ਪੰਜਾਬ ਦੀ ਕੋਇਲ ਸੁਰਿੰਦਰ ਕੌਰ (ਜੀਵਨੀ) | Biography of singer Surinder Kaur

Sdílet
Vložit
  • čas přidán 6. 09. 2024
  • - गायिका सुरिंदर कौर की जीवनी
    #plz_subscribe_my_channel
    ਪੰਜਾਬ ਦੀ ਕੋਇਲ ਨਾਲ ਮਸ਼ਹੂਰ ਸੁਰਿੰਦਰ ਕੌਰ ਪੰਜਾਬੀਆਂ ਦੀ ਅਜਿਹੀ ਗਾਇਕਾ ਹੈ ਜਿਹੜੀ ਹਰ ਕਿਸੇ ਨੂੰ ਆਪਣੀ ਦਾਦੀ ਜਾਂ ਨਾਨੀ ਵਰਗੀ ਲਗਦੀ ਹੈ। ਬੇਸ਼ੱਕ ਉਨ੍ਹਾਂ ਨੇ ਅਨੇਕਾਂ ਗਾਇਕਾਂ ਨਾਲ ਰਲ਼ਕੇ ਦੋਗਾਣੇ ਗਾਏ ਹਨ ਪਰ ਪੰਜਾਬੀ ਲੋਕ ਗੀਤ ਉਨ੍ਹਾਂ ਰੂਹ ਨਾਲ ਗਾਏ ਹਨ। ਅਸੀਂ ਪੰਜਾਬੀ ਲੋਕ ਉਨ੍ਹਾਂ ਨੂੰ ਇਕ ਪੰਜਾਬੀ ਗਾਇਕਾ ਵਜੋਂ ਹੀ ਜਾਣਦੇ ਹਾਂ ਪਰ ਉਨ੍ਹਾਂ ਦੇ ਦਰਜਨਾਂ ਹਿੰਦੀ ਗੀਤ ਵੀ ਰਿਕਾਰਡ ਕਰਵਾਏ ਹਨ। ਉਨ੍ਹਾਂ ਤਕਰੀਬਨ 35 ਹਿੰਦੀ ਫਿਲਮਾਂ ਵਿਚ ਪਲੇਅ ਬੈਕ ਸਿੰਗਰ ਤੇ ਤੌਰ ਤੇ ਵੀ ਗਾਇਆ ਹੈ।
    ਇਸ ਮਹਾਨ ਗਾਇਕਾ ਦਾ ਜਨਮ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਅਪਣੇ ਭੈਣ ਭਰਾਵਾਂ ਵਿਚੋਂ ਸੁਰਿੰਦਰ ਕੌਰ ਚੌਥੇ ਥਾਂ ਤੇ ਸੀ। ਮੁਹਿੰਦਰ ਕੌਰ, ਮਨਜੀਤ ਕੌਰ, ਤੇ ਨਰਿੰਦਰ ਕੌਰ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕਾ ਪ੍ਰਕਾਸ਼ ਕੌਰ ਇਨ੍ਹਾਂ ਤੋਂ ਵੱਡੀ ਸੀ। ਸੁਰਿੰਦਰ ਕੌਰ ਆਪਣੀ ਵੱਡੀ ਭੈਣ ਦੀ ਇਕ ਯਾਦ ਸਾਂਝੀ ਕਰਦੀ ਹੈ।
    ਸੁਰਿੰਦਰ ਕੌਰ ਨੂੰ ਆਪਣੀ ਗਾਇਕੀ ਦੇ ਬਲ ਤੇ ਬਹੁਤ ਸਾਰੇ ਮਾਣ-ਸਨਮਾਨ ਮਿਲੇ। ਸੰਨ 2002 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਸ ਨੂੰ ਡਾਕਟਰਰੇਟ ਦੀ ਆਨਰੇਰੀ ਡਿਗਰੀ ਦਿੱਤੀ। ਸੰਨ 2000 ਵਿਚ ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਨੇ ਉਸ ਦਾ ਪੰਜਾਬੀ ਲੋਕ ਸੰਗੀਤ ਲਈ ਸਨਮਾਨ ਕੀਤਾ। ਇਸ ਤੋਂ ਇਲਾਵਾ 1984 ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਨੈਸ਼ਨਲ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪਚੱਤਰਵੇਂ ਜਨਮ ਦਿਨ ਤੇ ਵਿਸ਼ੇਸ਼ ਸਨਮਾਨ, ਜਲੰਧਰ ਦੂਰਦਰਸ਼ਨ ਵੱਲੋਂ ਲਾਈਫ ਟਾਇਮ ਅਚੀਵਮੈਂਟ ਐਵਾਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਬ ਭਾਰਤੀ ਕਾਨਫਰੰਸ ਵਿਚ ਪੂਰੇ ਪਰਵਾਰ ਦਾ ਸਨਮਾਨ ਕੀਤਾ ਗਿਆ। ਸੰਨ 29 ਮਾਰਚ 2006 ਵਿਚ ਉਸ ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਅਜ਼ਾਜ ਵੱਲੋਂ ਪਦਮ ਸ੍ਰੀ ਐਵਾਰਡ ਵੀ ਦਿੱਤਾ ਗਿਆ।
    22 ਦਸੰਬਰ 2005 ਨੂੰ ਹਾਰਟ ਅਟੈਕ ਦਾ ਦੌਰਾ ਪੈ ਗਿਆ ਜਿਸ ਕਰਕੇ ਉਨ੍ਹਾਂ ਨੂੰ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ। ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਸ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਂਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ।
