GEOGRAPHY QUIZ | 2024 | KCP

Sdílet
Vložit
  • čas přidán 26. 03. 2024
  • Khalsa College Patiala organised a Inter College Geography Quiz Competition.
    ਖ਼ਾਲਸਾ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ ਅੰਤਰ ਕਾਲਜ ਜੌਗਰਫੀ ਕੁਇਜ਼ ਮੁਕਾਬਲਾ
    ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਜੌਗਰਫੀ ਅਤੇ ਵਾਤਾਵਰਨ ਸਾਇੰਸ ਵਿਭਾਗ ਵੱਲੋਂ ਐਸੋਸੀਏਸ਼ਨ ਆਫ਼ ਪੰਜਾਬ ਜੋਗਰਫਜ ਦੇ ਸਹਿਯੋਗ ਨਾਲ ਇੰਟਰ ਕਾਲਜ ਜੋਗਰਫੀ ਕੁਇਜ਼ (ਪਟਿਆਲਾ ਜੋਨ) ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਟਿਆਲਾ ਜੋਨ ਦੇ ਵੱਖ ਵੱਖ ਕਾਲਜਾਂ ਦੀਆਂ 10 ਅੰਡਰ ਗ੍ਰੈਜੂਏਟ ਟੀਮਾਂ ਨੇ ਹਿੱਸਾ ਲਿਆ। ਇਸ ਇਸ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੀ ਟੀਮ ਜੇਤੂ ਰਹੀ, ਅਤੇ ਪਬਲਿਕ ਕਾਲਜ ਸਮਾਣਾ ਤੇ ਗੌਰਮੈਂਟ ਰਿਪੂਦਮਨ ਕਾਲਜ ਨਾਭਾ ਦੀ ਟੀਮ ਦੂਜੇ ਤੇ ਤੀਜੇ ਨੰਬਰ ਉੱਪਰ ਰਹੀ। ਇਸ ਸਮੇਂ ਵਿਭਾਗ ਦੇ ਮੁਖੀ ਡਾ ਗੋਰਖ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਵੱਧ ਰਹੇ ਮੁਕਾਬਲਿਆਂ ਵਿੱਚ ਜੋਗਰਫੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਦੱਸਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਅਤੇ ਵਿਭਾਗ ਨੂੰ ਵੀ ਅਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਉਲੀਕਣ ਲਈ ਮੁਬਾਰਕਬਾਦ ਦਿੱਤੀ । ਉਨਾਂ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਅੰਦਰ ਮੁਕਾਬਲਿਆਂ ਦੀ ਭਾਵਨਾ ਪੈਦਾ ਹੁੰਦੀ ਹੈ।
    ਇਸ ਸਮੇਂ ਕੁਇਜ਼ ਮਾਸਟਰ ਦਾ ਕਾਰਜ ਪ੍ਰੋਫੈਸਰ ਦਲਜੀਤ ਕੌਰ ਵੱਲੋਂ ਕੀਤਾ ਗਿਆ। ਜਿਨ੍ਹਾਂ ਨੇ ਸਿਲੇਬਸ ਦੇ ਹਰ ਪੱਖ ਨੂੰ ਛੂਹਣ ਦੇ ਨਾਲ ਨਾਲ ਮੌਜੂਦਾ ਸਮੇਂ ਵਿੱਚ ਚਲ ਰਹੀਆਂ ਗਤੀਵਿਧੀਆਂ ਨੂੰ ਵੀ ਇਸ ਕੁਇਜ਼ ਦਾ ਹਿੱਸਾ ਬਣਾਇਆ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਸਰੋਤਿਆਂ ਲਈ ਵੀ ਸਵਾਲ ਲੈ ਕੇ ਆਏ। ਐਸੋਸੀਏਸ਼ਨ ਆਫ ਪੰਜਾਬ ਜਿਓਗਰਾਫਰ ਵਲੋਂ ਡਾ ਮਾਂਗਟ, ਅਤੇ ਡਾ ਲਖਵੀਰ ਸਿੰਘ ਗਿੱਲ ਨੇ ਸਿਕਰਤ ਕੀਤੀ ਅਤੇ ਐਸੋਸੀਏਸ਼ਨ ਆਫ ਪੰਜਾਬ ਜਿਓਗਰਾਫਰ ਵਲੋਂ ਪੰਜਾਬ ਅਤੇ ਭਾਰਤ ਪੱਧਰ ਉੱਪਰ ਵਿਦਿਆਰਥੀਆਂ ਨੂੰ ਗਿਆਨ ਨਾਲ ਜੋੜੀ ਰੱਖਣ ਲਈ ਕੀਤੇ ਜਾਂਦੇ ਵੱਖ ਵੱਖ ਉਪਰਾਲਿਆਂ ਬਾਰੇ ਦੱਸਿਆ ਜਿਨ੍ਹਾਂ ਵਿੱਚੋ ਅੱਜ ਦਾ ਪ੍ਰੋਗਰਾਮ ਇੱਕ ਸੀ। ਇਸ ਮੌਕੇ ਡਾ. ਜਗਤਾਰ ਸਿੰਘ ਡਾ. ਬਲਜਿੰਦਰ ਕੌਰ ਅਤੇ ਡਾ. ਸਰਬਜੀਤ ਸਿੰਘ ਵੱਲੋਂ ਬਤੌਰ ਅਬਜਰਵਰ ਡਿਊਟੀ ਨਿਭਾਈ ਗਈ। ਇਸ ਮੌਕੇ ਈਸ਼ਾ ਜੋ ਕਿ ਜੋਗਰਾਫੀਕਲ ਸੋਸਾਇਟੀ ਖ਼ਾਲਸਾ ਕਾਲਜ ਪਟਿਆਲਾ ਦੀ ਪ੍ਰਧਾਨ ਹੈ ਨੇ ਸਲਾਨਾ ਰਿਪੋਰਟ ਪੇਸ਼ ਕੀਤੀ। ਟਾਈਮ ਕੀਪਰ ਅਤੇ ਸਕੋਰ ਲਈ ਐਮਐਸਸੀ ਜੌਗਰਫੀ ਦੇ ਵਿਦਿਆਰਥੀਆਂ ਵੱਲੋਂ ਬਖੂਬੀ ਕਾਰਜ ਕੀਤਾ ਗਿਆ ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਸਟਾਫ ਮੈਂਬਰ ਪ੍ਰੋ. ਅਮਨਦੀਪ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਗੁਰਿੰਦਰ ਸਿੰਘ ਅਤੇ ਜ਼ੋਗਰਾਫੀ ਵਿਭਾਗ ਦੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਰ ਸਨ। ਜਿਨ੍ਹਾਂ ਨੇਂ ਵੱਖ ਵੱਖ ਕਮੇਟੀਆਂ ਬਣਾ ਕੇ ਇਸ ਸਾਰੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ।

Komentáře •