbrar734 Před 8 měsíci +27

    Dhan Dhan Guru Ramdas ji 🙏

  • @tajwrsingh5990
    @tajwrsingh5990 Před 8 měsíci +34

    ਇੰਡੀਆ ਵਾਪਿਸ ਆਜੋ ਬਾਈ ਜੀ 🙏
    ਇਹਨਾਂ ਦੇ ਮਾਪਿਆਂ ਨੂੰ ਦੱਸੋ ਜੀ 🙏

  • @GurdeepSingh-su5ev
    @GurdeepSingh-su5ev Před 8 měsíci +8

    ਬਹੁਤ ਵਧੀਆ ਕੰਮ ਕਰ ਰਹੇ ਨੇ ਸੰਸਥਾ ਵਾਲੇ ਲੋਕਾ ਨੇ ਤਾ ਕੁੱਤੇ ਦੀ ਭੌਕਣਾ ਇੰਨਾ ਨੇ ਤਾਂ ਭੌਕੀ ਜਾਣਾ ਕੋਈ ਬਿਨਾ ਵਜਾਹ ਤੋ ਨਸ਼ਾ ਨਹੀ ਕਰਦਾ ਕੋਈ ਵਜਾਹ ਜਰੂਰ ਹੁੰਦੀ ਹੈ

  • @amarsaini135
    @amarsaini135 Před 8 měsíci +13

    ਬਹੁਤ ਮਾੜਾ ਹਾਲ ਐ ਵੀਰ ਜੀਓ
    ਸਾਡਾ ਇੱਕ ਬਹੁਤ ਪਿਆਰਾ ਦੋਸਤ ਓਥੇ ਜਾਕੇ ਕੰਮ ਛੁੱਟਣ ਕਰਕੇ ਬਹੁਤ ਪ੍ਰੇਸ਼ਾਨ ਰਹਿਣ ਲੱਗਾ
    ਘਰ ਵਾਲਿਆਂ ਨੂੰ ਦੱਸਿਆ ਨਹੀਂ ਕਿ ਕੰਮ ਛੁੱਟ ਗਿਆ ਐ ਇਸ ਲਈ ਓਹ ਪੈਸੇ ਮੰਗਦੇ ਰਹਿੰਦੇ ..
    ਓਹ ਵੀਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਫਿਰ ਕੁਝ ਦੋਸਤ ਬਣੇਂ ਜ਼ੋ ਪਹਿਲਾਂ ਤੋਂ ਹੀ ਓਸੇ ਤਰ੍ਹਾਂ ਦੀ ਹਾਲਤ ਵਿੱਚ ਸੀ ਸਾਰੇ ਮਿਲ ਕੇ ਨਸ਼ੇ ਕਰਦੇ, ਗੱਡੀਆਂ ਲੁੱਟਦੇ, ਚੋਰੀ ਅਤੇ ਕਿਡਨੈਪਿੰਗ ਕਰਦੇ.. ਜੰਗਲ ਵਿੱਚ ਟੈਂਟ ਲਗਾ ਕੇ ਰਹਿੰਦੇ..
    ਅਸੀਂ ਆਪਣੇ ਦੋਸਤ ਨੂੰ ਬਹੁਤ ਸਮਝਾਇਆ ਕਿ ਇਸਦਾ ਅੰਤ ਸਿਰਫ ਜੇਲ ਐ ਇਹ ਕੰਮ ਨਾਂ ਕਰ ਇਸ ਨਾਲ ਪੰਜਾਬੀਆਂ, ਇੰਡੀਅਨ ਦੀ ਵੀ ਬੇਜ਼ਤੀ ਹੁੰਦੀ ਐ ਪਰ ਓਹ ਸਾਡੀ ਗੱਲ ਵੀ ਨਹੀਂ ਮੰਨਿਆ ਬਲਕਿ ਮੇਰਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ..
    ਪਿਛਲੇ ਕਰੀਬ ਢਾਈ ਤਿੰਨ ਮਹੀਨੇ ਤੋਂ ਉਸਦਾ ਮੁਬਾਇਲ ਬੰਦ ਆ ਰਿਹਾ ਸੀ ਹੁਣ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਓਹ ਜੇਲ ਵਿੱਚ ਐ..
    ਬਹੁਤ ਦੁੱਖ ਲੱਗਦਾ ਇਹ ਦੇਖ ਇੱਕ ਮੇਹਨਤਕਸ਼ ਤੇ ਸਾਊ ਸੁਭਾਅ ਵਾਲਾ ਕਿਵੇਂ ਕ੍ਰਿਮਿਨਲ ਬਣ ਗਿਆ।।