    Surinder Kaur, famous for the cuckoo of Punjab, is a Punjabi singer who looks like her grandmother or grandmother to everyone. Of course, he has sung duets with many singers, but he has sung Punjabi folk songs with soul. We Punjabi people only know her as a Punjabi singer but she has also recorded dozens of Hindi songs. He has also sung as a playback singer in about 35 Hindi films.
    This legendary singer was born in Lahore, the capital of undivided Punjab, on 25 November 1929 to father Bishan Das and mother Maya Devi. Among her siblings, Surinder Kaur was in the fourth place. Apart from Muhinder Kaur, Manjit Kaur, and Narinder Kaur, famous Punjabi singer Prakash Kaur was older than them. Surinder Kaur shares a memory of her elder sister.
    Surinder Kaur received many honors on the strength of her singing. In 2002, Guru Nanak Dev University, Amritsar awarded him an honorary doctorate degree. In the year 2000, the Indian Music and Drama Academy honored him for Punjabi folk music. Apart from this, in 1984, the National Award was given by the Indian Sahitya Akademi, a special honor was given by the Punjab Department of Languages ​​on the occasion of the 75th birthday, the Lifetime Achievement Award was given by Jalandhar Doordarshan, and the entire family was honored by the Punjabi University Patiala in the All India Conference. On March 29, 2006, he was also given the Padma Shri award by the President of India, Dr. Abdul Kalam Azaj.
    On 22 December 2005, he suffered a heart attack due to which he had to be admitted to the General Hospital in Panchkula. In 2006, due to ill health, she had to go to her daughters living in America for treatment. Where he was admitted to New Jersey Hospital for treatment. This great singer of Punjab breathed her last on 15 June 2006 in this hospital.

