Pindan de Jaye (Official video) Sajjan Adeeb | Punjabi Songs 2020

Sdílet
Vložit
  • čas přidán 19. 08. 2020
  • Pindan de Jaye (Official video) Sajjan Adeeb | Punjabi Songs 2020
    Artist / Composer : Sajjan Adeeb
    / sajjanadeeb
    ♬Available on♬
    iTunes - apple.co/30Z8cXH
    JioSaavn - bit.ly/34OaZ7i
    Amazon - amzn.to/310ncoc
    Spotify - spoti.fi/2IpybRG
    CZcams music- bit.ly/2GJj0T2
    Wynk - wynk.in/u/Pv91wCStl
    KKBox - bit.ly/3e2FwT7
    Resso - m.resso.app/ZSQSC4cP/
    Writer=Manwinder maan
    Music = Ellde Fazilka
    Project Conceived by - Ranjha Rajan
    Female vocal= Gurleen
    model = Rehmat rattan
    A Film By = Jeona & Jogi
    Directed By =Jeona & Jogi
    Editor = Arshpreet
    Dop = sukh kamboj & Honey cam
    Poster = Impressive design studio
    Producer : Lakhy Lassoi , Samarpal Brar
    special thanks : Dharminder Sidhu
    Online Promotion : Positive Vibes (+9191150-87100 )
    Operator Codes:
    Airtel Subscribers to set As Hello Tune Click
    On Wynk Music Link bluestonemedia01.shortcm.li/e...
    Airtel Subscribers to set As Hello Tune Click
    On Wynk Music Link bluestonemedia01.shortcm.li/e...
    Set Vodafone & Idea Subscriber for Caller Tune Direct
    Dail 53712159816
    Set Vodafone & Idea Subscriber for Caller Tune Direct
    Dail 53712159815
    Set Vodafone & Idea Subscriber for Caller Tune Direct
    Dail 53712159816
    Set Vodafone & Idea Subscriber for Caller Tune Direct
    Dail 53712159815
    Set Vodafone & Idea Subscriber for Caller Tune Direct
    Dail 53712159815
    @sajjanadeeb @manwindermaan
    @jeona_jogi_films
    @directorjeona @jogidirector
    @rehmatrattanofficial
    @arshpreet01
    @kambojsukha
    @dophoney
    @impressivedesignstudio
    @sajjanadeeb
    Company Contact - +91 788-8784384
    / sadeebmusic
    ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ
    ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆਂ
    ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
    ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ
    ਅੱਲੜ੍ਹੇ ਤੇਰੇ ਨੈਣਾਂ ਦੇ ਨਾਂ ਆਉਣਾ ਅਸੀਂ ਮੇਚ ਕੁੜੇ
    ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
    ਨਾਂ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ
    ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ
    ਹੋਇਆ ਜੋ ਹਵਾ-ਪਿਆਜੀ ਤੜਕੇ ਤੱਕ ਮੁੜਦਾ ਨੀ
    ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀਂ
    ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ
    ਤੇਰੇ ‘ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀਂ
    ਸਾਡੇ ਤੇ ਚੜ੍ਹੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ
    ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
    ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
    ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ
    ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ
    ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ‘ਵਾਜ ਕੁੜੇ
    ਗੱਲ ਤੈਨੂੰ ਹੋਰ ਜਰੂਰੀ ਦੱਸਦੇ ਆਂ ਪਿੰਡਾਂ ਦੀ
    ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
    ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ॥
    ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
    ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ
    ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ
    ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ
    ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ
    ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀਂ ਨੀਂ
    ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
    ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ
    ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ......
    #FolkSong #SajjanAdeeb #BhangraSong
  • Hudba

Komentáře • 15K

  • @sajjanadeebofficial
    @sajjanadeebofficial  Před 3 lety +6568

    Sat Shri akal g sariyan nu - Pindan de jaye song sun k apna feed back jurr deo - Eda de song hor le k jald ava ge -baki channel nu subscribe jurr kriyo .Sajjan Adeeb ❤️

  • @proudpendu2844
    @proudpendu2844 Před 3 lety +165

    ਪਿੰਡਾਂ ਵਾਲੇ ਕਰੋ like 👍
    ਪੇਂਡੂ ਮੱਤ ਜਮਾ ਈ ਅੱਤ 🔥🔥💪💪

  • @freeeagle6517
    @freeeagle6517 Před 3 lety +720

    Proud to be villager ❤️
    Sare pinda ale bhra like thoko

  • @JASSIERAI01
    @JASSIERAI01 Před rokem +82

    ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
    ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ... ♥️🎤👌🏻🎙️

  • @YOGESHTHAKUR-fm5xv
    @YOGESHTHAKUR-fm5xv Před rokem +28

    ਅੰਦਾਜ਼ਨ 1000+ ਵਾਰ ਸੁਣਿਆ ਹੋਣਾ ਇਹ ਗੀਤ ਸੱਜਣ ਵੀਰੇ ਪਰ ਹਰ ਵਾਰ ਨਵਾਂ-ਤਾਜ਼ਾ ਮਹਿਸੂਸ ਹੁੰਦਾ ਹੈ ।
    ਬੇਅੰਤ ਦੁਆਵਾਂ-ਮੋਹ-ਸਤਿਕਾਰ❤❤

  • @ajaynarula6431
    @ajaynarula6431 Před 3 lety +104

    ਦਸ ਕਿੱਦਾ ਸਮਜੇ ਗੀ ਪਿੰਡਾ ਦੀਆ ਬਾਤਾਂ ਨੂੰ
    ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ
    ਖੁੱਲ੍ਹੀ ਹੋਈ ਪੁਸਤਕ ਵਾਂਗੂੰ ਰਖਦੇ ਨਾ ਰਾਜ਼ ਕੁੜੇ
    ਟੱਪ ਜਾਂਦੀ ਕੋਠੇ ਸਾਡੇ ਹਾਸਿਆ ਦੀ ਵਾਜ ਕੁੜੇ
    ਕਿਆ ਬਾਤ ਹੈ ❣️❣️❣️❣️