  • @grewalagriculturemechinica1313
    @grewalagriculturemechinica1313 Před 8 měsíci +8

    ਮੁਲਕ ਨੂੰ ਮਾੜਾ ਨਾ ਕਹੋ ,ਬੰਦੇ ਮਾੜੇ ਕੰਮ ਪੈ ਗਏ , ਔਲਾਦ ਨੂੰ ਮਾੜਿਆਂ ਦੀ ਸੰਗਤ ਤੋ ਦੂਰ ਰੱਖੋ …. ਕਨੇਡਾ ਕਿਰਤੀਆ ਦਾ ਮੁਲਕ ਆ

  • @simran-xr4js
    @simran-xr4js Před 8 měsíci +18

    Jaskaran bro is really sensible and I can see he really cares about the community . Good job guys

  • @billafauji9254
    @billafauji9254 Před 8 měsíci +5

    ਕਨੇਡਾ ਦਾ ਕੀ ਕਸੂਰ ਐ ਇਸ ਵਿੱਚ ਜਦੋਂ ਆਪਣੇ ਆਪ ਮੰਨਦੇ ਨੇ ਵੀ ਨਸਾ ਹੀ ਕਰਨਾ

  • @sikanderjitdhaliwal2078
    @sikanderjitdhaliwal2078 Před 8 měsíci +4

    ਵੀਰ ਤਕਰੀਬਨ ਵੀਹ ਪੱਚੀ ਸਾਲ ਪਹਿਲਾਂ ਵੀ ਮਾਲਟਿਨ ਬੈਸਟਬੁੱਡ ਮਾਲ ਦੇ ਪਿੱਛੇ ਝਾੜੀਆਂ ਵਿੱਚ ਰਹਿੰਦੇ ਵੇਖੇ ਹਨ। ਨਸ਼ਾ ਹੀ ਕਾਰਨ ਹੈ ਨਸ਼ੇ ਤੋਂ ਬੱਚਿਆ ਜਾਵੇ।

  • @harpalsinghhandahanda9798
    @harpalsinghhandahanda9798 Před 8 měsíci

    ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸੱਚ ਲੋਕਾਂ ਸਾਹਮਣੇ ਪੇਸ਼ ਕਰਨ ਲਈ ਪਰ ਲੋਕਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਲੋਕਾਂ ਦੇ ਸਿਰ ਬਾਹਰ ਦਾ ਭੂਤ ਸਵਾਰ ਹੋ ਗਿਐ

  • @gulzarsinghgharyala9974
    @gulzarsinghgharyala9974 Před 8 měsíci +2

    ਮਾੜੀ ਸੰਗਤ ਬੈੜਾਗਰਕ ਕਰਦੀਆਂ। ਸਤਿ ਸੰਗਤ ਕਰੋ ਗੁਰਸਿੱਖਾਂ ਦੀ ਸੰਗਤ ਕਰੋ ਐਸੇ ਗੁਰਸਿੱਖਾਂ ਸੰਗਤ ਕਰੋ ਜਿਦਾ ਤੁਹਡੇ ਕੋਲ ਸਿੰਘ ਆਇਆ ਹੈ ਵਾਹਿਗੁਰੂ ਕਿਰਪਾ ਕਰੇ

  • @surindergill7417
    @surindergill7417 Před 8 měsíci +7

    Thanks putter ji help for community

  • @gujral0786
    @gujral0786 Před 8 měsíci +21

    Please add English subtitles so that people from other communities can also understand and help

  • @jogindersinghjs3081
    @jogindersinghjs3081 Před 8 měsíci +7

    ਪੁੱਤਰੋ ਜਿਊਦੇ ਵਸਦੇ ਰਹੋ ਮੁੰਡੇ ਕੁੱੜੀਆ ਦੀ ਵੀਡਓ ਬਣਾਕੇ ਉਹਨਾ ਮਾ ਬਾਪ ਦੀਆ ਅੱਖਾ ਖੋਲਦੇ ਹੋ ਪਰਮਾਤਮਾ ਪੁੱਤਰੋ ਤੁਹਾਡੀ ਲੰਬੀ ਉਮਰ ਕਰੇ

  • @parminderkaur7813
    @parminderkaur7813 Před 8 měsíci +25

    Veer ji. Tusi apna sikhi e raah te turde raho te karam karde raho. Jo kuch karde nahi ohi bolde ne.... Waheguru ap nu hor himmat deve......

