ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕੁਝ ਤਾਂ ਕਰੋ

Sdílet
Vložit
  • čas přidán 6. 09. 2024
  • ਤਾਬਿਆਦਾਰ ਗੁਰੂ ਪੰਥ ਕੌਂਸਲ (ਰਜਿ.)
    ਮੁੱਖ ਦਫਤਰ: #68, ਮਹੰਤਪੁਰਾ, ਅਟਾਰੀ ਜਿਲਾ ਅੰਮ੍ਰਿਤਸਰ, ਪੰਜਾਬ, ਭਾਰਤ-143108
    (+91) 9041303011,
    Email: tabyadar@gmail.com
    ਉਦੇਸ਼ :
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਹਿਰਦਿਆਂ ਤਕ ਪਹੁੰਚਾਉਣਾ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰੂ ਪੰਥ ਦੀ ਜੁਗਤਿ ਨੂੰ ਅਮਲ ਵਿਚ ਲਿਆਉਣਾ ।
    ਬੱਚਿਆਂ ਲਈ ਗੁਰਮਤਿ ਸਿੱਖਿਆ ਦਾ ਪ੍ਰਬੰਧ ਕਰਨਾ।
    ਗੁਰਦੁਆਰਾ ਸੰਸਥਾ ਨੂੰ ਗੁਰਮਤਿ ਪ੍ਰਸਾਰ ਲਈ ਤਿਆਰ ਕਰਨਾ।
    ਸਿੱਖ ਰਹਿਤ ਮਰਯਾਦਾ ਅਨੁਸਾਰੀ ਪੰਥਕ ਰਹਿਣੀ ਲਾਗੂ ਕਰਨ ਦੇ ਯਤਨ ਕਰਨੇ।
    ਮੁੱਖ ਗਤੀਵਿਧੀ: ਕੌਂਸਲ ਵਲੋਂ ਸਭ ਤੋਂ ਪਹਿਲਾ ਕਾਰਜ, ਪਿੰਡਾਂ/ਸ਼ਹਿਰਾਂ ਦੇ ਗੁਰਦੁਆਰਿਆਂ ਵਿਚ 9 ਤੋਂ 13 ਸਾਲ ਤਕ ਦੇ ਬੱਚਿਆਂ ਲਈ ਗੁਰਬਾਣੀ ਸੰਥਿਆ, ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦੀ ਮੁੱਢਲੀ ਸਿੱਖਿਆ ਦਾ ਪ੍ਰਬੰਧ ਕਰਨਾ ਹੈ।
    ਨਿਯਮ: ਆਪ ਜੀ ਆਪਣੇ ਪਿੰਡ/ ਸ਼ਹਿਰ/ ਕਲੋਨੀ ਦੇ ਗੁਰਦੁਆਰਾ ਸਾਹਿਬ ਵਿਚ ਹਫਤਾਵਾਰੀ ਗੁਰਮਤਿ ਕਲਾਸ ਸ਼ੁਰੂ ਕਰਵਾ ਸਕਦੇ ਹੋ। ਕਲਾਸ ਦਾ ਘੱਟੋ-ਘੱਟ ਮਾਸਿਕ ਖਰਚਾ ਲਗਭਗ 1500 ਰੁ. ਹੈ, ਜੋ ਗੁਰਦੁਆਰਾ ਕਮੇਟੀ ਜਾਂ ਸੰਗਤ ਵਲੋਂ ਕੀਤਾ ਜਾਵੇਗਾ। ਬੱਚਿਆਂ ਪਾਸੋਂ ਕੋਈ ਫੀਸ ਨਹੀਂ ਲਈ ਜਾਵੇਗੀ। ਕੌਂਸਲ ਵਲੋਂ ਯੋਗ ਗੁਰਮਤਿ ਅਧਿਆਪਕ ਦਾ ਪ੍ਰਬੰਧ ਕੀਤਾ ਜਾਵੇਗਾ। ਹਫਤਾਵਾਰੀ ਕਲਾਸ ਹਰ ਐਤਵਾਰ ਸ਼ਾਮ 4 ਤੋਂ 6 ਵਜੇ ਤਕ ਲਗੇਗੀ। ਕਲਾਸ ਵਿਚ ਪੰਜਵੀਂ ਤੋਂ ਅਠਵੀਂ ਕਲਾਸ ਤਕ ਪੜ੍ਹ ਰਹੇ ਬੱਚੇ ਹੀ ਦਾਖਲ ਹੋ ਸਕਣਗੇ ਅਤੇ ਇਕ ਕਲਾਸ ਵਿਚ ਬੱਚਿਆਂ ਦੀ ਗਿਣਤੀ 20 ਤੋਂ 30 ਤਕ ਹੀ ਰਹੇਗੀ। ਆਪਣੇ ਆਪਣੇ ਪਿੰਡ ਵਿਚ ਗੁਰਮਤਿ ਕਲਾਸ ਦੇ ਖਰਚੇ ਦੀ ਜਿੰਮੇਵਾਰੀ ਚੁੱਕੀਏ ਅਤੇ ਨਵੀਂ ਪੀੜ੍ਹੀ ਦੇ ਹਰੇਕ ਬੱਚੇ ਤਕ ਮੁੱਢਲੀ ਸਿੱਖੀ-ਸਿੱਖਿਆ ਪਹੁੰਚਾਉਣ ਵਿਚ ਯੋਗਦਾਨ ਪਾਈਏ। ਆਪ ਸਭ ਜਾਣਦੇ ਹੋ ਕਿ ਵਧ ਰਹੀ ਨਸ਼ਾਖ਼ੋਰੀ ਕਾਰਨ ਨੌਜਵਾਨੀ ਕੁਰਾਹੇ ਪਈ ਹੋਈ ਹੈ, ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਨਵੀਂ ਪੀੜ੍ਹੀ ਨੂੰ ਇਸ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਅਗਾਊਂ ਪ੍ਰਬੰਧ ਵਜੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਣਾ ਸਾਡੀ ਸਾਰਿਆਂ ਦੀ ਮੁੱਖ ਜਿੰਮੇਵਾਰੀ ਬਣ ਗਈ ਹੈ।
    ਅਪੀਲ: ਦੇਸ਼- ਵਿਦੇਸ਼ ਵਿਚ ਵੱਸਦੀਆਂ ਸਰਬੱਤ ਸੰਗਤਾਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਪਿੰਡ/ ਸ਼ਹਿਰ ਦੀ ਕਲਾਸ ਸਪੋਂਸਰ ਕਰੋ। ਇਸ ਕਾਰਜ ਨੂੰ ਚੜ੍ਹਦੀ ਕਲਾ ਵਿਚ ਚਲਦੇ ਰੱਖਣ ਲਈ ਹੇਠ ਲਿਖੇ ਬੈਂਕ ਖਾਤੇ ਵਿਚ ਦਸਵੰਧ ਜਮਾਂ ਕਰੋ ਜੀ :
    Name :ਤਾਬਿਆਦਾਰ ਗੁਰੂ ਪੰਥ ਕੌਂਸਲ
    BANK: ਪੰਜਾਬ ਐਂਡ ਸਿੰਧ ਬੈਂਕ, ਬ੍ਰਾਂਚ ਅਟਾਰੀ ਜਿਲਾ ਅੰਮ੍ਰਿਤਸਰ A/c No. 10771000008175,
    IFSC: PSIB0021077
    ਬੇਨਤੀ ਕਰਤਾ
    ਡਾਇਰੈਕਟਰ
    ਗੁਰਦੀਪ ਸਿੰਘ ਅਟਾਰੀ
    #khalsapanth
    #sikhistory #gurbanishabad #sikhheritage

Komentáře • 30