    • @arshdeepsharma8548
      @arshdeepsharma8548 Před 3 lety

      ❤️❤️❤️

    • @ajaynarula6431
      @ajaynarula6431 Před 3 lety

      @@dikshantbhambhu4739 ਧੰਨਵਾਦ

    • @jagsirsingh3700
      @jagsirsingh3700 Před 3 lety

      Ryt ji

    • @JaimalwalaOnlinepoint-qq7hg
      @JaimalwalaOnlinepoint-qq7hg Před 3 měsíci

      ਸਮਝਗੀ,ਰੱਖਦੇ
      ਮੈਨੂੰ ਵੀ ਬਾਈ ਇਹ ਲਾਈਨਾਂ ਵਧੀਆ ਲੱਗਦੀਆਂ ਗੀਤ ਤਾਂ ਸਾਰਾ ਹੀ ਸੋਹਣਾ ❤❤

  • @xtylishboy26
    @xtylishboy26 Před 3 lety +469

    ਸੱਜਣ ਅਦੀਬ ਦੇ ਸੌਂਗ ਮਹੀਨੇ ਚ 2/3 ਆਉਣੇ ਚਾਹੀਦੇ ਆ😍😍😍ਰੂਹ ਨੂੰ ਸਕੂਨ ਮਿਲਦਾ ਸੱਜਣ ਅਦੀਬ ਤੇ ਸਰਤਾਜ ਨੂੰ ਸੁਣ ਕੇ❤️❤️❤️❤️❤️❤️❤️❤️❤️❤️❤️❤️❤️

  • @4walakandyaara978
    @4walakandyaara978 Před 2 měsíci +36

    ਹਾਂਜੀ 2024 ਵਿਚ ਕੋਣ ਕੋਣ ਸੁਨ ਰਹੇ ਨੇ ਲਾਓ ਹਾਜਰੀ ❤❤

  • @fatehsingh995
    @fatehsingh995 Před rokem +20

    ਜਿੰਨਾ ਮਰਜੀ ਸੁਣੋ ਗਾਣੇ ਨੂੰ ਸੋਂਹ ਲੱਗੇ ਬਾਈ ਉਹਨਾਂ ਹੀ ਵਧੀਆ ਲੱਗੀ ਜਾਂਦਾ ਪਿੰਡ ਤੋਂ ਬਾਹਰ ਰਹਿਣੇ ਆ ਜਦੋ ਵੀ ਇਹ ਗਾਣਾ ਸੁਣੀਦੀ ਏਦਾਂ ਦਾ ਮਹੌਲ ਬਣ ਜਾਂਦਾ ਜਿਵੇ ਪਿੰਡ ਤੇ ਨਾਲੇ ਸੂਏ ਨਹਿਰ ਤੇ ਘੁੰਮ ਰਹੇ ਆ ਬਹੁਤ ਸੋਹਣੀ ਗੀਤਕਾਰੀ ਆ ਬਾਈ ਜਿਉਂਦਾ ਰਹਿ ਬਾਈ

  • @harjindersingh9050
    @harjindersingh9050 Před 3 lety +310

    ਇਸ ਵਾਰ ਤਾਂ ਟਰੇਡਿੰਗ ਚ ਆਉਣਾ ਚਾਹੀਦਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ । ਕੌਣ ਕੌਂਣ ਸਹਿਮਤ ਆ।

  • @sabbytoor7543
    @sabbytoor7543 Před 3 lety +216

    ਯਾਰ ਇਹ ਪਤੰਦਰ ਲਫਜ਼ ਪਤਾ ਨੀ ਕਿਥੋਂ ਲੱਭ ਕੇ ਲਿਆਉਂਦਾ ਆ ਇੰਨੇ ਸੋਹਣੇ ਬੋਲ ਤੇ ਪੂਰੀ ਕੁਦਰਤ ਦੇ ਨਾਲ ਮੇਲ ਖਾਂਦੇ ਹੋਏ ਹੁੰਦੇ ਆ 😍❤️ ਉਦਾਹਰਨਾਂ ਇੰਨੀਆਂ ਦੇ ਜਾਂਦਾ ਬੰਦਾ ਦੂਜੀ ਵਾਰੀ ਸੁਣ ਕੇ ਸਮਝਦਾ ਆ ਕੀ ਕਹਿਗਿਆ ਇਂਨੀਆਂ ਗਹਿਰੀਆਂ ਗੱਲਾਂ 🙏🏻

  • @bhagvandass4827
    @bhagvandass4827 Před rokem +17

    ਗੀਤਕਾਰ ਮਨਵਿੰਦਰ ਮਾਨ ਦੀ ਲੇਖਣੀ ਦਾ ਵੀ ਕੋਈ ਤੋੜ ਨੀ , ਸਾਜਨ ਅਦੀਬ ਬਾਈ ਜਿਹੜੀ ਬੋਲਾਂ ਰਾਹੀਂ ਜਾਨ ਪਾਉਂਦਾ ਉਹ ਤਾਂ ਬਾ ਕਮਾਲ ਆ 👌👌❣

  • @ParminderSingh-dq7ni
    @ParminderSingh-dq7ni Před 23 dny +1

    4:57 ਬਾਈ ਜੀ ਗੀਤ ਸੁਣਕੇ 1992 ਵਾਲ਼ਾ ਪੰਜਾਬ ਯਾਦਾ ਆ ਗਿਆ ਸਭ ਕੁਝ ਖਤਮ ਹੋ ਗਿਆ ਪਿਆਰ ਸਤਿਕਾਰ ਰਿਸ਼ਤੇ ਨਾਤੇ ਨਹੀਂ ਆਉਣੇ ੳ ਦਿਨ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️🌿🌷♥️

  • @mundafanbabbumannda8062
    @mundafanbabbumannda8062 Před 2 lety +483

    ਸਦਾਬਹਾਰ ਚੱਲਣ ਵਾਲਾਂ ਗਾਣਾ ਕੋਂਣ ਕੋਂਣ ਮੰਨਦਾ ਇਸ ਗੱਲ ਨੂੰ 🙏🙏🙏🙏🙏

  • @karmjitsingh436
    @karmjitsingh436 Před 3 lety +56

    ਅਣਮੁੱਲੇ ਸ਼ਬਦ ❤❤❤ ਪਰ ਅਫਸੋਸ ਅਜਿਹੇ ਗੀਤਾਂ ਨੂੰ ਬਣਦਾ ਪਿਅਾਰ ਨਹੀ ਮਿਲਦਾ.

    • @mandeepkour8237
      @mandeepkour8237 Před 3 lety

      Right

    • @vicky-rocks
      @vicky-rocks Před 3 lety +4

      Eni saaf suthari gyaiki nu sunan wale lok jyada ni hunde, Ese karke views ghat hunde ne veer g.