  • @inderjitkaur3019
    @inderjitkaur3019 Před 8 měsíci +23

    ਵਾਹਿਗੁਰੂ ਜੀ ਮੇਹਰ ਕਰਨ ਬੱਚਿਆ ਤੇ।🙏🙏

  • @Nikhilgal
    @Nikhilgal Před 5 měsíci +1

    ਮੇਰੇ ਇਕ known ਦੇ relative Quebec ਵਿੱਚ ਆ ਉਹ ਉਸ ਨੂੰ polythene bag ਵਿੱਚ ਨਸ਼ਾ ਪਾ ਕੇ ਪੂਰਾ pack ਕਰਕੇ ਫੜਾ ਦਿੰਦਾ ਸੀ ਤੇ ਕਹਿੰਦੇ ਸੀ ਫਲਾਣਾ ਬੰਦਾ ਆਵੇਗਾ ਤੇ ਪੈਸੇ ਲੈ ਲੀ ਤੇ bag ਫੜਾ ਦੀ be aware everyone be safe

  • @surindersyal6575
    @surindersyal6575 Před 12 dny +1

    Now there is a demand for only specialist medical professionals, highly skilled engineers, distinguished scientists and highly talented finance experts.

  • @realthing00
    @realthing00 Před 8 měsíci +15

    Bro please don't worry about negative people you're doing a great job keep it up.

  • @bobbiecheema4833
    @bobbiecheema4833 Před 8 měsíci +20

    Salute to you for try helping these youths.

  • @jagatkamboj9975
    @jagatkamboj9975 Před 8 měsíci +29

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @1973sheki
      @1973sheki Před 8 měsíci

      Allah ki marzi ha sab

  • @dalbirsinghsingh8144
    @dalbirsinghsingh8144 Před 8 měsíci +22

    ਇੰਨਾ ਨੂੰ ਪੰਜਾਬ ਭੇਜਣਾ ਚਾਹੀਦਾ ਹੈ ਸਾਇਦ ਆ ਕੇ ਸੁਧਰ ਜਾਣ

    • @satnamsinghsatta3464
      @satnamsinghsatta3464 Před 8 měsíci +1

      ​@@user-rr6ll1mg1zਹੱਸਣ ਵਾਲੀ ਕਹਿੜੀ ਗੱਲ ਹੈ ਯਾਰ ਜਿਸ ਤੰਨ ਲਾਗੇ ਸੋ ਤੰਨ ਜਾਣੇ ਵੀਰ ਕਿਸੇ ਦਾ ਮਜਾਕ ਨਹੀ ਉਡਾਈ ਦਾ ❤

    • @santokhsingh1112
      @santokhsingh1112 Před 4 měsíci

      ਇਹ ਕੁੱਤੇ ਦੀ ਪੂਛ ਨੇ ,ਇੱਥੇ ਵੀ ਵਿਹਲੜ ਰਹੇ ,ਤੇ ਕੈਨੇਡਾ ਵੀ ਵਿਹਲੜ ਹੀ ਰਹਿਣਗੇ , ਨਸ਼ੇ ਹੀ ਕੀਤੇ ਇਹਨਾਂ ਨੇ ਕੰਮ ਦੇ ਨਾਂ ਤੇ ਬਿਮਾਰੀ ਪੈਦੀ ਇਹਨਾਂ ਨੂੰ । ਇਹਨਾਂ ਦੇ ਵੀਹ ਵੀਹ ਛਿੱਤਰ ਮਾਰੋ ਵਿਹਲੜਾਂ ਦੇ ।