Komentáře • 71

  • @sarwansingh8867
    @sarwansingh8867 Před rokem +7

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।ਮੈਡਮ ਸੁਰਿੰਦਰ ਕੌਰ ਵਰਗੀ ਗਾਇਕਾ ਬਹੁਤ ਘੱਟ ਜਨਮ ਲੈਦੀਆ ਹਨ ।
    ਸਰਵਨ ਸਿੰਘ ਸੰਧੂ
    ਭਿੱਖੀਵਿੰਡ ਤਰਨਤਾਰਨ ।

  • @sidhuanoop
    @sidhuanoop Před rokem +9

    ਬਹੁਤ ਵਧੀਆ ਉਪਰਾਲਾ ਕਰ ਰਹੇ ਓ। ਪੁਰਾਣੇਂ ਗਾਇਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜੀ

  • @ranjitpossi
    @ranjitpossi Před rokem +11

    ਨਿਸ਼ਚਿਤ ਤੌਰ ਤੇ ਸੁਰਿੰਦਰ ਕੌਰ ਜੀ ਇੱਕ ਮਹਾਨ ਕਲਾਕਾਰ ਸਨ ।
    ਅਤੇ 🎉ਅਸਲੀ ਕਲਾਕਾਰ ਕਦੇ ਵੀ ਮਰਦੇ ਨਹੀਂ ਹਨ।🎉

    • @charankour
      @charankour Před rokem +1

      ਬਚੀਂ ਸੁਰਿੰਦਰ ਕੌਰ ਨੂੰ ਮੇਰਾ ਪ੍ਰਣਾਮ 🎉🎉❤

  • @warrior80
    @warrior80 Před rokem +9

    ਸੁਰਿੰਦਰ ਕੌਰ ਜੀ ਬਹੁਤ ਬਹੁਤ ਮਹਾਨ ਗਾਇਕਾ ਸੀ। ਪੰਜਾਬ ਦੀ ਕੋਇਲ ਸੀ ਹੈ ਤੇ ਰਹੇਗੀ। ਸੁਰਿੰਦਰ ਕੌਰ ਜੀ ਅਮਰ ਰਹਿਣਗੇ। ਉਂਝ ਉਹਨਾਂ ਦੀ ਗਾਇਕੀ ਤੇ ਸ਼ਹਿਦ ਤੋਂ ਵੀ ਜਿਆਦਾ ਮਿੱਠੀ ਅਵਾਜ ਲਈ ਸ਼ਬਦਾਂ ਵਿਚ ਪ੍ਰਗਟਾਵਾ ਨਹੀਂ ਕੀਤਾ ਜਾ ਸਕਦਾ। ਮਹਾਨ ਗਾਇਕਾ ਸੁਰਿੰਦਰ ਕੌਰ ਜੀ।।🙏🙏🙏

    • @abdulrazzak7130
      @abdulrazzak7130 Před rokem

      Can u reply In Ehanding. Pls as I can't understand hindi. Thanks

  • @harnamsinghdalla5189
    @harnamsinghdalla5189 Před rokem +5

    ਬਹੁਤ ਵਧੀਆ ਡਾਕੂਮੈਂਟਰੀ ਹੈ...

  • @gurpreettakhtupura9373
    @gurpreettakhtupura9373 Před rokem +4

    ਬਹੁਤ ਵਧੀਆ ਜਾਣਕਾਰੀ

  • @sidhuanoop
    @sidhuanoop Před rokem +7

    ਸਰਸਵਤੀ ਮਾਂ ਬੀਬੀ ਜੀ ਸੁਰਿੰਦਰ ਕੌਰ ਜੀ ਨੂੰ ਕਰੋੜਾਂ ਵਾਰ ਪ੍ਰਣਾਮ।
    ਕਾਸ਼ ! ਮੈਂ ਉਹਨਾਂ ਦੇ ਦਰਸ਼ਨ ਕਰ ਸਕਦਾ

  • @bhinderduhewala2853
    @bhinderduhewala2853 Před rokem +6

    ਬਹੁਤ ਹੀ ਪਿਆਰੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @BaljinderSingh-ie6ux
    @BaljinderSingh-ie6ux Před rokem +4

    Bahut hi acchi jankari diti hai app ji da bahut dhanyawad hai thanks 🙏

  • @gopalpopli2492
    @gopalpopli2492 Před rokem +4

    श्रीमती सुरिंदर कौर जी 🌹 एक थी और एक ही रहेगी 🌹 इस महान कलाकार को हमारी ओर से कोटि-कोटि नमन 🌹🌹🌹🌹🌹

  • @gurpreetmangat1089
    @gurpreetmangat1089 Před rokem +3

    Great Great Greatest Singer Biba Surinder Kaur ji Jindabad

  • @tarnjitsinghwalia5566
    @tarnjitsinghwalia5566 Před rokem +1

    ਬਹੁਤ ਬਹੁਤ ਵਧੀਆ ਜੀ

  • @karamjitkaur4951
    @karamjitkaur4951 Před rokem +4

    purana sma yaad a gia g🙏

  • @RamSingh-ss1yp
    @RamSingh-ss1yp Před rokem +4

    SURINDER KAUR JI AMAR RIHE

  • @SURJITSINGH-jm3dp
    @SURJITSINGH-jm3dp Před rokem +1

    ਬਹੁਤ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ।

  • @JoginderSingh-it2is
    @JoginderSingh-it2is Před rokem +2

    ਇਸ ਮਹਾਨ ਗਾਇਕਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।

  • @gurcharansinghuk6946
    @gurcharansinghuk6946 Před rokem +13

    ਪੰਜ਼ਾਬੀ ਅਮੀਰ ਵਿਰਸੇ ਦੀ ਅਸਲ ਨਵੀਂ ਦਿਖ ਦੇਣ ਵਾਲੀ ਸ਼ਖ਼ਸੀਅਤ ਸੀ ਸੁਰਿੰਦਰ ਕੌਰ ਇਸ ਦਾ ਮੁਕਾਬਲਾ ਅਜ ਤੀਕ ਕੋਈ ਨਹੀਂ ਕਰ ਸਕਿਆ ਹਰਚਰਨ ਗਰੇਵਾਲ ਰੰਗੀਲਾ ਜੱਟ ਰਮੇਸ ਰੰਗੀਲਾ ਸਾਬਰ ਹਸੈਨ ਦੀਦਾਰ ਸੰਧੂ ਕਰਨੈਲ ਗਿਲ ਆਸਾ ਸਿੰਘ ਮਸਤਾਨਾ ਆਦਿ ਨਾਲ ਡਿਊਟ ਬਕੁਮਾਲ ਗੀਤ ਸਨ

  • @ranbirsinghbeer8696
    @ranbirsinghbeer8696 Před 2 měsíci

    ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਗਈ ਹੈ।

  • @HardeepSingh-nw6et
    @HardeepSingh-nw6et Před rokem +2

    ਬਹੁਤ ਸੋਹਣਾ ਉਪਰਾਲਾ ਹੈ ਜੀ ਦੇਸੀ ਰਿਕਾਰਡ ਚੈਨਲ ਦਾ ਜੀ ਧੰਨਵਾਦ

  • @sukhmandersinghbrar1716
    @sukhmandersinghbrar1716 Před rokem +3

    ਪੰਜਾਬ ਦੀ ਕੋਇਲ ਸੁਰਿੰਦਰ ਕੌਰ
    ਅਸਲੀ ਪੰਜਾਬੀ ਵਿਰਸਾ
    ਇੱਕ ਸੁਨਹਿਰੀ ਯੁੱਗ
    ਨਵੀਆਂ ਗਾਇਕਾਵਾਂ ਨੂੰ ਬੇਨਤੀ ਹੈ ਕਿ ਉਹ
    ਇਹਨਾਂ ਤੋਂ ਸੇਧ ਲੈਣ

  • @SohanLal-ql9wk
    @SohanLal-ql9wk Před rokem +5

    Waheguru ji ki fateh ji

  • @rajinderkumar3549
    @rajinderkumar3549 Před rokem +1

    ExlantThanks

  • @garg.sonia15
    @garg.sonia15 Před rokem +1

    Very good

  • @kamaljitsingh8542
    @kamaljitsingh8542 Před 8 měsíci

    ਮੈਂ ਪੜ੍ਹਿਆ ਸੀ,, ਇਹਨਾਂ ਬਾਰੇ ਇੱਕ ਆਰਟੀਕਲ ਵਿੱਚ ਲਿਖਿਆ ਪੜ੍ਹਿਆ ਸੀ,,ਇਸ ਮਹਾਨ ਗਾਇਕਾ ਦੇ ਆਖਰੀ ਦਰਸ਼ਨ ਪੰਜਾਬ ਦੇ ਮਸ਼ਹੂਰ ਗਾਇਕ ਦੇਬੀ ਮਖਸੂਸਪੁਰੀ ਜੀ ਨੇ 🙏 ਹੀ ਕੀਤੇ ਸੀ 🙏

