Baba Bota Singh Baba Garja Singh Qila Kavi Santokh Singh Tarn Taran seg 3

Sdílet
Vložit
  • čas přidán 2. 07. 2023
  • ਸ਼ਹੀਦੀ ਜੋੜ ਮੇਲਾ ਅਤੇ ਉਦਘਾਟਨ
    ਸ਼ਹੀਦ ਬਾਬਾ ਬੋਤਾ ਸਿੰਘ ਜੀ,ਬਾਬਾ ਗਰਜਾ ਸਿੰਘ ਜੀ, ਦੀ ਯਾਦ ਵਿੱਚ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਵੱਲੋਂ ਬਹੁਤ ਹੀ ਸੁੰਦਰ ਅਸਥਾਨ ਤਿਆਰ ਕਰਵਾਇਆ ਗਿਆ।ਜਿਸ ਦਾ ਉਦਘਾਟਨ ਬਾਬਾ ਜਗਤਾਰ ਸਿੰਘ ਜੀ,ਬਾਬਾ ਮਹਿੰਦਰ ਸਿੰਘ ਜੀ ਵਲੋਂ ਸ਼ਹੀਦੀ ਦਿਹਾੜੇ ਤੇ ਕੀਤਾ ਗਿਆ। ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਨਵੇਂ ਬਣਾਏ ਅਸਥਾਨ ਤੇ ਪ੍ਰਕਾਸ਼ ਕੀਤੇ ਗਏ।ਸੱਜੇ ਹੋਏ ਦੀਵਾਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਜੀ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਮੈਨੇਜਰ ਸ੍ਰ.ਧਰਵਿੰਦਰ ਸਿੰਘ ਜੀ ਮਾਨੋਚਾਹਲ ਵੱਲੋਂ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਬਾਬਾ ਮਹਿੰਦਰ ਸਿੰਘ ਜੀ,ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਵੱਲੋਂ ਸ਼ਹੀਦ ਬਾਬਾ ਬੋਤਾ ਸਿੰਘ ਜੀ,ਬਾਬਾ ਗਰਜਾ ਸਿੰਘ ਜੀ,ਦੇ ਤਿਆਰ ਕੀਤੇ ਗਏ ਬਹੁਤ ਹੀ ਸੁੰਦਰ ਯਾਦਗਾਰੀ ਅਸਥਾਨ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਤੇ ਵੱਧ ਤੋਂ ਵੱਧ ਮਹਾਂਪੁਰਸ਼ਾਂ ਦਾ ਸਾਥ ਦੇਣ ਲਈ ਬੇਨਤੀ ਕੀਤੀ।ਬਾਬਾ ਜੀ ਦੇ ਜਥੇਦਾਰ ਭਾਈ ਹਰਜੀਤ ਸਿੰਘ ਜੀ ਵੱਲੋਂ ਵੀ ਸ਼ਹੀਦਾਂ ਦੇ ਇਤਿਹਾਸ ਦੀ ਸਾਂਝ ਸੰਗਤਾਂ ਨਾਲ ਪਾਈ ਗਈ ਅਤੇ ਚੱਲ ਰਹੀਆਂ ਸੇਵਾਵਾਂ ਵਿਚ ਮਹਾਂਪੁਰਸ਼ਾਂ ਦਾ ਤਨ ਮਨ ਧਨ ਨਾਲ ਸਾਥ ਦੇਣ ਲਈ ਸੰਗਤਾਂ ਨੂੰ ਬੇਨਤੀ ਕੀਤੀ।ਗੁਰੂ ਕੇ ਕੀਰਤਨੀਏ ਭਾਈ ਸਤਨਾਮ ਸਿੰਘ ਜੀ ਕੁਹਾੜਕਾ,ਭਾਈ ਗੁਰਦੇਵ ਸਿੰਘ ਜੀ ਵੱਲੋਂ ਹਰਿ ਜਸ ਸੁਣਾਂ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ,ਉਥੇ ਹੀ ਬੀਰ ਰਸ ਗਾਉਂਦਿਆਂ ਕਥਾਵਾਚਕ,ਢਾਡੀ,ਕਵੀਸ਼ਰੀ ਜਥੇਆ ਵੱਲੋਂ ਸੰਗਤਾਂ ਨੂੰ ਅੱਜ ਦੇ ਦਿਨ ਇਸ ਅਸਥਾਨ ਤੇ ਵਾਪਰੇ ਇਤਿਹਾਸ ਨਾਲ ਜੋੜਿਆ ਗਿਆ।ਸੰਗਤਾਂ ਦੇ ਛਕਣ ਲਈ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਸਾਰਾ ਦਿਨ ਅਤੁੱਟ ਲੰਗਰ ਪ੍ਰਸ਼ਾਦਿ ਵਰਤਾਇਆ ਗਿਆ।

Komentáře •