  • @SatwantGill-lu5jk
    @SatwantGill-lu5jk Před 8 měsíci +11

    Well done brother, waheguru aap nu chardi kla ch rakhey

  • @unit-ms6sr
    @unit-ms6sr Před 8 měsíci +1

    ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ

  • @khalistan7716
    @khalistan7716 Před 13 dny

    ਵੀਰ ਇਨ੍ਹਾਂ ਬੱਚਿਆਂ ਜਾ ਲੜਕੇ ਲੜਕੀਆਂ ਨੂੰ ਕਿਰਪਾ ਕਰਕੇ ਟਿਕਟਾਂ ਲੈਕੇ ਵਾਪਸ ਮਾਂ ਬਾਪ ਕੋਲ ਭੇਜੋ ਬਹੁਤ ਵਧੀਆ ਹੋਵੇਗਾ ਇਧਰ ਨਾ ਰੱਖੋ ਇਨ੍ਹਾਂ ਨੂੰ ਨਸ਼ੇ ਲਈ ਪੈਸੇ ਬਿਲਕੁਲ ਨਹੀਂ ਦੇਣਾ

  • @harji66
    @harji66 Před 3 měsíci +1

    $ 80 ਰੋਜ਼ ਆਉਂਦੇ ਕਿਥੋਂ ਆ ਇਹ ਵੀ ਗੱਲ ਪੁੱਛਣ ਵਾਲ਼ੀ ਸੀ ਪਰ ਇਹਨਾਂ ਦੀ ਮੱਦਦ ਕਰਨੀ ਜਰੂਰ ਬਣਦੀ ਏ

  • @Meerpuriasekhonvlog
    @Meerpuriasekhonvlog Před 8 měsíci +13

    ਯਾਰ ।ਕੈਨੇਡਾ ਵਿਚ bhut ਹੀ ਅਮੀਰ ਪੰਜਾਬੀ ਰਹਿੰਦੇ ਨੇ piease ਬੱਚਿਆਂ ਦੀ ਜਰੂਰ help ਕਰੋ ਕਿਸੇ ਮਾਪਿਆਂ ਦੇ ਬੱਚੇ ਨੇ

    • @pek1240
      @pek1240 Před 8 měsíci

      help lainde vi nahi g ulta galan kadh de mandha bolde eh edan de bachhe bahut changge vi ne mere kol 15 20 munde kudian kam karde ne 3 3 sal ho gaye pehlan college jande si fer kam te hun chalo pr laggi aa par vadia paise ghar pa rahe ne jhede gandhe ne oh ni sudhar de

  • @user-nq2fp3ym1m
    @user-nq2fp3ym1m Před 8 měsíci +6

    ਜਿੰਨਾ ਲੋਕਾਂ ਦਾ ਦੇਸ਼ ਨਹੀਂ ਹੁੰਦਾ ਉਹ ਲੋਕ ਏਦ੍ਹਾ ਰੁਲਦੇ ਫਿਰਦੇ ਹਨ ਉਹ ਲੋਕ ਸਿੱਖ ਹਨ

    • @ashwanijoshi4577
      @ashwanijoshi4577 Před 8 měsíci +3

      Ethey desh da sawaal kithon aa gaya, jithey tussi rehnde ho oh hi tuhada desh hunda hai jeykar tuhadey kam hi mandey ne ta koi bhi desh ki kar sakda hai, Canada wich main stream community bhi bahut sari drug de addicted hai ki eh uhna da desh nahi hai

    • @ShamsherSingh-ff5jg
      @ShamsherSingh-ff5jg Před 5 měsíci +1

      ਬਿਲਕੁਲ ਸਹੀ ਕਿਹਾ ਤੁਸੀਂ ​@@ashwanijoshi4577

  • @JaskaranSingh-oy9wg
    @JaskaranSingh-oy9wg Před 8 měsíci +3

    ਬਾਈ ਜੀ ਇਹ ਉਹਨਾਂ ਮਾਪਿਆਂ ਦੇ ਬੱਚੇ ਹੀ ਹਨ ਜਿਹਨਾਂ ਪੰਜਾਬ ਵਿੱਚ ਗਰੀਬ ਲੋਕਾਂ ਦਾ ਖ਼ੂਨ ਪੀ ਪੀ ਪੈਸੇ ਇਕੱਠੇ ਕੀਤੇ, ਲੇਖਾ ਤਾਂ ਦੇਣਾ ਹੀ ਪੈਂਦਾ ਚਾਹੇ ਉਹ ਔਲਾਦ ਅੱਗੇ ਆ ਜਾਵੇ ਜਾਂ ਆਪ ਨੂੰ ਭਰਨਾ ਪਵੇ। ਜ਼ੇਕਰ ਇੱਥੇ ਮਿਹਨਤ ਕਰਕੇ ਗੲਏ ਹੁੰਦੇ ਤਾਂ ਕੈਨੇਡਾ ਜਾ ਕੇ ਸਿਆਣੇ ਬਣ ਕੇ ਰਹਿੰਦੇ।