  • @gurpreetmangat1089
    @gurpreetmangat1089 Před rokem +1

    ਐਸ ਸਦੀ ਦੀ ਮਹਾਨ ਕਲਾਕਾਰ ਇਸ ਦੀ ਅਵਾਜ ਦਾ ਕੋਈ ਮੁਕਾਬਲਾ ਨਹੀਂ

  • @amarjitjhim6633
    @amarjitjhim6633 Před rokem +1

    Waheguru ji

  • @karamsingh3498
    @karamsingh3498 Před rokem +1

    Bahut vadhia lagia

  • @GeetKahani
    @GeetKahani Před rokem +1

    Very nice bohat sohna program .bohat vadiya jeundey raho vasdey raho

  • @mukhtiarsingh1720
    @mukhtiarsingh1720 Před rokem +1

    Is documentary vaste apji da bahut bahut dhanbad. Thank you.

  • @gulshankohli19
    @gulshankohli19 Před rokem +1

    Excellent documentary 🙏🙏🙏

  • @jitanderkumar904
    @jitanderkumar904 Před rokem +1

    What a singer Surinder Kaur was!

  • @kamaljitsingh8542
    @kamaljitsingh8542 Před 8 měsíci

    ਬੀਬੀ ਸੁਰਿੰਦਰ ਕੌਰ ਜੀ ਦੀ ਇਹ ਡੇਕੂਮੈਂਟਰੀ ਬਹੁਤ ਵਧੀਆ ਹੈ ਪਰ ਪੰਜਾਬੀ ਸਰੋਤਿਆਂ ਨੂੰ ਇਹ ਵੀ ਅਫਸੋਸ ਰਹੇਗਾ ਕਿ 🙏 ਇਨੀਂ ਮਹਾਨ ਗਾਇਕਾ ਦੇ ਮੋਤ ਤੋ ਬਾਅਦ ਓਹਨਾਂ ਦੀ ਮਿੱਟੀ ਪੰਜਾਬ ਨਾਂ ਆ ਸਕੀ ਸਕੀ ,,

  • @ManmohanSingh-kr8bx
    @ManmohanSingh-kr8bx Před rokem +4

    HMV,,ਦੀ,,ਮਾ,,1960

  • @ManjitSingh-te1ph
    @ManjitSingh-te1ph Před rokem +1

    So proud s k nightingale of panjabi culture rest in peace

  • @gulshankohli19
    @gulshankohli19 Před rokem +1

    🙏🙏🙏

  •  Před 3 měsíci

    What a wonderful singer and personality....🙏🙏🙏

  • @harjinderjaura177
    @harjinderjaura177 Před rokem +2

    Nice

  • @ranjitpossi
    @ranjitpossi Před rokem +4

    ਕ੍ਰਿਪਾ ਕਰਕੇ ਮੁਹੰਮਦ ਰਫ਼ੀ ਸਾਹਿਬ ਵਾਰੇ ਵੀ ਜਾਣਕਾਰੀ ਦਿਓ ਜੀ।

  • @thehacker795
    @thehacker795 Před rokem +2

    Very good job

  • @rajinderkumar3549
    @rajinderkumar3549 Před rokem +2

    SurinderKaur. ParkshKuau. NarinderKaur. MohindetKairSisters

  • @bashirkhan9478
    @bashirkhan9478 Před rokem

    ਪਾਕਿਸਤਾਨ ਦੀ ਧਰਤੀ ਨੇ ਬਹੁਤ ਹੀ ਮਹਾਨ ਸਖ਼ਸ਼ੀਅਤਾਂ ਪੈਦਾ ਕੀਤੀਆਂ ਨੇ। ਮਾਣ ਆ ਸਾਨੂੰ ਬਾਬੇ ਨਾਨਕ ਦੀ ਉਹ ਧਰਤੀ ਤੇ ਜਿਥੇ ਓਹਨਾਂ ਹਲ ਵਾਹਿਆ। ਕਿਰਤ ਕਰੋ ਤੇ ਵੰਡ ਸਕੋ ਦਾ ਫਲਸਫਾ ਦਿੱਤਾ।