  • @pindandejaaye4183
    @pindandejaaye4183 Před rokem +14

    ਬਾਈ ਜੀ ਮਾਲਵੇ ਬਾਰੇ ਤੁਹਾਡੇ ਤੋਂ ਇਲਾਵਾ ਐਨਾ ਸੋਹਣਾ ਕਿਸੇ ਨੇ ਨੀ ਦੱਸਿਆ। ਤੈਨੂੰ ਬਹੁਤ ਪਿਆਰ ਆ ਵੀਰੇ♥️♥️♥️

    • @jattdaman8150
      @jattdaman8150 Před 2 měsíci

      ਮਾਲਵੇ ਬਾਰੇ ਕਿੱਥੇ ਕਿਹਾ ਕੁਝ ਦੱਸਿਓ ਮਾੜਾ ਜਿਹਾ ? ਤੁਸੀ ਹਰ ਥਾਹ ਚੱਕ ਕੇ ਮਾਲਵਾ ਮਝਾ ਤੇ ਦੋਆਬਾ ਕਿਊ ਲੈਅ ਔਂਦੇ ਆ ਯਾਰ ? ਕੱਲਾ ਪੰਜਾਬ ਸਹੀ ਨੀ ?

  • @nirmalbhullar7593
    @nirmalbhullar7593 Před rokem +11

    ਕਿਆ ਬਾਤ ਐ ਰੂਹ ਨੂੰ ਸਕੂਨ ਦੇਣ ਵਾਲੇ ਅਲਫਾਜ਼ ਕਦੇ ਨਹੀਂ ਸੋਚਿਆ ਸੀ ਨਿਰੋਲ ਪੇਂਡੂ ਮਾਹੌਲ ਤੇ ਇੰਨਾ ਵਧੀਆ ਗੀਤ ਸੁਣ ਲਵਾਂਗੇ ਧੰਨਵਾਦ ਕਰਦੇ ਹਾਂ ।

  • @simrxn_salana
    @simrxn_salana Před 3 lety +60

    ਦੱਸ ਕਿਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ
    ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾ ਨੂੰ
    Best line 😍😍😍💕💙👍💙💕💙💕❤️❤️❤️💕💙💕💙💕

    • @swatigote5575
      @swatigote5575 Před 3 lety +1

      Ibn ' nnoigh nnñ
      Ĺv o0lb lĺllppppphvghhhhńbb
      L00ppp0ò 'll चमटपमपफठस .
      ड़ड़घ ड़ड़घ ड़ड़घ टड़jpmpppn ghbhhhcčr

    • @iharnoorsidhu8
      @iharnoorsidhu8 Před 3 lety +1

      Yaar ehda matlab ki ah explain kari

    • @simrxn_salana
      @simrxn_salana Před 3 lety +1

      Hnji ehda mtlb a v tuc pind di gallan nu smj ni skde pind vich nature di bht respect kiti jandi aa handpump da naam ethe nature lyi use kita gya ji 🙂

  • @sehwazmohammad9396
    @sehwazmohammad9396 Před 3 lety +3232

    ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ❤❤❤

  • @sekhons8161
    @sekhons8161 Před 3 měsíci +11

    ਜਿਊਂਦਾ ਰਹਿ ਅਦੀਬ ਬਾਈ । ਪੰਜਾਬ ਪੂਰਾ ਤੇਰੇ ਗੀਤਾ ਵਿਚ ਹੀ ਰਹਿ ਗਿਆ ਹੁਣ ।❤

  • @jaykang103
    @jaykang103 Před 6 měsíci +5

    My six year old Canada born son love this song so much...he doesn't know a word of Punjabi, but he always demands to listen this song, besides Moosewala songs. God bless you !

  • @Anonymous-nf8cu
    @Anonymous-nf8cu Před 3 lety +62

    ਖੁੱਲ੍ਹੀ ਹੋਈ ਪੁਸਤਕ ਵਰਗੇ .
    ਰੱਖਦੇ ਨਾ ਰਾਜ਼ ਕੁੜੇ .
    ਟੱਪ ਜਾਂਦੀ ਕੋਠੇ ਸਾਡੇ .
    ਹਾਸਿਆਂ ਦੀ ਵਾਜ਼ ਕੁੜੇ .
    ਵਾਹ ਕਿਆ ਬਾਤ 👌👌

  • @jaskiratladher97
    @jaskiratladher97 Před 3 lety +45

    ਆ ਹੁੰਦੀ ਗਾਇਕੀ ਦਿਲ ਕਰਦਾ ਗੀਤ ਵਾਰ ਵਾਰ ਸੁਣੀ ਜਾਈਏ ✍️✍️✍️ ਨਾ ਕੋਈ ਹਥਿਆਰ ਨੂੰ ਪਰਮੋਟ ਨਾਂ ਕੋਈ ਜੱਟ ਵਾਲਾ ਸ਼ਬਦ ਵਰਤਿਆ 👌👌👌👍

  • @lehndah5513
    @lehndah5513 Před rokem +16

    Proud Punjabi pendu from punjab Pakistan

  • @Tanveer0005-fh8cy
    @Tanveer0005-fh8cy Před rokem +8

    ਗੀਤ ਸੁਣ ਕੇ ਅੰਦਰੋ ਖੁਸ਼ੀ ਹੋਈ ਪੁਰਾਣਾ ਸਭਿਆਚਾਰ ਯਾਦ ਆ ਗਿਆ ਰਬ ਲੰਬੀਆਂ ਉਮਰਾਂ ਬਖਸ਼ੇ ਭਰਾ

  • @Creativemind...
    @Creativemind... Před 3 lety +38

    ਦਸ ਕਿੱਦਾਂ ਸਮਝੇਂਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ
    ਨਲਕਿਆਂ ਦਾ ਪਾਣੀ ਏਥੇ ਸੌਂ ਜਾਂਦਾ ਰਾਤਾਂ ਨੂੰ .. 👌😍

  • @punjabiking5071
    @punjabiking5071 Před 3 lety +614

    ਗਾਣਾ ਪਾਵੇ ਲੇਟ ਆਉਂਦਾ ਪਰ ਸੁਣਕੇ ਫਿੱਲਿਗਾ ਆਓਦੀਆ ਨੇ ਸਬ ਨੂੰ ❤️
    ਆਹੀ ਗੱਲ ਆ 👍🏻👍🏻 ਤਾਂ ਠੋਕੋ ਲਾਈਕ
    👍🏻❤️❤️

  • @fantasykingsempire672
    @fantasykingsempire672 Před 11 měsíci +6

    ਨੌਜਵਾਨ ਬਾਹਰ ਨੂੰ ਜਾ ਰਹੇ ਨੇ
    ਪਰ ਪੰਜਾਬ ਦੀ ਮਿੱਟੀ ,ਧਰਤੀ ,ਲੋਕ
    ਸਭ ਕੁਝ ਸੋਨੇ ਦੀ ਤਰ੍ਹਾਂ ਹਨ
    ਵੀਰੇ ਪੰਜਾਬ ਚ ਤਰੱਕੀਆ ਕਰੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ ਫੇਰ ਕੁਝ ਨੀ ਪਿਆ ਬਾਹਰ ਧੱਕੇ ਹੈ ਸਿਰਫ