  • @SukhdevSingh-gg7mh
    @SukhdevSingh-gg7mh Před 8 měsíci +3

    Waheguru sumat bakhshi ahna bachian nu

  • @SukhRaj-uu5ee
    @SukhRaj-uu5ee Před 13 dny +1

    Sach kadwa Huda bahi ji Hajm karna okha a 20 mudia nal ki kardia ne kudia ❤❤❤❤❤❤

  • @pardeepsingh-iv6pu
    @pardeepsingh-iv6pu Před 8 měsíci +5

    Waheguru Ji Mehar Kareo Sab Te Ji 🙏

  • @happychauhan9460
    @happychauhan9460 Před 8 měsíci +10

    You people are doing very good job I appreciate you work to bring the storey

  • @allcolourofmylife
    @allcolourofmylife Před 8 měsíci +1

    ਏਨਾ ਨੂੰ ਵਾਪਸ ਭੇਜਣ ਦਾ ਪਰਬੰਧ ਕਰੋ

  • @WorldSikhUpdates
    @WorldSikhUpdates Před 8 měsíci +8

    Mintoo Veer kuchh lok idda de hee hunde ne, aap kuchh karna nahi te dujja kare te lattaa khichniya, tussi Jo kar rahe ho ih insaniyat di ikk vaddi misaal hai... Dhanwaad tuhada te naal de baaki Veera da 🙏

  • @SatnamSingh-nn1sw
    @SatnamSingh-nn1sw Před 8 měsíci +1

    ਲੰਗਰ ਵਰਤਾਉਣਾ ਘੱਟ ਕਰ ਦਿਓ ਤੇ ਇਹੋ ਜਿਹੇ ਲੋੜਵੰਦਾਂ ਦੀ ਮਦਤ ਕਰਨੀ ਚਾਹੀਦੀ ਹੈ।

  • @jssingh-xf7qt
    @jssingh-xf7qt Před 8 měsíci +17

    Great video veer g❤it's true help for our community ❤

  • @SukhRaj-uu5ee
    @SukhRaj-uu5ee Před 13 dny +1

    Sach hamesha Atal Huda wa ❤❤❤❤

  • @user-hr8pw8bh4x
    @user-hr8pw8bh4x Před 8 měsíci +3

    Great Initiative veer , Baba jii tuhanoo tandrusti te power dave inz de Lok Bhlaii de kama lyee,,
    Stay bless and healthy always ,
    Sat shri Akal

  • @ameetsharma7269
    @ameetsharma7269 Před 4 měsíci

    You are doing a great job in bringing this concern out to the community. So sad but hopefully they can get help.

  • @GurdeepDhillon1984
    @GurdeepDhillon1984 Před 8 měsíci +10

    ਵੀਰੋ ਨਸ਼ਾ ਬਹੁਤ ਬੁਰੀ ਚੀਜ ਹੈ ਏ ਕੋਹੜ ਰੱਬ ਦੁਸ਼ਮਣ ਨੂੰ ਵੀ ਨਾ ਲਾਵੇ ਵੀਰੋ ਟਿੱਚਰਾਂ ਨਾ ਕਰੋ ਏ ਬੀਮਾਰ ਨੇ ਏਨਾ ਵਾਸਤੇ ਦੋ ਸ਼ਬਦ ਹਮਦਰਦੀ ਦੇ ਲਿਖ ਦਿਓ ਤੁਹਾਨੂੰ ਕੋਈ ਫਰਕ ਨਹੀਂ ਪੈਣਾ

  • @Technicalharjit
    @Technicalharjit Před 8 měsíci +11

    Waheguru g thode te mher bhrea hth rkhn veer g bht vdiha km kre o tusi 🙏🏻🙏🏻🙏🏻

  • @namatazan
    @namatazan Před 8 měsíci

    good job v v v Nice video bahi from Pakistan Lahore to Canada love u❤❤❤❤

  • @sita4379
    @sita4379 Před 8 měsíci +2

    make canada bihar ..............its our national duty. jai hind.