  • @virsasingh6859
    @virsasingh6859 Před rokem +1

    Bahoot sohni jankari sabash 👌👌

  • @maheshbrar
    @maheshbrar Před rokem

    Best female singer of Punjab and punjabi music . No one sounds better than Surinder kaur ji

  • @rajinderkumar3549
    @rajinderkumar3549 Před rokem

    Very. verySeeet. Song

  • @vinylRECORDS0522
    @vinylRECORDS0522 Před rokem +4

    ਪੰਜਾਬ ਦੀ ਕੋਇਲ

  • @voxofpunjab9443
    @voxofpunjab9443 Před rokem

    God Bless her Soul...She was truly a quintessence of Punjabi Culture.......will ever dwell in the Hearts of Punjabis wherever they are.....

  • @harmeshlal7300
    @harmeshlal7300 Před rokem +2

    ji App Saheb Ko Sat Sire AkaL ❤🙏 ji Parnam ji App Saheb Ko Sat Sire AkaL ji

    • @desiRecord
      @desiRecord  Před rokem

      ਸਤਿ ਸ੍ਰੀ ਅਕਾਲ ਜੀ ❤

  • @baljeet-sandhusingh3369
    @baljeet-sandhusingh3369 Před rokem +1

    Thank you so much.

  • @AmarjitSingh-mt1gt
    @AmarjitSingh-mt1gt Před rokem

    Very very very good ji
    😮😢😅😊😊😊😊

  • @niranjansinghjhinjer1370

    Satsriakal Baai Ji Jionde raho 🙏
    Bot Bot meharbaani
    Dill khush ho janda h baai ji Purana Virsa dekh k

    • @desiRecord
      @desiRecord  Před rokem

      ਸਤਿ ਸ੍ਰੀ ਅਕਾਲ ਬਾਈ ਜੀ । ਧੰਨਵਾਦ

  • @ravikakkar7863
    @ravikakkar7863 Před rokem

    Meri gut ty paranda, mery sajana ny leanda,my nachde fera,ty paba bhar nachdi fera,bahot vadia song c,jis da zekar nahi keta

  • @azamsaify8954
    @azamsaify8954 Před rokem

    Very nice 👍👍👍👍

  • @rajinderkumar3549
    @rajinderkumar3549 Před rokem +2

    PunjabDeKuailal

  • @user-xe6uw8zb6q
    @user-xe6uw8zb6q Před 10 měsíci

    Childhood song’s amazing singer

  • @mohinderpaul1482
    @mohinderpaul1482 Před 15 dny

    Unforgettable memories for all

  • @abdulrazzak7130
    @abdulrazzak7130 Před rokem +1

    Iam very Grateful to you for uploading information about surinder Kaur g me my mother my grandmother was great fan of her my grandmother mother used to laugh a lot when at my childhood I used to play her song Sui vay zalma Sui way lam 74 now but l still can feel my grandmother laugh n smile while listening her songs Thanks 🙏Abdul Razzak from jalandhar/Pakistan/USA

    • @desiRecord
      @desiRecord  Před rokem +1

      Thank you very much, these were great artists of Maha Punjab.

  • @kcyadav3394
    @kcyadav3394 Před rokem +1

    Thanks 😊

  • @Kuldeepsingh-gt1dj
    @Kuldeepsingh-gt1dj Před rokem

    ❤,,Hmv,, ਦੀ,,ਦਾਦੀ,❤

  • @vprrecords5588
    @vprrecords5588 Před 4 měsíci

    Haryana se thi Surinder kour ji

  • @BalbirMaan-se7jb
    @BalbirMaan-se7jb Před 7 měsíci

    Mnu.ajj.purma.sma.yaad.aagya.jis.tra.kug.lubb.gya.howe.jio

  • @bantijosan645
    @bantijosan645 Před rokem

    Punjab di Koyal

  • @sukhbirsingh8505
    @sukhbirsingh8505 Před rokem

    Very good

  • @omprakashyadav-xe2zj
    @omprakashyadav-xe2zj Před 5 měsíci

    Nice