  • @lavkushkumar3343
    @lavkushkumar3343 Před rokem +6

    Me panjab ki jampl hun bt UP me 2007 se rhti hun I love panjab etne salo me koi aisa din nhi k panjab ki har chij yad nhi i,vha ki chhabeel,Langer,sbki dil se sewa krna😭😭😭

  • @romygill7064
    @romygill7064 Před 3 lety +53

    ਕਿੰਨੀ ਸੋਹਣੀ ਆਵਾਜ਼ ਆ ❤️
    😘😘😘😘😘😘👌

  • @ravjotsingh6194
    @ravjotsingh6194 Před 3 lety +30

    ਸਾਡੇ ਇਥੇ ਟੌਹਰ ਹੁੰਦੀ ਏ ਅੱਕਾਂ ਵਿੱਚ ਰਿੰਡਾ ਦੀ .... Buhat sohna vre

  • @pawankaur703
    @pawankaur703 Před 5 měsíci +7

    ਪਿੰਡਾਂ ਦੀ ਸਚਾਈ ❤...each line true 😊

  • @akshayji159
    @akshayji159 Před rokem +3

    Acha song bhi hota hai jo feel krba de ....Ye song Punjabi culture ko feel krba rha hai ....Best song .... Unique voice

  • @gursimranjitsingh6721
    @gursimranjitsingh6721 Před 3 lety +56

    ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਸੱਜਣ ਅਦੀਬ ਜੀ ਨੇ ਤੇ ਬਹੁਤ ਸੋਹਣਾ ਲਿਖਿਆ ਮਨਵਿੰਦਰ ਮਾਨ ਜੀ ਨੇ। ਜਿਓੰਦੇ ਵਸਦੇ ਰਹੋ। ਪੰਜਾਬੀ ਮਾਂ ਬੋਲੀ ਦੀ ਇੰਝ ਹੀ ਸੇਵਾ ਕਰਦੇ ਰਹੋ।

  • @jass5023
    @jass5023 Před 3 lety +218

    ਕਿਨਾ ਖੂਬਸੂਰਤ ਗੀਤ ਹੈ ਇਹ,ਸੁਣਦੇ ਹੋਏ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੁੰਦਾ ਹੈ...

  • @hunnybains9997
    @hunnybains9997 Před rokem +81

    I am punjabi but I live in Himachal
    But I am proud because I am sikh❤

  • @SitaRam-zt4ho
    @SitaRam-zt4ho Před dnem

    ਵਾਹ ਕਿਆ ਲਿਖਿਆ ਹੈ ਜੀ। ਨਲਕਿਆਂ ਦਾ ਪਾਣੀ ਇਥੇ ਸੋ ਜਾਂਦਾ ਰਾਤਾਂ ਨੁੰ ❤❤❤❤

  • @bestvideos8616
    @bestvideos8616 Před 3 lety +164

    ਬੈਂਕਾ ਦੇ ਲਿਮਟਾਂ ਵਾਲੇ ਆੜੀ ਪਰ ਪੱਕੇ ਨੇ। 🔥
    ਇਹ ਗਾਣਾ ਘੱਟੋ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਸੀ ਯਰ

  • @harmanpreetkaur1319
    @harmanpreetkaur1319 Před 2 lety +8

    your song, lyrics,music, melody,nd moreover your precious smile...i feel over d moon. when i look at your face I feel so so peaceful. I have truly had no words to explain my feeling and vibes about you but believe me you are a pure soul. menu punjabi songs , movies jyada psnd nai btw you are different than my assumptions. happy rays .

  • @jugalkishor2701
    @jugalkishor2701 Před 11 měsíci +5

    ਕੱਲੀ ਕੱਲੀ ਗੱਲ ਦੀ ਸਮਜ ਲੱਗਦੀ ਆ ਅੱਜ ਕੱਲ ਲੁੱਚ ਪੁਣਾ ਰਿਹ ਗਿਆ ❤❤ very nice song

    • @user-be7yk3vz2c
      @user-be7yk3vz2c Před měsícem

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @INDERJEETRINKU
    @INDERJEETRINKU Před 3 lety +62

    ਹਰ ਵਾਰ ਦੀ ਤਰ੍ਹਾਂ ਮੇਰੇ ਆਪਣੇ ਜਜ਼ਬਾਤ,
    ਜਿਊਂਦਾ ਰਹਿ ਸੱਜਣਾ🤲

  • @ekam_8600
    @ekam_8600 Před 3 lety +77

    ਮੇਰੀ ਸ਼ਾਇਰੀ📝ਦੇ ਵਿੱਚ ਜ਼ਿਕਰ ਤੇਰਾ ਹਮੇਸ਼ਾਂ ਹੁੰਦਾ ਰਹਿਣਾਂ ਏ, ਜੋ ਮਿਲਕੇ ਵੀ ਕਦੇ ਕਹਿ ਨਾ ਸਕੇ ਉਹ🖋ਸ਼ਬਦਾਂ ਰਾਹੀਂ ਕਹਿਣਾ ਏ ॥ ਏਕਮ✍🏻

  • @ManpreetKaur-mo9tn
    @ManpreetKaur-mo9tn Před 9 měsíci +21

    Proud to be a villager.
    It really relates to our Village.
    A village is a heaven
    Wow! What a wonderful voice.

  • @gurpartapsinghrai3292
    @gurpartapsinghrai3292 Před 8 měsíci +8

    ਬਹੁਤ ਸੋਹਣੀ ਆਵਾਜ਼ ….ਇਹ ਨੇ ਅਸਲ ਪੰਜਾਬੀ ਗੀਤ❤👌👌👌👌👌ਬਦਮਾਸ਼ੀ ਕਲਚਰ ਤੋਂ ਰਹਿਤ…..

  • @jb7123
    @jb7123 Před 3 lety +40

    ਜੀਅ ਕਰਦੈ ਵਾਰ-ਵਾਰ ਸੁਣੀ ਜਾਵਾਂ, ਸੁਣੀ ਜਾਵਾਂ ।
    "ਇਸ਼ਕਾਂ ਦੇ ਲੇਖੇ" ਦੇ ਹਾਣ ਦਾ ਗੀਤ ਏ।
    ਮਨਵਿੰਦਰ ਮਾਨ ਤੇ ਸੱਜਣ ਅਦੀਬ ਨੇ ਇੱਕ ਵਾਰੀ ਫ਼ੇਰ ਕਿੱਲ ਠੋਕਤਾ।
    ਜੀਓ !

