GURUDWARA GHAT SAHIB NANGAL DAM DARSHAN AND HISTORY

Sdílet
Vložit
  • čas přidán 7. 09. 2024
  • SHRI GURU GOBIND SINGH JI came here in 1753 thus the history by Bhai Bachitar Singh ji narrate himself a beautiful heart touching life experience too
    DOP and EDITED by Mandeep Singh Phone 8427171181
    Astt Director Prabh Works
    Shabad by Bhai Yashkaran Singh Ji Nangal Dam 9501667336
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਇਤਿਹਾਸ :
    ਇਹ ਇਤਿਹਾਸਿਕ ਅਸਥਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਿਤ ਹੈ। ਇਹ ਗੁਰਦੁਆਰਾ ਸਤਲੁਜ ਦੇ ਖੱਬੇ ਕੰਡੇ ਤੇ ਸਥਿਤ ਹੈ। ਇਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਕਿਸ਼ਤੀ ਰਾਹੀਂ ਸਤਲੁਜ ਦਰਿਆ ਪਾਰ ਕਰ ਕੇ ਪਿੰਡ ਬਿਭੌਰ, ਜਿੱਥੇ ਇਸ ਸਮੇਂ ਗੁਰਦੁਆਰਾ ਬਿਭੌਰ ਸਾਹਿਬ ਸ਼ਸ਼ੋਭਿਤ ਹੈ, ਵਿਖੇ ਪੁੱਜੇ ਸਨ। ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਸਨ ਤਾਂ ਨਾਦੋਣ ਅਤੇ ਹੁਸੈਨੀ ਦੇ ਯੁੱਧ ਕਰਨ ਉਪਰੰਤ 1753 ਬਿਕ੍ਰਮੀ (1693 ਈ:) ਨੂੰ ਇਸ ਸਥਾਨ ਵਿਖੇ ਆਏ। ਉਸ ਸਮੇ ਇਥੇ ਘਾਟ ਸੀ। ਗੁਰੂ ਜੀ ਦੇ ਇਥੇ ਆਉਣ ਅਤੇ ਦਰਿਆ ਪਾਰ ਕਰਨ ਦੀ ਸੂਚਨਾ ਮਿਲਣ 'ਤੇ ਬਹੁਤ ਸਾਰੇ ਮਲਾਹਾਂ ਨੇ ਆਪਣੀਆਂ ਕਿਸ਼ਤੀਆਂ ਸਜਾ ਲਈਆਂ। ਹਰ ਇੱਕ ਮਲਾਹ ਚਾਹੁੰਦਾ ਸੀ ਕਿ ਗੁਰੂ ਜੀ ਉਸਦੀ ਕਿਸ਼ਤੀ ਵਿੱਚ ਦਰਿਆ ਪਾਰ ਕਰਨ। ਇਹਨਾਂ ਮਲਾਹਾਂ ਵਿਚੋਂ ਇਕ ਰੁਕਦੀਨ (ਸੈਦਾ ਮਲਾਹ) ਸੀ ਜੋ ਗੁਰੂ ਜੀ ਦਾ ਬਹੁਤ ਸ਼ਰਧਾਲੂ ਸੀ, ਪਰੰਤੂ ਬਹੁਤ ਜਿਆਦਾ ਗਰੀਬ ਹੋਣ ਕਾਰਨ ਆਪਣੀ ਕਿਸ਼ਤੀ ਨਹੀਂ ਸਜਾ ਸਕਿਆ। ਇਸ ਕਾਰਨ ਬਾਕੀ ਮਲਾਹਾਂ ਨੇ ਉਸਦੀ ਕਿਸ਼ਤੀ ਨੂੰ ਇਹ ਕਹਿ ਕੇ ਪਿੱਛੇ ਧੱਕ ਦਿੱਤਾ ਕਿ ਗੁਰੂ ਜੀ ਨੇ ਤੇਰੀ ਇਸ ਪੁਰਾਣੀ ਕਿਸ਼ਤੀ ਵਿੱਚ ਨਹੀਂ ਬੈਹਣਾ। ਜਦੋਂ ਗੁਰੂ ਸਾਹਿਬ ਇਥੇ ਪੁੱਜੇ ਆਪ ਹਰ ਇੱਕ ਕਿਸ਼ਤੀ ਕੋਲ ਗਏ ਅਤੇ ਪੁਛਿਆ ਇਹ ਕਿਸਦੀ ਹੈ, ਜਿਸ ਵੀ ਮਲਾਹ ਦੀ ਕਿਸ਼ਤੀ ਸੀ, ਉਸ ਨੇ ਕਿਹਾ ਮੇਰੀ ਹੈ। ਅੰਤ ਵਿੱਚ ਗੁਰੂ ਜੀ ਸੈਦੇ ਮਲਾਹ ਕੋਲ ਪੁੱਜੇ ਅਤੇ ਪੁਛਿਆ ਇਹ ਕਿਸਦੀ ਹੈ , ਤੇ ਸੈਦੇ ਮਲਾਹ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਜੁਆਬ ਦਿੱਤਾ ਕਿ ਇਹ ਕਿਸ਼ਤੀ ਆਪਦੀ ਹੀ ਹੈ। ਉਸ ਦੀ ਨਿਮਰਤਾ ਦੇਖ ਕੇ ਅਤੇ ਉਸ ਦਾ ਜਵਾਬ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਗਏ ਅਤੇ ਉਸ ਦੀ ਕਿਸ਼ਤੀ ਵਿੱਚ ਦਰਿਆ ਪਾਰ ਕੀਤਾ। ਪਰ ਜਾਣ ਉਪਰੰਤ ਗੁਰੂ ਜੀ ਨੇ ਸੈਦੇ ਮਲਾਹ ਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ ਚਾਹੀਆਂ ਤਾਂ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਦਾਤਾ ਸਾਡੇ ਦੋਹਾਂ ਦਾ ਕਾਰਜ ਇੱਕ ਹੀ ਹੈ, ਮੈਂ ਲੋਕਾਂ ਨੂੰ ਦਰਿਆ ਪਾਰ ਕਰਾਉਣ ਵਾਲਾ ਮਲਾਹ ਹਾਂ ਅਤੇ ਆਪ ਇਸ ਭਵਸਾਗਰ ਰੂਪੀ ਜੱਗ ਤੋਂ ਤਾਰਣ ਵਾਲੇ ਮਲਾਹ ਹੋ। ਮੈਂ ਆਪ ਜੀ ਨੂੰ ਦਰਿਆ ਪਾਰ ਕਰਵਾਇਆ ਹੈ, ਆਪ ਮੈਂਨੂੰ ਭਵਸਾਗਰ ਰੂਪੀ ਜੱਗ ਤੋਂ ਤਾਰ ਦਿਓ।ਉਸ ਦੀ ਨਿਮਰਤਾ ਦੇਖ ਕੇ ਗੁਰੂ ਜੀ ਅਤਿ ਪ੍ਰਸੰਨ ਹੋਏ ਅਤੇ ਵਰਦਾਨ ਦਿੱਤਾ ਕਿ ਸੈਦਿਆ ਤੂੰ ਤਾਂ ਕਿ ਤੇਰੀਆਂ ਇੱਕੀ (21) ਕੁਲਾਂ ਤਰਣਗੀਆਂ।
    ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ, ਸਤਲੁਜ ਦੇ ਖੱਬੇ ਕੰਡੇ ਤੇ ਇਹ ਗੁਰਦੁਆਰਾ ਘਾਟ ਸਾਹਿਬ ਸ਼ਸ਼ੋਭਿਤ ਹੈ, ਸਤਲੁਜ ਦੇ ਸੱਜੇ ਪਾਸੇ ਉੱਚੇ ਅਸਥਾਨ ਤੇ ਗੁਰਦੁਆਰਾ ਬਿਭੌਰ ਸਾਹਿਬ ਸਥਿਤ ਹੈ।
    About Captain Sareen
    Commercial Pilot Lic & Visited many countries like:- United States of America, Saudi Arabia,Kuwait,China,United Arab Emirates, Bahrain & Thailand etc etc but like to share my experiences with people for their betterment
    Link fb :- / ravinder.sareen.3
    Link Instagram :- www.instagram....

Komentáře • 26