  • @paramjitsinghbrar1034
    @paramjitsinghbrar1034 Před 8 měsíci +15

    Good job Shote veer, Waheguru app nu chardi kala bakshan 🙏

  • @manvi-786
    @manvi-786 Před 14 dny

    Good sardar ji satnamji'. Guru. Ramdash. Ji. Maharaj

  • @singhamarjit6234
    @singhamarjit6234 Před 8 měsíci +8

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @randeepwarraich9363
    @randeepwarraich9363 Před 8 měsíci +1

    Waheguru waheguru waheguru waheguru waheguru waheguru waheguru waheguru ji . Waheguru bless all of us

  • @sonumbaeng
    @sonumbaeng Před 8 měsíci +2

    Tusin community lai bahut vadia kam kar rahey hon. Har fuddu bandey nun jawab den di lod nahin.

  • @BalwinderKaur-nx4kv
    @BalwinderKaur-nx4kv Před 8 měsíci +8

    ਏਹਨਾਂ ਚਿਹਰਾ ਵੀ ਦਿਖਾਓ ਤਾਂਕਿ ਕੋਈ ਏਹਨਾਂ ਦਾ ਕੋਈ ਏਹਨਾਂ ਨੂੰ ਪਹਿਚਾਨ ਸਕਨ ਤੇਂ ਏਹਨਾਂ ਤਕ ਪਹੁੰਚ ਕਰ ਸਕਨ ।

  • @HarjinderSingh-ce2be
    @HarjinderSingh-ce2be Před 8 měsíci +1

    Good job bro keep it up 👍❤❤❤

  • @nihaaldhillon8594
    @nihaaldhillon8594 Před 19 dny +1

    ਵੀਰ ਵਾਪਸ ਪੰਜਾਬ ਭੇਜ ਦਿਉਂ ਏਨੇ ਨੂੰ

  • @hariomomkar4546
    @hariomomkar4546 Před 13 dny

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @rajdularsingh4614
    @rajdularsingh4614 Před 13 dny

    ਭਾਈ ਜੀ ਇਕ ਹੈ ਇਕ ਬਾਤ ਹੈ ਫਲੈਕਸ ਵਾਲਾ

  • @kirankaur2286
    @kirankaur2286 Před 8 měsíci +1

    You are doing very good work

  • @NanheinFarishteNCERT
    @NanheinFarishteNCERT Před 8 měsíci +2

    🙌🙌

  • @gurbakshsingh7858
    @gurbakshsingh7858 Před 14 dny

    Very good work Bai ji

  • @gurpreetkaurgrewal4428
    @gurpreetkaurgrewal4428 Před 8 měsíci +5

    Good job putt I proud of you.

  • @27499
    @27499 Před měsícem

    They should make Refugee Claims. We don't have to spend penny. The government will provide everything to Refugees.

  • @jasleenkaur5543
    @jasleenkaur5543 Před 8 měsíci +6

    We should be thanking them for the awareness of such situation ! Atleast they are giving hope to the families whose kids are missing ! And secondly we should help them rather than writing shit about this channel or the kids !

  • @kaamilpankaj
    @kaamilpankaj Před 8 měsíci +1

    ਵੀਰੇ....ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਰਫਿਊਜੀ ਕੇਸ ਫਾਈਲ ਕਰਨ ਦੀ ਤਿਆਰੀ ਕਰ ਰਹੇ ਨੇ।ਕਿੱਥੇ ਚਲੇ ਜਾਂਦੇ ਨੇ ਜਦੋਂ ਤੁਸੀ interview ਲੈਣ ਜਾਂਦੇ ਨੇ। ਅਜਿਹੇ ਬਚਿਆਂ ਨੂੰ rehab ਕਰਾਉਣਾ ਜਰੂਰੀ ਹੈ। ਇਹ ਬੱਚੇ illegal ਹੋ ਚੁੱਕੇ ਨੇ।