    • @SinghPB71
      @SinghPB71 Před 3 lety +1

      Ik boht hi puraane song di new video dekho 👉 czcams.com/video/ltpWA9aUxRc/video.html .Old is always Gold!!

    • @dara8i11singh4
      @dara8i11singh4 Před 3 lety

      Jo0

    • @FEELINGSDILKA
      @FEELINGSDILKA Před 3 lety

      Arjunmurmu

  • @readingbook9720
    @readingbook9720 Před 3 lety +788

    ਰੂਹ ਤੱਕ ਜਾਂਦੀ ਏ ਅਵਾਜ਼ .. ਸੱਚੀ ਬਹੁਤ ਖ਼ੂਬਸੂਰਤ ਏ ਗੀਤ .. ਮੇਰੇ ਪੰਜਾਬ ਦੇ ਪਿੰਡਾ ਵਰਗ ਕੋਈ ਵੀ ਜਗਹਾ ਨਹੀਂ ਸਕਦੀ ।। I really die for my village.

  • @hitstatus1322
    @hitstatus1322 Před 11 měsíci +5

    2:36 ਪੁਰਾਣੇ ਪੰਜਾਬ ਦੀਆਂ ਗੱਲਾਂ ❤

  • @tejaswanichaudhary5229
    @tejaswanichaudhary5229 Před rokem +1

    Love this. Kyi words palle v nhi pende. Pr its soothing. Rooh nu lgda eh

  • @ekamentertainmentgharuan800
    @ekamentertainmentgharuan800 Před 3 lety +197

    ਯਰ ਏ ਵੀ ਤਾਂ ਗਾਇਕੀ ਹੈ, ਦਿਲ ਨੂੰ ਸਕੂਨ ਮਿਲਦਾ ਹੈ ਸੁਣਕੇ, ਬਹੁਤ ਵਧੀਆ ਲਿਖਿਆ ਗਿਆ ਤੇ ਓਨਾਂ ਹੀ ਵਧੀਆ ਗਾਇਆ ਗਿਆ,👍🏻👍🏻🙏🏻🙏🏻🙏🏻👌🏾👌🏾👌🏾❤️🌹

  • @laddisood9542
    @laddisood9542 Před 3 lety +28

    ਹੱਥਾਂ ਤੇ ਲੀਕਾ ਹੁੰਦੇ
    ਮਿੱਟਦੇ ਨਾ ਲੇਖ ਕੁੜੇ
    ਬਹੁਤ ਸੋਹਣੀ ਆਵਾਜ਼ ਤੇ ਕਲਮ
    ਿਜਊਦਾ ਰਹਿ ਬਾੲੀ

  • @kajalkaur1991
    @kajalkaur1991 Před 2 lety +1

    Suchi Dil nu sou dye thudi valium ♥️

  • @malikg5380
    @malikg5380 Před 2 lety +1

    Sajjan Bhai mere yar tera boht wada fan wa ..... Te menu lagda aa gana son ke menu apne yar da fan huna pena😍

  • @pbx0325
    @pbx0325 Před 3 lety +317

    ਨਾ ਲੱਚਰਤਾ
    ਨਾ ਬਦਮਾਸ਼ੀ
    ਵਾਹ ਕਮਾਲ ਲਿਖਿਆ
    ਅਦੀਬ ਬਾਈ ਸ਼ਬਦ ਕਿੱਥੋਂ ਲਿਉਂਨਾ 🙏🙏

    • @jagseersandhu9595
      @jagseersandhu9595 Před 3 lety +14

      ਅਦੀਬ ਨਹੀਂ ਬਾਈ, ਮਨਵਿੰਦਰ ਮਾਨ ਜੀ ਘੜਦੇ ਨੇ ਏਦਾਂ ਦੇ ਸ਼ਬਦ

    • @himanshu_babbar
      @himanshu_babbar Před 3 lety +3

      Par fer v lokan nu ta badmashi aale gaane hi zyada pasand aunde aa Ajj kal

    • @pbx0325
      @pbx0325 Před 3 lety +1

      @@jagseersandhu9595 ਜੀ ਬਿਲਕੁਲ🙏

    • @pbx0325
      @pbx0325 Před 3 lety +1

      @@himanshu_babbar ਬਾਈ ਜੀ ਮੈਂ ਨਹੀਂ ਸੁਣਦਾ ਲੱਚਰਤਾ ਤੇ ਬਦਮਾਸ਼ੀ ਪ੍ਰਮੋਟ ਕਰਨ ਵਾਲੇ ਗੀਤ,, ਮਾਨ ਸਾਬ ਨੇ ਕਮਾਲ ਦੇ ਸ਼ਬਦਾਂ ਦੀ ਚੋਣ ਕੀਤੀ ਹੈ ਇਸ ਗੀਤ ਚ ਸੱਚੀ ਵਾਹ ਕਮਾਲ🙏

    • @himanshu_babbar
      @himanshu_babbar Před 3 lety +2

      @@pbx0325 Tenu nhi keh reha mai Bhra
      Vsse das reha ajj kal goli asle te badmashi aale songs de zyada views aunde aa
      Change gaaneyan de nhi

  • @neetubrar5103
    @neetubrar5103 Před 3 lety +348

    ਸਾਨੂੰ ਮਾਣ ਐ ਕੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾ। ਬਹੁਤ ਸੋਹਣਾ ਗੀਤ ਐ ਬਾਈ ਜੀ love you

  • @jaspindersingh8070
    @jaspindersingh8070 Před rokem +2

    Aaj de duniya ch masa he milda hai eda de chnge geet

  • @sarbjeetsingh-zu4tq
    @sarbjeetsingh-zu4tq Před 11 dny +1

    ਇਹ ਗੀਤ ਸੁਣ ਕੇ ਮੇਰੇ ਅੰਦਰ ਟੇਲੈਂਟ ਆ ਜਾਦਾ ਇਹ

  • @itz_Mony
    @itz_Mony Před 3 lety +81

    ਸੱਜਣਾ ਕੰਮ ਵੀ ਸੱਜਣ ਵਾਲੇ ਈ ਤੇਰੇ ਵੀਰੇ ,
    ਆਪਣੇ ਨਾਮ ਤੇ ਆਪਣੀ ਕਲਾ , ਦੋਨਾਂ ਨਾਲ ਇਨਸਾਫ ਕਰਦੇ ਬਾਈ ਤੇਰੇ ਸਾਰੇ ਗੀਤ

  • @Jagdeepsing921
    @Jagdeepsing921 Před 3 lety +52

    ਪਿੰਡਾਂ ਦੀ ਅਸਲ ਸੱਚ ਬਿਅਾਨ ਕੀਤਾ 22 ਨੇ Love YoU veere❤

  • @rajni766
    @rajni766 Před rokem

    Ah song m roj sundi ah clip ch but ajj te bus roj ah v ki ikk din pura sunlugi .but finally suniya ena khubsurt or awaaz ta sachi bhout hi jyda sohni aa.. thank you so much for this beautiful song ..thnkuu

  • @kulwinderzira7816
    @kulwinderzira7816 Před rokem +2

    Sajjan veer da eh song sunn ke ek aajeb jahi khich paunda pindan wal nu ❤️❤️❤️

  • @pardeepsinghh9930
    @pardeepsinghh9930 Před 3 lety +33

    ਏਨਾ ਸੋਹਣਾ ਗੀਤ ਆ ਲੋਕ ਪਤਾ ਨਹੀਂ ਕਿਵੇਂ dislike ਕਰੀ ਜਾਂਦੇ ਨੇ

  • @anmolmehta3969
    @anmolmehta3969 Před 3 lety +367

    ਜਿੰਨਾ ਸੋਹਣਾ ਗੀਤ ਓਨੀ ਸੋਹਣੀ ਆਵਾਜ਼ ਤੇ ਓਨੀ ਸੋਹਣੀ ਵੀਡੀਓ

  • @user-tt1wm4zr8v
    @user-tt1wm4zr8v Před 10 měsíci +2

    Sada bahar gana a veer tu sare gane bahut badiya kdya ya thankyou veere

  • @prabhjeetsingh9196
    @prabhjeetsingh9196 Před rokem +5

    ਬੋਹਤ ਸੋਨਾ ਗਾਉਂਦੇ o aap ਜੀ

  • @amanbhangal7396
    @amanbhangal7396 Před 3 lety +22

    ਮਾਣ ਆ ਸਾਨੂੰ ਪੇਂਡੂ ਹੋਣ ਤੇ❤
    ਦੁਆਬੇ ਵਾਲੇ❤

  • @gurpreetbhatti8580
    @gurpreetbhatti8580 Před 3 lety +82

    ਆਜਾ ਇੱਕ ਵਾਰੀ‌ ਸਾਨੂੰ ਨੇੜੇ ਤੋਂ ਦੇਖ‌ ਕੁੜੇ
    😍😍👌👌☝️☝️👍👍💘💘
    ਪਿੰਡਾਂ ਵਾਲੇ Like ਕਰ ਦੋ #Repeat

    • @hskhangura
      @hskhangura Před 3 lety +1

      Ki gall
      Sehar waleya layi koi pabandi 😀😂

    • @gurpreetbhatti8580
      @gurpreetbhatti8580 Před 3 lety

      @@hskhangura Nhi ji Nhi Bro As you Sehar wale like krde a ta oh bhi kr den like👍

  • @rakkumar9135
    @rakkumar9135 Před rokem +1

    Ishqe di asal kmayi sajjna de lare ne 👌👌👌👌😍🙏❤️❤️

  • @RaviKumar-je6fi
    @RaviKumar-je6fi Před rokem +3

    ਬਾਈ ਦਿਲ ਨੂੰ ਸਕੂਨ ਮਿਲਦਾ ਗਾਣੇ ਦੇ ਬੋਲ ਬਰਫ ਵਰਗੇ ਠੰਡੇ ਨੇ❤❤❤

  • @gurpreetbacher5515
    @gurpreetbacher5515 Před 3 lety +103

    ਇਹ ਹੁੰਦੀ ਆ ਗਾਇਕੀ ਜਿਨੂੰ ਵਾਰ ਵਾਰ ਸੁਨਣ ਨੂੰ ਦਿਲ ਕਰੇ... ਜਿਓੰਦਾ ਰਹਿ ਸੱਜਣਾ ♥️♥️

  • @summariqbalsingh456
    @summariqbalsingh456 Před 3 lety +55

    ਜਿੰਨਾ ਸੋਹਣਾ ਲਿਖਿਆ ਉਵੇਂ ਈ ਗਾਇਆ 👌👌👌♥️🎤🎹🎼

  • @official_chouhan90
    @official_chouhan90 Před 2 měsíci +2

    Din me 5 6 bar sun leta hu is song. Ko bar bar sun ke bor bhi ni hota my favorite song pinda di Jaye socha aaj bata hi du apko ❤😊

  • @Preet_Singh_Music
    @Preet_Singh_Music Před 10 měsíci +1

    Ishq de asal kamai sajjna ve laare ne.... ❤❤❤❤❤

  • @gagankatariaakagaganastic1180

    ਬਹੁਤ ਸਮੇਂ ਬਾਅਦ ਕੁਜ ਵਦੀਆ ਸੁਨਣ ਨੂੰ ਮਿਲਿਆ ਸੱਚੀ ਸਵਾਦ ਅਵ ਗਿਆ ਸੱਚੀ ਸਿਰਾ ਕਰ ਤਾ ਵੀਰੇ 👌👌

    • @parmjeetkaur6544
      @parmjeetkaur6544 Před 3 lety +1

      Ghaint song aa ji tuhada Rab hmesha hi Khushi rakhe tuhanu sajjan ji

    • @successtrading20k77
      @successtrading20k77 Před 3 lety

      1:45 Max WIN Slots
      czcams.com/video/YRWvMDDi2W4/video.html

    • @abhishekbajwa6488
      @abhishekbajwa6488 Před 3 lety

      @@parmjeetkaur6544 hdj

    • @oh_sidhu2750
      @oh_sidhu2750 Před 3 lety +1

      czcams.com/video/UH1B_zqTghQ/video.html
      ਸੱਜਨ ਅਦੀਬ ਦੇ ਕੱਟੜ ਫੈਨਸ ਲਈ ਆ ਜ਼ਰੂਰ ਵੇਖਣ ਇੱਕ ਵਾਰ