  • @tajwrsingh5990
    @tajwrsingh5990 Před 8 měsíci +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @jssingh-xf7qt
    @jssingh-xf7qt Před 8 měsíci +6

    ❤❤❤❤I'm with pendu Canadian ❤❤

  • @palwindersingh1671
    @palwindersingh1671 Před 8 měsíci +12

    ਸਫ਼ਾਈ ਤਾ ਰੱਖ ਸਕਦੇ ਨੇ ਹੱਥ ਤਾ ਹੈਗੇ ਨੇ ਇਹਨਾਂ ਦੇ

    • @fauj7860
      @fauj7860 Před 8 měsíci

      Oo tu hilleya voeyy??? Mama lagda safayi da theyve been suggering for god knows how long

    • @santokhsingh1112
      @santokhsingh1112 Před 4 měsíci

      ਵਿਹਲੜ ਨਸ਼ੇੜੀ ਨੇ ,ਕੰਮਚੋਰ ,ਇਹਨਾਂ ਨੂੰ ਚਾਹ ਰੋਟੀ ਬਿਸਤਰੇ ਵਿਚ ਦੇਣ ਵਾਲੇ ਮਾਂ ਬਾਪ ਵੀ ਬਰਾਬਰ ਦੇ ਦੋਸ਼ੀ ਨੇ । ਇਹਨਾਂ ਨੇ ਕਦੇ ਕੰਮ ਦਾ ਡੱਕਾ ਨੀ ਤੋੜਿਆ , ਨਾਂ ਇਹਨਾਂ ਨੇ ਅੱਗੇ ਤੋੜਨਾ ਹੈ ।

  • @gurdevdhaliwal1763
    @gurdevdhaliwal1763 Před 8 měsíci +11

    ਵਾਹਿਗੁਰੂ ਜੀ 🇪🇺

  • @harpreetsingh-ew8sw
    @harpreetsingh-ew8sw Před 8 měsíci

    Jehdey punjabi veer odar rehnday ney ona nu request hai k ina nu ik parivaar vang sambho yaar eh theek hona chaundey ney so pls help them.waheguru ji thonu is da azar dain gey

  • @kevalkrishan8413
    @kevalkrishan8413 Před 8 dny

    Very good👍👍👍👍

  • @ManpreetKaur-we8nm
    @ManpreetKaur-we8nm Před 2 měsíci

    Wahegure ji your great parson

  • @sukhjinderbhagsar5313
    @sukhjinderbhagsar5313 Před 8 měsíci +1

    We request you if they face hardships in young age they become iron man .make them postive.

  • @akshayaggar
    @akshayaggar Před 8 měsíci +4

    Keep it up you doing the great job
    Lots of people do not use and seek

  • @drsarvjeetbrarkundal2858
    @drsarvjeetbrarkundal2858 Před 8 měsíci

    ਹਰ ਗੱਲ ਦੀ ਹੱਦ ਹੁੰਦੀ ਹੈ
    .

  • @mehra6889
    @mehra6889 Před 16 dny

    ਜਰਲਉਥੇ ਤਾ ਭੂੱਕੀ ਵਧੀਆ ਮਿਲਦੀ ਹੈ ਪਤੰਦਰੋ ਗਲਤ ਨੱਸੇ ਵਿੱਚ ਕਿਊ ਪੈ ਗਏ ਕੌਨ ਜਮਾਨਤ ਕਰਵਾਊਗਾ ਊਥੇ

  • @sarbjeetsingh9514
    @sarbjeetsingh9514 Před 8 měsíci +2

    They themselves are responsible for this situation.No government to blame.

  • @hundalhundal306
    @hundalhundal306 Před 8 měsíci +1

    veer ji punjabi ta changi tra bolo .veer ji gusa na krna asi punjabi ha.nale sardar. wahaguru ji

  • @surinderkaur9310
    @surinderkaur9310 Před 8 měsíci +5

    ਸਾਨੂ ਵਿਡੀਉ ਦੇਖ ਕੇ ਬਹੁਤ ਦੁਖ ਲੱਗਦਾ ਹੈ ਬਚਿਆ ਵੱਲ ਦੇਖ ਕੇ 😢😢😢😢😢😢😢😢😢😢😢😢😢😢😢😢😢😢