  • @gurpreetkultham3640
    @gurpreetkultham3640 Před 3 lety +223

    ਫੁਕਰਪੁਣੇ ਤੋ ਕੋਹਾੰ ਦੂਰ ਗਾਇਕੀ
    ਸਲਾਮ ਆ ਸੱਜਣਾ
    ਐਦਾ ਈ ਜਾਰੀ ਰੱਖਿਓ
    ਬਾਕੀ ਸਾਰੇ ਤਾ ਜੋ ਨਹੀ ਹੈਗੇ ਉਹੀ ਸਾਬਤ ਕਰਨ ਵਿਚ ਲੱਗੇ ਆ

  • @ajayrathore1444
    @ajayrathore1444 Před 3 měsíci +5

    Kon 2024 vich sun riha veh
    👇👇

  • @rajamasih9133
    @rajamasih9133 Před rokem +2

    Bhut khra babe bahla hi👌👌👌

  • @user-dx1mg2ut3u
    @user-dx1mg2ut3u Před 3 lety +1951

    ਭਰਾ ਬਣ ਕੇ ਤੂੰ ਸਾਰੀ ਉਮਰ ਆਵਦੀ ਬੋਲੀ ਤੇ ਆਵਦਾ ਅੰਦਾਜ਼ ਨਾ ਛੱਡੀਂ। ਪਰਮਾਤਮਾ ਤੈਨੂੰ ਲੰਮੀਆਂ ਉਮਰਾਂ ਦੇਵੇ।

  • @sandypathralaoffical4042
    @sandypathralaoffical4042 Před 2 lety +5

    ਬਹੁਤ ਸੋਹਣਾ ਸੋਂਗ ਗਇਆ ਵੀਰ

  • @Shivj0t
    @Shivj0t Před rokem +8

    one of the most purest words of Punjabi presented with a heartworming lyrics

  • @differentone7356
    @differentone7356 Před 3 lety +39

    2020 का सबसे ज्यादा बेहतरीन लिरिक्स वाला और बहुत ही खूबसूरत पंजाबी गीत
    पिंडा आले ज़रूर लाइक 👍करियों 🙏
    सज्जन अदीब❤️

  • @shyamnayak2540
    @shyamnayak2540 Před 3 lety +214

    ਬਹੂਤ ਸੋਣੀ ਕੱਲਮ ਵੀਰ ਦੀ ਤੇ ਓਹਨੀ ਸੋਣੀ ਆਵਾਜ਼ ਵੀਰ ਦੀ ਦਿਲ ਤੋ ਸਲੂਟ ਵੀਰ ਨੂੰ

    • @miyakhan4323
      @miyakhan4323 Před 3 lety +2

      So nice song post

    • @Mrmp-wy9nj
      @Mrmp-wy9nj Před 3 lety

      👍👍👍👍👍👍👍👍

    • @jagmeetbrar8855
      @jagmeetbrar8855 Před 3 lety +1

      Manwinder maan ne likhia bai gana 🎵

    • @JagdeepSingh-en7cr
      @JagdeepSingh-en7cr Před 3 lety +1

      Manwinder maan aa writer Ede 80 percentage ganya da ...jive
      1 ishqa de lekhe
      2 aa chak challa
      3 cheta Tera
      4 rang di gulaabi
      5 Dil Da Kora
      6 akh Na lagdi

    • @jagmeetbrar8855
      @jagmeetbrar8855 Před 3 lety

      @@JagdeepSingh-en7cr saree hi ode a bai such a nice guy 👍👍👍apna hi bnda

  • @simmurajput5408
    @simmurajput5408 Před rokem +3

    Sirra song ❤️ 22 da sahi gal pinda di life bhut ghaintt Hundi aa ✌️🤘

  • @Sidhu_shorts295
    @Sidhu_shorts295 Před 3 měsíci +4

    Kon kon 2024 vich sun riya ay 😊

  • @bestvideos8616
    @bestvideos8616 Před 3 lety +225

    ਕੱਲ ਜਮੀਨ ਵਾਹੁਂਦਾ ਸੀ ਮੈਂ, ਪਹਿਲਾਂ ਖਾਨ ਭੈਣੀ ਆਲੇ ਦੇ ਚੱਲੀ ਜਾਂਦੇ ਸੀ ਗਾਣੇ ਫੇਰ ਇਹ ਆ ਗਿਆ ਆਪੇ, ਵਸ ਫੇਰ ਤਾਂ 12 ਵਜੇ ਦਾ ਚੱਲਿਆ 4:40 ਤੱਕ ਚੱਲੀ ਗਿਆ, ਲੋਕ ਕਹਿਣ ਹਿੱਲ ਗਿਆ ਇਹ ਇੱਕ ਗਾਣਾ ਹੀ ਸੁਣੀ ਜਾਂਦਾ ਪਰ ਟਰੈਟ ਤੇ ਵਾਲਾ ਸਵਾਦ ਆਉਂਦਾ ਇਹ ਗਾਣਾ ਸੁਣਨ ਦਾ, ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਆਥਨ ਹੋ ਗਿਆ

  • @gouravarora3774
    @gouravarora3774 Před 3 lety +124

    ਜਿਨੀ ਤਾਰੀਫ ਕੀਤੀ ਜਾਵੇ ਓਹਨੀ ਥੋੜੀ ਆ .ਬਾਕੀ ਜਿਥੇ ਸੱਜਣ ਅਦੀਬ ਦਾ ਨਾਮ ਹੋਵੇ ਗਾਣਾ ਕਿਵੇਂ ਮਾੜਾ ਹੋਊ 😊😊😊

  • @snehasharma4703
    @snehasharma4703 Před rokem +3

    Pinda diya yaada taja ho gye aa mere ta relly heart touching song next song kdo aau ga pinda da felling v good veere👍

  • @dharminderchahal4641
    @dharminderchahal4641 Před 3 lety +104

    ਮੈਂ ਤਾਂ ਹੈਰਾਨ ਆ ਇਹ ਗਾਣਾ trading ਤੇ ਕਿਉਂ ਨੀ

    • @khush1894
      @khush1894 Před 3 lety

      lok jass manak sunde

    • @InderjitSingh-sh9ve
      @InderjitSingh-sh9ve Před 3 lety +2

      Kyoki sidhu ne sareyaan da kamm band kita hoya

    • @jassajassa4625
      @jassajassa4625 Před 3 lety +10

      Kamm band ni Kita Lok Sunda hi ni vadiea song

    • @hskhangura
      @hskhangura Před 3 lety +2

      Eh you tube te pihla pa dita c
      Bahut pasand kita
      Ta video banai a

    • @dhillonsukh5456
      @dhillonsukh5456 Před 3 lety +3

      Is krke bai ithe fake views vle ja fr paise sirrr te trending lke ondee
      Asli bol te koi sunke hi khush ni

  • @sagar-wm9oy
    @sagar-wm9oy Před 3 lety +33

    ਸ਼ਾਇਰਾ ਬੜੇ ਖੂਬਸੂਰਤ ਬੋਲ ਨੇ Manwinder maan ਦੇ 🙏
    ਅਤੇ ਸੱਜਣ ਅਦੀਬ ਦਿਲ ਦੀ ਨੂੰ ਛੂਹਣ ਵਾਲੀ ਆਵਾਜ਼ ਮੈਨੂੰ ਬੋਹਤ ਦੁੱਖ ਹੈ ਕਿ ਮੈ ਇਹ ਗੀਤ ਹੁਣ ਸੁਣਿਆ ਅੱਗੇ ਤੋਂ ਤੇਰੇ ਗੀਤ ਦਾ ਪਹਿਲਾ ਵਿਯੂ ਮੇਰਾ ਹੋਣਾ ਬਾਈ
    Hatts off🔥🔥 ਇਸ਼ਕਾਂ ਦੇ ਲੇਖੇ
    ❤️❤️❤️❤️❤️❤️❤️❤️

  • @JassBrar-vb5wx
    @JassBrar-vb5wx Před 11 měsíci +1

    Dil khush karta bro song ne ❤❤😅😅

  • @brarbrar635
    @brarbrar635 Před rokem +1

    ਬਹੁਤ ਵਧੀਆ ਗੀਤ ਸੁਣ ਕੇ ਅੱਕ ਦਾ ਮੈਂ ਨਹੀਂ ਥੱਕ ਦਾ ਮੈਂ ਨਹੀਂ

  • @yogeshattri1504
    @yogeshattri1504 Před 3 lety +61

    This song deserve minimum 100 million view

    • @sunnyjordan4726
      @sunnyjordan4726 Před 3 lety +1

      Bai jo Dislike wale ne ohna nu Ki samjh ni laga geet !

  • @happysinghkhaira
    @happysinghkhaira Před 3 lety +371

    ਪਿੰਡਾਂ ਵਾਲਿਆਂ ਲਈ ਮਾਣ ਦੀ ਗੱਲ ।
    ਜਿੰਨੀ ਸੋਹਣੀ ਲਿਖਣੀ ਤੇ ਗਾਇਕੀ ਓਨਾ ਹੀ ਸੋਹਣਾ ਫਿਲਮਾਂਕਣ, ਸਕੂਨ ਦੇਣ ਵਾਲੇ ਬੋਲ਼ਾ ਨੇ ਮੰਨ ਮੋਹ ਲਿਆ
    ਇਹ ਤੋਹਫ਼ਾ ਝੋਲੀ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।

    • @AmarSingh-wz3uo
      @AmarSingh-wz3uo Před 3 lety +4

      te ona e sohna tera cmnt vere

    • @videosforyou9715
      @videosforyou9715 Před 3 lety +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeL

    • @simranjeetsinghmaan4453
      @simranjeetsinghmaan4453 Před 3 lety

      Si gal vr boot shona song aa jene vaar v sunda aa sakun ooda

    • @Rajveersingh-zy4gb
      @Rajveersingh-zy4gb Před 3 lety +1

      Right bro,,,,

    • @harmanbawa
      @harmanbawa Před 3 lety +1

      Mnu song te tuhada comment dono hi bhut sunder lgye

  • @Man_singh9967
    @Man_singh9967 Před rokem +3

    ਸਿਰਾ ਗੱਲ ਬਾਤ ਭਰਾ ਤੇਰੀ ਸੋਚ ਵੀ kaint aa, ਲਿਖਤਾਂ ਵੀ ਕੈਂਟ ਨੇ ਤੇਨੂੰ ਸੁਣਕੇ ਜਿਊਣ ਨੂੰ ਦਿੱਲ ਕਰਦਾ

  • @deepakraiusa5242
    @deepakraiusa5242 Před rokem +2

    Bilkul clean song ਜਲ ਤਰਾਂ 😊❤

  • @hkhr4059
    @hkhr4059 Před 3 lety +59

    *Manwinder maan ਦੇ ਸਾਰੇ ਲਿਖੇ ਹੋਏ gaane,* *sirra ਹੁੰਦੇ ਆ*
    Hit like for beautiful lyrics

    • @gurigujjar8530
      @gurigujjar8530 Před 3 lety +1

      Bohut vdiya likhya veer ji ❤️❤️👍👍

  • @gurpreetddn7848
    @gurpreetddn7848 Před 2 lety +242

    ਇਹ ਗੀਤ ਵਾਰ ਵਾਰ ਸੁਣਨ ਨੁ ਜੀ ਕਰਦਾ Bollywood ਗੀਤ ਰੀਸ ਨੀ ਕਰ ਸਕਦਾ ਇਹ ਗੀਤ ਦੀ 😍😍😍❤❤❤👍👍👍👍👍👍👌👌👌👌👌👌

  • @msgillboyz59
    @msgillboyz59 Před měsícem

    ਮਨ ਨੀ ਭਰਦਾ ਇਹ ਗਾਣਾ ਸੁਣ ਸੁਣ ਕੇ ਜੀ ਕਰਦਾ ਬਾਰ ਬਾਰ ਸੁਣੀ ਜਾਵਾ

  • @triptakapoor5924
    @triptakapoor5924 Před rokem

    Ajj bahut din baad sunya jad apne bapu ji de pind ayi tan mallo malli ehh gana play ho gya ajj bhi nawan hi lagda ehh gaana ... Love you puttar jionda reh te ess leh te hi chalin .. Waheguru tarraki bakshe teinu te tere gaane wali kalam nu...

  • @baljeettunga
    @baljeettunga Před 3 lety +31

    ਗੀਤ ਦੇ ਬੋਲ ਬਹੁਤ ਸ਼ਾਨਦਾਰ ਨੇ।।
    ਸੁਣ ਕੇ ਕਿਸੇ ਮਰੇ ਹੋਏ ਵਿੱਚ ਜਾਨ ਪੈ ਜਾਏ।।
    ਸਕੂਨ ਭਰੀਆਂ ਸੰਗੀਤ। ।। 👌👌👌👌😍😍😍

  • @sonuram4966
    @sonuram4966 Před 3 lety +44

    ਜੇ ਕੀਤੇ ਟਿਕ ਟੋਕ ਹੋਂਦਾ ਤਾਂ ਛਾ ਜਾਣਾ ਸੀ ਯਾਰੋ
    Veer ne video je bhi romantic sin bana te